ਨੌਕਰੀ ਲਈ ਘਰੋਂ ਬਾਹਰ ਜਾਣ ਦਾ ਝੰਜਟ ਖ਼ਤਮ..!

By: ABP Sanjha | | Last Updated: Friday, 29 December 2017 6:26 PM
ਨੌਕਰੀ ਲਈ ਘਰੋਂ ਬਾਹਰ ਜਾਣ ਦਾ ਝੰਜਟ ਖ਼ਤਮ..!

ਪ੍ਰਤੀਕਾਤਮਕ ਤਸਵੀਰ

ਨਵੀਂ ਦਿੱਲੀ: ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਨੌਕਰੀ ਦੀ ਇੱਛਾ ਰੱਖਣ ਵਾਲੇ ਜ਼ਿਆਦਾ ਤੋਂ ਜ਼ਿਆਦਾ ਲੋਕ ਹੁਣ ਲਚੀਲੇ ਕਰੀਅਰ ਮੌਕਿਆਂ ‘ਤੇ ਗੌਰ ਕਰ ਰਹੇ ਹਨ। ਉਨ੍ਹਾਂ ਦਾ ਝੁਕਾਅ ‘ਵਰਕ ਫ੍ਰੌਮ ਹੋਮ’ ਦੇ ਵਿਕਲਪ ਵੱਲ ਜ਼ਿਆਦਾ ਹੈ। ਇਹ ਅਸੀਂ ਨਹੀਂ ਕਹਿ ਰਹੇ ਸਗੋਂ, ਇਹ ਦਾਅਵਾ ਨਵੀਂ ਖੋਜ ਵਿੱਚ ਕੀਤਾ ਗਿਆ ਹੈ।

 

ਕੀ ਕਹਿੰਦੀ ਹੈ ਖੋਜ-

 

ਰੁਜ਼ਗਾਰ ਬਾਰੇ ਜਾਣਕਾਰੀ ਦੇਣ ਵਾਲੀ ਕੰਪਨੀ ‘ਇਨਡੀਡ’ ਦੇ ਸਾਲਾਨਾ ਅਧਿਐਨ ਮੁਤਾਬਕ ਨੌਕਰੀ ਤਲਾਸ਼ਦੇ ਸਮੇਂ ਭਾਰਤੀ ਲੋਕ ਕੰਮ ਵਿੱਚ ਲਚਕੀਲਾਪਨ ਹੋਣ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ ਤੇ ਉਹ ਘਰ ਤੋਂ ਹੀ ਕੰਮ ਕਰਨਾ ਪਸੰਦ ਕਰਦੇ ਹਨ। ਅਜਿਹੇ ਲੋਕਾਂ ਦੀ ਗਿਣਤੀ 2017 ਵਿੱਚ 111% ਵਾਧਾ ਹੋਇਆ ਹੈ।

 

ਰਿਪੋਰਟ ਮੁਤਾਬਕ ਕਰਮਚਾਰੀ ਆਪਣੀ ਰੋਜ਼ੀ ਲਈ ਲਚੀਲੇਪਨ ਵਾਲੇ ਮੌਕਿਆਂ ਦੀ ਤਲਾਸ਼ ਕਰ ਰਹੇ ਹਨ ਜੋ ਉਨ੍ਹਾਂ ਨੂੰ ਵਿਅਕਤੀਗਤ ਸਮਰੱਥਾਵਾਂ ਨੂੰ ਵਧਾਉਣ ਲਈ ਸਮਾਂ ਦੇ ਸਕੇ। 2017 ਵਿੱਚ ਹੋਰਨਾਂ ਖੇਤਰਾਂ ਤੋਂ ਇਲਾਵਾ ਡਿਜੀਟਲ ਮਾਰਕੀਟਿੰਗ, ਸਰਕਾਰ ਤੇ ਤਕਨਾਲੋਜੀ ਸਬੰਧੀ ਰੁਜ਼ਗਾਰਾਂ ਵਿੱਚ ਜ਼ਿਕਰਯੋਗ ਵਾਧਾ ਵੀ ਹੋਵੇਗਾ।

 

ਸਰਕਾਰ ਦੇ ਡਿਜੀਟਲੀਕਰਨ ‘ਤੇ ਜ਼ੋਰ ਨਾਲ ਸਥਾਨਕ ਕਿਰਤ ਬਾਜ਼ਾਰ ‘ਤੇ ਪ੍ਰਭਾਵ-


ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੰਪਨੀਆਂ ਭਾਰਤ ਵਿੱਚ ਆਪਣੀ ਡਿਜੀਟਲ ਹਾਜ਼ਰੀ ਨੂੰ ਹੋਰ ਵਧਾਉਣਾ ਚਾਹੁੰਦੀਆਂ ਹਨ। ਅਜਿਹੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਡਿਜੀਟਲ ਮਾਰਕੀਟਿੰਗ ਖੇਤਰ ਵਿੱਚ ਰੁਜ਼ਗਾਰ ਤਲਾਸ਼ ਰਹੇ ਹਨ।

