ਗਰੀਬ ਵਿਦਿਆਰਥੀਆਂ ਦੇ ਸੁਫਨੇ ਪੂਰੇ ਕਰਨ ਲਈ ਲੱਖਾਂ ਦੀ ਨੌਕਰੀ ਛੱਡੀ

By: Sukhwinder Singh | | Last Updated: Tuesday, 5 December 2017 3:23 PM
ਗਰੀਬ ਵਿਦਿਆਰਥੀਆਂ ਦੇ ਸੁਫਨੇ ਪੂਰੇ ਕਰਨ ਲਈ ਲੱਖਾਂ ਦੀ ਨੌਕਰੀ ਛੱਡੀ

ਚੰਡੀਗੜ੍ਹ: ਕਹਿੰਦੇ ਨੇ ਜਿਹੜਾ ਦੁੱਖ ਮਹਿਸੂਸ ਕਰ ਸਕਦਾ ਹੈ, ਉਹ ਦੁੱਖ ਦੂਰ ਵੀ ਕਰ ਸਕਦਾ ਹੈ। ਜੀ ਅਸੀਂ ਗੱਲ ਕਰ ਰਹੇ ਹਾਂ ਸ਼੍ਰੀਧਰ ਦੀ, ਜਿਹੜਾ ਅੱਜ ਸਮਾਜ ਲਈ ਮਿਸਾਲ ਹੈ। ਜਿਹੜਾ ਕੰਮ ਮੋਟੀਆਂ ਤਨਖਾਹਾਂ ਲੈਣ ਵਾਲੇ ਸਰਕਾਰੀ ਅਧਿਆਪਕ ਵੀ ਨਹੀਂ ਕਰ ਸਕਦੇ, ਉਹ ਕੰਮ ਸ਼੍ਰੀਧਰ ਨੇ ਕਰ ਦਿਖਾਇਆ ਹੈ।

 

 

ਦੇਸ਼ ਦੇ ਸਭ ਤੋਂ ਵਧੀਆ ਸਾਇੰਸ ਸਕੂਲਾਂ ‘ਚ ਮੰਨੇ ਜਾਂਦੇ ਬੰਗਲੁਰੂ ਦੇ ਇੰਡੀਅਨ ਇੰਸਟੀਟਿਉਟ ਆਫ਼ ਸਾਇੰਸ ਤੋਂ ਪਾਸ ਆਉਟ ਹੋਏ 33 ਵਰ੍ਹੇ ਦੇ ਸ਼੍ਰੀਧਰ ਨੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਸਾਇੰਸ ਪੜ੍ਹਾਉਣ ਲਈ ਮੋਟੀ ਤਨਖਾਹ ਵਾਲੀ ਨੌਕਰੀ ਛੱਡ ਦਿੱਤੀ। ਉਹ ਉਨ੍ਹਾਂ ਸਾਰਿਆਂ ਲਈ ਪ੍ਰੇਰਨਾ ਹਨ ਜੋ ਸਮਾਜ ਲਈ ਕੁਝ ਕਰਨਾ ਚਾਹੁੰਦੇ ਹਨ। ਸ਼੍ਰੀਧਰ ਨੇ ਕਰਜ਼ਾ ਲੈ ਕੇ ਆਪਣੇ ਚਾਰ ਵਿਦਿਆਰਥੀਆਂ ਦੀ ਮਦਦ ਕੀਤੀ ਤਾਂ ਜੋ ਦਿਹਾੜੀਦਾਰ ਮਜ਼ਦੂਰ ਦੇ ਬੱਚੇ ਜਾਪਾਨ ਵਿੱਚ ਹੋਣ ਵਾਲੀ ‘ਰੋਬੋ ਕਪ-2017’ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਪਾਉਣ। ਉਹ ਪੜ੍ਹਾਈ ਦਾ ਖ਼ਰਚਾ ਬਰਦਾਸ਼ਤ ਨਾ ਕਰ ਪਾਉਣ ਵਾਲੇ ਬੱਚਿਆਂ ਨੂੰ ਸਾਇੰਸ ਪੜ੍ਹਾਉਂਦੇ ਹਨ।

 

