ਔਰਤਾਂ ਦੀ ਡਾਇਟਿੰਗ ਦਾ ਖੁੱਲ੍ਹਿਆ ਰਾਜ਼!

By: abp sanjha | | Last Updated: Monday, 17 July 2017 4:28 PM
ਔਰਤਾਂ ਦੀ ਡਾਇਟਿੰਗ ਦਾ ਖੁੱਲ੍ਹਿਆ ਰਾਜ਼!

ਨਵੀਂ ਦਿੱਲੀ: ਆਮ ਤੌਰ ਉੱਤੇ ਇਹ ਮੰਨਿਆ ਜਾਂਦਾ ਹੈ ਕਿ ਮਹਿਲਾਵਾਂ ਫਿੱਟ ਰਹਿਣ ਲਈ ਡਾਇਟਿੰਗ ਕਰਦੀਆਂ ਹਨ ਪਰ ਹਾਲ ਹੀ ਮਹਿਲਾਵਾਂ ਦੀ ਡਾਈਟਿੰਗ ਉੱਤੇ ਆਈ ਰਿਸਰਚ ਬੇਹੱਦ ਹੈਰਾਨ ਕਰਨ ਵਾਲੀ ਹੈ।
ਕੀ ਕਹਿੰਦੀ ਹੈ ਰਿਸਰਚ-
ਰਿਸਰਚ ਮੁਤਾਬਕ ਕਿਸੇ ਮਹਿਲਾ ਦੀ ਡਾਇਟਿੰਗ ਕਰਨ ਤੇ ਖ਼ੁਦ ਨੂੰ ਸਲਿੱਮ ਬਣਾਉਣ ਦੀ ਇੱਛਾ ਉਸ ਦੇ ਪਾਰਟਨਰ ਦੇ ਰੋਮਾਂਚਿਕ ਹੋਣ ਤੇ ਉਸ ਦੇ ਆਕਰਸ਼ਨ ਉੱਤੇ ਨਿਰਭਰ ਕਰਦੀ ਹੈ। ਰਿਸਰਚ ਵਿੱਚ ਦੇਖਿਆ ਗਿਆ ਕਿ ਜਿਹੜੀਆਂ ਮਹਿਲਾਵਾਂ ਘੱਟ ਆਕਰਸ਼ਕ ਲੱਗਦੀਆਂ ਹਨ ਪਰ ਉਨ੍ਹਾਂ ਦੇ ਪਤੀ ਜ਼ਿਆਦਾ ਆਕਰਸ਼ਕ ਹੁੰਦੇ ਹਨ, ਉਹ ਮਹਿਲਾਵਾਂ ਖ਼ੁਦ ਨੂੰ ਜ਼ਿਆਦਾ ਆਕਰਸ਼ਕ ਬਣਾਉਣ ਲਈ ਡਾਈਟਿੰਗ ਕਰਦੀਆਂ ਹਨ ਜਾਂ ਫਿਰ ਸੁੰਦਰ ਦਿੱਖਣ ਲਈ ਵੱਖ-ਵੱਖ ਨੁਕਤੇ ਇਸਤੇਮਾਲ ਕਰਦੀਆਂ ਹਨ।
ਇਸ ਦੇ ਉਲਟ ਜਿਹੜੀ ਮਹਿਲਾਵਾਂ ਆਪਣੇ ਪਾਰਟਨਰ ਤੋਂ ਜ਼ਿਆਦਾ ਆਕਰਸ਼ਕ ਹੁੰਦੀਆਂ ਹਨ, ਉਨ੍ਹਾਂ ਵਿੱਚ ਡਾਈਟਿੰਗ ਕਰਨ ਜਾਂ ਸਲਿੱਮ ਹੋਣ ਦੀ ਇੱਛਾ ਨਹੀਂ ਹੁੰਦੀ। ਉੱਥੇ ਹੀ ਪੁਰਸ਼ਾਂ ਉੱਤੇ ਪਾਰਟਨਰ ਤੋਂ ਆਕਰਸ਼ਕ ਹੋਣ ਨਾ ਹੋਣ ਦਾ ਡਾਈਟਿੰਗ ਉੱਤੇ ਕੋਈ ਫ਼ਰਕ ਨਹੀਂ ਪੈਂਦਾ।
ਕੀ ਕਹਿੰਦੀ ਹੈ ਐਕਸਪਰਟ-
ਫਲੋਰੀਡਾ ਸਟੇਟ ਯੂਨੀਵਰਸਿਟੀ ਦੀ ਡਾਕਟੋਰਲ ਵਿਦਿਆਰਥੀ ਤਾਨੀਆ ਰੈਨੋਲ਼ਡ੍ਰਸ ਦਾ ਕਹਿਣਾ ਹੈ ਕਿ ਖੋਜ ਦੇ ਸਿੱਟਿਆਂ ਤੋਂ ਪਤਾ ਚੱਲਦਾ ਹੈ ਕਿ ਜਿਨ੍ਹਾਂ ਮਹਿਲਾਵਾਂ ਦੇ ਪਾਰਟਨਰ ਜ਼ਿਆਦਾ ਆਕਰਸ਼ਕ ਹੁੰਦੇ ਹਨ, ਉਨ੍ਹਾਂ ਉੱਤੇ ਨੈਗੇਟਿਵ ਇਫੈਕਟ ਪੈਂਦਾ ਹੈ। ਖ਼ਾਸ ਤੌਰ ਉੱਤੇ ਜਦੋਂ ਮਹਿਲਾ ਖ਼ੁਦ ਘੱਟ ਆਕਰਸ਼ਕ ਹੋਣ। ਬਾਡੀ ਇਮੇ ਮੈਗਜ਼ੀਨ ਵਿੱਚ ਪਬਲਿਸ਼ ਹੋਈ ਰਿਸਰਚ ਵਿੱਚ ਡਲਾਸ ਏਰੀਆ ਦੇ 20 ਤੋਂ 30 ਸਾਲ ਦੀ ਉਮਰ ਦੇ ਵਿੱਚ ਦੇ 113 ਮੈਰਿਡ ਜੋੜਿਆਂ ਨੂੰ ਲੈ ਕੇ ਰਿਸਰਚ ਕੀਤੀ ਗਈ ਸੀ।
First Published: Monday, 17 July 2017 4:28 PM

