ਤੇਜ਼ੀ ਨਾਲ ਘਟ ਰਹੇ ਸ਼ੁਕਰਾਣੂ, ਇਨਸਾਨਾਂ ਦੇ ਨਾਮੋ ਨਿਸ਼ਾਨ ਮਿਟਣ ਦਾ ਖ਼ਤਰਾ

By: ABP SANJHA | | Last Updated: Thursday, 27 July 2017 2:17 PM
ਤੇਜ਼ੀ ਨਾਲ ਘਟ ਰਹੇ ਸ਼ੁਕਰਾਣੂ, ਇਨਸਾਨਾਂ ਦੇ ਨਾਮੋ ਨਿਸ਼ਾਨ ਮਿਟਣ ਦਾ ਖ਼ਤਰਾ

ਲੰਡਨ: ਇਨਸਾਨ ਦੇ ਨਾਮੋ ਨਿਸ਼ਾਨ ਮਿਟਣ ਦਾ ਖਤਰਾ ਪੈਦਾ ਹੋ ਸਕਦਾ ਹੈ। ਇਹ ਖੁਲਾਸਾ ਨਹੀਂ ਖੋਜ ਵਿੱਚ ਹੋਇਆ ਹੈ। ਖੋਜ ਮੁਤਾਬਕ ਜੇਕਰ ਪੁਰਸ਼ਾਂ ‘ਚ ਸਪਰਮ ਕਾਊਂਟ (ਸ਼ੁਕਰਾਣੂਆਂ ਦੀ ਗਿਣਤੀ) ਦਾ ਡਿੱਗਣਾ ਮੌਜੂਦਾ ਰਫਤਾਰ ਨਾਲ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਨਸਾਨ ਦਾ ਨਾਮੋ ਨਿਸ਼ਾਨ ਮਿਚ ਜਾਵੇਗਾ। ਵਿਗਿਆਨੀਆਂ ਨੇ ਤਕਰੀਬਨ 200 ਅਧਿਐਨਾਂ ਤੋਂ ਬਾਅਦ ਇਹ ਚੇਤਾਵਨੀ ਦਿੱਤੀ ਗਈ ਹੈ।

ਖੋਜਕਾਰਾਂ ਦਾ ਕਹਿਣਾ ਹੈ ਕਿ ਉਤਰੀ ਅਮਰੀਕਾ, ਯੂਰਪ, ਆਸਟ੍ਰੇਲੀਆ ਤੇ ਨਿਊਜੀਲੈਂਡ ਦੇ ਪੁਰਸ਼ਾਂ ਵਿੱਚ ਬੀਤੇ 40 ਸਾਲਾਂ ਦੌਰਾਨ ਸ਼ੁਕਰਾਣੂਆਂ ਦੀ ਗਿਣਤੀ ਡਿੱਗ ਕੇ ਅੱਧੀ ਰਹਿ ਗਈ ਹੈ। ਹਾਲਾਂਕਿ ਹਿਊਮਨ ਰੀ-ਪ੍ਰੋਡਕਸ਼ਨ ‘ਤੇ ਆਈ ਰਿਪੋਰਟ ਨੂੰ ਕੁਝ ਮਾਹਿਰ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਹਨ ਪਰ ਟੀਮ ਦੀ ਅਗਵਾਈ ਕਰ ਰਹੇ ਡਾਕਟਰ ਹਗਾਈ ਲੇਵਿਨ ਦਾ ਕਹਿਣਾ ਹੈ ਕਿ ਰਿਸਰਚ ਦੇ ਨਤੀਜਿਆਂ ਤੋਂ ਉਹ ਫਿਕਰਮੰਦ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ‘ਚ ਇਹ ਸੰਭਵ ਹੈ।

ਰਿਸਰਚ ਦੇ ਨਤੀਜਿਆਂ ਦਾ ਮੁਲਾਂਕਣ ਪੈਮਾਨੇ ਦੇ ਲਿਹਾਜ਼ ਨਾਲ ਹੁਣ ਤੱਕ ਦਾ ਸਭ ਤੋਂ ਵੱਡਾ ਹੈ। ਇਸ ‘ਚ 1973 ਤੋਂ 2011 ਵਿਚਾਲੇ ਕੀਤੇ ਗਏ 185 ਅਧਿਐਨਾਂ ਦੇ ਨਤੀਜਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਡਾਕਟਰ ਹਗਾਈ ਲੇਵਿਨ ਇੱਕ ਐਪੇਡਿਮਿਓਨਾਜਿਸਟ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਮਨੁੱਖ ਦੀ ਜਾਤੀ ਅਲੋਪ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਜਿਉਣ ਦਾ ਤਰੀਕਾ ਨਹੀਂ ਬਦਲਿਆ ਤਾਂ ਆਉਣ ਵਾਲਾ ਸਮਾਂ ਬੜਾ ਭਿਆਨਕ ਹੋਵੇਗਾ।

