ਕਣਕ ਦੇ ਆਟੇ ਪਲਾਸਟਿਕ ਹੋਣ ਦੇ ਦਾਅਵੇ ਦਾ ਵਾਇਰਲ ਸੱਚ

By: ਰਵੀ ਇੰਦਰ ਸਿੰਘ | | Last Updated: Saturday, 10 March 2018 5:21 PM
ਕਣਕ ਦੇ ਆਟੇ ਪਲਾਸਟਿਕ ਹੋਣ ਦੇ ਦਾਅਵੇ ਦਾ ਵਾਇਰਲ ਸੱਚ

ਨਵੀਂ ਦਿੱਲੀ: ਬੀਤੇ ਦਿਨਾਂ ਤੋਂ ਸੋਸ਼ਲ ਮੀਡੀਆ ਜ਼ਰੀਏ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੋਟੀ ਨੂੰ ਮੁਲਾਇਮ ਬਣਾਉਣ ਲਈ ਕੰਪਨੀਆਂ ਇਸ ਵਿੱਚ ਪਲਾਸਟਿਕ ਪਾਉਂਦੀਆਂ ਹਨ।

 

ਵੀਡੀਓ ਵਿੱਚ ਮਹਿਲਾ ਜੋ ਆਟਾ ਗੁੰਨ੍ਹਦੀ ਹੈ ਉਹ ਉਸ ਨੂੰ ਆਸ਼ੀਰਵਾਦ ਕੰਪਨੀ ਦਾ ਦੱਸਦੀ ਹੈ ਤੇ ਦਾਅਵਾ ਕਰਦੀ ਹੈ ਕਿ ਗੁੰਨ੍ਹੇ ਹੋਏ ਆਟੇ ਨੂੰ ਪਾਣੀ ਵਿੱਚ ਧੋਣ ਨਾਲ ਉਹ ਖੁਰਦਾ ਨਹੀਂ ਹੈ ਕਿਉਂਕਿ ਇਸ ਵਿੱਚ ਪਲਾਸਟਿਕ ਹੈ।

 

ਇਸ ਵਾਇਰਲ ਵੀਡੀਓ ਦੀ ਪੜਤਾਲ ਲਈ ਏ.ਬੀ.ਪੀ. ਨਿਊਜ਼ ਨੇ ਭਾਰਤੀ ਖੇਤੀਬਾੜੀ ਖੋਜ ਕੇਂਦਰ ਦੇ ਨਿਰਦੇਸ਼ਕ ਡਾ. ਵਿਨੋਦ ਪ੍ਰਭੂ ਨਾਲ ਸੰਪਰਕ ਕੀਤਾ ਉਨ੍ਹਾਂ ਦੱਸਿਆ ਕਿ ਪਲਾਸਟਿਕ ਦੇ ਆਟੇ ਵਰਗਾ ਕੁਝ ਨਹੀਂ ਹੁੰਦਾ ਹੈ। ਆਟੇ ਨੂੰ ਜਦੋਂ ਪਾਣੀ ਵਿੱਚ ਪਾਇਆ ਜਾਂਦਾ ਹੈ ਤਾਂ ਇਹ ਆਰਾਮ ਨਾਲ ਘੁਲ ਜਾਂਦਾ ਹੈ। ਪਰ ਜਦੋਂ ਇਸ ਨੂੰ ਗੁੰਨ੍ਹ ਲਿਆ ਜਾਂਦਾ ਹੈ ਤਾਂ ਇਸ ਵਿੱਚ ਪੌਲੀਮੇਰਾਈਜ਼ੇਸ਼ਨ ਹੋ ਜਾਂਦੀ ਹੈ ਤੇ ਇਸ ਦਾ ਨੈੱਟਵਰਕ ਬਣ ਜਾਂਦਾ ਹੈ। ਕਣਕ ਦੇ ਆਟੇ ਵਿੱਚ ਇਹ 12 ਤੋਂ 14 ਪੁਆਇੰਟ ਹੁੰਦੀ ਹੈ।

 

ਉਨ੍ਹਾਂ ਦੱਸਿਆ ਕਿ ਪੈਕੇਟ ਵਾਲੇ ਆਟੇ ਵਿੱਚ ਤਕਰੀਬਨ 12 ਫ਼ੀ ਸਦੀ ਗਲੂਟੋਨ (ਪ੍ਰੋਟੀਨ) ਹੁੰਦਾ ਹੈ, ਉਸ ਪ੍ਰੋਟੀਨ ਦੀ ਵਜ੍ਹਾ ਨਾਲ ਇਲਾਸਟੀਸਿਟੀ ਬਣਦੀ ਹੈ, ਜਿਸ ਨੂੰ ਵੀਡੀਓ ਵਿੱਚ ਪਲਾਸਟਿਕ ਦੱਸਿਆ ਜਾ ਰਿਹਾ ਹੈ।

