ਬਚਪਨ 'ਚ ਪੋਰਨ ਵੇਖਣ ਵਾਲਿਆਂ ਨਾਲ ਵੱਡੇ ਹੋ ਕੇ ਹੁੰਦਾ ਕੁਝ ਅਜਿਹਾ..!

By: ABP Sanjha | | Last Updated: Tuesday, 8 August 2017 5:50 PM
ਬਚਪਨ 'ਚ ਪੋਰਨ ਵੇਖਣ ਵਾਲਿਆਂ ਨਾਲ ਵੱਡੇ ਹੋ ਕੇ ਹੁੰਦਾ ਕੁਝ ਅਜਿਹਾ..!

ਨਿਊਯਾਰਕ: ਉਂਝ ਤਾਂ ਉਹ ਅੱਲ੍ਹੜ, ਜਿਨ੍ਹਾਂ ਦੀ ਪਹੁੰਚ ਪੋਰਨ ਤੱਕ ਹੁੰਦੀ ਹੈ, ਵਿੱਚ ਔਰਤਾਂ ਨੂੰ ਦਬਾਉਣ ਦਾ ਰਵੱਈਆ ਵਿਕਸਤ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਅਜਿਹਾ ਖੋਜਕਾਰਾਂ ਦਾ ਕਹਿਣਾ ਹੈ।

 

ਅਮਰੀਕਾ ਦੇ ਨੇਬ੍ਰਾਸਕਾ ਯੂਨੀਵਰਸਿਟੀ ਦੇ ਖੋਜਕਰਤਾ ਅਲਸਾ ਬਿਸਮਨ ਦਾ ਕਹਿਣਾ ਹੈ ਕਿ ਅਸੀਂ ਲੱਭਿਆ ਹੈ ਕਿ ਜਿੰਨੀ ਘੱਟ ਉਮਰ ਵਿੱਚ ਕੋਈ ਮੁੰਡਾ ਪੋਰਨ ਵੇਖਦਾ ਹੈ, ਉਹ ਔਰਤਾਂ ‘ਤੇ ਜ਼ਿਆਦਾ ਹਾਵੀ ਹੁੰਦੇ ਹਨ।”

 

ਬਿਸਮਨ ਦਾ ਕਹਿਣਾ ਹੈ, “ਘੱਟ ਉਮਰ ਵਿੱਚ ਹੀ ਪੋਰਨ ਵੇਖਣਾ ਸ਼ੁਰੂ ਕਰ ਦੇਣ ਵਾਲੇ ਲੜਕੇ ਜਿਉਂ-ਜਿਉਂ ਵੱਡੇ ਹੁੰਦੇ ਹਨ, ਉਹ ਵਿੱਚ ਸੈਕਸੂਅਲ ਡਿਸਆਰਡਰਜ਼ ਦਾ ਸ਼ਿਕਾਰ ਹੋਣ ਲੱਗ ਜਾਂਦੇ ਹਨ।”

 

ਇਸ ਰਿਸਰਚ ਨੂੰ ਵਾਸ਼ਿੰਗਟਨ ਵਿੱਚ ਅਮੈਰਿਕਨ ਸਾਇਕਾਲੋਜੀਕਲ ਐਸੋਸੀਏਸ਼ਨ ਦੇ 125ਵੇਂ ਸਾਲਾਨਾ ਡਿਗਰੀ ਵੰਡ ਸਮਾਗਮ ਵਿੱਚ ਪੇਸ਼ ਕੀਤਾ ਗਿਆ। ਖੋਜ ਲਈ 17 ਤੋਂ 54 ਸਾਲ ਦੀ ਉਮਰ ਦੇ 330 ਅੰਡਰ-ਗ੍ਰੈਜੂਏਟ ਪੁਰਸ਼ਾਂ ਦਾ ਅਧਿਐਨ ਕੀਤਾ ਗਿਆ।

 

ਜ਼ਿਆਦਾਤਰ ਪੁਰਸ਼ਾਂ ਨੇ ਮੰਨਿਆ ਕਿ ਪਹਿਲੀ ਵਾਰ ਪੋਰਨ ਅਚਾਨਕ ਹੀ (43.5 ਫੀਸਦੀ) ਵੇਖਿਆ ਸੀ, ਜਦੋਂ ਕਿ ਜਾਣਬੁੱਝ ਕੇ ਪਹਿਲੀ ਵਾਰ ਪੋਰਨ ਵੇਖਣ ਵਾਲੀਆਂ 33.4 ਫ਼ੀਸਦੀ ਸਨ ਅਤੇ 17.2 ਫ਼ੀਸਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ਬਰਦਸਤੀ ਪੋਰਨ ਵਖਾਇਆ ਗਿਆ ਸੀ।

 