 

ਇਸ ਰਿਪੋਰਟ ਰਾਹੀਂ ਇਹ ਵੀ ਪਤਾ ਲੱਗਾ ਹੈ ਕਿ ਮੈਡੀਕਲ ਖੇਤਰ ਵਿੱਚ ਰੋਜ਼ਗਾਰ ਭਾਲਣ ਵਾਲਿਆਂ ਦੀ ਗਿਣਤੀ ਵਿੱਚ 40 ਫ਼ੀਸਦੀ ਕਮੀ ਆਈ ਹੈ, ਜਦਕਿ ਆਯੁਰਵੈਦ ਖੇਤਰ ਵਿੱਚ ਨੌਕਰੀ ਕਰਨ ਲਈ ਇਛੁੱਕ ਲੋਕਾਂ ਦੀ ਗਿਣਤੀ ਵਿੱਚ 56 ਫ਼ੀਸਦੀ ਵਾਧਾ ਹੋਇਆ ਹੈ।

 

ਰਿਪੋਰਟ ਮੁਤਾਬਕ ਸਰਕਾਰੀ ਨੌਕਰੀਆਂ ਬਾਰੇ ਚਾਹ ਵੀ ਘਟੀ ਨਹੀਂ ਹੈ, ਸਗੋਂ ਇਹ ਹੋਰ ਵੀ ਵਧ ਗਈ ਹੈ। ਕੌਮਾਂਤਰੀ ਪੱਧਰ ‘ਤੇ ਤਕਨਾਲੋਜੀ ਖੇਤਰ ਵਿੱਚ ਲੋਕ ਰੁਜ਼ਗਾਰ ਚਾਹੁੰਦੇ ਹਨ ਪਰ ਭਾਰਤੀ ਲੋਕਾਂ ਦਾ ਰੁਝਾਨ ਜਨਤਕ ਖੇਤਰ ਵਿੱਚ ਰੁਜ਼ਗਾਰ ਦੇ ਵਸੀਲੇ ਹਾਸਲ ਕਰਨ ਵੱਲ ਵਧੇਰੇ ਹੈ।

First Published: Friday, 29 December 2017 6:26 PM

Related Stories

ਸੱਤ ਬੱਚਿਆਂ ਮਾਂ ਜੈਸਿਕਾ ਅਜੇ ਵੀ ਪਾਉਂਦੀ ਮੁਟਿਆਰਾਂ ਨੂੰ ਮਾਤ
ਸੱਤ ਬੱਚਿਆਂ ਮਾਂ ਜੈਸਿਕਾ ਅਜੇ ਵੀ ਪਾਉਂਦੀ ਮੁਟਿਆਰਾਂ ਨੂੰ ਮਾਤ

ਚੰਡੀਗੜ੍ਹ :ਇਹ ਤਸਵੀਰ ਤੁਹਾਨੂੰ ਮਸਤੀ ਕਰਦੇ ਦੋਸਤਾਂ ਦੀ ਲੱਗ ਸਕਦੀ ਹੈ ਪਰ

ਅਨੋਖਾ ਕੰਮ ਕਰਕੇ ਇਹ ਜੋੜਾ ਪੂਰਾ ਕਰ ਰਿਹਾ ਆਪਣਾ ਸੁਫ਼ਨਾ
ਅਨੋਖਾ ਕੰਮ ਕਰਕੇ ਇਹ ਜੋੜਾ ਪੂਰਾ ਕਰ ਰਿਹਾ ਆਪਣਾ ਸੁਫ਼ਨਾ

ਨਵੀਂ ਦਿੱਲੀ : ਇਹ ਕਪਲ ਹੈ ਸ਼ਿਆਮ ਅਤੇ ਆਨਿਆ, ਸ਼ਾਮ ਭਾਰਤ ਤੋਂ ਹੈ ਜਦੋਂਕਿ ਆਨਿਆ

ਇਨ੍ਹਾਂ ਚੀਜ਼ਾਂ 'ਤੇ GST ਘਟਣ ਨਾਲ ਕਿੰਨੀ ਕੁ ਸੌਖੀ ਹੋਵੇਗੀ ਆਮ ਇਨਸਾਨ ਦੀ ਜੇਬ, ਵੇਖੋ ਸੂਚੀ
ਇਨ੍ਹਾਂ ਚੀਜ਼ਾਂ 'ਤੇ GST ਘਟਣ ਨਾਲ ਕਿੰਨੀ ਕੁ ਸੌਖੀ ਹੋਵੇਗੀ ਆਮ ਇਨਸਾਨ ਦੀ ਜੇਬ, ਵੇਖੋ...

