ਚੁਟਕੀਆਂ 'ਚ ਬਣਵਾਓ ਡਰਾਈਵਿੰਗ ਲਾਇਸੈਂਸ!

By: ਏਬੀਪੀ ਸਾਂਝਾ | | Last Updated: Tuesday, 2 January 2018 2:06 PM
ਚੁਟਕੀਆਂ 'ਚ ਬਣਵਾਓ ਡਰਾਈਵਿੰਗ ਲਾਇਸੈਂਸ!

ਨਵੀਂ ਦਿੱਲੀ: ਜਿੱਦਾਂ ਹੀ ਡਰਾਈਵਿੰਗ ਲਾਇਸੈਂਸ ਬਣਵਾਉਣ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਸਾਡੀਆਂ ਅੱਖਾਂ ਦੇ ਸਾਹਮਣੇ ਦਲਾਲਾਂ ਨਾਲ ਭਰਿਆ RTO ਦਫਤਰ ਨਜ਼ਰ ਆਉਂਦਾ ਹੈ। ਜੇਕਰ ਤੁਸੀਂ ਬਿਨਾ ਲਾਇਸੈਂਸ ਦੇ ਗੱਡੀ ਜਾਂ ਬਾਈਕ ਚਲਾਉਂਦੇ ਹੋ ਤਾਂ ਇਹ ਗੈਰ ਕਾਨੂੰਨੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਬੇਹੱਦ ਹੀ ਆਸਾਨ ਤਰੀਕੇ ਜਿਸ ਨਾਲ ਤੁਸੀਂ ਬਹੁਤ ਹੀ ਆਸਾਨੀ ਨਾਲ ਆਪਣਾ ਡਰਾਈਵਿੰਗ ਬਣਵਾ ਸਕਦੇ ਹੋ।

 

  • ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਨਜ਼ਦੀਕੀ RTO ਦਫਤਰ ਵਿੱਚ ਜਾ ਕੇ ਲਰਨਿੰਗ ਲਾਇਸੈਂਸ ਲਈ ਅਪਲਾਈ ਕਰਨਾ ਹੋਵੇਗਾ। ਇਸ ਲਈ ਤੁਹਾਡੇ ਕੋਲ ਤਾਜ਼ੀਆਂ ਖਿਚਵਾਈਆਂ ਗਈਆਂ 4 ਪਾਸਪੋਰਟ ਸਾਈਜ਼ ਫੋਟੋਆਂ, ਰੈਜ਼ੀਡੈਂਟ ਪਰੂਫ਼, ਉਮਰ ਦਾ ਪਰੂਫ਼ ਤੇ ਫਿਜ਼ੀਕਲ ਫਿਟਨੈੱਸ ਦਾ ਸੈਲਫ ਡਿਕਲੇਰੇਸ਼ਨ ਹੋਣਾ ਜ਼ਰੂਰੀ ਹੈ। ਤੁਹਾਨੂੰ ਇਹ ਸਾਰੇ ਕਾਗਜ਼ਾਤ ਨੋਟਰੀ ਤੋਂ ਅਟੈਸਟਿਡ ਕਰਵਾਉਣੇ ਹੋਣਗੇ।

 

  • ਰੈਜ਼ੀਡੈਂਟ ਪਰੂਫ਼ ਵਜੋਂ ਤੁਸੀਂ ਆਈਡੀ ਕਾਰਡ, ਰਾਸ਼ਨ ਕਾਰਡ, ਪਾਸਪੋਰਟ, ਬਿਜਲੀ ਬਿੱਲ, ਪਾਣੀ ਬਿੱਲ, ਬੈਂਕ ਦੀ ਪਾਸਬੁੱਕ ਜਿਸ ‘ਤੇ ਪਤਾ ਲਿਖਿਆ ਹੋਵੇ, MTNL, BSNL ਦਾ ਫੋਨ ਬਿੱਲ ਦੀ ਵਰਤੋਂ ਕਰ ਸਕਦੇ ਹੋ।

 

