240 ਕਰੋੜ 'ਚ ਖਰੀਦਿਆ ਰਹਿਣ ਲਈ ਘਰ

By: ਰਵੀ ਇੰਦਰ ਸਿੰਘ | | Last Updated: Thursday, 22 February 2018 1:30 PM
240 ਕਰੋੜ 'ਚ ਖਰੀਦਿਆ ਰਹਿਣ ਲਈ ਘਰ

ਸੰਕੇਤਕ ਤਸਵੀਰ

ਮੁੰਬਈ: ਦੇਸ਼ ਦੀ ਵਪਾਰਕ ਰਾਜਧਾਨੀ ਵਿੱਚ ਇੱਕ ਕਾਰੋਬਾਰੀ ਪਰਿਵਾਰ ਨੇ 240 ਕਰੋੜ ਵਿੱਚ ਚਾਰ ਫਲੈਟ ਖਰੀਦੇ ਹਨ। ਮੁੰਬਈ ਦੀ ਨੇਪੇਨਸੀ ਰੋਡ ‘ਤੇ ਬਣਨ ਵਾਲੇ ਰਿਹਾਇਸ਼ੀ ਟਾਵਰ ਵਿੱਚ ਤਪਾੜੀਆ ਪਰਿਵਾਰ ਨੇ ਚਾਰ ਫਲੈਟ ਬੁੱਕ ਕੀਤੇ ਹਨ, ਜਿਨ੍ਹਾਂ ਦੀ ਕੁੱਲ ਕੀਮਤ 240 ਕਰੋੜ ਰੁਪਏ ਹੈ। ਇਸ ਹਿਸਾਬ ਨਾਲ ਹਰ ਫਲੈਟ ਦੀ ਕੀਮਤ 60 ਕਰੋੜ ਰੁਪਏ ਬਣਦੀ ਹੈ। ਦੱਸਿਆ ਜਾ ਰਿਹਾ ਹੈ ਕਿ 28ਵੀਂ ਤੇ 31ਵੀਂ ਮੰਜ਼ਲ ਦੇ ਫਲੈਟ ਲਈ ਇਹ ਸੌਦਾ ਕੀਤਾ ਗਿਆ ਹੈ।

 

ਇਹ ਫਲੈਟ ਮੁੰਬਈ ਦੇ ਸਭ ਤੋਂ ਮਹਿੰਗੇ ਫਲੈਟਸ ਵਿੱਚੋਂ ਇੱਕ ਹੈ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਅਨੁਸ਼ਕਾ ਸ਼ਰਮਾ ਨਾਲ ਵਿਆਦ ਤੋਂ ਮੁੰਬਈ ਦੇ ਵਰਲੀ ਇਲਾਕੇ ਵਿੱਚ ਇੱਕ ਲਗ਼ਜ਼ਰੀ ਫਲੈਟ ਖਰੀਦਿਆ ਸੀ, ਜਿਸ ਦਾ ਮੁੱਲ 34 ਕਰੋੜ ਰੁਪਏ ਸੀ। ਅਜਿਹਾ ਨਹੀਂ ਹੈ ਕਿ ਪਹਿਲੀ ਵਾਰ ਕਿਸੇ ਕਾਰੋਬਾਰੀ ਨੇ ਇੰਨਾ ਮਹਿੰਗਾ ਫਲੈਟ ਖਰੀਦਿਆ ਹੋਵੇ। ਇਸ ਤਰ੍ਹਾਂ ਦੇ ਧਨਾਢਾਂ ਦੀ ਲੰਮੀ ਸੂਚੀ ਹੈ।

 

ਇਸੇ ਸਾਲ ਸਨਅਤਕਾਰ ਸਾਇਰਸ ਪੂਨਾਵਾਲਾ ਨੇ ਕੈਂਡੀ ਬੀਚ ‘ਤੇ 750 ਕਰੋੜ ਰੁਪਏ ਵਿੱਚ ਬੰਗਲਾ ਖਰੀਦਿਆ ਸੀ। ਇਸ ਥਾਂ ‘ਤੇ ਪਹਿਲਾਂ ਅਮਰੀਕੀ ਸਫਾਰਤਖਾਨਾ ਹੁੰਦਾ ਸੀ। ਨੇਪੇਨਸੀ ਰੋਡ ‘ਤੇ ਹੀ ਪਟਨੀ ਕੰਪਿਊਟਰਜ਼ ਦੇ ਮਾਲਕ ਨੇ ਸਾਲ 2015 ਵਿੱਚ 200 ਕਰੋੜ ਵਿੱਚ ਤਿੰਨ ਮੰਜ਼ਲਾਂ ਹੀ ਖਰੀਦ ਲਈਆਂ ਸਨ।