ਨਵੀਂ ਦਿੱਲੀ: ਜੀ.ਐੱਸ.ਟੀ. ਕੌਂਸਲ ਦੀ ਬੀਤੇ ਕੱਲ੍ਹ ਹੋਈ 25ਵੀਂ ਬੈਠਕ ਵਿੱਚ ਆਮ ਲੋਕਾਂ

 ਕਨੈਡਾ ਦੀ ਬਰਫਬਾਰੀ ਦਾ ਵਿਆਹੇ ਜੋੜਿਆਂ ਨੂੰ ਚਾਅ
ਕਨੈਡਾ ਦੀ ਬਰਫਬਾਰੀ ਦਾ ਵਿਆਹੇ ਜੋੜਿਆਂ ਨੂੰ ਚਾਅ

ਨਵੀਂ ਦਿੱਲੀ: ਜਿੱਥੇ ਇੱਕ ਪਾਸੇ ਕਨੈਡਾ ਵਿੱਚ ਪੈ ਰਹੀ ਬਰਫਬਾਰੀ ਨਾਲ ਲੋਕ ਘਰਾਂ ਤੋਂ

ਹਾਲੇ ਵੀ ਅੱਲ੍ਹੜ ਲੱਗਦੀ ਇਹ ਅਦਾਕਾਰਾ, ਇਹ ਹੈ ਰਾਜ਼
ਹਾਲੇ ਵੀ ਅੱਲ੍ਹੜ ਲੱਗਦੀ ਇਹ ਅਦਾਕਾਰਾ, ਇਹ ਹੈ ਰਾਜ਼

ਮੁੰਬਈ- ਇਨ੍ਹੀਂ ਦਿਨੀਂ ਫਿੱਟ ਰਹਿਣ ਦੀ ਇੱਛਾ ਹਰ ਕਿਸੇ ਨੂੰ ਹੈ ਫਿਰ ਭਾਵੇਂ ਉਹ

ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ
ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ

ਮੁੰਬਈ: ਮਹਾਰਾਸ਼ਟਰ ਵਿੱਚ ਸਮਲਿੰਗੀ ਜੋੜੇ ਨੇ ਵਿਆਹ ਕੀਤਾ ਹੈ। ਮੂਲ ਰੂਪ ਤੋਂ

ਮਰਦਾਂ ਨੂੰ ਮਨਾਹੀ, ਔਰਤਾਂ ਨੂੰ ਇਜ਼ਾਜਤ ਹੈ ਇਸ ਕਾਰ ਸ਼ੋਰੂਮ ਵਿੱਚ ਆਉਣ ਦੀ...
ਮਰਦਾਂ ਨੂੰ ਮਨਾਹੀ, ਔਰਤਾਂ ਨੂੰ ਇਜ਼ਾਜਤ ਹੈ ਇਸ ਕਾਰ ਸ਼ੋਰੂਮ ਵਿੱਚ ਆਉਣ ਦੀ...

ਰਿਆਦ: ਸਾਉਦੀ ਅਰਬ ‘ਚ ਔਰਤਾਂ ਲਈ ਕਾਰ ਦਾ ਸ਼ੋਅ ਰੂਮ ਖੋਲ੍ਹਿਆ ਗਿਆ, ਜਿੱਥੇ ਔਰਤਾਂ

ਇਸ ਕਲਾ ਕਾਰਨ ਸੋਸ਼ਲ ਮੀਡੀਆ ਤੇ ਹਿੱਟ ਹੋ ਰਹੀ ਹੈ ਇਹ ਨੌਜਵਾਨ ਕੁੜੀ
ਇਸ ਕਲਾ ਕਾਰਨ ਸੋਸ਼ਲ ਮੀਡੀਆ ਤੇ ਹਿੱਟ ਹੋ ਰਹੀ ਹੈ ਇਹ ਨੌਜਵਾਨ ਕੁੜੀ

ਫੀਨਿਕਸ: ਇੱਕ ਪਾਸੇ ਭੇੜੀਆ ਤੇ ਦੂਜੇ ਪਾਸੇ ਲੜਕੀ। ਪਹਿਲੀ ਨਜ਼ਰ ‘ਚ ਇਸ ਪੇਂਟਿੰਗ

ਬਲਾਤਕਾਰ ਰੋਕਣ ਲਈ ਖਾਸ ਅੰਡਰਗਾਰਮੈਂਟ ਦੀ ਖੋਜ 
ਬਲਾਤਕਾਰ ਰੋਕਣ ਲਈ ਖਾਸ ਅੰਡਰਗਾਰਮੈਂਟ ਦੀ ਖੋਜ 

ਫਾਰੂਖਾਬਾਦ: ਉੱਤਰ ਪ੍ਰਦੇਸ਼ ‘ਚ ਫਾਰੂਖਾਬਾਦ ਦੀ ਮੁਟਿਆਰ ਨੇ ਅਜਿਹਾ