  • ਉਮਰ ਦੇ ਪਰੂਫ ਵਜੋਂ ਤੁਸੀਂ 10ਵੀਂ ਕਲਾਸ ਦਾ ਸਰਟੀਫਿਕੇਟ, ਬਰਥ ਸਰਟੀਫਿਕੇਟ, ਪੈਨ ਕਾਰਡ ਤੇ CGSH ਕਾਰਡ ਪ੍ਰਮਾਣਿਤ ਹੁੰਦਾ ਹੈ। 18 ਸਾਲ ਜਾਂ ਉਸ ਤੋਂ ਵਧੇਰੇ ਉਮਰ ਦਾ ਕੋਈ ਵੀ ਭਾਰਤੀ ਨਾਗਰਿਕ LMV (ਲਾਈਟ ਮੋਟਰ ਵਹੀਕਲ ਲਈ) ਕੈਟਿਗਿਰੀ ਦੇ ਡਰਾਈਵਿੰਗ ਲਾਇਸੈਂਸ ਲਈ ਅਰਜ਼ੀ ਦੇ ਸਕਦਾ ਹੈ।

 

  • ਲਰਨਿੰਗ ਡਰਾਈਵਿੰਗ ਲਾਇਸੈਂਸ ਪਾਉਣ ਲਈ ਸਾਰੇ ਦੱਸੇ ਗਏ ਜ਼ਰੂਰੀ ਕਾਗਜ਼ਾਤ ਨੂੰ ਫਾਰਮ ਨੰਬਰ 1, 2 ਤੇ 3 ਦੇ ਨਾਲ ਭਰ ਕੇ RTO ਦਫਤਰ ਵਿੱਚ ਜਮ੍ਹਾਂ ਕਰਵਾ ਦਿਓ।

 

  • ਫਾਰਮ ਜਮ੍ਹਾਂ ਕਰਵਾਉਣ ਤੋਂ ਬਾਅਦ ਇੱਕ ਟੈਸਟ ਹੋਵੇਗਾ। ਇਹ ਟੈਸਟ ਟਰੈਫਿਕ ਨਿਯਮਾਂ ਨਾਲ ਸਬੰਧਤ ਹੁੰਦਾ ਹੈ। ਟੈਸਟ ਪਾਸ ਕਰਨ ਤੋਂ ਬਾਅਦ ਤੁਹਾਨੂੰ ਲਰਨਿੰਗ ਡਰਾਈਵਿੰਗ ਲਾਇਸੈਂਸ ਦੇ ਦਿੱਤਾ ਜਾਵੇਗਾ। ਇਹ ਲਰਨਿੰਗ ਡਰਾਈਵਿੰਗ ਲਾਇਸੈਂਸ 6 ਮਹੀਨਿਆਂ ਤੱਕ ਵੈਲਿਡ ਰਹਿੰਦਾ ਹੈ।

 

  • ਲਰਨਿੰਗ ਡਰਾਈਵਿੰਗ ਲਾਇਸੈਂਸ ਮਿਲਣ ਤੋਂ ਇੱਕ ਮਹੀਨੇ ਬਾਅਦ ਤੁਸੀਂ ਆਪਣੇ ਲਰਨਿੰਗ ਡਰਾਈਵਿੰਗ ਲਾਇਸੈਂਸ ਨੂੰ RTO ਦਫਤਰ ਵਿੱਚ ਜਮ੍ਹਾਂ ਕਰਵਾ ਸਕਦੇ ਹੋ। ਲਰਨਿੰਗ ਡਰਾਈਵਿੰਗ ਲਾਇਸੈਂਸ ਨੂੰ ਜਮ੍ਹਾਂ ਕਰਵਾਉਣ ਤੋਂ ਬਾਅਦ ਤੁਹਾਡਾ ਡਰਾਈਵਿੰਗ ਟੈਸਟ ਲਿਆ ਜਾਵੇਗਾ। ਇਸ ਟੈਸਟ ਨੂੰ ਪਾਸ ਕਰਨ ਤੋਂ ਬਾਅਦ ਤੁਹਾਡਾ ਪਰਮਾਨੈਂਟ ਡਰਾਈਵਿੰਗ ਲਾਇਸੈਂਸ ਤੁਹਾਡੇ ਪਤੇ ‘ਤੇ ਸਪੀਡ ਪੋਸਟ ਰਾਹੀਂ ਭੇਜ ਦਿੱਤਾ ਜਾਵੇਗਾ।

 

