ਤਾਂ ਸਮੇਂ ਤੋਂ ਪਹਿਲਾਂ ਇਸ ਕਰਕੇ ਆਉਂਦਾ ਬੁਢਾਪਾ!

By: Sewa SIngh | | Last Updated: Monday, 11 December 2017 3:10 PM
ਤਾਂ ਸਮੇਂ ਤੋਂ ਪਹਿਲਾਂ ਇਸ ਕਰਕੇ ਆਉਂਦਾ ਬੁਢਾਪਾ!

ਚੰਡੀਗੜ੍ਹ: ਤੁਸੀਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਦੇਖਿਆ ਹੋਵੇਗਾ ਜੋ ਸਮੇਂ ਤੋਂ ਪਹਿਲਾਂ ਹੀ ਜ਼ਿਆਦਾ ਉਮਰ ਦੇ ਲੱਗਣ ਲੱਗਦੇ ਹਨ ਰ ਕੀ ਤੁਸੀਂ ਸੋਚਿਆ ਹੈ ਕਿ ਅਜਿਹਾ ਕਿਉਂ ਹੁੰਦਾ ਹੈ? ਇਸ ਦੇ ਕੀ ਕਾਰਨ ਹਨ? ਇੰਨਾ ਹੀ ਨਹੀਂ ਬਲਕਿ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪਿੰਡਾਂ ਦੇ ਮੁਕਾਬਲੇ ਸ਼ਹਿਰਾਂ ਦੇ ਲੋਕ ਜਲਦੀ ਬੁੱਢੇ ਲੱਗਣ ਲੱਗਦੇ ਹਨ। ਇਸ ਦਾ ਮੁੱਖ ਕਾਰਨ ਸ਼ਹਿਰ ਦੇ ਲੋਕਾਂ ਦਾ ਲਾਈਫ ਸਟਾਈਲ ਹੈ।

 

ਜੀ ਹਾਂ, ਸਾਡਾ ਲਾਈਫ ਸਟਾਈਲ ਹੀ ਸਾਨੂੰ ਸਮੇਂ ਤੋਂ ਪਹਿਲਾਂ ਬੁੱਢਾ ਬਣਾ ਦਿੰਦਾ ਹੈ। ਇਹ ਗੱਲ ਇੱਥੇ ਹੀ ਨਹੀ ਮੁੱਕਦੀ ਬਲਕਿ ਅੱਜਕੱਲ੍ਹ ਦੇ ਨੌਜਵਾਨ ਆਪਣੀ ਉਮਰ ਤੋਂ ਜ਼ਿਆਦਾ ਵੱਡੇ ਲੱਗਣ ਲੱਗੇ ਹਨ। ਘੱਟ ਉਮਰ ਵਿੱਚ ਹੀ ਉਹ ਵੱਡੀ ਉਮਰ ‘ਚ ਹੋਣ ਵਾਲੀਆਂ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਰਹੇ ਹਨ। ਜਾਣੋ ਇਸ ਦੇ ਕਈ ਕਾਰਨ ਹਨ।

 

1. ਸਿਗਰਟਨੋਸ਼ੀ ਨਾਲ ਨਾ ਸਿਰਫ, ਦਿਲ ਨੂੰ ਨੁਕਸਾਨ ਪਹੁੰਚਦਾ ਹੈ ਬਲਕਿ ਇਹ ਚਿਹਰੇ ਲਈ ਵੀ ਕਾਫੀ ਨੁਕਸਾਨਦਾਇਕ ਹੁੰਦੀ ਹੈ। ਇਸ ਨਾਲ ਚਿਹਰੇ ‘ਤੇ ਉਮਰ ਤੋਂ ਪਹਿਲਾਂ ਹੀ ਬੁਢਾਪਾ ਦਿਖਣ ਲੱਗਦਾ ਹੈ। ਚਿਹਰੇ ‘ਤੇ ਝੁਰੜੀਆਂ ਦੀ ਵੀ ਇਹ ਪ੍ਰਮੁੱਖ ਵਜ੍ਹਾ ਹੈ।

 

2. ਕ੍ਰੈਸ਼ ਡਾਈਟਿੰਗ ਨਾਲ ਵਜ਼ਨ ਤਾਂ ਤੇਜ਼ੀ ਨਾਲ ਘਟਦਾ ਹੈ ਪਰ ਇਸ ਨਾਲ ਸਰੀਰ ਦੀ ਐਨਰਜੀ ਘੱਟ ਹੋ ਜਾਂਦੀ ਹੈ। ਇਸ ਨਾਲ ਸਮੇਂ ਤੋਂ ਪਹਿਲਾਂ ਹੀ ਸਰੀਰ ‘ਚ ਕਮਜ਼ੋਰੀ ਤੇ ਚਿਹਰੇ ‘ਤੇ ਝੁਰੜੀਆਂ ਆਉਣ ਲੱਗਦੀਆਂ ਹਨ।

