ਇੱਕ ਲੜਕੀ ਦੋ ਲੜਕਿਆਂ ਨਾਲ ਕਿਵੇਂ ਪਿਆਰ ਕਰ ਸਕਦੀ!

By: abp sanjha | | Last Updated: Thursday, 8 February 2018 3:54 PM
ਇੱਕ ਲੜਕੀ ਦੋ ਲੜਕਿਆਂ ਨਾਲ ਕਿਵੇਂ ਪਿਆਰ ਕਰ ਸਕਦੀ!

ਵਾਸ਼ਿੰਗਟਨ: ਕੀ ਇੱਕ ਕੁੜੀ ਦੋ ਮੁੰਡਿਆਂ ਨੂੰ ਇੱਕੋ ਵੇਲੇ ਬਰਾਬਰ ਪਿਆਰ ਕਰ ਸਕਦੀ ਹੈ? ਸ਼ਾਇਦ ਤੁਹਾਡਾ ਜਵਾਬ ਨਾਂਹ ਵਿੱਚ ਹੋਵੇਗਾ। ਜੇਕਰ ਕਰਦੀ ਵੀ ਹੋਵੇਗੀ ਤਾਂ ਉਸ ਦੇ ਬੁਆਏਫਰੈਂਡ ਨੂੰ ਨਹੀਂ ਪਤਾ ਹੋਵੇਗਾ ਤੇ ਸਮਾਜ ਵੀ ਇਜਾਜ਼ਤ ਨਹੀਂ ਦਿੰਦਾ। ਇਹ ਗੱਲ ਸ਼ਾਇਦ ਹਰ ਲੜਕੀ ਦੇ ਮਨ ਵਿੱਚ ਹੋਵੇ ਪਰ ਨਾਰਥ ਬਰਵਿਕ ਦੀ ਰਹਿਣ ਵਾਲੀ 23 ਸਾਲਾ ਨੋਨੀ ਇਸ ਦੇ ਬਿਲੁਕਲ ਉਲਟ ਹੈ। ਉਹ ਦੋ ਲੜਕਿਆਂ ਨੂੰ ਪਿਆਰ ਕਰ ਸਕਦੀ ਹੈ ਤੇ ਉਹ ਵੀ ਇਕੋ ਜਿਹਾ ਪਿਆਰ। ਇਸ ਲਈ ਉਸ ਨੂੰ ਸਮਾਜ ਦੀ ਪ੍ਰਵਾਹ ਨਹੀਂ। ਵੱਡੀ ਗੱਲ ਇਹ ਹੈ ਕਿ ਉਸ ਦੇ ਦੋਹਾਂ ਪ੍ਰੇਮੀਆਂ ਨੂੰ ਪਤਾ ਹੈ ਜਿਨ੍ਹਾਂ ਨੂੰ ਕੋਈ ਇਤਰਾਜ਼ ਨਹੀਂ।
ਇਸ ਲੜਕੀ ਬਾਰੇ ਬੀਬੀਸੀ ਨੇ ਲਵ ਅਨਲਿਮਟਿਡ ਨਾਂ ਦੀ ਡਾਕੂਮੈਂਟਰੀ ਬਣਾਈ ਹੈ ਜਿਸ ਵਿੱਚ ਨੋਨੀ ਕਹਿੰਦੀ ਹੈ ਕਿ ਇੱਕ ਹੀ ਪਾਰਟਨਰ ਨਾਲ ਰਿਸ਼ਤੇ ‘ਚ ਉਹ ਫਸਿਆ ਹੋਇਆ ਮਹਿਸੂਸ ਕਰ ਰਹੀ ਸੀ। ਭਾਵੇਂ ਹੀ ਉਨ੍ਹਾਂ ਨੂੰ ਕਿੰਨੀ ਵੀ ਮੁਹੱਬਤ ਕਿਉਂ ਨਾ ਹੋਵੇ।
ਗੱਲਬਾਤ ਦੌਰਾਨ ਨੋਨੀ ਨੇ ਕਿਹਾ ਕਿਹਾ, ‘ਇੱਕ ਪਾਰਟਨਰ ਨਾਲ ਰਿਸ਼ਤੇ ‘ਚ ਕੁਝ ਗਲਤ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਮੈਂ ਲਾਲਚੀ ਹਾਂ, ਮੈਂ ਉਨ੍ਹਾਂ ਲੋਕਾਂ ਨੂੰ ਪਸੰਦ ਕਰਦੀ ਹਾਂ, ਜੋ ਮੈਨੂੰ ਪਸੰਦ ਕਰਦੇ ਹਨ।’ ‘ਪੋਲੀਯੇਮਰੀ’ ਉਸ ਰਿਸ਼ਤੇ ਨੂੰ ਕਹਿੰਦੇ ਹਨ ਜਦੋਂ ਕੋਈ ਸ਼ਖਸ ਇੱਕ ਸਮੇਂ ‘ਚ ਇੱਕ ਤੋਂ ਜ਼ਿਆਦਾ ਲੋਕਾਂ ਨਾਲ ਸਰੀਰਕ ਸਬੰਧ ਬਣਾਉਂਦਾ ਹੈ।
