ਅਸ਼ਲੀਲ ਵੈੱਬਸਾਈਟਾਂ ਦੇਖਣ 'ਚ ਭਾਰਤੀਆਂ ਦੀ ਝੰਡੀ, ਸਰਵੇ 'ਚ ਹੈਰਾਨੀ ਵਾਲੇ ਖੁਲਾਸੇ

By: ਏਬੀਪੀ ਸਾਂਝਾ | | Last Updated: Thursday, 27 April 2017 5:22 PM
ਅਸ਼ਲੀਲ ਵੈੱਬਸਾਈਟਾਂ ਦੇਖਣ 'ਚ ਭਾਰਤੀਆਂ ਦੀ ਝੰਡੀ, ਸਰਵੇ 'ਚ ਹੈਰਾਨੀ ਵਾਲੇ ਖੁਲਾਸੇ

ਨਵੀਂ ਦਿੱਲੀ: ਭਾਰਤੀ ਬੱਚਿਆਂ ਨੇ ਅਸ਼ਲੀਲ ਸਮੱਗਰੀ ਦੇਖਣ ਦੇ ਮਾਮਲੇ ਵਿੱਚ ਪੂਰੀ ਦੁਨੀਆ ਦੇ ਬੱਚਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਕੰਪਿਊਟਰ ਸਾਫ਼ਟਵੇਅਰ ਬਣਾਉਣ ਵਾਲੀ ਕੰਪਨੀ ਮੈਕਫੀ ਨੇ ਭਾਰਤੀ ਬੱਚਿਆਂ ਬਾਰੇ ਹੈਰਾਨੀਕੁਨ ਰਿਪੋਰਟ ਜਾਰੀ ਕੀਤੀ ਹੈ। ਅਮਰੀਕਾ ਤੇ ਬਰਤਾਨੀਆ ਵਰਗੇ ਦੇਸ਼ਾਂ ਦੇ ਮੁਕਾਬਲੇ ਇਤਰਾਜ਼ਯੋਗ ਅਸ਼ਲੀਲ ਵੈੱਬਸਾਈਟ ਉੱਤੇ ਜਾਣ ਵਾਲੇ ਭਾਰਤੀ ਬੱਚਿਆਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ।

 

ਹਾਲਾਂਕਿ 36 ਫ਼ੀਸਦੀ ਮਾਪਿਆਂ ਦਾ ਕਹਿਣਾ ਹੈ ਕਿ ਉਹ ਬੱਚਿਆਂ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖਣ ਲਈ ਸਾਫ਼ਟਵੇਅਰ ਦਾ ਇਸਤੇਮਾਲ ਕਰ ਰਹੇ ਹਨ। ਮੈਕਫੀ ਦੇ ਸਰਵੇ ਵਿੱਚ ਸ਼ਾਮਲ ਅੱਧੇ ਤੋਂ ਜ਼ਿਆਦਾ ਭਾਰਤੀ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਗੈਰ ਲੋੜੀਂਦੀਆਂ ਵੈੱਬਸਾਈਟਾਂ ‘ਤੇ ਜਾਂਦੇ ਹਨ। ਇਤਰਾਜ਼ਯੋਗ ਵੈੱਬਸਾਈਟਾਂ ਉੱਤੇ ਜਾਣ ਦੇ ਮਾਮਲੇ ਵਿੱਚ ਭਾਰਤੀ ਬੱਚੇ 13 ਹੋਰ ਦੇਸ਼ਾਂ ਤੋਂ ਅੱਗੇ ਹਨ।

 

