ਜਾਪਾਨੀ ਕਾਢ: ਹੁਣ ਨਹੀਂ ਪਿਗਲੇਗੀ ਆਈਸਕ੍ਰੀਮ 

By: ABP SANJHA | | Last Updated: Wednesday, 9 August 2017 3:36 PM
ਜਾਪਾਨੀ ਕਾਢ: ਹੁਣ ਨਹੀਂ ਪਿਗਲੇਗੀ ਆਈਸਕ੍ਰੀਮ 

ਟੋਕੀਓ: ਆਈਸਕ੍ਰੀਮ ਦਾ ਨਾਮ ਸੁਣਦਿਆਂ ਹੀ ਮੂੰਹ ‘ਚ ਪਾਣੀ ਆ ਜਾਂਦਾ ਹੈ ਪਰ ਪਿਗਲਣ ਦੇ ਡਰ ਤੋਂ ਆਈਸਕ੍ਰੀਮ ਜਲਦੀ-ਜਲਦੀ ਖਾਣੀ ਪੈਂਦੀ ਹੈ। ਹੁਣ ਤੁਸੀਂ ਆਰਾਮ ਨਾਲ ਆਈਸਕ੍ਰੀਮ ਦਾ ਲੁਤਫ ਉਠਾ ਕੇ ਖਾ ਸਕਦੇ ਹੋ ਤੇ ਉਹ ਪਿਗਲੇਗੀ ਵੀ ਨਹੀਂ। ਜਾਪਾਨ ‘ਚ ਵਿਗਿਆਨੀਆਂ ਨੇ ਆਈਕ੍ਰੀਮ ਪੂਰੀ ਖਾਣ ਤੋਂ ਪਹਿਲਾਂ ਉਸ ਨੂੰ ਪਿਗਲਣ ਤੋਂ ਰੋਕਣ ਦਾ ਕੂਲ ਹੱਲ ਕੱਢਿਆ ਹੈ।
ਜਾਪਾਨ ‘ਚ ਕਨਜਾਵਾ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਆਈਸਕ੍ਰੀਮ ਦਾ ਮੈਲਿਟੰਗ ਪੁਆਇੰਟ ਵਧਾ ਕੇ ਉਸ ਦਾ ਆਕਾਰ ਬਰਕਰਾਰ ਰੱਖਣ ਦਾ ਤਰੀਕਾ ਖੋਜ ਲਿਆ ਹੈ। ਮੈਲਿਟੰਗ ਪੁਆਇੰਟ ਉਹ ਤਾਪਮਾਨ ਹੁੰਦਾ ਹੈ ਜਿਸ ‘ਤੇ ਕੋਈ ਠੋਸ ਪਦਾਰਥ ਤਰਲ ‘ਚ ਪਿਘਲਣ ਲੱਗਦਾ ਹੈ। ਅਜਿਹੇ ‘ਚ ਹੁਣ ਆਈਸਕ੍ਰੀਮ ਬਿਨ੍ਹਾਂ ਪਿਘਲੇ ਕਮਰੇ ਦੇ ਤਾਪਮਾਨ ‘ਚ ਤਿੰਨ ਘੰਟੇ ਤੱਕ ਰੱਖੀ ਜਾ ਸਕਦੀ ਹੈ।
ਖੋਜਕਰਤਾਵਾਂ ਨੇ ਆਈਸਕ੍ਰੀਮ ਦਾ ਟੈਸਟ ਕਰਨ ਲਈ ਪੰਜ ਮਿੰਟ ਤੱਕ ਇਸ ‘ਤੇ ਹੇਅਰ ਡਰਾਇਰ ਚਲਾਇਆ ਤੇ ਉਹ ਆਪਣੇ ਆਕਾਰ ‘ਚ ਹੀ ਰਹੀ। ਵਿਗਿਆਨੀਆਂ ਨੇ ਸਟ੍ਰਾਬੇਰੀ ਤੋਂ ਨਿਕਲਣ ਵਾਲੇ ਪਾਲੀਫਿਨੋਲ ਤਰਲ ਨਾਲ ਮਿਲਾ ਕੇ ਇਹ ਆਈਸਕ੍ਰੀਮ ਬਣਾਈ ਹੈ। ਕਨਜਾਵਾ ਯੂਨੀਵਰਸਿਟੀ ਦੀ ਪ੍ਰੋਫੈਸਰ ਤੋਮਿਹਿਸਾ ਹੋਤਾ ਦਾ ਕਹਿਣਾ ਹੈ ਕਿ ਪਾਲੀਫਿਨੋਲ ਤਰਲ ‘ਚ ਅਜਿਹੇ ਗੁਣ ਹੁੰਦੇ ਹਨ ਜਿਸ ਨਾਲ ਪਾਣੀ ਅਤੇ ਤੇਲ ਨੂੰ ਅਲੱਗ ਕਰਨਾ ਮੁਸ਼ਕਿਲ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਇਹ ਤਰਲ ਵਾਲੀ ਆਈਸਕ੍ਰੀਮ ਲੱਬੇ ਸਮੇਂ ਤੱਕ ਆਪਣੇ ਮੂਲ ਅਕਾਰ ‘ਚ ਬਣੀ ਰਹੇਗੀ ਤੇ ਜਲਦੀ ਨਹੀਂ ਪਿਘਲੇਗੀ।ਇਹ ਅਨੋਖੀ ਆਈਸਕ੍ਰੀਮ ਚਾਕਲੇਟ, ਵਨੀਲਾ ਤੇ ਸਟ੍ਰਾਬੇਰੀ ਫਲੇਵਰ ‘ਚ ਉਪਲਬਧ ਹੈ।
First Published: Wednesday, 9 August 2017 3:26 PM