 

ਇਸ ਸਬੰਧੀ ਆਸ਼ੀਰਵਾਦ ਕੰਪਨੀ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਇਹ ਕੰਪਨੀ ‘ਤੇ ਗਾਹਕਾਂ ਦਾ ਵਿਸ਼ਵਾਸ ਤੁੜਵਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਦੱਸਿਆ ਕਿ FSSAI ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਕ ਆਟੇ ਵਿੱਚ 6 ਫ਼ੀ ਸਦੀ ਗਲੂਟੋਨ ਹੋਣਾ ਜ਼ਰੂਰੀ ਹੈ। ਇਸੇ ਪ੍ਰੋਟੀਨ ਨੂੰ ਵੀਡੀਓ ਵਿੱਚ ਮੁੱਦਾ ਬਣਾ ਕੇ ਪੇਸ਼ ਕੀਤਾ ਗਿਆ ਹੈ।

 

ਇਸ ਤਰ੍ਹਾਂ ਏ.ਬੀ.ਪੀ. ਨਿਊਜ਼ ਦੀ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਆਟੇ ਦੇ ਪੇੜੇ ਵਿੱਚ ਚੁਇੰਗਮ ਵਾਂਗ ਖਿੱਚਿਆ ਜਾਣ ਵਾਲਾ ਤੱਤ ਪਲਾਸਟਿਕ ਨਹੀਂ ਬਲਕਿ ਕਣਕ ਵਿੱਚ ਕੁਦਰਤੀ ਰੂਪ ਵਿੱਚ ਪਾਇਆ ਜਾਣ ਵਾਲਾ ਪ੍ਰੋਟੀਨ ਹੈ। ਏ.ਬੀ.ਪੀ. ਨਿਊਜ਼ ਦੀ ਪੜਤਾ ਵਿੱਚ ਇਹ ਵੀਡੀਓ ਗ਼ਲਤ ਸਾਬਤ ਹੋਈ ਹੈ।

 

First Published: Saturday, 10 March 2018 5:21 PM

Related Stories

ਸ਼ਾਹਰੁਖ ਦੀ ਆਨਸਕਰੀਨ ਧੀ ਸੋਸ਼ਲ ਮੀਡੀਆ 'ਤੇ ਵਾਇਰਲ
ਸ਼ਾਹਰੁਖ ਦੀ ਆਨਸਕਰੀਨ ਧੀ ਸੋਸ਼ਲ ਮੀਡੀਆ 'ਤੇ ਵਾਇਰਲ

ਮੁੰਬਈ-ਫ਼ਿਲਮ ‘ਸਮਥੰਗ ਹੈਪੇਂਸ’ ਵਿਚ ਅਭਿਨੇਤਰੀ ਸਨਾ ਸਈਦ, ਜਿਨ੍ਹਾਂ ਨੇ

9ਵੀਂ ਕਲਾਸ ਦੇ ਸਟੂਡੈਂਟ ਦੀ ਜੇਬ ਵਿੱਚ ਮੋਬਾਇਲ ਫਟਿਆ
9ਵੀਂ ਕਲਾਸ ਦੇ ਸਟੂਡੈਂਟ ਦੀ ਜੇਬ ਵਿੱਚ ਮੋਬਾਇਲ ਫਟਿਆ

ਨਵੀਂ ਦਿੱਲੀ: ਕੋਇੰਬਟੂਰ ਦੇ ਤ੍ਰਿਪੁਰ ਜ਼ਿਲ੍ਹੇ ਦੇ ਧਾਰਾਪੁਰਮ ਨਗਰ ਵਿੱਚ 14 ਸਾਲ

'ਮੋਟਰ ਨਿਊਰਾਨ' ਨਾਂਅ ਦੀ ਲਾਇਲਾਜ ਬਿਮਾਰੀ ਤੋਂ ਪੀੜਤ ਸਨ ਸਟੀਫ਼ਨ ਹਾਕਿੰਗ
'ਮੋਟਰ ਨਿਊਰਾਨ' ਨਾਂਅ ਦੀ ਲਾਇਲਾਜ ਬਿਮਾਰੀ ਤੋਂ ਪੀੜਤ ਸਨ ਸਟੀਫ਼ਨ ਹਾਕਿੰਗ