26 ਫ਼ੀਸਦੀ ਬੱਚੇ ਆਸਟ੍ਰੇਲੀਆ, 45 ਫ਼ੀਸਦੀ ਬੱਚੇ ਬਰਾਜ਼ੀਲ, 41 ਫ਼ੀਸਦੀ ਬੱਚੇ ਫਰਾਂਸ, 37 ਫ਼ੀਸਦੀ ਬੱਚੇ ਅਮਰੀਕਾ ਤੇ 23 ਫ਼ੀਸਦੀ ਬੱਚੇ ਬਰਤਾਨੀਆ ਦੇ ਇਸ ਕੈਟਾਗਰੀ ਵਿੱਚ ਆਉਂਦੇ ਹਨ। ਸਰਵੇ ਵਿੱਚ ਪਾਇਆ ਗਿਆ ਹੈ ਕਿ 84 ਫ਼ੀਸਦੀ ਭਾਰਤੀ ਮਾਪੇ ਆਪਣੇ ਬੱਚਿਆਂ ਨੂੰ ਇੰਟਰਨੈੱਟ ਡਿਵਾਈਸ ਨਾਲ ਬਿਸਤਰੇ ਉੱਤੇ ਜਾਣ ਦੀ ਆਗਿਆ ਦਿੰਦੇ ਹਨ। ਹਾਲਾਂਕਿ 50 ਫ਼ੀਸਦੀ ਭਾਰਤੀ ਮਾਪਿਆਂ ਦੀ ਬਿਸਤਰੇ ਉੱਤੇ ਇੰਟਰਨੈੱਟ ਡਿਵਾਈਸ ਲਿਜਾਣ ਨੂੰ ਲੈ ਕੇ ਮਾਪਿਆਂ ਨਾਲ ਬਹਿਸ ਵੀ ਹੋਈ।

 

ਜੋ ਲੋਕ ਆਨਲਾਈਨ ਗੱਲਬਾਤ ਕਰਦੇ ਹਨ, ਉਨ੍ਹਾਂ ਲਈ ਇਹ ਹੋਰ ਵੀ ਹੈਰਾਨੀਜਨਕ ਹੈ। 57 ਫ਼ੀਸਦੀ ਲੋਕਾਂ ਨੇ ਆਖਿਆ ਕਿ ਹਰ ਦਿਨ ਇੱਕ ਤੋਂ ਦੋ ਘੰਟੇ ਆਪਣੇ ਬੱਚਿਆਂ ਨੂੰ ਇੰਟਰਨੈੱਟ ਦੀ ਆਗਿਆ ਦਿੰਦੇ ਹਨ। ਇਸ ਦੇ ਨਾਲ ਹੀ 21 ਫ਼ੀਸਦੀ ਮਾਪਿਆਂ ਨੇ ਆਖਿਆ ਕਿ ਉਨ੍ਹਾਂ ਨੇ ਹਰ ਦਿਨ ਇੱਕ ਘੰਟੇ ਤੋਂ ਘੱਟ ਇੰਟਰਨੈੱਟ ਇਸਤੇਮਾਲ ਕਰਨ ਦੀ ਸੀਮਾ ਤੈਅ ਕੀਤੀ ਹੋਈ ਹੈ।

 

ਮੈਕਾਫੀ ਦੇ ਦੱਖਣੀ ਏਸ਼ੀਆ ਦੇ ਮੈਨੇਜਿੰਗ ਡਾਇਰੈਕਟਰ ਅਨੰਦ ਰਾਮ ਮੂਰਤੀ ਦਾ ਕਹਿਣਾ ਹੈ, ”ਹਰ ਤਰ੍ਹਾਂ ਨਾਲ ਜੁੜੀ ਦੁਨੀਆ ਵਿੱਚ ਮਾਪੇ ਆਪਣੇ ਬੱਚਿਆਂ ਦੇ ਮਾਮਲੇ ਤਕਨੀਕ ਇਸਤੇਮਾਲ ਕਰਨ ਨੂੰ ਲੈ ਕੇ ਅਹਿਮ ਭੂਮਿਕਾ ਅਦਾ ਕਰਦੇ ਹਨ। ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚੇ ਤਕਨੀਕ ਨਾਲ ਕਿਸ ਹੱਦ ਤੱਕ ਪ੍ਰਭਾਵਿਤ ਹੋ ਰਹੇ ਹਨ।

 

ਸਰਵੇ ਵਿੱਚ 13 ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ ਜੋ ਇੰਟਰਨੈੱਟ ਦਾ ਇਸਤੇਮਾਲ ਕਰਦੇ ਹਨ। ਸਰਵੇ ਵਿੱਚ ਆਸਟ੍ਰੇਲੀਆ, ਬਰਾਜ਼ੀਲ, ਕੈਨੇਡਾ, ਫਰਾਂਸ, ਜਰਮਨੀ, ਇੰਡੀਆ, ਇਟਲੀ, ਮੈਕਸੀਕੋ, ਨੀਦਰਲੈਂਡ, ਸਿੰਗਾਪੁਰ, ਬਰਤਾਨੀਆ ਤੇ ਅਮਰੀਕਾ ਸ਼ਾਮਲ ਸਨ।