 

3. ਚੰਗੀ ਨੀਂਦ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਮੰਨੀ ਜਾਂਦੀ ਹੈ। ਰੋਜ਼ਾਨਾ 7 ਤੋਂ 8 ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ। ਨੀਂਦ ਦੇ ਖਰਾਬ ਪੈਟਰਨ ਦੀ ਵਜ੍ਹਾ ਨਾਲ ਵਜ਼ਨ ਵਧਦਾ ਹੈਅਤੇ ਇਮੀਊਨਿਟੀ ਦੀ ਮਾਤਰਾ ਘਟਦੀ ਹੈ।

 

4. ਬਹੁਤ ਜ਼ਿਆਦਾ ਮਿੱਠਾ ਖਾਣਾ ਨਾ ਸਿਰਫ ਸਰੀਰ ਲਈ ਨੁਕਸਾਨਦੇਹ ਹੈ ਬਲਕਿ ਚਿਹਰੇ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਜ਼ਿਆਦਾ ਮਤਾਰਾ ‘ਚ ਮਿੱਠਾ ਪ੍ਰੋਟੀਨ ਨਾਲ ਜੁੜਦਾ ਹੈ ਜੋ ਕੋਲੈਜੇਨ ਤੇ ਇਲੈਸਿਟਨ ਜਿਹੇ ਪ੍ਰੋਟੀਨ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਕੁਝ ਸਮੇਂ ਬਾਅਦ ਚਮੜੀ ਢਿੱਲੀ ਪੈਣ ਲੱਗਦੀ ਹੈ।

 

5. ਮੇਕਅੱਪ ਤੁਹਾਨੂੰ ਸੁੰਦਰ ਤਾਂ ਬਣਾ ਦਿੰਦਾ ਹੈ ਪਰ ਮੇਕਅੱਪ ਨਾਲ ਸੌਣਾ ਚਿਹਰੇ ਲਈ ਹਾਨੀਕਾਰਕ ਹੁੰਦਾ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਸੌਣ ਤੋਂ ਪਹਿਲਾਂ ਪੂਰੇ ਮੇਕਅੱਪ ਨੂੰ ਸਾਫ ਕਰ ਲਿਆ ਜਾਵੇ ਤਾਂ ਜੋ ਚਮੜੀ ਨੂੰ ਸਾਹ ਆ ਸਕੇ।

First Published: Monday, 11 December 2017 3:10 PM

Related Stories

ਸੱਤ ਬੱਚਿਆਂ ਮਾਂ ਜੈਸਿਕਾ ਅਜੇ ਵੀ ਪਾਉਂਦੀ ਮੁਟਿਆਰਾਂ ਨੂੰ ਮਾਤ
ਸੱਤ ਬੱਚਿਆਂ ਮਾਂ ਜੈਸਿਕਾ ਅਜੇ ਵੀ ਪਾਉਂਦੀ ਮੁਟਿਆਰਾਂ ਨੂੰ ਮਾਤ

ਚੰਡੀਗੜ੍ਹ :ਇਹ ਤਸਵੀਰ ਤੁਹਾਨੂੰ ਮਸਤੀ ਕਰਦੇ ਦੋਸਤਾਂ ਦੀ ਲੱਗ ਸਕਦੀ ਹੈ ਪਰ

ਅਨੋਖਾ ਕੰਮ ਕਰਕੇ ਇਹ ਜੋੜਾ ਪੂਰਾ ਕਰ ਰਿਹਾ ਆਪਣਾ ਸੁਫ਼ਨਾ
ਅਨੋਖਾ ਕੰਮ ਕਰਕੇ ਇਹ ਜੋੜਾ ਪੂਰਾ ਕਰ ਰਿਹਾ ਆਪਣਾ ਸੁਫ਼ਨਾ

ਨਵੀਂ ਦਿੱਲੀ : ਇਹ ਕਪਲ ਹੈ ਸ਼ਿਆਮ ਅਤੇ ਆਨਿਆ, ਸ਼ਾਮ ਭਾਰਤ ਤੋਂ ਹੈ ਜਦੋਂਕਿ ਆਨਿਆ

ਇਨ੍ਹਾਂ ਚੀਜ਼ਾਂ 'ਤੇ GST ਘਟਣ ਨਾਲ ਕਿੰਨੀ ਕੁ ਸੌਖੀ ਹੋਵੇਗੀ ਆਮ ਇਨਸਾਨ ਦੀ ਜੇਬ, ਵੇਖੋ ਸੂਚੀ
ਇਨ੍ਹਾਂ ਚੀਜ਼ਾਂ 'ਤੇ GST ਘਟਣ ਨਾਲ ਕਿੰਨੀ ਕੁ ਸੌਖੀ ਹੋਵੇਗੀ ਆਮ ਇਨਸਾਨ ਦੀ ਜੇਬ, ਵੇਖੋ...

