ਨਵੀਂ ਖੋਜ: ਕੌਣ ਕਹਿੰਦਾ ਹੈ ਕਿ ਛੜਿਆਂ ਦੀ ਜੂਨ ਬੁਰੀ

By: ABP Sanjha | | Last Updated: Friday, 4 August 2017 4:15 PM
ਨਵੀਂ ਖੋਜ: ਕੌਣ ਕਹਿੰਦਾ ਹੈ ਕਿ ਛੜਿਆਂ ਦੀ ਜੂਨ ਬੁਰੀ

ਨਵੀਂ ਦਿੱਲੀ: ਅਕਸਰ ਸਿੰਗਲ ਲੋਕਾਂ ਨੂੰ ਵੱਖਰੇ ਨਜ਼ਰੀਏ ਤੋਂ ਵੇਖਿਆ ਜਾਂਦਾ ਹੈ ਤੇ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ ਪਰ ਹਾਲ ਹੀ ਵਿੱਚ ਆਈ ਖੋਜ ਦੇ ਨਤੀਜੇ ਤੁਹਾਨੂੰ ਆਪਣੇ ਵਿਚਾਰ ਬਦਲਣ ਲਈ ਮਜਬੂਰ ਕਰ ਦੇਣਗੇ। ਜੀ ਹਾਂ, ਇਸ ਖੋਜ ਮੁਤਾਬਕ ਵਿਆਹੇ ਲੋਕਾਂ ਨਾਲੋਂ ਛੜੇ ਯਾਨੀ ਸਿੰਗਲ ਲੋਕ ਜ਼ਿਆਦਾ ਵਧੀਆ ਜ਼ਿੰਦਗੀ ਜਿਉਂਦੇ ਹਨ।

 

ਖੋਜ ਵਿੱਚ ਅਜਿਹਾ ਹੋਣ ਦੇ ਕਈ ਕਾਰਨ ਦੱਸੇ ਹਨ। ਇਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਵਿਆਹੇ ਹੋਏ ਲੋਕਾਂ ਦੇ ਬਦਲੇ ਸਿੰਗਲ ਰਹਿਣ ਵਾਲਿਆਂ ਦਾ ਸਮਾਜਕ ਘੇਰਾ ਜ਼ਿਆਦਾ ਵਿਸ਼ਾਲ ਹੁੰਦਾ ਹੈ। ਉਹ ਮਾਨਸਿਕ ਤੇ ਸਰੀਰਕ ਤੌਰ ‘ਤੇ ਸਿਹਤਮੰਦ ਹੁੰਦੇ ਹਨ। ਦੂਜੇ ਪਾਸੇ ਵਿਆਹੇ ਹੋਏ ਲੋਕ ਹੋਰ ਆਦਤਾਂ ਦੇ ਸ਼ਿਕਾਰ ਹੋ ਜਾਂਦੇ ਹਨ, ਜਿਵੇਂਕਿ ਆਪਣੀ ਸਿਹਤ ਵੱਲ ਬਣਦਾ ਧਿਆਨ ਨਾ ਦੇਣਾ।

 

ਯੂਨੀਵਰਸਿਟੀ ਆਫ ਕੈਲੀਫੋਰਨੀਆ ਸਾਂਤਾ ਬਾਰਬਾਰਾ ਦੇ ਮਨੋਵਿਗਿਆਨੀ ਡੀ. ਪਾਲ ਆਪਣੀ ਪੂਰੀ ਜ਼ਿੰਦਗੀ ਸਿੰਗਲ ਰਹੀ ਹੈ, ਉਸ ਨੇ ਕਦੇ ਵਿਆਹ ਨਹੀਂ ਕਰਨਾ ਚਾਹੁੰਦੀ ਸੀ। ਉਹ ਖੁਸ਼ ਹੈ ਤੇ ਉਸ ਨੇ ਆਪਣੇ ਵਰਗੇ ਕਈ ਸਿੰਗਲ ਰਹਿਣ ਨੂੰ ਤਰਜੀਹ ਦੇਣ ਵਾਲੇ ਤਕਰੀਬਨ 800 ਲੋਕਾਂ ‘ਤੇ ਅਧਿਐਨ ਕੀਤਾ ਸੀ।

 

2015 ਵਿੱਚ ਸ਼ੋਸਲ ਵਿਗਿਆਨੀ ਨਤਾਲੀਆ ਸਰਕੀਸ਼ਿਅਨ ਤੇ ਨਾਓਮੀ ਗੇਰਸਟੇਲ ਨੇ ਅਮਰੀਕਾ ਦੇ ਸਿੰਗਲ ਤੇ ਮੈਰਿਡ ਲੋਕਾਂ ‘ਤੇ ਖੋਜ ਕੀਤੀ ਹੈ ਕਿ ਕਿਵੇਂ ਉਹ ਆਪਣੇ ਰਿਸ਼ਤੇਦਾਰ, ਗੁਆਂਢੀਆਂ ਤੇ ਦੋਸਤਾਂ ਨਾਲ ਵਿਚਰਦੇ ਹਨ। ਉਨ੍ਹਾਂ ਨੂੰ ਖੋਜ ਵਿੱਚ ਇਹੋ ਪਤਾ ਲੱਗਾ ਸੀ ਕਿ ਸਿੰਗਲ ਲੋਕ ਸ਼ੋਸਲ ਨੈੱਟਵਰਕ ਵਿੱਚ ਜ਼ਿਆਦਾ ਛੇਤੀ ਪਹੁੰਚ ਜਾਂਦੇ ਹਨ ਤੇ ਉਹ ਹੋਰਾਂ ਦੀ ਮਦਦ ਕਰਨ ਲਈ ਵੀ ਤਿਆਰ ਰਹਿੰਦੇ ਹਨ।

