ਸਨਸਨੀਖੇਜ਼ ਖੁਲਾਸਾ: ਪੰਜਾਬ 'ਚੋਂ ਸੈਕਸ ਟੁਆਇਜ਼ ਦੇ ਸਭ ਤੋਂ ਵੱਧ ਆਰਡਰ

By: ABP Sanjha | | Last Updated: Friday, 11 August 2017 1:39 PM
ਸਨਸਨੀਖੇਜ਼ ਖੁਲਾਸਾ: ਪੰਜਾਬ 'ਚੋਂ ਸੈਕਸ ਟੁਆਇਜ਼ ਦੇ ਸਭ ਤੋਂ ਵੱਧ ਆਰਡਰ

ਨਵੀਂ ਦਿੱਲੀ: ਸੈਕਸ ਨੂੰ ਭਾਰਤ ਵਿੱਚ ਸ਼ੁਰੂ ਤੋਂ ਹੀ ਕੁਰਹਿਤ ਕਰਾਰ ਦਿੱਤਾ ਹੋਇਆ ਹੈ ਪਰ ਹੁਣ ਸੈਕਸ ਪ੍ਰਤੀ ਲੋਕਾਂ ਦੀ ਸੋਚ ਬਦਲ ਰਹੀ ਹੈ। ਲੋਕ ਇਸ ਬਾਰੇ ਖੁੱਲ੍ਹ ਕੇ ਗੱਲ ਕਰਨ ਲੱਗੇ ਹਨ। ਖ਼ਾਸ ਤੌਰ ‘ਤੇ ਔਰਤਾਂ। ਇਸ ਦਾ ਨਤੀਜਾ ਇਹ ਹੈ ਕਿ ਭਾਰਤੀ ਖੁੱਲ੍ਹ ਕੇ ਸੈਕਸ ਟੁਆਇਜ਼ ਦੀ ਖ਼ਰੀਦਦਾਰੀ ਵੀ ਕਰਨ ਲੱਗੇ ਹਨ। ਇਹ ਅਸੀਂ ਨਹੀਂ ਕਹਿ ਰਹੇ ਸਗੋਂ ਇੱਕ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ।

 

‘ThatsPersonal’, ਸੈਕਸੂਅਲ ਵੈੱਲਨੈਸ ਪ੍ਰੋਡਕਟਸ ਵੇਚਣ ਵਾਲੀ ਵੈੱਬਸਾਈਟ ਦੀ ਖੋਜ ਮੁਤਾਬਕ 80,000 ਆਡਰਜ਼ ਵਿੱਚੋਂ 62% ਖ਼ਪਤਕਾਰ ਪੁਰਸ਼ ਸਨ ਤੇ 38% ਔਰਤਾਂ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਨ੍ਹਾਂ 38% ਔਰਤਾਂ ਵਿੱਚੋਂ ਜ਼ਿਆਦਾਤਰ ਔਰਤਾਂ ਪੰਜਾਬ ਦੀਆਂ ਸਨ। ਯਾਨੀ ਦੇਸ਼ ਭਰ ਵਿੱਚੋਂ ਪੰਜਾਬਣਾਂ ਸਭ ਤੋਂ ਜ਼ਿਆਦਾ ਸੈਕਸ ਟੁਆਇਜ਼ ਆਨਲਾਈਨ ਹੀ ਮੰਗਵਾਉਂਦੀਆਂ ਹਨ।

 

ਇਸ ਖੋਜ ਮੁਤਾਬਕ ਦੇ ਹੋਰ ਖੁਲਾਸਿਆਂ ਮੁਤਾਬਕ ਭਾਰਤ ਵਿੱਚ ਲੋਕ ਆਨਲਾਈਨ ਉਪਲਬਧ ਸੈਕਸ ਟੁਆਇਜ਼ ਨੂੰ ਖ਼ੂਬ ਖ਼ਰੀਦਦੇ ਹਨ ਖ਼ਾਸ ਕਰ ਕੇ ਔਰਤਾਂ। ਖੋਜ ਵਿੱਚ ਪਾਇਆ ਗਿਆ ਕਿ ਉਂਝ ਤਾਂ ਮੈਟਰੋ ਸ਼ਹਿਰਾਂ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕਾਂ ਲਈ ਸੈਕਸ ਟੁਆਇਜ਼ ਖਰੀਦਣਾ ਸੌਖੀ ਗੱਲ ਨਹੀਂ। ਅਜਿਹੇ ਵਿੱਚ ਉਹ ਸੈਕਸ ਟੁਆਇਜ਼ ਖ਼ਰੀਦਣ ਲਈ ਵੱਖ-ਵੱਖ ਵਿਕਲਪ ਚੁਣਦੇ ਹਨ।

 