ਨਵੀਂ ਦਿੱਲੀ: ਜੀ.ਐੱਸ.ਟੀ. ਕੌਂਸਲ ਦੀ ਬੀਤੇ ਕੱਲ੍ਹ ਹੋਈ 25ਵੀਂ ਬੈਠਕ ਵਿੱਚ ਆਮ ਲੋਕਾਂ

 ਕਨੈਡਾ ਦੀ ਬਰਫਬਾਰੀ ਦਾ ਵਿਆਹੇ ਜੋੜਿਆਂ ਨੂੰ ਚਾਅ
ਕਨੈਡਾ ਦੀ ਬਰਫਬਾਰੀ ਦਾ ਵਿਆਹੇ ਜੋੜਿਆਂ ਨੂੰ ਚਾਅ

ਨਵੀਂ ਦਿੱਲੀ: ਜਿੱਥੇ ਇੱਕ ਪਾਸੇ ਕਨੈਡਾ ਵਿੱਚ ਪੈ ਰਹੀ ਬਰਫਬਾਰੀ ਨਾਲ ਲੋਕ ਘਰਾਂ ਤੋਂ

ਹਾਲੇ ਵੀ ਅੱਲ੍ਹੜ ਲੱਗਦੀ ਇਹ ਅਦਾਕਾਰਾ, ਇਹ ਹੈ ਰਾਜ਼
ਹਾਲੇ ਵੀ ਅੱਲ੍ਹੜ ਲੱਗਦੀ ਇਹ ਅਦਾਕਾਰਾ, ਇਹ ਹੈ ਰਾਜ਼

ਮੁੰਬਈ- ਇਨ੍ਹੀਂ ਦਿਨੀਂ ਫਿੱਟ ਰਹਿਣ ਦੀ ਇੱਛਾ ਹਰ ਕਿਸੇ ਨੂੰ ਹੈ ਫਿਰ ਭਾਵੇਂ ਉਹ

ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ
ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ

ਮੁੰਬਈ: ਮਹਾਰਾਸ਼ਟਰ ਵਿੱਚ ਸਮਲਿੰਗੀ ਜੋੜੇ ਨੇ ਵਿਆਹ ਕੀਤਾ ਹੈ। ਮੂਲ ਰੂਪ ਤੋਂ

ਮਰਦਾਂ ਨੂੰ ਮਨਾਹੀ, ਔਰਤਾਂ ਨੂੰ ਇਜ਼ਾਜਤ ਹੈ ਇਸ ਕਾਰ ਸ਼ੋਰੂਮ ਵਿੱਚ ਆਉਣ ਦੀ...
ਮਰਦਾਂ ਨੂੰ ਮਨਾਹੀ, ਔਰਤਾਂ ਨੂੰ ਇਜ਼ਾਜਤ ਹੈ ਇਸ ਕਾਰ ਸ਼ੋਰੂਮ ਵਿੱਚ ਆਉਣ ਦੀ...

ਰਿਆਦ: ਸਾਉਦੀ ਅਰਬ ‘ਚ ਔਰਤਾਂ ਲਈ ਕਾਰ ਦਾ ਸ਼ੋਅ ਰੂਮ ਖੋਲ੍ਹਿਆ ਗਿਆ, ਜਿੱਥੇ ਔਰਤਾਂ

ਇਸ ਕਲਾ ਕਾਰਨ ਸੋਸ਼ਲ ਮੀਡੀਆ ਤੇ ਹਿੱਟ ਹੋ ਰਹੀ ਹੈ ਇਹ ਨੌਜਵਾਨ ਕੁੜੀ
ਇਸ ਕਲਾ ਕਾਰਨ ਸੋਸ਼ਲ ਮੀਡੀਆ ਤੇ ਹਿੱਟ ਹੋ ਰਹੀ ਹੈ ਇਹ ਨੌਜਵਾਨ ਕੁੜੀ

ਫੀਨਿਕਸ: ਇੱਕ ਪਾਸੇ ਭੇੜੀਆ ਤੇ ਦੂਜੇ ਪਾਸੇ ਲੜਕੀ। ਪਹਿਲੀ ਨਜ਼ਰ ‘ਚ ਇਸ ਪੇਂਟਿੰਗ

ਬਲਾਤਕਾਰ ਰੋਕਣ ਲਈ ਖਾਸ ਅੰਡਰਗਾਰਮੈਂਟ ਦੀ ਖੋਜ 
ਬਲਾਤਕਾਰ ਰੋਕਣ ਲਈ ਖਾਸ ਅੰਡਰਗਾਰਮੈਂਟ ਦੀ ਖੋਜ 

ਫਾਰੂਖਾਬਾਦ: ਉੱਤਰ ਪ੍ਰਦੇਸ਼ ‘ਚ ਫਾਰੂਖਾਬਾਦ ਦੀ ਮੁਟਿਆਰ ਨੇ ਅਜਿਹਾ