 

ਇੱਧਰ ਤਪਾੜੀਆ ਨੇ ਇੱਕ ਲੱਖ ਵੀਹ ਹਜ਼ਾਰ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਇਹ ਸੌਦਾ ਕੀਤਾ ਹੈ। ਫਲੈਟ 4,500 ਵਰਗ ਫੁੱਟ ਦੇ ਖੇਤਰਫਲ ਵਿੱਚ ਫੈਲਿਆ ਹੋਇਆ ਹੈ। ਤਪਾੜੀਆ ਪਰਿਵਾਰ ਮੁੰਬਈ ਦੇ ਸਿਖਰਲੇ ਕਾਰੋਬਾਰੀਆਂ ਵਿੱਚੋਂ ਇੱਕ ਹੈ। ਤਪਾੜੀਆ ਕੋਲ ਪਹਿਲਾਂ ਗਰਭ ਨਿਰੋਧਕ ਉਤਪਾਦ ਬਣਾਉਣ ਵਾਲੀ ਕੰਪਨੀ ਫੇਮੀ ਕੇਅਰ ਦੀ ਮਲਕੀਅਤ ਸੀ, ਜਿਸ ਨੂੰ ਉਨ੍ਹਾਂ 4,600 ਕਰੋੜ ਰੁਪਏ ਵਿੱਚ ਵੇਚ ਦਿੱਤਾ ਸੀ। ਤਪਾੜੀਆ ਪਰਿਵਾਰ ਮੁੰਬਈ ਦੇ ਸਭ ਤੋਂ ਵੱਡੇ ਕਰਦਾਤਾਵਾਂ ਵਿੱਚੋਂ ਇੱਕ ਹੈ।

First Published: Thursday, 22 February 2018 1:30 PM

Related Stories

9ਵੀਂ ਕਲਾਸ ਦੇ ਸਟੂਡੈਂਟ ਦੀ ਜੇਬ ਵਿੱਚ ਮੋਬਾਇਲ ਫਟਿਆ
9ਵੀਂ ਕਲਾਸ ਦੇ ਸਟੂਡੈਂਟ ਦੀ ਜੇਬ ਵਿੱਚ ਮੋਬਾਇਲ ਫਟਿਆ

ਨਵੀਂ ਦਿੱਲੀ: ਕੋਇੰਬਟੂਰ ਦੇ ਤ੍ਰਿਪੁਰ ਜ਼ਿਲ੍ਹੇ ਦੇ ਧਾਰਾਪੁਰਮ ਨਗਰ ਵਿੱਚ 14 ਸਾਲ

'ਮੋਟਰ ਨਿਊਰਾਨ' ਨਾਂਅ ਦੀ ਲਾਇਲਾਜ ਬਿਮਾਰੀ ਤੋਂ ਪੀੜਤ ਸਨ ਸਟੀਫ਼ਨ ਹਾਕਿੰਗ
'ਮੋਟਰ ਨਿਊਰਾਨ' ਨਾਂਅ ਦੀ ਲਾਇਲਾਜ ਬਿਮਾਰੀ ਤੋਂ ਪੀੜਤ ਸਨ ਸਟੀਫ਼ਨ ਹਾਕਿੰਗ

ਨਵੀਂ ਦਿੱਲੀ: ਵ੍ਹੀਲਚੇਅਰ ’ਤੇ ਬੈਠ ਕੇ ਬ੍ਰਹਿਮੰਡ ਦੇ ਰਹੱਸ ਦੁਨੀਆਂ ਸਾਹਮਣੇ

ਸ਼ਰਾਬ ਸਸਤੀ ਕਰ ਕੇ ਲੋਕਾਂ ਨੂੰ ਨਸ਼ਾ ਕਰਨ ਤੋਂ ਰੋਕੇਗੀ ਕੈਪਟਨ ਸਰਕਾਰ
ਸ਼ਰਾਬ ਸਸਤੀ ਕਰ ਕੇ ਲੋਕਾਂ ਨੂੰ ਨਸ਼ਾ ਕਰਨ ਤੋਂ ਰੋਕੇਗੀ ਕੈਪਟਨ ਸਰਕਾਰ