First Published: Thursday, 27 April 2017 5:22 PM

Related Stories

ਹੁਣ ਚਿਹਰੇ ਤੋਂ ਜਾਣੋਂ ਕਿਸੇ ਵਿਅਕਤੀ ਦੀ ਸੈਕਸ ਸਮਰੱਥਾ
ਹੁਣ ਚਿਹਰੇ ਤੋਂ ਜਾਣੋਂ ਕਿਸੇ ਵਿਅਕਤੀ ਦੀ ਸੈਕਸ ਸਮਰੱਥਾ

ਨਵੀਂ ਦਿੱਲੀ: ਜੇਕਰ ਤੁਸੀਂ ਆਪਣੇ ਨਵੇਂ ਸਾਥੀ ਜਾਂ ਸੈਕਸ ਪਾਰਟਨਰ ਦੀ ਤਲਾਸ਼ ਕਰ ਰਹੇ

ਤਾਂ ਇਹ ਸੀ ਦੁਨੀਆ ਦੀ ਸਭ ਤੋਂ ਅਮੀਰ ਔਰਤ!
ਤਾਂ ਇਹ ਸੀ ਦੁਨੀਆ ਦੀ ਸਭ ਤੋਂ ਅਮੀਰ ਔਰਤ!

ਨਵੀਂ ਦਿੱਲੀ: ਬਿਊਟੀ ਪ੍ਰੋਡਕਟ ਬਣਾਉਣ ਵਾਲੀ ਫਰਾਂਸ ਦੀ ਕੰਪਨੀ ਲੌਰੀਅਲ ਦੀ ਮਾਲਕਨ

ਰਿਸ਼ਤੇ ਨੂੰ ਸਿਹਤਮੰਦ ਰੱਖਣ ਲਈ ਕਰੋ ਹਨ ਇਹ ਕੰਮ!
ਰਿਸ਼ਤੇ ਨੂੰ ਸਿਹਤਮੰਦ ਰੱਖਣ ਲਈ ਕਰੋ ਹਨ ਇਹ ਕੰਮ!

ਨਵੀਂ ਦਿੱਲੀ: ਕੀ ਤੁਸੀਂ ਜ਼ਿਆਦਾਤਰ ਸਮਾਂ ਆਪਣੇ ਪਾਰਟਨਰ ਨਾਲ ਟੀ.ਵੀ. ਵੇਖਦਿਆਂ ਬਤੀਤ

ਖੁਸ਼ੀ ਦਾ ਰਾਜ਼ ਲੱਭਣਾ ਤਾਂ ਇਹ ਖਬਰ ਜ਼ਰੂਰ ਪੜ੍ਹੋ!
ਖੁਸ਼ੀ ਦਾ ਰਾਜ਼ ਲੱਭਣਾ ਤਾਂ ਇਹ ਖਬਰ ਜ਼ਰੂਰ ਪੜ੍ਹੋ!

ਨਵੀਂ ਦਿੱਲੀ: ਕੀ ਤੁਸੀਂ ਖੁਸ਼ ਰਹਿਣਾ ਭੁੱਲ ਗਏ ਹੋ? ਕੀ ਤੁਸੀਂ ਹਰ ਵੇਲੇ ਉਦਾਸ ਹੀ

ਸ਼ਹਿਰ ਦੇ 16 ਫ਼ੀਸਦੀ ਮਰਦ ਤੇ ਔਰਤਾਂ ਸੈਕਸੂਅਲ ਬਿਮਾਰੀ ਤੋਂ ਪੀੜਤ
ਸ਼ਹਿਰ ਦੇ 16 ਫ਼ੀਸਦੀ ਮਰਦ ਤੇ ਔਰਤਾਂ ਸੈਕਸੂਅਲ ਬਿਮਾਰੀ ਤੋਂ ਪੀੜਤ

ਨਵੀਂ ਦਿੱਲੀ: ਦਿੱਲੀ ਵਿੱਚ 800 ਘਰਾਂ ਦੇ 16 ਫ਼ੀਸਦੀ ਮਰਦ ਤੇ ਔਰਤਾਂ ਸੈਕਸੂਅਲ ਬਿਮਾਰੀ