Related Stories

ਸਾਵਧਾਨ...! ਇਹ ਆਦਤ ਬਣਾ ਸਕਦੀ ਨਾਮਰਦ
ਸਾਵਧਾਨ...! ਇਹ ਆਦਤ ਬਣਾ ਸਕਦੀ ਨਾਮਰਦ

ਨਵੀਂ ਦਿੱਲੀ: ਦਿਨ ਵਿੱਚ 20 ਸਿਗਰਟ ਤੋਂ ਜ਼ਿਆਦਾ ਸਿਗਰੇਟ ਪੀਣ ਵਾਲਿਆਂ ਵਿੱਚ

ਕੋਵਿੰਦ ਖਾਤਰ ਸਖ਼ਤ ਰੂਪ ਵਿੱਚ ਸ਼ਾਕਾਹਾਰੀ ਬਣਾਇਆ ਰਾਸ਼ਟਰਪਤੀ ਭਵਨ
ਕੋਵਿੰਦ ਖਾਤਰ ਸਖ਼ਤ ਰੂਪ ਵਿੱਚ ਸ਼ਾਕਾਹਾਰੀ ਬਣਾਇਆ ਰਾਸ਼ਟਰਪਤੀ ਭਵਨ

ਨਵੀਂ ਦਿੱਲੀ: ਭਾਰਤ ਦੇ 14ਵੇਂ ਰਾਸ਼ਟਰਪਤੀ ਬਣੇ ਰਾਮ ਨਾਥ ਕੋਵਿੰਦ ਲਈ ਰਾਸ਼ਟਰਪਤੀ ਭਵਨ

ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!
ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!

ਨਵੀਂ ਦਿੱਲੀ: ਕੀ ਤੁਹਾਡਾ ਪਾਰਟਨਰ ਐਕਸਟਰਾ ਮੈਰੀਟਲ ਅਫੇਅਰ ਕਰ ਰਿਹਾ ਹੈ? ਕੀ

 ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ
ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ

ਨਵੀਂ ਦਿੱਲੀ: ਜਹਾਜ਼ ਵਿੱਚ ਯਾਤਰਾ ਕਰਦੇ ਅਕਸਰ ਲੋਕ ਦੁਖੀ ਹੋ ਜਾਂਦੇ ਹਨ। ਕਈ ਵਾਰ

ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ
ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ

ਇੰਦੌਰ: ਜਦੋਂ 24 ਘੰਟੇ ਨਿਊਜ਼ ਚੈਨਲ ਆਏ ਸਨ ਤਾਂ ਚਰਚਾ ਛਿੜੀ ਸੀ ਕਿ ਹੁਣ ਅਖਬਾਰ ਬੰਦ