  • ਲਰਨਿੰਗ ਡਰਾਈਵਿੰਗ ਲਾਇਸੈਂਸ ਮਿਲਣ ਤੋਂ ਬਾਅਦ ਤੁਹਾਡੇ ਕੋਲ ਡਰਾਈਵਿੰਗ ਸਿੱਖਣ ਦੇ ਲਈ ਵੱਧ ਤੋਂ ਵੱਧ 6 ਮਹੀਨੇ ਦਾ ਸਮਾਂ ਹੁੰਦਾ ਹੈ. ਜੇਕਰ ਤੁਸੀਂ 6 ਮਹੀਨੇ ਵਿੱਚ ਡਰਾਈਵਿੰਗ ਸਹੀ ਤਰੀਕੇ ਨਾਲ ਨਹੀਂ ਸਿੱਖੀ ਤਾਂ ਤੁਹਾਡਾ ਲਰਨਿੰਗ ਡਰਾਈਵਿੰਗ ਲਾਇਸੈਂਸ ਰੱਦ ਹੋ ਜਾਵੇਗਾ।
First Published: Tuesday, 2 January 2018 2:06 PM

Related Stories

ਅਨੋਖਾ ਕੰਮ ਕਰਕੇ ਇਹ ਜੋੜਾ ਪੂਰਾ ਕਰ ਰਿਹਾ ਆਪਣਾ ਸੁਫ਼ਨਾ
ਅਨੋਖਾ ਕੰਮ ਕਰਕੇ ਇਹ ਜੋੜਾ ਪੂਰਾ ਕਰ ਰਿਹਾ ਆਪਣਾ ਸੁਫ਼ਨਾ

ਨਵੀਂ ਦਿੱਲੀ : ਇਹ ਕਪਲ ਹੈ ਸ਼ਿਆਮ ਅਤੇ ਆਨਿਆ, ਸ਼ਾਮ ਭਾਰਤ ਤੋਂ ਹੈ ਜਦੋਂਕਿ ਆਨਿਆ

ਇਨ੍ਹਾਂ ਚੀਜ਼ਾਂ 'ਤੇ GST ਘਟਣ ਨਾਲ ਕਿੰਨੀ ਕੁ ਸੌਖੀ ਹੋਵੇਗੀ ਆਮ ਇਨਸਾਨ ਦੀ ਜੇਬ, ਵੇਖੋ ਸੂਚੀ
ਇਨ੍ਹਾਂ ਚੀਜ਼ਾਂ 'ਤੇ GST ਘਟਣ ਨਾਲ ਕਿੰਨੀ ਕੁ ਸੌਖੀ ਹੋਵੇਗੀ ਆਮ ਇਨਸਾਨ ਦੀ ਜੇਬ, ਵੇਖੋ...

ਨਵੀਂ ਦਿੱਲੀ: ਜੀ.ਐੱਸ.ਟੀ. ਕੌਂਸਲ ਦੀ ਬੀਤੇ ਕੱਲ੍ਹ ਹੋਈ 25ਵੀਂ ਬੈਠਕ ਵਿੱਚ ਆਮ ਲੋਕਾਂ

 ਕਨੈਡਾ ਦੀ ਬਰਫਬਾਰੀ ਦਾ ਵਿਆਹੇ ਜੋੜਿਆਂ ਨੂੰ ਚਾਅ
ਕਨੈਡਾ ਦੀ ਬਰਫਬਾਰੀ ਦਾ ਵਿਆਹੇ ਜੋੜਿਆਂ ਨੂੰ ਚਾਅ

ਨਵੀਂ ਦਿੱਲੀ: ਜਿੱਥੇ ਇੱਕ ਪਾਸੇ ਕਨੈਡਾ ਵਿੱਚ ਪੈ ਰਹੀ ਬਰਫਬਾਰੀ ਨਾਲ ਲੋਕ ਘਰਾਂ ਤੋਂ

ਹਾਲੇ ਵੀ ਅੱਲ੍ਹੜ ਲੱਗਦੀ ਇਹ ਅਦਾਕਾਰਾ, ਇਹ ਹੈ ਰਾਜ਼
ਹਾਲੇ ਵੀ ਅੱਲ੍ਹੜ ਲੱਗਦੀ ਇਹ ਅਦਾਕਾਰਾ, ਇਹ ਹੈ ਰਾਜ਼