 
ਸ਼੍ਰੀਧਰ ਨੇ ਇਨ੍ਹਾਂ ਬੱਚਿਆਂ ‘ਤੇ ਮਿਹਨਤ ਕੀਤੀ। ਉਹ ਨਹੀਂ ਸੀ ਚਾਹੁੰਦੇ ਕੇ ਉਨ੍ਹਾਂ ਦੀ ਮਿਹਨਤ ਬਰਬਾਦ ਹੋਏ। ਇਸ ਲਈ ਉਨ੍ਹਾਂ ਨੇ ਪੈਸਾ ਇੱਕਠਾ ਕਰਨ ਦੀ ਜ਼ਿੰਮੇਵਾਰੀ ਵੀ ਆਪਣੇ ‘ਤੇ ਲਈ। ਉਨ੍ਹਾਂ ਨੇ ਕਰਾਉਡ-ਫੰਡਿੰਗ ਰਾਹੀਂ 2.4 ਲੱਖ ਰੁਪੇ ਇਕੱਠੇ ਕੀਤੇ ਤਾਂ ਜੋ ਗਰੀਬ ਬੱਚਿਆਂ ਦਾ ਸੁਫਨਾ ਪੂਰਾ ਹੋ ਸਕੇ। ਸ਼੍ਰੀਧਰ ਨੇ ਆਪਣੇ ਚਾਰ ਵਿਦਿਆਰਥੀਆਂ ਦਾ ਸੁਫਨਾ ਪੂਰਾ ਕਰਨ ਲਈ ਕਰਜ਼ਾ ਲਿਆ। ਕੁਝ ਪੈਸਾ ਆਪਣੀ ਬਚਤ ਦਾ ਲਾਇਆ। ਉਹ ਬੱਚਿਆਂ ਨੂੰ ਪੜ੍ਹਾਉਣ ਲਈ ਉਹ ਮਠਕੇਰੇ ਇਲਾਕੇ ਤੋਂ 13 ਕਿਲੋਮੀਟਰ ਦੂਰ ਵਿਵੇਕਨਗਰ ਦੇ ਸਕੂਲ ਆਉਂਦੇ ਹਨ।

 

 

ਸ਼੍ਰੀਧਰ ਦੱਸਦੇ ਹਨ ਕੇ ਉਹ ਇੰਜਨੀਅਰਿੰਗ ਦੀ ਮਾਸਟਰ ਡਿਗਰੀ ਪੂਰੀ ਕਰਨ ਮਗਰੋਂ ਵਧੀਆ ਨੌਕਰੀ ਕਰ ਰਹੇ ਸਨ। ਉਸੇ ਵੇਲੇ ਉਨ੍ਹਾਂ ਨੇ ਇੱਕ ਐਨਜੀਓ ਵੱਲੋਂ ਸਰਕਾਰੀ ਸਕੂਲ ‘ਚ ਪੜ੍ਹਦੇ ਤੇ ਝੁੱਗੀ-ਬਸਤੀ ‘ਚ ਰਹਿੰਦੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਮੈਂ ਉਨ੍ਹਾਂ ਨੂੰ ਪ੍ਰੈਕਟੀਕਲ ਕਰਕੇ ਪੜ੍ਹਾਉਂਦਾ ਸੀ। ਉਸ ਵੇਲੇ ਮੈਂ ਪੁਣੇ ਦੀ ਇੱਕ ਆਈਟੀ ਕੰਪਨੀ ਨਾਲ ਕੰਮ ਕਰ ਰਿਹਾ ਸੀ। ਉਸ ਤੋਂ ਤਿੰਨ ਸਾਲ ਬਾਅਦ ਮੈਂ ਬੰਗਲੁਰੂ ਆ ਗਿਆ ਤੇ ਸੇਵਾ ਭਾਰਤੀ ਸਰਕਾਰੀ ਸਕੂਲ ਵਿੱਚ ਅਕਸ਼ਰਾ ਫ਼ਾਉਂਡੇਸ਼ਨ ਵੱਲੋਂ ਸਥਾਪਤ ਕੀਤੀ ਗਈ ਰੋਬੋਟਿਕਸ ਲੈਬ ਵਿੱਚ ਨੌਕਰੀ ਸ਼ੁਰੂ ਕੀਤੀ। ਉਹ ਬੱਚਿਆਂ ਨੂੰ ਸਾਇੰਸ ਪੜ੍ਹਾਉਣ ਲੱਗੇ।

 

 
ਉਨ੍ਹਾਂ ਨੇ ਗਰੀਬ ਤੇ ਪੜ੍ਹਾਈ ਵਿੱਚ ਦਿਲਚਸਪੀ ਵਿਖਾਉਣ ਵਾਲੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਪਿਛਲੇ ਸਾਲ ਸ਼੍ਰੀਧਰ ਨੇ ਸਟੂਡੈਂਟਸ ਨਾਲ ਰਲ ਕੇ ‘ਮਾਸਟਰ ਮਾਇੰਡ’ ਨਾਂ ਦੀ ਟੀਮ ਬਣਾਈ। ਇਸ ਤੋਂ ਬਾਅਦ ਹੁਨਰਮੰਦ ਬੱਚਿਆਂ ਦੇ ਇੱਕ ਮੁਕਾਬਲੇ ਰੋਬੋਕਪ ਵਿੱਚ ਹਿੱਸਾ ਵੀ ਲਿਆ। ਇਸ ਵਾਰ ਇਹ ਮੁਕਾਬਲਾ ਜਾਪਾਨ ‘ਚ ਹੋਣਾ ਹੈ। ਸਰਕਾਰੀ ਸਕੂਲ ਕੋਲ ਇੰਨੇ ਪੈਸੇ ਨਹੀਂ ਸੀ।

