ਕਨੈਡਾ ਦੀ ਬਰਫਬਾਰੀ ਦਾ ਵਿਆਹੇ ਜੋੜਿਆਂ ਨੂੰ ਚਾਅ

By: abp sanjha | | Last Updated: Thursday, 18 January 2018 4:01 PM
 ਕਨੈਡਾ ਦੀ ਬਰਫਬਾਰੀ ਦਾ ਵਿਆਹੇ ਜੋੜਿਆਂ ਨੂੰ ਚਾਅ

ਨਵੀਂ ਦਿੱਲੀ: ਜਿੱਥੇ ਇੱਕ ਪਾਸੇ ਕਨੈਡਾ ਵਿੱਚ ਪੈ ਰਹੀ ਬਰਫਬਾਰੀ ਨਾਲ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ, ਉੱਥੇ ਹੀ ਦੂਜੇ ਪਾਸੇ ਵਿਆਹੇ ਜੋੜੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਇਹ ਜੋੜੇ ਬਰਫ ਵਿੱਚ ਫੋਟੋਸ਼ੂਟ ਕਰਵਾ ਰਹੇ ਹਨ।
ਕੈਨੇਡਾ ਦੇ ਸੂਬੇ ਨਿਊਫਾਊਡਲੈਂਡ ‘ਚ ਜੋੜਿਆਂ ਵਿੱਚ ਕੁਝ ਵੱਖਰਾ ਹੀ ਦੇਖਣ ਨੂੰ ਮਿਲਿਆ, ਜਿੱਥੇ ਬਹੁਤ ਜ਼ਿਆਦਾ ਠੰਢ ਪੈ ਰਹੀ ਹੈ ਤੇ ਬਰਫਬਾਰੀ ਹੋ ਰਹੀ ਹੈ। ਅਲੈਕ ਸਟੈਂਡ ਜੋ ਵਿਆਹ ਵਾਲੇ ਜੋੜਿਆਂ ਦਾ ਫੋਟੋਸ਼ੂਟ ਕਰਦੀ ਹੈ, ਉਸ ਨੇ ਨਿਊਫਾਊਡਲੈਂਡ ਦੇ ਸ਼ਹਿਰ ਸੈਂਟ ਜੌਨਸ ‘ਚ ਜੋੜਿਆਂ ਦੇ ਵਿਆਹ ਦੇ ਫੋਟੋਸ਼ੂਟ ਕੀਤੇ।
ਅਲੈਕ ਦੇ ਫੇਸਬੁੱਕ ਤੇ ਇੰਸਟਾਗ੍ਰਾਮ ‘ਤੇ ਬਹੁਤ ਸਾਰੇ ਫਾਲੋਅਰਜ਼ ਹਨ। ਉਸ ਨੇ ਦੱਸਿਆ ਕਿ ਹਾਲ ਦੇ ਸਾਲਾਂ ‘ਚ ਸਰਦੀਆਂ ਦੇ ਵਿਆਹ ਦੀ ਤਲਾਸ਼ ਕਰ ਰਹੇ ਜੋੜਿਆਂ ਦੀ ਗਿਣਤੀ ‘ਚ ਵਾਧਾ ਦੇਖਿਆ ਗਿਆ।
ਅਲੈਕ ਦਾ ਕਹਿਣਾ ਹੈ ਕਿ ਲੋਕ ਠੰਢ ਵਿੱਚ ਵਿਆਹਾਂ ਦੇ ਫੋਟੋਸ਼ੂਟ ਕਰਾਉਣਾ ਪਸੰਦ ਕਰਦੇ ਹਨ। ਕ੍ਰਿਸਮਸ ਤੇ ਨਵੇਂ ਸਾਲ ਤੋਂ ਪਹਿਲਾਂ ਲੋਕ ਦੂਜੀਆਂ ਥਾਵਾਂ ‘ਤੇ ਜਾ ਕੇ ਘੁੰਮਣਾ ਵੀ ਪਸੰਦ ਕਰਦੇ ਹਨ।
ਵਿਆਹ ਦਾ ਫੋਟੋਸ਼ੂਟ ਕਰਾਉਣ ਆਈਆਂ ਲਾੜੀਆਂ ‘ਚੋਂ ਇੱਕ ਲਾੜੀ ਹਿਲੇਰੀ ਬਟਲਰ ਨੇ ਕਿਹਾ ਕਿ ਵਿਆਹ ਲਈ ਕ੍ਰਿਸਮਸ ਸੀਜ਼ਨ ਮੇਰੇ ਲਈ ਬਹੁਤ ਖਾਸ ਸਮਾਂ ਸੀ, ਜਦੋਂ ਬਹੁਤ ਸਾਰੇ ਲੋਕ ਘਰਾਂ ਤੋਂ ਬਾਹਰ ਛੁੱਟੀਆਂ ਮਨਾਉਣ ਜਾਂਦੇ ਹਨ। ਮੈਂ ਸੋਚਿਆ ਕਿ ਇਹ ਮੇਰੇ ਲਈ ਸੱਚ-ਮੁੱਚ ਫੋਟੋਸ਼ੂਟ ਦਾ ਸਮਾਂ ਹੈ।
ਉਸ ਨੇ ਕਿਹਾ ਕਿ ਇਹ ਇਕ ਚਮਤਕਾਰ ਵਾਂਗ ਸੀ, ਜਿਸ ਦਿਨ ਅਸੀਂ ਵਿਆਹ ਕਰਵਾਇਆ, ਉਸ ਸਮੇਂ ਬਰਫ ਡਿੱਗ ਰਹੀ ਸੀ। ਬਰਫ ਦਾ ਡਿੱਗਣਾ ਬਹੁਤ ਹੀ ਖੂਸਬੂਰਤ ਸੀ।
ਜੋੜਿਆਂ ਦਾ ਕਹਿਣਾ ਹੈ ਕਿ ਇੰਨੀ ਠੰਢ ਵਿੱਚ ਵਿਆਹ ਕਰਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ। ਇੱਥੇ ਦੱਸ ਦੇਈਏ ਕਿ ਨਿਊਫਾਊਡਲੈਂਡ ਤੇ ਲੈਬਰਾਡੋਰ ‘ਚ ਤਾਪਮਾਨ ਇਸ ਸਮੇਂ -4 ਡਿਗਰੀ ਸੈਲਸੀਅਸ ਹੈ। ਇੰਨੀ ਠੰਡ ਤੇ ਬਰਫਬਾਰੀ ਦਰਮਿਆਨ ਵੀ ਲਾੜੀਆਂ ਖੁਸ਼ ਨਜ਼ਰ ਆ ਰਹੀਆਂ ਹਨ।
First Published: Thursday, 18 January 2018 4:01 PM