 

ਇਸ ਖੋਜ ਵਿੱਚ 18 ਤੋਂ 64 ਸਾਲ ਦੇ ਅਣਵਿਆਹੇ 13,000 ਮਰਦ ਤੇ ਔਰਤਾਂ ਨੂੰ ਵਿਆਹੇ ਜਾਂ ਤਲਾਕਸ਼ੁਦਾ ਲੋਕਾਂ ਦੇ ਮੁਕਾਬਲੇ ਜ਼ਿਆਦਾ ਹਰ ਹਫਤੇ ਜ਼ਿਆਦਾ ਕਸਰਤ ਕਰਦੇ ਹਨ। ਇਸ ਤੋਂ ਇਲਾਵਾ 9 ਦੇਸ਼ਾਂ ਦੇ 4500 ਛੜਿਆਂ ਵਿੱਚ ਵਿਆਹਿਆਂ ਦੀ ਤੁਲਨਾ ਵਿੱਚ ਬਾਡੀ ਮਾਸ ਇੰਡੈਕਸ ਜ਼ਿਆਦਾ ਪਾਇਆ ਗਿਆ। ਸਿੰਗਲ ਲੋਕ ਬੇਸ਼ੱਕ ਇਕੱਲੇ ਰਹਿੰਦੇ ਹੋਣ ਪਰ ਵਿਆਹਿਆਂ ਨਾਲੋਂ ਜ਼ਿਆਦਾ ਬਿਹਤਰ ਤੇ ਸਿਹਤਮੰਦ ਜੀਵਨ ਜਿਉਂਦੇ ਹਨ।

First Published: Friday, 4 August 2017 4:15 PM

Related Stories

ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!
ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!

ਨਵੀਂ ਦਿੱਲੀ: ਕੀ ਤੁਹਾਡਾ ਪਾਰਟਨਰ ਐਕਸਟਰਾ ਮੈਰੀਟਲ ਅਫੇਅਰ ਕਰ ਰਿਹਾ ਹੈ? ਕੀ

 ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ
ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ

ਨਵੀਂ ਦਿੱਲੀ: ਜਹਾਜ਼ ਵਿੱਚ ਯਾਤਰਾ ਕਰਦੇ ਅਕਸਰ ਲੋਕ ਦੁਖੀ ਹੋ ਜਾਂਦੇ ਹਨ। ਕਈ ਵਾਰ

ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ
ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ

ਇੰਦੌਰ: ਜਦੋਂ 24 ਘੰਟੇ ਨਿਊਜ਼ ਚੈਨਲ ਆਏ ਸਨ ਤਾਂ ਚਰਚਾ ਛਿੜੀ ਸੀ ਕਿ ਹੁਣ ਅਖਬਾਰ ਬੰਦ

ਸਨਸਨੀਖੇਜ਼ ਖੁਲਾਸਾ: ਪੰਜਾਬ 'ਚੋਂ ਸੈਕਸ ਟੁਆਇਜ਼ ਦੇ ਸਭ ਤੋਂ ਵੱਧ ਆਰਡਰ
ਸਨਸਨੀਖੇਜ਼ ਖੁਲਾਸਾ: ਪੰਜਾਬ 'ਚੋਂ ਸੈਕਸ ਟੁਆਇਜ਼ ਦੇ ਸਭ ਤੋਂ ਵੱਧ ਆਰਡਰ

ਨਵੀਂ ਦਿੱਲੀ: ਸੈਕਸ ਨੂੰ ਭਾਰਤ ਵਿੱਚ ਸ਼ੁਰੂ ਤੋਂ ਹੀ ਕੁਰਹਿਤ ਕਰਾਰ ਦਿੱਤਾ ਹੋਇਆ ਹੈ

ਨੌਕਰੀਆਂ ਤੋਂ ਅੱਕੇ ਤਕਰੀਬਨ 56% ਭਾਰਤੀ, ਆਪਣੇ ਕਾਰੋਬਾਰ ਦੀ ਇੱਛਾ
ਨੌਕਰੀਆਂ ਤੋਂ ਅੱਕੇ ਤਕਰੀਬਨ 56% ਭਾਰਤੀ, ਆਪਣੇ ਕਾਰੋਬਾਰ ਦੀ ਇੱਛਾ

ਨਵੀਂ ਦਿੱਲੀ: ਇੱਕ ਖੋਜ ਵਿੱਚ ਇਹ ਸਾਹਮਣੇ ਆਇਆ ਹੈ ਕਿ ਭਾਰਤੀ ਨੌਕਰੀਪੇਸ਼ਾ ਲੋਕਾਂ

ਇੰਝ ਆਉਂਦਾ ਬੀਅਰ ਪੀਣ ਦਾ ਪੂਰਾ ਸੁਆਦ, ਨਹੀਂ ਤਾਂ...
ਇੰਝ ਆਉਂਦਾ ਬੀਅਰ ਪੀਣ ਦਾ ਪੂਰਾ ਸੁਆਦ, ਨਹੀਂ ਤਾਂ...

ਚੰਡੀਗੜ੍ਹ: ਬੀਅਰ ਪੀਣ ਦੇ ਅਜਿਹੇ ਵੀ ਤਰੀਕੇ ਹਨ ਜਿਨ੍ਹਾਂ ਦਾ ਇਸਤੇਮਾਲ ਕਰਕੇ