 
ਸ਼੍ਰੀਧਰ ਆਪਣੀ ਮਿਹਨਤ ਬਰਬਾਦ ਨਹੀਂ ਸੀ ਹੋਣ ਦੇਣਾ ਚਾਹੁੰਦੇ। ਸਰਕਾਰੀ ਸਕੂਲ ‘ਚ ਪੜ੍ਹਨ ਵਾਲੇ ਜਿਆਦਾਤਰ ਬੱਚਿਆਂ ਦੇ ਮਾਪੇ ਮਜਦੂਰੀ ਕਰਦੇ ਹਨ। ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਹੁੰਦੇ ਇਸ ਲਈ ਇਹ ਜਿੰਮੇਵਾਰੀ ਆਪਣੇ ਉਪਰ ਲੈ ਲਈ ਹੈ। ਉਨ੍ਹਾਂ ਨੇ ਆਪਣੀ ਬਚਤ ਦਾ ਪੈਸਾ ਲਾਇਆ ਤੇ ਕਰਾਉਡ ਫੰਡਿੰਗ ਕਰਕੇ 2.4 ਲੱਖ ਰੁਪੇ ਇੱਕਠੇ ਕੀਤੇ।

First Published: Tuesday, 5 December 2017 3:23 PM

Related Stories

ਸੱਤ ਬੱਚਿਆਂ ਮਾਂ ਜੈਸਿਕਾ ਅਜੇ ਵੀ ਪਾਉਂਦੀ ਮੁਟਿਆਰਾਂ ਨੂੰ ਮਾਤ
ਸੱਤ ਬੱਚਿਆਂ ਮਾਂ ਜੈਸਿਕਾ ਅਜੇ ਵੀ ਪਾਉਂਦੀ ਮੁਟਿਆਰਾਂ ਨੂੰ ਮਾਤ

ਚੰਡੀਗੜ੍ਹ :ਇਹ ਤਸਵੀਰ ਤੁਹਾਨੂੰ ਮਸਤੀ ਕਰਦੇ ਦੋਸਤਾਂ ਦੀ ਲੱਗ ਸਕਦੀ ਹੈ ਪਰ

ਅਨੋਖਾ ਕੰਮ ਕਰਕੇ ਇਹ ਜੋੜਾ ਪੂਰਾ ਕਰ ਰਿਹਾ ਆਪਣਾ ਸੁਫ਼ਨਾ
ਅਨੋਖਾ ਕੰਮ ਕਰਕੇ ਇਹ ਜੋੜਾ ਪੂਰਾ ਕਰ ਰਿਹਾ ਆਪਣਾ ਸੁਫ਼ਨਾ

ਨਵੀਂ ਦਿੱਲੀ : ਇਹ ਕਪਲ ਹੈ ਸ਼ਿਆਮ ਅਤੇ ਆਨਿਆ, ਸ਼ਾਮ ਭਾਰਤ ਤੋਂ ਹੈ ਜਦੋਂਕਿ ਆਨਿਆ

ਇਨ੍ਹਾਂ ਚੀਜ਼ਾਂ 'ਤੇ GST ਘਟਣ ਨਾਲ ਕਿੰਨੀ ਕੁ ਸੌਖੀ ਹੋਵੇਗੀ ਆਮ ਇਨਸਾਨ ਦੀ ਜੇਬ, ਵੇਖੋ ਸੂਚੀ
ਇਨ੍ਹਾਂ ਚੀਜ਼ਾਂ 'ਤੇ GST ਘਟਣ ਨਾਲ ਕਿੰਨੀ ਕੁ ਸੌਖੀ ਹੋਵੇਗੀ ਆਮ ਇਨਸਾਨ ਦੀ ਜੇਬ, ਵੇਖੋ...

