ਹਰ ਨਾਗਰਿਕ ਦੇ ਪੰਜ ਅਹਿਮ ਅਧਿਕਾਰ, ਨਹੀਂ ਜਾਣਦੇ ਬਹੁਤੇ ਲੋਕ

By: Pooja Sharma | | Last Updated: Monday, 26 September 2016 5:46 PM
ਹਰ ਨਾਗਰਿਕ ਦੇ ਪੰਜ ਅਹਿਮ ਅਧਿਕਾਰ, ਨਹੀਂ ਜਾਣਦੇ ਬਹੁਤੇ ਲੋਕ

ਨਵੀਂ ਦਿੱਲੀ : ਭਾਰਤੀ ਸੰਵਿਧਾਨ ਨੇ ਹਰ ਨਾਗਰਿਕ ਨੂੰ ਕੁਝ ਅਧਿਕਾਰ ਦਿੱਤੇ ਹਨ। ਅਸੀਂ ਇਨ੍ਹਾਂ ਅਧਿਕਾਰਾਂ ਦੀ ਸਹੀ ਜਾਣਕਾਰੀ ਨਾ ਹੋਣ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਾਂ। ਅੱਜ ਅਸੀਂ ਤੁਹਾਨੂੰ 5 ਅਜਿਹੇ ਖਾਸ ਅਧਿਕਾਰਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਬਾਰੇ ਹਰ ਕਿਸੇ ਭਾਰਤੀ ਨਾਗਰਿਕ ਨੂੰ ਪਤਾ ਹੋਣਾ ਚਾਹੀਦਾ ਹੈ…. !

 

 

 
Public Liability Policy ਮੁਤਾਬਕ, ਜੇਕਰ ਤੁਹਾਡੇ ਘਰ ਵਿੱਚ ਸਿਲੰਡਰ ਫਟ ਜਾਂਦਾ ਹੈ ਤੇ ਇਸ ਘਟਨਾ ਵਿੱਚ ਬਹੁਤ ਨੁਕਸਾਨ ਦੇ ਨਾਲ-ਨਾਲ ਤੁਹਾਡੇ ਕਿਸੇ ਪਰਿਵਾਰਕ ਮੈਂਬਰ ਦੀ ਮੌਤ ਹੁੰਦੀ ਹੈ ਤਾਂ ਤੁਸੀਂ ਗੈਸ ਏਜੰਸੀ ਤੋਂ ਬੀਮਾ ਕਵਰ ਕਲੇਮ ਲੈ ਸਕਦੇ ਹੋ। ਗੈਸ ਕੰਪਨੀ ‘ਤੇ 40 ਲੱਖ ਰੁਪਏ ਤੱਕ ਦੀ ਰਕਮ ਲ਼ਈ ਬੀਮਾ ਕਲੇਮ ਕੀਤਾ ਜਾ ਸਕਦਾ ਹੈ।

 
Code of Criminal Procedure, section 46 ਮੁਤਾਬਕ ਕਿਸੇ ਵੀ ਮਹਿਲਾ ਦੀ ਗ੍ਰਿਫਤਾਰੀ ਸਵੇਰੇ 6 ਵਜੇ ਤੋਂ ਪਹਿਲਾਂ ਤੇ ਸ਼ਾਮ ਦੇ 6 ਵਜੇ ਤੋਂ ਬਾਅਦ ਨਹੀਂ ਕੀਤੀ ਜਾ ਸਕਦੀ।

 

 

Indian Series Act, 1867 ਤਹਿਤ ਦੇਸ਼ ਦਾ ਕੋਈ ਵੀ ਵਿਅਕਤੀ ਕਿਸੇ ਵੀ ਹੋਟਲ ਵਿੱਚ ਜਾ ਕੇ ਪਾਣੀ ਪੀ ਸਕਦਾ ਹੈ ਤੇ ਵਾਸ਼ਰੂਮ ਦਾ ਇਸਤੇਮਾਲ ਕਰ ਸਕਦਾ ਹੈ। ਜੇਕਰ ਕੋਈ ਵੀ ਹੋਟਲ ਚਾਹੇ ਉਹ 5 ਤਾਰਾ ਹੀ ਕਿਉਂ ਨਾ ਹੋਵੇ, ਤੁਹਾਨੂੰ ਅਜਿਹਾ ਕਰਨ ਤੋਂ ਰੋਕਦਾ ਹੈ ਤਾਂ ਉਸ ਖਿਲਾਫ ਸ਼ਿਕਾਇਤ ਕਰ ਸਕਦੇ ਹੋ।

 

 

 