ਹਾਲਾਂਕਿ ਉਨ੍ਹਾਂ ਵਿਗਿਆਨਕੀਆਂ ਨੇ ਵੀ ਰਿਸਰਚ ਦੀ ਤਾਰੀਫ ਕੀਤੀ ਹੈ ਜੋ ਇਸ ਨਾਲ ਜੁੜੇ ਹੋਏ ਨਹੀਂ ਪਰ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਅਜਿਹੇ ਨਤੀਜਿਆਂ ‘ਤੇ ਪਹੁੰਚਣਾ ਫਿਲਹਾਲ ਜਲਦਬਾਜ਼ੀ ਹੈ। ਡਾਕਟਰ ਲੇਵਿਨ ਦੀ ਰਿਸਰਚ ਉੱਤਰੀ ਅਮਰੀਕਾ, ਯੂਰਪ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਪੁਰਸ਼ਾਂ ‘ਤੇ ਕੇਂਦਰਤ ਹੈ ਜਦਕਿ ਦੱਖਣੀ ਅਮਰੀਕਾ, ਏਸ਼ੀਆ ਤੇ ਅਫਰੀਕਾ ‘ਚ ਅਜਿਹੀ ਕੋਈ ਵੱਡੀ ਗਿਰਾਵਟ ਨਹੀਂ ਦੇਖੀ ਗਈ ਹੈ।

First Published: Thursday, 27 July 2017 2:17 PM

Related Stories

ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!
ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!

ਨਵੀਂ ਦਿੱਲੀ: ਕੀ ਤੁਹਾਡਾ ਪਾਰਟਨਰ ਐਕਸਟਰਾ ਮੈਰੀਟਲ ਅਫੇਅਰ ਕਰ ਰਿਹਾ ਹੈ? ਕੀ

 ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ
ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ

ਨਵੀਂ ਦਿੱਲੀ: ਜਹਾਜ਼ ਵਿੱਚ ਯਾਤਰਾ ਕਰਦੇ ਅਕਸਰ ਲੋਕ ਦੁਖੀ ਹੋ ਜਾਂਦੇ ਹਨ। ਕਈ ਵਾਰ

ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ
ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ

ਇੰਦੌਰ: ਜਦੋਂ 24 ਘੰਟੇ ਨਿਊਜ਼ ਚੈਨਲ ਆਏ ਸਨ ਤਾਂ ਚਰਚਾ ਛਿੜੀ ਸੀ ਕਿ ਹੁਣ ਅਖਬਾਰ ਬੰਦ

ਸਨਸਨੀਖੇਜ਼ ਖੁਲਾਸਾ: ਪੰਜਾਬ 'ਚੋਂ ਸੈਕਸ ਟੁਆਇਜ਼ ਦੇ ਸਭ ਤੋਂ ਵੱਧ ਆਰਡਰ
ਸਨਸਨੀਖੇਜ਼ ਖੁਲਾਸਾ: ਪੰਜਾਬ 'ਚੋਂ ਸੈਕਸ ਟੁਆਇਜ਼ ਦੇ ਸਭ ਤੋਂ ਵੱਧ ਆਰਡਰ

ਨਵੀਂ ਦਿੱਲੀ: ਸੈਕਸ ਨੂੰ ਭਾਰਤ ਵਿੱਚ ਸ਼ੁਰੂ ਤੋਂ ਹੀ ਕੁਰਹਿਤ ਕਰਾਰ ਦਿੱਤਾ ਹੋਇਆ ਹੈ

ਨੌਕਰੀਆਂ ਤੋਂ ਅੱਕੇ ਤਕਰੀਬਨ 56% ਭਾਰਤੀ, ਆਪਣੇ ਕਾਰੋਬਾਰ ਦੀ ਇੱਛਾ
ਨੌਕਰੀਆਂ ਤੋਂ ਅੱਕੇ ਤਕਰੀਬਨ 56% ਭਾਰਤੀ, ਆਪਣੇ ਕਾਰੋਬਾਰ ਦੀ ਇੱਛਾ

ਨਵੀਂ ਦਿੱਲੀ: ਇੱਕ ਖੋਜ ਵਿੱਚ ਇਹ ਸਾਹਮਣੇ ਆਇਆ ਹੈ ਕਿ ਭਾਰਤੀ ਨੌਕਰੀਪੇਸ਼ਾ ਲੋਕਾਂ

ਇੰਝ ਆਉਂਦਾ ਬੀਅਰ ਪੀਣ ਦਾ ਪੂਰਾ ਸੁਆਦ, ਨਹੀਂ ਤਾਂ...
ਇੰਝ ਆਉਂਦਾ ਬੀਅਰ ਪੀਣ ਦਾ ਪੂਰਾ ਸੁਆਦ, ਨਹੀਂ ਤਾਂ...

ਚੰਡੀਗੜ੍ਹ: ਬੀਅਰ ਪੀਣ ਦੇ ਅਜਿਹੇ ਵੀ ਤਰੀਕੇ ਹਨ ਜਿਨ੍ਹਾਂ ਦਾ ਇਸਤੇਮਾਲ ਕਰਕੇ