ਨੋਨੀ ਨੇ ਕਿਹਾ ਕਿ ਇਸ ‘ਚ ਉਹ ਰਿਸ਼ਤੇ ਸ਼ਾਮਲ ਹਨ ਜਿਹੜੇ ਇੱਕ ਪਾਰਟਨਰ ਤੋਂ ਇਲਾਵਾ ਬਣਾਏ ਜਾਂਦੇ ਹਨ ਪਰ ਉਨ੍ਹਾਂ ਲਈ ਇਸ ‘ਚ ਕੁਝ ਨੈਤਿਕ ਰੋਕਾਂ ਵੀ ਹਨ। ਉਹ ਮੰਨਦੀ ਹੈ ਕਿ ਰਿਸ਼ਤੇ ਆਪਣੇ-ਆਪ ‘ਚ ਅਹਿਮ ਹਨ। ਨੋਨੀ ਮਾਰਗਨ ਤੇ ਓਲੀਵਰ ਨਾਲ ਰਿਸ਼ਤੇ ‘ਚ ਹੈ। 27 ਸਾਲਾ ਮਾਰਗਨ ਪੇਸ਼ੇ ਤੋਂ ਐਡਮਿਨੀਸਟ੍ਰੇਟਰ ਹੈ ਤੇ 24 ਸਾਲਾਂ ਓਲੀਵਰ ਡ੍ਰਾਮਾ ਗ੍ਰੈਜੂਏਟ।
ਨੋਨੀ ਦੱਸਦੀ ਹੈ ਕਿ ਮਾਰਗਨ ਭਾਵੁਕ ਗੱਲਾਂ ਕਰਨ ਦੇ ਲਿਹਾਜ਼ ਤੋਂ ਬਹੁਤ ਚੰਗੇ ਹਨ। ਇਹੀ ਕਾਰਨ ਸੀ ਕਿ ਡਰਾਮਾ ਪੜ੍ਹਨ ਲਈ ਐਡੀਨਬਰਾ ਚੱਲੇ ਜਾਣ ਤੋਂ ਬਾਅਦ ਮਾਰਗਨ ਨਾਲ ਉਸ ਦਾ ਰਿਸ਼ਤਾ ਟੁੱਟਿਆ ਨਹੀਂ।
ਮਾਰਗਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪੁਰਾਣੀ ਪ੍ਰੇਮੀ ਹੈਨੀ ਨੂੰ ਇਸ ਗੱਲ ਤੋਂ ਕੋਈ ਪ੍ਰੇਸ਼ਾਨੀ ਨਹੀਂ ਕਿ ਨੋਨੀ ਨਾਲ ਉਨ੍ਹਾਂ ਦਾ ਰਿਸ਼ਤਾ ਵੀ ਹੈ, ਬਲਕਿ ਉਹ ਇਸ ਤੋਂ ਖੁਸ਼ ਹੀ ਹਨ। ਉਹ ਕਹਿੰਦੇ ਹਨ ਕਿ, ਹੈਨੀ ਉਤਸ਼ਾਹ ਵਧਾਉਂਦੀ ਹੈ। ਸਾਡੇ ਵਿਚਾਲੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ‘ਤੇ ਅਸੀਂ ਮਿਲ ਕੇ ਖੁਸ਼ ਮਨਾਉਂਦੇ ਹਾਂ।
ਮਾਰਗਨ ਦੇ ਕਰੀਬ ਹੈ ਓਲੀਵਰ ਮਤਲਬ ਉਸ ਦੀ ਪ੍ਰੇਮਿਕਾ ਦਾ ਪ੍ਰੇਮੀ। ਦੋਹਾਂ ਵਿਚਾਲੇ ਕੋਈ ਲਗਾਅ ਵਾਲਾ ਰਿਸ਼ਤਾ ਨਹੀਂ। ਓਲੀਵਰ ਪਿਛਲੇ 18 ਮਹੀਨਿਆਂ ਤੋਂ ਨੋਨੀ ਨਾਲ ਹੈ। ਸਾਲ 2016 ‘ਚ ਦੋਹਾਂ ਨੇ ਇੱਕ ਸ਼ੋਅ ‘ਚ ਇਕੱਠੇ ਕੰਮ ਕੀਤਾ ਸੀ ਤੇ ਫਿਰ ਦੋਹਾਂ ਵਿਚਾਲੇ ਚਾਹਤ ਦਾ ਸਿਲਸਿਲਾ ਸ਼ੁਰੂ ਹੋ ਗਿਆ। ਓਲੀਵਰ ਕਹਿੰਦਾ ਹੈ ਕਿ ਨੋਨੀ ਨੇ ਪਹਿਲੇ ਹੀ ਦਿਨ ਸਾਫ ਕਰ ਦਿੱਤਾ ਸੀ ਕਿ ਉਹ ਪਹਿਲਾਂ ਤੋਂ ਮਾਰਗਨ ਨਾਲ ਰਿਸ਼ਤੇ ‘ਚ ਹੈ। ਉਹ ਨੋਨੀ ਹੀ ਸੀ ਜਿਨ੍ਹਾਂ ਨੂੰ ਇਸ ਤੋਂ ਕੋਈ ਇਤਰਾਜ਼ ਨਹੀਂ ਸੀ। ਇਨ੍ਹਾਂ ਨੇ ਡਾਕੂਮੈਂਟਰੀ ਵਿੱਚ ਬੜੇ ਦਿਲਚਸਪ ਖੁਲਾਸੇ ਕੀਤੇ ਹਨ।