ਚੰਡੀਗੜ੍ਹ: ਕੈਪਟਨ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ,

ਕਣਕ ਦੇ ਆਟੇ ਪਲਾਸਟਿਕ ਹੋਣ ਦੇ ਦਾਅਵੇ ਦਾ ਵਾਇਰਲ ਸੱਚ
ਕਣਕ ਦੇ ਆਟੇ ਪਲਾਸਟਿਕ ਹੋਣ ਦੇ ਦਾਅਵੇ ਦਾ ਵਾਇਰਲ ਸੱਚ

ਨਵੀਂ ਦਿੱਲੀ: ਬੀਤੇ ਦਿਨਾਂ ਤੋਂ ਸੋਸ਼ਲ ਮੀਡੀਆ ਜ਼ਰੀਏ ਇੱਕ ਵੀਡੀਓ ਵਾਇਰਲ ਹੋ ਰਿਹਾ

ਕੈਨੇਡਾ ਦੇ ਡਾਕਟਰਾਂ ਨੇ ਕਿਹਾ, ਨਹੀਂ ਚਾਹੀਦੀ ਵੱਧ ਤਨਖ਼ਾਹ, ਪਹਿਲਾਂ ਹੀ ਬਥੇਰੀ!
ਕੈਨੇਡਾ ਦੇ ਡਾਕਟਰਾਂ ਨੇ ਕਿਹਾ, ਨਹੀਂ ਚਾਹੀਦੀ ਵੱਧ ਤਨਖ਼ਾਹ, ਪਹਿਲਾਂ ਹੀ ਬਥੇਰੀ!

ਨਵੀਂ ਦਿੱਲੀ: ਸੈਂਕੜੇ ਕੈਨੇਡਾਈ ਡਾਕਟਰਾਂ, ਮੈਡੀਕਲ ਖੇਤਰ ‘ਚ ਅਭਿਆਸ ਕਰਨ ਵਾਲੇ

ਸ਼ਰਾਬੀ ਪਤੀ ਕਾਰਨ ਨਰਕ ਬਣੀ ਜ਼ਿੰਦਗੀ ਸਵਾਰਨ ਲਈ ਸ਼ਿੰਦਰ ਕੌਰ ਨੇ ਚੁਣਿਆ ਅਨੋਖਾ ਰਾਹ..!
ਸ਼ਰਾਬੀ ਪਤੀ ਕਾਰਨ ਨਰਕ ਬਣੀ ਜ਼ਿੰਦਗੀ ਸਵਾਰਨ ਲਈ ਸ਼ਿੰਦਰ ਕੌਰ ਨੇ ਚੁਣਿਆ ਅਨੋਖਾ...

ਬਠਿੰਡਾ ਸ਼ਹਿਰ ਦੇ ਬੰਗੀ ਨਗਰ ‘ਚ ਰੇਲਵੇ ਲਾਈਨ ਨੇੜੇ ਰਹਿੰਦੀ ਹੈ ਸ਼ਿੰਦਰ ਕੌਰ।

ਪਟਿਆਲਵੀ ਪਿੰਕੀ ਤੇ ਸ਼ਾਲੂ ਨੇ ਤੋੜੀ ਮਰਦ ਪ੍ਰਧਾਨ ਸਮਾਜ ਦੀ ਪਿਰਤ
ਪਟਿਆਲਵੀ ਪਿੰਕੀ ਤੇ ਸ਼ਾਲੂ ਨੇ ਤੋੜੀ ਮਰਦ ਪ੍ਰਧਾਨ ਸਮਾਜ ਦੀ ਪਿਰਤ

ਪਟਿਆਲਾ: ਕੁਝ ਲੋਕ ਇੰਨੇ ਅਣਖੀਲੇ ਹੁੰਦੇ ਹਨ ਜੋ ਮਿਹਨਤ ਨਾਲ ਕਾਮਯਾਬ ਹੋਣ ਤੋਂ

ਸੜਕਾਂ 'ਤੇ ਮੋਬਾਈਲ ਵਰਤਣਾ ਬੈਨ, ਲੱਗੇਗਾ 33,000 ਰੁਪਏ ਜੁਰਮਾਨਾ
ਸੜਕਾਂ 'ਤੇ ਮੋਬਾਈਲ ਵਰਤਣਾ ਬੈਨ, ਲੱਗੇਗਾ 33,000 ਰੁਪਏ ਜੁਰਮਾਨਾ

ਵਾਸ਼ਿੰਗਟਨ: ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਮੌਂਟਕਲੇਅਰ ਸ਼ਹਿਰ ਵਿੱਚ ਸੜਕ