ਬੈੱਡ 'ਤੇ ਕੁੱਤੇ ਨੂੰ ਸਵਾਉਣ ਦੇ ਹੋ ਸਕਹੇ ਇਹ ਨੁਕਸਾਨ..!

By: ABP Sanjha | | Last Updated: Saturday, 7 October 2017 1:26 PM
ਬੈੱਡ 'ਤੇ ਕੁੱਤੇ ਨੂੰ ਸਵਾਉਣ ਦੇ ਹੋ ਸਕਹੇ ਇਹ ਨੁਕਸਾਨ..!

ਨਵੀਂ ਦਿੱਲੀ: ਤੁਸੀਂ ਆਪਣੇ ਪਾਲਤੂ ਕੁੱਤੇ ਨਾਲ ਪਿਆਰ ਕਰਦੇ ਹੋ ਅਤੇ ਉਸ ਨੂੰ ਆਪਣੇ ਬੈੱਡਰੂਮ ‘ਤੇ ਸਵਾਉਂਦੇ ਹੋ ਤਾਂ ਕੁਝ ਹੱਦ ਤਕ ਜਾਇਜ਼ ਹੈ। ਪਰ ਜੇਕਰ ਉਸ ਨੂੰ ਆਪਣੇ ਬੈਡ ‘ਤੇ ਸੁਆ ਰਹੇ ਹੋ ਤਾਂ ਇਹ ਤੁਸੀਂ ਗ਼ਲਤ ਕਰ ਰਹੇ ਹੋ। ਅਗਲੀ ਵਾਰ ਅਜਿਹਾ ਕਰਨ ਤੋਂ ਪਹਿਲਾਂ ਇਸ ਖ਼ਬਰ ਵੱਲ ਜ਼ਰੂਰ ਧਿਆਨ ਦੇਣਾ।

 

ਇੱਕ ਨਵੀਂ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਜੇਕਰ ਤੁਸੀਂ ਆਪਣੇ ਕੁੱਤੇ ਦੇ ਨਾਲ ਹੀ ਬੈੱਡਰੂਮ ਵਿੱਚ ਸੌਂ ਰਹੇ ਹੋ ਤਾਂ ਠੀਕ ਹੈ ਪਰ ਜੇਕਰ ਤੁਸੀਂ ਆਪਣੇ ਕੁੱਤੇ ਦੇ ਨਾਲ ਇੱਕ ਹੀ ਬਿਸਤਰੇ ‘ਤੇ ਸੌਂਦੇ ਹੋ ਤਾਂ ਇਹ ਤੁਹਾਡੀ ਨੀਂਦ ‘ਤੇ ਅਸਰ ਪਾ ਸਕਦਾ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਇਸ ਨਾਲ ਤੁਹਾਡੀ ਨੀਂਦ ‘ਤੇ ਨਾਕਾਰਾਤਮਕ ਅਸਰ ਪੈਂਦਾ ਹੈ।

 

ਮੋਈਓ ਕਲੀਨਿਕ ਰਿਜ਼ੋਨਾ ਕੈਂਪਸ ਦੇ ਲੇਖਕ ਲੀਸ ਕਰੇਨ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੋਕ ਬੈੱਡਰੂਮ ਵਿੱਚ ਪਾਲਤੂ ਜਾਨਵਰਾਂ ਨੂੰ ਆਪਣੇ ਨਾਲ ਸੁਆਉਂਦੇ ਹਨ। ਇਹ ਚੰਗੀ ਗੱਲ ਨਹੀਂ ਹੈ। ਹਾਲਾਂਕਿ ਕਈ ਥਾਵਾਂ ‘ਤੇ ਅਸੀਂ ਪਾਇਆ ਕਿ ਕੁਝ ਲੋਕ ਆਪਣੇ ਪਾਲਤੂ ਜਾਨਵਰਾਂ ਨਾਲ ਇੱਕੋ ਬਿਸਤਰ ‘ਤੇ ਸੌਣ ਨਾਲ ਆਰਾਮ ਅਤੇ ਸੁਰੱਖਿਅਤ ਮਹਿਸੂਸ ਕਰਦੇ ਹਨ, ਜੋ ਕਿ ਗ਼ਲਤ ਰੁਝਾਨ ਹੈ।

 