ਮੁੰਬਈ- ਇਨ੍ਹੀਂ ਦਿਨੀਂ ਫਿੱਟ ਰਹਿਣ ਦੀ ਇੱਛਾ ਹਰ ਕਿਸੇ ਨੂੰ ਹੈ ਫਿਰ ਭਾਵੇਂ ਉਹ

ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ
ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ

ਮੁੰਬਈ: ਮਹਾਰਾਸ਼ਟਰ ਵਿੱਚ ਸਮਲਿੰਗੀ ਜੋੜੇ ਨੇ ਵਿਆਹ ਕੀਤਾ ਹੈ। ਮੂਲ ਰੂਪ ਤੋਂ

ਮਰਦਾਂ ਨੂੰ ਮਨਾਹੀ, ਔਰਤਾਂ ਨੂੰ ਇਜ਼ਾਜਤ ਹੈ ਇਸ ਕਾਰ ਸ਼ੋਰੂਮ ਵਿੱਚ ਆਉਣ ਦੀ...
ਮਰਦਾਂ ਨੂੰ ਮਨਾਹੀ, ਔਰਤਾਂ ਨੂੰ ਇਜ਼ਾਜਤ ਹੈ ਇਸ ਕਾਰ ਸ਼ੋਰੂਮ ਵਿੱਚ ਆਉਣ ਦੀ...

ਰਿਆਦ: ਸਾਉਦੀ ਅਰਬ ‘ਚ ਔਰਤਾਂ ਲਈ ਕਾਰ ਦਾ ਸ਼ੋਅ ਰੂਮ ਖੋਲ੍ਹਿਆ ਗਿਆ, ਜਿੱਥੇ ਔਰਤਾਂ

ਇਸ ਕਲਾ ਕਾਰਨ ਸੋਸ਼ਲ ਮੀਡੀਆ ਤੇ ਹਿੱਟ ਹੋ ਰਹੀ ਹੈ ਇਹ ਨੌਜਵਾਨ ਕੁੜੀ
ਇਸ ਕਲਾ ਕਾਰਨ ਸੋਸ਼ਲ ਮੀਡੀਆ ਤੇ ਹਿੱਟ ਹੋ ਰਹੀ ਹੈ ਇਹ ਨੌਜਵਾਨ ਕੁੜੀ

ਫੀਨਿਕਸ: ਇੱਕ ਪਾਸੇ ਭੇੜੀਆ ਤੇ ਦੂਜੇ ਪਾਸੇ ਲੜਕੀ। ਪਹਿਲੀ ਨਜ਼ਰ ‘ਚ ਇਸ ਪੇਂਟਿੰਗ

ਬਲਾਤਕਾਰ ਰੋਕਣ ਲਈ ਖਾਸ ਅੰਡਰਗਾਰਮੈਂਟ ਦੀ ਖੋਜ 
ਬਲਾਤਕਾਰ ਰੋਕਣ ਲਈ ਖਾਸ ਅੰਡਰਗਾਰਮੈਂਟ ਦੀ ਖੋਜ 

ਫਾਰੂਖਾਬਾਦ: ਉੱਤਰ ਪ੍ਰਦੇਸ਼ ‘ਚ ਫਾਰੂਖਾਬਾਦ ਦੀ ਮੁਟਿਆਰ ਨੇ ਅਜਿਹਾ

ਟ੍ਰੈਫ਼ਿਕ ਜਾਮ 'ਚ ਸੜਕ 'ਤੇ ਹੀ ਦਿੱਤਾ ਬੱਚੀ ਨੂੰ ਜਨਮ
ਟ੍ਰੈਫ਼ਿਕ ਜਾਮ 'ਚ ਸੜਕ 'ਤੇ ਹੀ ਦਿੱਤਾ ਬੱਚੀ ਨੂੰ ਜਨਮ

ਓਨਟਾਰੀਓ: ਕੈਨੇਡਾ ਦੇ ਸੂਬੇ ਓਂਟਾਰੀਓ ‘ਚ ਸੜਕ ‘ਤੇ ਟ੍ਰੈਫ਼ਿਕ ਜਾਮ ਦੌਰਾਨ ਔਰਤ