Related Stories

ਨੁਕਸਾਨਦਾਇਕ ਹੀ ਨਹੀਂ, ਫਾਇਦੇਮੰਦ ਵੀ ਹੈ ਦਾਰੂ
ਨੁਕਸਾਨਦਾਇਕ ਹੀ ਨਹੀਂ, ਫਾਇਦੇਮੰਦ ਵੀ ਹੈ ਦਾਰੂ

ਨਵੀਂ ਦਿੱਲੀ: ਤੁਸੀਂ ਹੁਣ ਤੱਕ ਸ਼ਰਾਬ (ਅਲਕੋਹਲ) ਦੇ ਨੁਕਸਾਨਾਂ ਬਾਰੇ ਹੀ ਸੁਣਿਆ

ਕਿਤੇ ਤੁਸੀਂ ਵੀ ਫਿਕਰਾਂ 'ਚ ਤਾਂ ਨਹੀਂ ਡੁੱਬੇ ਰਹਿੰਦੇ!
ਕਿਤੇ ਤੁਸੀਂ ਵੀ ਫਿਕਰਾਂ 'ਚ ਤਾਂ ਨਹੀਂ ਡੁੱਬੇ ਰਹਿੰਦੇ!

ਨਵੀਂ ਦਿੱਲੀ: ਕੀ ਤੁਸੀਂ ਜਾਣਦੇ ਹੋ ਕਿ ਅਸਲ ਜ਼ਿੰਦਗੀ ਵਿੱਚ ਤੁਹਾਡੀ ਚਿੰਤਾ

ਕਿਤੇ ਤੁਸੀਂ ਇਕ ਕਰਕੇ ਤਾਂ ਨਹੀਂ ਇਕੱਲਾਪਣ ਦਾ ਸ਼ਿਕਾਰ ?
ਕਿਤੇ ਤੁਸੀਂ ਇਕ ਕਰਕੇ ਤਾਂ ਨਹੀਂ ਇਕੱਲਾਪਣ ਦਾ ਸ਼ਿਕਾਰ ?

ਨਵੀਂ ਦਿੱਲੀ : ਇਕੱਲਾਪਣ ਖਰਾਬ ਸਰੀਰਕ ਤੇ ਮਾਨਸਿਕ ਸਿਹਤ ਨਾਲ ਜੁੜਿਆ ਹੋਇਆ ਹੈ। 10,000

ਤੇਜ਼ੀ ਨਾਲ ਘਟ ਰਹੇ ਸ਼ੁਕਰਾਣੂ, ਇਨਸਾਨਾਂ ਦੇ ਨਾਮੋ ਨਿਸ਼ਾਨ ਮਿਟਣ ਦਾ ਖ਼ਤਰਾ
ਤੇਜ਼ੀ ਨਾਲ ਘਟ ਰਹੇ ਸ਼ੁਕਰਾਣੂ, ਇਨਸਾਨਾਂ ਦੇ ਨਾਮੋ ਨਿਸ਼ਾਨ ਮਿਟਣ ਦਾ ਖ਼ਤਰਾ

ਲੰਡਨ: ਇਨਸਾਨ ਦੇ ਨਾਮੋ ਨਿਸ਼ਾਨ ਮਿਟਣ ਦਾ ਖਤਰਾ ਪੈਦਾ ਹੋ ਸਕਦਾ ਹੈ। ਇਹ ਖੁਲਾਸਾ

ਹੁਣ ਹੱਥ 'ਤੇ ਲਾ ਸਕਦੇ ਹੋ ਤੀਜਾ ਅੰਗੂਠਾ...ਜਾਣੋ ਕਿਵੇਂ
ਹੁਣ ਹੱਥ 'ਤੇ ਲਾ ਸਕਦੇ ਹੋ ਤੀਜਾ ਅੰਗੂਠਾ...ਜਾਣੋ ਕਿਵੇਂ

ਨਵੀਂ ਦਿੱਲੀ: ਹੁਣ ਤੱਕ ਤੁਹਾਡੇ ਹੱਥ ‘ਚ ਦੋ ਹੀ ਅੰਗੂਠੇ ਸੀ ਪਰ ਹੁਣ ਤੁਸੀਂ ਅਸਾਨੀ