First Published: Thursday, 8 February 2018 3:54 PM

Related Stories

ਕਰੀਨਾ ਦੀ 'ਗਰਲ ਗੈਂਗ' ਪਾਰਟੀ ਵਾਇਰਲ
ਕਰੀਨਾ ਦੀ 'ਗਰਲ ਗੈਂਗ' ਪਾਰਟੀ ਵਾਇਰਲ

ਮੁੰਬਈ-ਬਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਅਕਸਰ ਆਪਣੇ ਗਰਲ ਗੈਂਗ ਦੇ ਨਾਲ ਹੈਗ

ਆਖਰ ਕੌਣ ਹੈ 11,500 ਕਰੋੜ ਦਾ ਚੂਨਾ ਲਾਉਣ ਵਾਲਾ ਮੋਦੀ ?
ਆਖਰ ਕੌਣ ਹੈ 11,500 ਕਰੋੜ ਦਾ ਚੂਨਾ ਲਾਉਣ ਵਾਲਾ ਮੋਦੀ ?

ਪੰਜਾਬ ਨੈਸ਼ਨਲ ਬੈਂਕ ਆਫ਼ ਮੁੰਬਈ ਦੀ ਸ਼ਾਖਾ ਵਿੱਚ ਬਹੁਤ ਸਾਰੇ ਧੋਖੇਬਾਜ਼

'ਡੀਜੇ ਵਾਲੇ ਬਾਬੂ' ਵਾਲੀ ਨਤਾਸ਼ਾ ਸੁਰਖੀਆਂ 'ਚ
'ਡੀਜੇ ਵਾਲੇ ਬਾਬੂ' ਵਾਲੀ ਨਤਾਸ਼ਾ ਸੁਰਖੀਆਂ 'ਚ

ਮੁੰਬਈ: ਮਾਡਲ ਹੋਵੇ ਜਾਂ ਅਦਾਕਾਰਾ ਆਪਣੇ ਅੰਦਾਜ਼ ਨਾਲ ਇੰਸਟਾਗ੍ਰਾਮ ਉੱਤੇ ਸੁਰਖੀਆਂ

 ਵੈਲਨਟਾਈਨ ਡੇਅ ਮੌਕੇ ਵਿਆਹ ਕਰਨ ਵਾਲਿਆਂ ਲਈ ਖੁਸਖ਼ਬਰੀ!
ਵੈਲਨਟਾਈਨ ਡੇਅ ਮੌਕੇ ਵਿਆਹ ਕਰਨ ਵਾਲਿਆਂ ਲਈ ਖੁਸਖ਼ਬਰੀ!