Maternity Benefit Act, 1961 ਮੁਤਾਬਕ, ਪ੍ਰੈਗਨੈਂਟ ਮਹਿਲਾਵਾਂ ਨੂੰ ਨੌਕਰੀ ਤੋਂ ਅਚਾਨਕ ਨਹੀਂ ਕੱਢਿਆ ਜਾ ਸਕਦਾ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਹ ਐਕਟ ਦੀ ਉਲੰਘਣਾ ਕਰ ਰਿਹਾ ਹੈ। ਇਸ ਐਕਟ ਤਹਿਤ ਪ੍ਰੈਗਨੈਂਟ ਮਹਿਲਾਵਾਂ ਨੂੰ ਨੌਕਰੀ ਤੋਂ ਕੱਢਣ ਤੋਂ ਤਿੰਨ ਮਹੀਨੇ ਪਹਿਲਾਂ ਨੋਟਿਸ ਦੇਣਾ ਹੁੰਦਾ ਹੈ। ਮੌਜ਼ੂਦਾ ਸਰਕਾਰ ਇਸ ਵਿੱਚ ਸੋਧ ਕਰਨ ਦੀ ਤਿਆਰੀ ਕਰ ਰਹੀ ਹੈ।

 

 

IPC ਦੇ ਸੈਕਸ਼ਨ 166 A ਮੁਤਾਬਕ ਕੋਈ ਪੁਲਿਸ ਅਫਸਰ ਤੁਹਾਡੀ ਕੋਈ ਵੀ ਸ਼ਿਕਾਇਤ ਦਰਜ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ। ਚਾਹੇ ਤੁਹਾਡੀ ਸ਼ਿਕਾਇਤ ਛੋਟੀ ਹੋਵੇ ਜਾਂ ਵੱਡੀ। ਜੇਕਰ ਕੋਈ ਅਫਸਰ ਅਜਿਹਾ ਕਰਦਾ ਹੈ ਤਾਂ ਤੁਸੀਂ ਇਸ ਦੀ ਸ਼ਿਕਾਇਤ ਕਰ ਸਕਦੇ ਹੋ।

First Published: Monday, 26 September 2016 5:46 PM

Related Stories

ਰਿਸ਼ਤੇ ਨੂੰ ਸਿਹਤਮੰਦ ਰੱਖਣ ਲਈ ਕਰੋ ਹਨ ਇਹ ਕੰਮ!
ਰਿਸ਼ਤੇ ਨੂੰ ਸਿਹਤਮੰਦ ਰੱਖਣ ਲਈ ਕਰੋ ਹਨ ਇਹ ਕੰਮ!

ਨਵੀਂ ਦਿੱਲੀ: ਕੀ ਤੁਸੀਂ ਜ਼ਿਆਦਾਤਰ ਸਮਾਂ ਆਪਣੇ ਪਾਰਟਨਰ ਨਾਲ ਟੀ.ਵੀ. ਵੇਖਦਿਆਂ ਬਤੀਤ

ਖੁਸ਼ੀ ਦਾ ਰਾਜ਼ ਲੱਭਣਾ ਤਾਂ ਇਹ ਖਬਰ ਜ਼ਰੂਰ ਪੜ੍ਹੋ!
ਖੁਸ਼ੀ ਦਾ ਰਾਜ਼ ਲੱਭਣਾ ਤਾਂ ਇਹ ਖਬਰ ਜ਼ਰੂਰ ਪੜ੍ਹੋ!

ਨਵੀਂ ਦਿੱਲੀ: ਕੀ ਤੁਸੀਂ ਖੁਸ਼ ਰਹਿਣਾ ਭੁੱਲ ਗਏ ਹੋ? ਕੀ ਤੁਸੀਂ ਹਰ ਵੇਲੇ ਉਦਾਸ ਹੀ

ਸ਼ਹਿਰ ਦੇ 16 ਫ਼ੀਸਦੀ ਮਰਦ ਤੇ ਔਰਤਾਂ ਸੈਕਸੂਅਲ ਬਿਮਾਰੀ ਤੋਂ ਪੀੜਤ
ਸ਼ਹਿਰ ਦੇ 16 ਫ਼ੀਸਦੀ ਮਰਦ ਤੇ ਔਰਤਾਂ ਸੈਕਸੂਅਲ ਬਿਮਾਰੀ ਤੋਂ ਪੀੜਤ

ਨਵੀਂ ਦਿੱਲੀ: ਦਿੱਲੀ ਵਿੱਚ 800 ਘਰਾਂ ਦੇ 16 ਫ਼ੀਸਦੀ ਮਰਦ ਤੇ ਔਰਤਾਂ ਸੈਕਸੂਅਲ ਬਿਮਾਰੀ

ਨਵੀਂ ਖੋਜ: ਔਰਤਾਂ ਦਾ ਇਸ ਕਰਕੇ ਹੋ ਰਿਹਾ ਮਰਦਾਂ ਤੋਂ ਮੋਹ ਭੰਗ ?
ਨਵੀਂ ਖੋਜ: ਔਰਤਾਂ ਦਾ ਇਸ ਕਰਕੇ ਹੋ ਰਿਹਾ ਮਰਦਾਂ ਤੋਂ ਮੋਹ ਭੰਗ ?

ਚੰਡੀਗੜ੍ਹ: ਲੰਬੇ ਸਮੇਂ ਦੇ ਰਿਸ਼ਤੇ ਵਿੱਚ ਇੱਕੋ ਹੀ ਪਾਰਟਨਰ ਨਾਲ ਰਹਿਣ ਕਰਕੇ ਔਰਤਾਂ