ਖੋਜ ਦੀ ਸਹਿ-ਲੇਖਿਕਾ ਚੇਰਿਸੀ ਰਿਚਰਡਸਨ ਮੁਤਾਬਕ, ਖੋਜ ਦੇ ਤੱਥਾਂ ਤੋਂ ਪਤਾ ਲਗਦਾ ਹੈ ਕਿ ਪੋਰਨ ਦੇਖਣ ਤੋਂ ਹੈਟ੍ਰੋਸੈਕਸੁਅਲ ਪੁਰਸ਼ਾਂ (ਵਿਪਰੀਤ ਲਿੰਗ ਨਾਲ ਸਬੰਧ ਬਣਾਉਣ ਵਾਲੇ ਪੁਰਸ਼) ਦੇ ਵਿਚਾਰਾਂ ‘ਤੇ ਸਭ ਤੋਂ ਜ਼ਿਆਦਾ ਪ੍ਰਭਾਵ ਪੈਂਦਾ ਹੈ।

 

ਰਿਚਰਡਸਨ ਦਾ ਕਹਿਣਾ ਹੈ ਇਸ ਖੋਜ ਵਿੱਚ ਪੁਰਸ਼ਾਂ ਦੇ ਪੋਰਨ ਦੇਖਣ ਕਾਰਨ ਉਨ੍ਹਾਂ ਤੇ ਪਏ ਅਸਰ ਨੂੰ ਹੋਰ ਡੂੰਘਾਈ ਨਾਲ ਜਾਣਨ ਨਾਲ ਔਰਤਾਂ ਨੂੰ ਲਿੰਗਕ ਤੌਰ ‘ਤੇ ਹੁੰਦੇ ਮੰਦੇ ਵਤੀਰੇ ਤੋਂ ਬਚਾਉਣ ਵਿੱਚ ਸਹਾਇਤਾ ਮਿਲੇਗੀ। ਇਸ ਤੋਂ ਇਲਾਵਾ ਹੈਟ੍ਰੋਸੈਕਸੁਅਲ ਪੁਰਸ਼ਾਂ ਦੇ ਭਾਵਨਾਤਮਕ ਤੇ ਸਮਾਜਕ ਇਲਾਜ ਕਰਨ ਵਿੱਚ ਸਹਾਇਤਾ ਮਿਲੇਗੀ।

First Published: Tuesday, 8 August 2017 5:50 PM

Related Stories

ਸਾਵਧਾਨ...! ਇਹ ਆਦਤ ਬਣਾ ਸਕਦੀ ਨਾਮਰਦ
ਸਾਵਧਾਨ...! ਇਹ ਆਦਤ ਬਣਾ ਸਕਦੀ ਨਾਮਰਦ

ਨਵੀਂ ਦਿੱਲੀ: ਦਿਨ ਵਿੱਚ 20 ਸਿਗਰਟ ਤੋਂ ਜ਼ਿਆਦਾ ਸਿਗਰੇਟ ਪੀਣ ਵਾਲਿਆਂ ਵਿੱਚ

ਕੋਵਿੰਦ ਖਾਤਰ ਸਖ਼ਤ ਰੂਪ ਵਿੱਚ ਸ਼ਾਕਾਹਾਰੀ ਬਣਾਇਆ ਰਾਸ਼ਟਰਪਤੀ ਭਵਨ
ਕੋਵਿੰਦ ਖਾਤਰ ਸਖ਼ਤ ਰੂਪ ਵਿੱਚ ਸ਼ਾਕਾਹਾਰੀ ਬਣਾਇਆ ਰਾਸ਼ਟਰਪਤੀ ਭਵਨ

ਨਵੀਂ ਦਿੱਲੀ: ਭਾਰਤ ਦੇ 14ਵੇਂ ਰਾਸ਼ਟਰਪਤੀ ਬਣੇ ਰਾਮ ਨਾਥ ਕੋਵਿੰਦ ਲਈ ਰਾਸ਼ਟਰਪਤੀ ਭਵਨ

ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!
ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!

ਨਵੀਂ ਦਿੱਲੀ: ਕੀ ਤੁਹਾਡਾ ਪਾਰਟਨਰ ਐਕਸਟਰਾ ਮੈਰੀਟਲ ਅਫੇਅਰ ਕਰ ਰਿਹਾ ਹੈ? ਕੀ

 ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ
ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ

ਨਵੀਂ ਦਿੱਲੀ: ਜਹਾਜ਼ ਵਿੱਚ ਯਾਤਰਾ ਕਰਦੇ ਅਕਸਰ ਲੋਕ ਦੁਖੀ ਹੋ ਜਾਂਦੇ ਹਨ। ਕਈ ਵਾਰ

ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ
ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ

ਇੰਦੌਰ: ਜਦੋਂ 24 ਘੰਟੇ ਨਿਊਜ਼ ਚੈਨਲ ਆਏ ਸਨ ਤਾਂ ਚਰਚਾ ਛਿੜੀ ਸੀ ਕਿ ਹੁਣ ਅਖਬਾਰ ਬੰਦ