ਇਹ ਖੋਜ 40 ਅਜਿਹੇ ਸਿਹਤਮੰਦ ਲੋਕਾਂ ਤੇ ਕੀਤੀ ਗਈ ਹੈ ਜਿਨ੍ਹਾਂ ਨੂੰ ਨੀਂਦ ਵਾਲੀ ਕੋਈ ਵੀ ਬਿਮਾਰੀ ਨਹੀਂ ਸੀ। ਇਨ੍ਹਾਂ ਲੋਕਾਂ ਕੋਲ ਆਪਣੇ ਪਾਲਤੂ ਕੁੱਤੇ ਸਨ। ਇਨ੍ਹਾਂ ਲੋਕਾਂ ‘ਤੇ 5 ਮਹੀਨੇ ਤੱਕ ਖੋਜ ਕੀਤੀ ਗਈ। ਖੋਜ ਦਾ ਹਿੱਸਾ ਬਣੇ ਵਿਅਕਤੀਆਂ ਅਤੇ ਉਨ੍ਹਾਂ ਦੇ ਕੁੱਤੇ ਦੀਆਂ ਆਦਤਾਂ ਵਿੱਚ ਸੱਤ-ਸੱਤ ਦਿਨਾਂ ਅੰਦਰ ਕੀ-ਕੀ ਬਦਲਾਅ ਆਉਂਦੇ ਹਨ, ਇਸ ਨੂੰ ਜਾਣਨ ਲਈ ਪ੍ਰਤੀਭਾਗੀਆਂ ਅਤੇ ਉਨ੍ਹਾਂ ਦੇ ਕੁੱਤਿਆਂ ਨੂੰ ਐਕਟੀਵਿਟੀ ਟ੍ਰੈਕਸ ਪਹਿਨਾਇਆ ਗਿਆ।

 

ਇਸ ਖੋਜ ਦਾ ਨਤੀਜਾ ਇਹ ਨਿਕਲਿਆ ਕਿ ਆਪਣੇ ਪਾਲਤੂ ਕੁੱਤੇ ਨਾਲ ਇੱਕੋ ਕਮਰੇ ਵਿੱਚ ਸੌਂ ਰਹੇ ਕੁਝ ਲੋਕਾਂ ਨੇ ਬਿਹਤਰ ਨੀਂਦ ਦਾ ਅਨੁਭਵ ਕੀਤਾ। ਜਦਕਿ, ਅਸਲ ਵਿੱਚ ਕੁੱਤਿਆਂ ਨਾਲ ਇੱਕੋ ਬਿਸਤਰ ‘ਤੇ ਸੌਣ ਵਾਲੇ ਲੋਕਾਂ ਦੀ ਨੀਂਦ ‘ਤੇ ਨਾਕਾਰਾਤਮਕ ਅਸਰ ਪੈਣ ਲੱਗਾ।

First Published: Saturday, 7 October 2017 1:26 PM

Related Stories

ਦਿੱਲੀ 'ਚ ਭਿੜਨਗੀਆਂ ਦੇਸ਼ ਦੀਆਂ ਖੂਬਸੂਰਤ ਮੁਟਿਆਰਾਂ
ਦਿੱਲੀ 'ਚ ਭਿੜਨਗੀਆਂ ਦੇਸ਼ ਦੀਆਂ ਖੂਬਸੂਰਤ ਮੁਟਿਆਰਾਂ

ਨਵੀਂ ਦਿੱਲੀ: ਨਵੀਂ ਦਿੱਲੀ ਦੇ ਛਤਰਪੁਰ ਫਾਰਮ ‘ਚ ਹੋਟਲ ਬੈਲਮੋਂਡ ‘ਚ ਫੈਸ਼ਨ

ਪੰਜਾਬਣ ਨੇ ਜਿੱਤਿਆ 'ਮਿਸ ਆਸਟ੍ਰੇਲੀਆ-2017' ਦਾ ਖਿਤਾਬ
ਪੰਜਾਬਣ ਨੇ ਜਿੱਤਿਆ 'ਮਿਸ ਆਸਟ੍ਰੇਲੀਆ-2017' ਦਾ ਖਿਤਾਬ

ਆਕਲੈਂਡ:  ਬੀਤੇ ਐਤਵਾਰ ਮੈਲਬੌਰਨ (ਆਸਟ੍ਰੇਲੀਆ) ਵਿਖੇ ਕਰਵਾਏ ਗਏ ਮਿਸ, ਮਿਸਿਜ਼ ਅਤੇ

ਸਬਜ਼ੀ ਵੇਚ ਕੇ ਵਿਧਵਾ ਨੇ ਧੀ ਨੂੰ ਬਣਾਇਆ ਡਾਕਟਰ
ਸਬਜ਼ੀ ਵੇਚ ਕੇ ਵਿਧਵਾ ਨੇ ਧੀ ਨੂੰ ਬਣਾਇਆ ਡਾਕਟਰ

ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਦੇ ਮੌਦਹਾ ਕਸਬੇ ਵਿੱਚ ਰਹਿਣ ਵਾਲੀ

ਬੀਜੇਪੀ ਦੀ ਹੁਣ ਤਾਜ ਮਹੱਲ ਦੀ ਅੱਖ, ਗੱਦਾਰਾਂ ਦੀ ਵਿਰਾਸਤ ਕਰਾਰ
ਬੀਜੇਪੀ ਦੀ ਹੁਣ ਤਾਜ ਮਹੱਲ ਦੀ ਅੱਖ, ਗੱਦਾਰਾਂ ਦੀ ਵਿਰਾਸਤ ਕਰਾਰ

ਨਵੀਂ ਦਿੱਲੀ: ਯੂਪੀ ਵਿੱਚ ਤਾਜ ਮਹੱਲ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ ਸ਼ੁਰੂ ਹੋ ਗਿਆ