ਛੋਟੇ ਸ਼ਹਿਰਾਂ ਦੇ ਲੋਕ ਸੈਕਸ ਟੁਆਇਜ਼ ਉਦੋਂ ਹੀ ਖ਼ਰੀਦਦੇ ਹਨ ਜਦੋਂ ਉਹ ਛੁੱਟੀਆਂ ਮਨਾਉਣ ਵਿਦੇਸ਼ ਜਾਂਦੇ ਹਨ ਜਾਂ ਵਿਦੇਸ਼ ਵਿੱਚ ਰਹਿ ਰਹੇ ਆਪਣੇ ਦੋਸਤਾਂ ਤੋਂ ਇਹ ਖਿਡਾਉਣੇ ਮੰਗਵਾਉਂਦੇ ਹਨ। ਮੌਜੂਦਾ ਸਮਾਂ ਵਿੱਚ ਆਨਲਾਈਨ ਪੋਰਟਲਜ਼ ਸੈਕਸ ਟੁਆਇਜ਼ ਧੜੱਲੇ ਨਾਲ ਵੇਚ ਰਹੇ ਹਨ ਤੇ ਇਸ ਦਾ ਲਾਹਾ ਲੈ ਰਹੇ ਹਨ ਛੋਟੇ ਸ਼ਹਿਰਾਂ ਦੇ ਲੋਕ।

 

ਰਿਸਰਚ ਵਿੱਚ ਇਹ ਗੱਲ ਸਾਮ੍ਹਣੇ ਆਈ ਕਿ ਆਨਲਾਈਨ ਸੈਕਸ ਟੁਆਇਜ਼ ਆਰਡਰ ਕਰਨ ਵਿੱਚ ਵੀ ਪੁਰਸ਼ ਤੇ ਔਰਤਾਂ ਵਿੱਚ ਕਾਫ਼ੀ ਅੰਤਰ ਹਨ। ਕਿਸੇ ਸ਼ਹਿਰ ਵਿੱਚ ਔਰਤਾਂ ਜ਼ਿਆਦਾ ਸੈਕਸ ਟੁਆਇਜ਼ ਆਰਡਰ ਕਰਦੀਆਂ ਹਨ ਤਾਂ ਕਿਸੇ ਸ਼ਹਿਰ ਵਿੱਚ ਪੁਰਸ਼।

First Published: Friday, 11 August 2017 1:39 PM

Related Stories

ਸਾਵਧਾਨ...! ਇਹ ਆਦਤ ਬਣਾ ਸਕਦੀ ਨਾਮਰਦ
ਸਾਵਧਾਨ...! ਇਹ ਆਦਤ ਬਣਾ ਸਕਦੀ ਨਾਮਰਦ

ਨਵੀਂ ਦਿੱਲੀ: ਦਿਨ ਵਿੱਚ 20 ਸਿਗਰਟ ਤੋਂ ਜ਼ਿਆਦਾ ਸਿਗਰੇਟ ਪੀਣ ਵਾਲਿਆਂ ਵਿੱਚ

ਕੋਵਿੰਦ ਖਾਤਰ ਸਖ਼ਤ ਰੂਪ ਵਿੱਚ ਸ਼ਾਕਾਹਾਰੀ ਬਣਾਇਆ ਰਾਸ਼ਟਰਪਤੀ ਭਵਨ
ਕੋਵਿੰਦ ਖਾਤਰ ਸਖ਼ਤ ਰੂਪ ਵਿੱਚ ਸ਼ਾਕਾਹਾਰੀ ਬਣਾਇਆ ਰਾਸ਼ਟਰਪਤੀ ਭਵਨ

ਨਵੀਂ ਦਿੱਲੀ: ਭਾਰਤ ਦੇ 14ਵੇਂ ਰਾਸ਼ਟਰਪਤੀ ਬਣੇ ਰਾਮ ਨਾਥ ਕੋਵਿੰਦ ਲਈ ਰਾਸ਼ਟਰਪਤੀ ਭਵਨ

ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!
ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!

ਨਵੀਂ ਦਿੱਲੀ: ਕੀ ਤੁਹਾਡਾ ਪਾਰਟਨਰ ਐਕਸਟਰਾ ਮੈਰੀਟਲ ਅਫੇਅਰ ਕਰ ਰਿਹਾ ਹੈ? ਕੀ

 ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ
ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ

ਨਵੀਂ ਦਿੱਲੀ: ਜਹਾਜ਼ ਵਿੱਚ ਯਾਤਰਾ ਕਰਦੇ ਅਕਸਰ ਲੋਕ ਦੁਖੀ ਹੋ ਜਾਂਦੇ ਹਨ। ਕਈ ਵਾਰ

ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ
ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ

ਇੰਦੌਰ: ਜਦੋਂ 24 ਘੰਟੇ ਨਿਊਜ਼ ਚੈਨਲ ਆਏ ਸਨ ਤਾਂ ਚਰਚਾ ਛਿੜੀ ਸੀ ਕਿ ਹੁਣ ਅਖਬਾਰ ਬੰਦ