ਨਵੀਂ ਦਿੱਲੀ: ਜੀ.ਐੱਸ.ਟੀ. ਕੌਂਸਲ ਦੀ ਬੀਤੇ ਕੱਲ੍ਹ ਹੋਈ 25ਵੀਂ ਬੈਠਕ ਵਿੱਚ ਆਮ ਲੋਕਾਂ

 ਕਨੈਡਾ ਦੀ ਬਰਫਬਾਰੀ ਦਾ ਵਿਆਹੇ ਜੋੜਿਆਂ ਨੂੰ ਚਾਅ
ਕਨੈਡਾ ਦੀ ਬਰਫਬਾਰੀ ਦਾ ਵਿਆਹੇ ਜੋੜਿਆਂ ਨੂੰ ਚਾਅ

ਨਵੀਂ ਦਿੱਲੀ: ਜਿੱਥੇ ਇੱਕ ਪਾਸੇ ਕਨੈਡਾ ਵਿੱਚ ਪੈ ਰਹੀ ਬਰਫਬਾਰੀ ਨਾਲ ਲੋਕ ਘਰਾਂ ਤੋਂ

ਹਾਲੇ ਵੀ ਅੱਲ੍ਹੜ ਲੱਗਦੀ ਇਹ ਅਦਾਕਾਰਾ, ਇਹ ਹੈ ਰਾਜ਼
ਹਾਲੇ ਵੀ ਅੱਲ੍ਹੜ ਲੱਗਦੀ ਇਹ ਅਦਾਕਾਰਾ, ਇਹ ਹੈ ਰਾਜ਼

ਮੁੰਬਈ- ਇਨ੍ਹੀਂ ਦਿਨੀਂ ਫਿੱਟ ਰਹਿਣ ਦੀ ਇੱਛਾ ਹਰ ਕਿਸੇ ਨੂੰ ਹੈ ਫਿਰ ਭਾਵੇਂ ਉਹ

ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ
ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ

ਮੁੰਬਈ: ਮਹਾਰਾਸ਼ਟਰ ਵਿੱਚ ਸਮਲਿੰਗੀ ਜੋੜੇ ਨੇ ਵਿਆਹ ਕੀਤਾ ਹੈ। ਮੂਲ ਰੂਪ ਤੋਂ

ਮਰਦਾਂ ਨੂੰ ਮਨਾਹੀ, ਔਰਤਾਂ ਨੂੰ ਇਜ਼ਾਜਤ ਹੈ ਇਸ ਕਾਰ ਸ਼ੋਰੂਮ ਵਿੱਚ ਆਉਣ ਦੀ...
ਮਰਦਾਂ ਨੂੰ ਮਨਾਹੀ, ਔਰਤਾਂ ਨੂੰ ਇਜ਼ਾਜਤ ਹੈ ਇਸ ਕਾਰ ਸ਼ੋਰੂਮ ਵਿੱਚ ਆਉਣ ਦੀ...

ਰਿਆਦ: ਸਾਉਦੀ ਅਰਬ ‘ਚ ਔਰਤਾਂ ਲਈ ਕਾਰ ਦਾ ਸ਼ੋਅ ਰੂਮ ਖੋਲ੍ਹਿਆ ਗਿਆ, ਜਿੱਥੇ ਔਰਤਾਂ

ਇਸ ਕਲਾ ਕਾਰਨ ਸੋਸ਼ਲ ਮੀਡੀਆ ਤੇ ਹਿੱਟ ਹੋ ਰਹੀ ਹੈ ਇਹ ਨੌਜਵਾਨ ਕੁੜੀ
ਇਸ ਕਲਾ ਕਾਰਨ ਸੋਸ਼ਲ ਮੀਡੀਆ ਤੇ ਹਿੱਟ ਹੋ ਰਹੀ ਹੈ ਇਹ ਨੌਜਵਾਨ ਕੁੜੀ

ਫੀਨਿਕਸ: ਇੱਕ ਪਾਸੇ ਭੇੜੀਆ ਤੇ ਦੂਜੇ ਪਾਸੇ ਲੜਕੀ। ਪਹਿਲੀ ਨਜ਼ਰ ‘ਚ ਇਸ ਪੇਂਟਿੰਗ

ਬਲਾਤਕਾਰ ਰੋਕਣ ਲਈ ਖਾਸ ਅੰਡਰਗਾਰਮੈਂਟ ਦੀ ਖੋਜ 
ਬਲਾਤਕਾਰ ਰੋਕਣ ਲਈ ਖਾਸ ਅੰਡਰਗਾਰਮੈਂਟ ਦੀ ਖੋਜ 

ਫਾਰੂਖਾਬਾਦ: ਉੱਤਰ ਪ੍ਰਦੇਸ਼ ‘ਚ ਫਾਰੂਖਾਬਾਦ ਦੀ ਮੁਟਿਆਰ ਨੇ ਅਜਿਹਾ