ਨਵੀਂ ਦਿੱਲੀ: ਵ੍ਹੀਲਚੇਅਰ ’ਤੇ ਬੈਠ ਕੇ ਬ੍ਰਹਿਮੰਡ ਦੇ ਰਹੱਸ ਦੁਨੀਆਂ ਸਾਹਮਣੇ

ਸ਼ਰਾਬ ਸਸਤੀ ਕਰ ਕੇ ਲੋਕਾਂ ਨੂੰ ਨਸ਼ਾ ਕਰਨ ਤੋਂ ਰੋਕੇਗੀ ਕੈਪਟਨ ਸਰਕਾਰ
ਸ਼ਰਾਬ ਸਸਤੀ ਕਰ ਕੇ ਲੋਕਾਂ ਨੂੰ ਨਸ਼ਾ ਕਰਨ ਤੋਂ ਰੋਕੇਗੀ ਕੈਪਟਨ ਸਰਕਾਰ

ਚੰਡੀਗੜ੍ਹ: ਕੈਪਟਨ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ,

ਕੈਨੇਡਾ ਦੇ ਡਾਕਟਰਾਂ ਨੇ ਕਿਹਾ, ਨਹੀਂ ਚਾਹੀਦੀ ਵੱਧ ਤਨਖ਼ਾਹ, ਪਹਿਲਾਂ ਹੀ ਬਥੇਰੀ!
ਕੈਨੇਡਾ ਦੇ ਡਾਕਟਰਾਂ ਨੇ ਕਿਹਾ, ਨਹੀਂ ਚਾਹੀਦੀ ਵੱਧ ਤਨਖ਼ਾਹ, ਪਹਿਲਾਂ ਹੀ ਬਥੇਰੀ!

ਨਵੀਂ ਦਿੱਲੀ: ਸੈਂਕੜੇ ਕੈਨੇਡਾਈ ਡਾਕਟਰਾਂ, ਮੈਡੀਕਲ ਖੇਤਰ ‘ਚ ਅਭਿਆਸ ਕਰਨ ਵਾਲੇ

ਸ਼ਰਾਬੀ ਪਤੀ ਕਾਰਨ ਨਰਕ ਬਣੀ ਜ਼ਿੰਦਗੀ ਸਵਾਰਨ ਲਈ ਸ਼ਿੰਦਰ ਕੌਰ ਨੇ ਚੁਣਿਆ ਅਨੋਖਾ ਰਾਹ..!
ਸ਼ਰਾਬੀ ਪਤੀ ਕਾਰਨ ਨਰਕ ਬਣੀ ਜ਼ਿੰਦਗੀ ਸਵਾਰਨ ਲਈ ਸ਼ਿੰਦਰ ਕੌਰ ਨੇ ਚੁਣਿਆ ਅਨੋਖਾ...

ਬਠਿੰਡਾ ਸ਼ਹਿਰ ਦੇ ਬੰਗੀ ਨਗਰ ‘ਚ ਰੇਲਵੇ ਲਾਈਨ ਨੇੜੇ ਰਹਿੰਦੀ ਹੈ ਸ਼ਿੰਦਰ ਕੌਰ।

ਪਟਿਆਲਵੀ ਪਿੰਕੀ ਤੇ ਸ਼ਾਲੂ ਨੇ ਤੋੜੀ ਮਰਦ ਪ੍ਰਧਾਨ ਸਮਾਜ ਦੀ ਪਿਰਤ
ਪਟਿਆਲਵੀ ਪਿੰਕੀ ਤੇ ਸ਼ਾਲੂ ਨੇ ਤੋੜੀ ਮਰਦ ਪ੍ਰਧਾਨ ਸਮਾਜ ਦੀ ਪਿਰਤ

ਪਟਿਆਲਾ: ਕੁਝ ਲੋਕ ਇੰਨੇ ਅਣਖੀਲੇ ਹੁੰਦੇ ਹਨ ਜੋ ਮਿਹਨਤ ਨਾਲ ਕਾਮਯਾਬ ਹੋਣ ਤੋਂ

ਸੜਕਾਂ 'ਤੇ ਮੋਬਾਈਲ ਵਰਤਣਾ ਬੈਨ, ਲੱਗੇਗਾ 33,000 ਰੁਪਏ ਜੁਰਮਾਨਾ
ਸੜਕਾਂ 'ਤੇ ਮੋਬਾਈਲ ਵਰਤਣਾ ਬੈਨ, ਲੱਗੇਗਾ 33,000 ਰੁਪਏ ਜੁਰਮਾਨਾ

ਵਾਸ਼ਿੰਗਟਨ: ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਮੌਂਟਕਲੇਅਰ ਸ਼ਹਿਰ ਵਿੱਚ ਸੜਕ