Related Stories

ਸ਼ਾਹਰੁਖ ਦੀ ਆਨਸਕਰੀਨ ਧੀ ਸੋਸ਼ਲ ਮੀਡੀਆ 'ਤੇ ਵਾਇਰਲ
ਸ਼ਾਹਰੁਖ ਦੀ ਆਨਸਕਰੀਨ ਧੀ ਸੋਸ਼ਲ ਮੀਡੀਆ 'ਤੇ ਵਾਇਰਲ

ਮੁੰਬਈ-ਫ਼ਿਲਮ ‘ਸਮਥੰਗ ਹੈਪੇਂਸ’ ਵਿਚ ਅਭਿਨੇਤਰੀ ਸਨਾ ਸਈਦ, ਜਿਨ੍ਹਾਂ ਨੇ

9ਵੀਂ ਕਲਾਸ ਦੇ ਸਟੂਡੈਂਟ ਦੀ ਜੇਬ ਵਿੱਚ ਮੋਬਾਇਲ ਫਟਿਆ
9ਵੀਂ ਕਲਾਸ ਦੇ ਸਟੂਡੈਂਟ ਦੀ ਜੇਬ ਵਿੱਚ ਮੋਬਾਇਲ ਫਟਿਆ

ਨਵੀਂ ਦਿੱਲੀ: ਕੋਇੰਬਟੂਰ ਦੇ ਤ੍ਰਿਪੁਰ ਜ਼ਿਲ੍ਹੇ ਦੇ ਧਾਰਾਪੁਰਮ ਨਗਰ ਵਿੱਚ 14 ਸਾਲ

'ਮੋਟਰ ਨਿਊਰਾਨ' ਨਾਂਅ ਦੀ ਲਾਇਲਾਜ ਬਿਮਾਰੀ ਤੋਂ ਪੀੜਤ ਸਨ ਸਟੀਫ਼ਨ ਹਾਕਿੰਗ
'ਮੋਟਰ ਨਿਊਰਾਨ' ਨਾਂਅ ਦੀ ਲਾਇਲਾਜ ਬਿਮਾਰੀ ਤੋਂ ਪੀੜਤ ਸਨ ਸਟੀਫ਼ਨ ਹਾਕਿੰਗ

ਨਵੀਂ ਦਿੱਲੀ: ਵ੍ਹੀਲਚੇਅਰ ’ਤੇ ਬੈਠ ਕੇ ਬ੍ਰਹਿਮੰਡ ਦੇ ਰਹੱਸ ਦੁਨੀਆਂ ਸਾਹਮਣੇ

ਸ਼ਰਾਬ ਸਸਤੀ ਕਰ ਕੇ ਲੋਕਾਂ ਨੂੰ ਨਸ਼ਾ ਕਰਨ ਤੋਂ ਰੋਕੇਗੀ ਕੈਪਟਨ ਸਰਕਾਰ
ਸ਼ਰਾਬ ਸਸਤੀ ਕਰ ਕੇ ਲੋਕਾਂ ਨੂੰ ਨਸ਼ਾ ਕਰਨ ਤੋਂ ਰੋਕੇਗੀ ਕੈਪਟਨ ਸਰਕਾਰ