ਲਾਸ ਵੇਗਾਸ: ਵੈਲਨਟਾਈਨ ਡੇਅ ਮੌਕੇ ਵਿਆਹ ਕਰਨ ਵਾਲਿਆਂ ਲਈ ਲਾਸ ਵੇਗਾਸ ਹਵਾਈ ਅੱਡਾ

ਕਿਰਾਏ 'ਤੇ ਬੁਆਏਫਰੈਂਡ: ਇਸ ਮੁੰਡੇ ਦਾ 'ਲਵ ਪੈਕੇਜ' ਹੋਇਆ ਵਾਇਰਲ
ਕਿਰਾਏ 'ਤੇ ਬੁਆਏਫਰੈਂਡ: ਇਸ ਮੁੰਡੇ ਦਾ 'ਲਵ ਪੈਕੇਜ' ਹੋਇਆ ਵਾਇਰਲ

ਨਵੀਂ ਦਿੱਲੀ-14 ਫਰਵਰੀ, ਵੈਲੇਨਟਾਈਨ ਡੇਅ ਮੌਕੇ ਗੁੜਗਾਂਵ ਦਾ ਇੱਕ ਲੜਕਾ ਕਿਰਾਏ

'ਹੇਟ ਸਟੋਰੀ 4' ਦੀ ਅਦਾਕਾਰਾ ਦਾ ਨਵਾਂ ਰੂਪ
'ਹੇਟ ਸਟੋਰੀ 4' ਦੀ ਅਦਾਕਾਰਾ ਦਾ ਨਵਾਂ ਰੂਪ

ਮੁੰਬਈ- ‘ਹੇਟ ਸਟੋਰੀ 4’ ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਿਖਾਈ ਦੇਣ ਵਾਲੀ

ਵਿਆਹ ਦੀ ਰਾਣੀ ਬਣੀ ਮਿਸ ਵਰਲਡ ਮਾਨੂਸ਼ੀ..
ਵਿਆਹ ਦੀ ਰਾਣੀ ਬਣੀ ਮਿਸ ਵਰਲਡ ਮਾਨੂਸ਼ੀ..

ਨਵੀਂ ਦਿੱਲੀ-ਮਿਸ ਵਰਲਡ 2018 ਮੁੰਬਈ ਵਿਚ ਆਯੋਜਿਤ ਇੱਕ ਸਮਾਗਮ ‘ਚ ਮਾਨੂਸ਼ੀ ਛਿੱਲਰ

ਪੰਜਾਬ ਨੂੰ 'ਕੈਂਸਰ ਟ੍ਰੇਨ' ਤੋਂ ਮੁਕਤੀ ਦਿਵਾਉਣਾ ਚਾਹੁੰਦਾ ਮੋਗੇ ਦਾ ਕੁਲਵੰਤ
ਪੰਜਾਬ ਨੂੰ 'ਕੈਂਸਰ ਟ੍ਰੇਨ' ਤੋਂ ਮੁਕਤੀ ਦਿਵਾਉਣਾ ਚਾਹੁੰਦਾ ਮੋਗੇ ਦਾ ਕੁਲਵੰਤ

ਇਮਰਾਨ ਖ਼ਾਨ   ਜਲੰਧਰ: ਪੰਜਾਬ ਵਿੱਚੋਂ ਰੋਜ਼ਾਨਾ ਸੈਂਕੜੇ ਮਰੀਜ਼ ਕੈਂਸਰ ਦਾ ਇਲਾਜ

ਕੀ ਖਾਂਦੈ ਵਿਰਾਟ ਕੋਹਲੀ, ਵੇਖੋ ਪੂਰਾ 'ਡਾਈਟ ਚਾਰਟ'
ਕੀ ਖਾਂਦੈ ਵਿਰਾਟ ਕੋਹਲੀ, ਵੇਖੋ ਪੂਰਾ 'ਡਾਈਟ ਚਾਰਟ'

ਨਵੀਂ ਦਿੱਲੀ: ਆਪਣੀ ਫਿਟਨੈਸ ਦੇ ਦਮ ‘ਤੇ ਦੁਨੀਆ ਭਰ ਵਿੱਚ ਲੋਹਾ ਮਨਵਾ ਚੁੱਕੇ

ਕਿਸ ਨੂੰ ਦਈਏ ਕਿਹੜੇ ਰੰਗ ਦਾ ਗੁਲਾਬ ?
ਕਿਸ ਨੂੰ ਦਈਏ ਕਿਹੜੇ ਰੰਗ ਦਾ ਗੁਲਾਬ ?

Happy Rose Day: ਅੱਜ ਤੋਂ ਸ਼ੁਰੂਆਤ ਹੁੰਦੀ ਹੈ ਵੈਲੈਨਟਾਈਨ ਵੀਕ ਦੀ। ਵੈਲੈਨਟਾਈਨ ਵੀਕ ਦੀ