ਚੰਡੀਗੜ੍ਹ: ਕੈਪਟਨ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ,

ਕਣਕ ਦੇ ਆਟੇ ਪਲਾਸਟਿਕ ਹੋਣ ਦੇ ਦਾਅਵੇ ਦਾ ਵਾਇਰਲ ਸੱਚ
ਕਣਕ ਦੇ ਆਟੇ ਪਲਾਸਟਿਕ ਹੋਣ ਦੇ ਦਾਅਵੇ ਦਾ ਵਾਇਰਲ ਸੱਚ

ਨਵੀਂ ਦਿੱਲੀ: ਬੀਤੇ ਦਿਨਾਂ ਤੋਂ ਸੋਸ਼ਲ ਮੀਡੀਆ ਜ਼ਰੀਏ ਇੱਕ ਵੀਡੀਓ ਵਾਇਰਲ ਹੋ ਰਿਹਾ

ਕੈਨੇਡਾ ਦੇ ਡਾਕਟਰਾਂ ਨੇ ਕਿਹਾ, ਨਹੀਂ ਚਾਹੀਦੀ ਵੱਧ ਤਨਖ਼ਾਹ, ਪਹਿਲਾਂ ਹੀ ਬਥੇਰੀ!
ਕੈਨੇਡਾ ਦੇ ਡਾਕਟਰਾਂ ਨੇ ਕਿਹਾ, ਨਹੀਂ ਚਾਹੀਦੀ ਵੱਧ ਤਨਖ਼ਾਹ, ਪਹਿਲਾਂ ਹੀ ਬਥੇਰੀ!

ਨਵੀਂ ਦਿੱਲੀ: ਸੈਂਕੜੇ ਕੈਨੇਡਾਈ ਡਾਕਟਰਾਂ, ਮੈਡੀਕਲ ਖੇਤਰ ‘ਚ ਅਭਿਆਸ ਕਰਨ ਵਾਲੇ

ਸ਼ਰਾਬੀ ਪਤੀ ਕਾਰਨ ਨਰਕ ਬਣੀ ਜ਼ਿੰਦਗੀ ਸਵਾਰਨ ਲਈ ਸ਼ਿੰਦਰ ਕੌਰ ਨੇ ਚੁਣਿਆ ਅਨੋਖਾ ਰਾਹ..!
ਸ਼ਰਾਬੀ ਪਤੀ ਕਾਰਨ ਨਰਕ ਬਣੀ ਜ਼ਿੰਦਗੀ ਸਵਾਰਨ ਲਈ ਸ਼ਿੰਦਰ ਕੌਰ ਨੇ ਚੁਣਿਆ ਅਨੋਖਾ...

ਬਠਿੰਡਾ ਸ਼ਹਿਰ ਦੇ ਬੰਗੀ ਨਗਰ ‘ਚ ਰੇਲਵੇ ਲਾਈਨ ਨੇੜੇ ਰਹਿੰਦੀ ਹੈ ਸ਼ਿੰਦਰ ਕੌਰ।

ਪਟਿਆਲਵੀ ਪਿੰਕੀ ਤੇ ਸ਼ਾਲੂ ਨੇ ਤੋੜੀ ਮਰਦ ਪ੍ਰਧਾਨ ਸਮਾਜ ਦੀ ਪਿਰਤ
ਪਟਿਆਲਵੀ ਪਿੰਕੀ ਤੇ ਸ਼ਾਲੂ ਨੇ ਤੋੜੀ ਮਰਦ ਪ੍ਰਧਾਨ ਸਮਾਜ ਦੀ ਪਿਰਤ

ਪਟਿਆਲਾ: ਕੁਝ ਲੋਕ ਇੰਨੇ ਅਣਖੀਲੇ ਹੁੰਦੇ ਹਨ ਜੋ ਮਿਹਨਤ ਨਾਲ ਕਾਮਯਾਬ ਹੋਣ ਤੋਂ

ਸੜਕਾਂ 'ਤੇ ਮੋਬਾਈਲ ਵਰਤਣਾ ਬੈਨ, ਲੱਗੇਗਾ 33,000 ਰੁਪਏ ਜੁਰਮਾਨਾ
ਸੜਕਾਂ 'ਤੇ ਮੋਬਾਈਲ ਵਰਤਣਾ ਬੈਨ, ਲੱਗੇਗਾ 33,000 ਰੁਪਏ ਜੁਰਮਾਨਾ

ਵਾਸ਼ਿੰਗਟਨ: ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਮੌਂਟਕਲੇਅਰ ਸ਼ਹਿਰ ਵਿੱਚ ਸੜਕ