ਅੰਮ੍ਰਿਤਸਰ 'ਚ ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਦੀ ਮੌਤ

By: ਏਬੀਪੀ ਸਾਂਝਾ | | Last Updated: Sunday, 8 October 2017 2:03 PM
ਅੰਮ੍ਰਿਤਸਰ 'ਚ ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਦੀ ਮੌਤ

ਅੰਮ੍ਰਿਤਸਰ: ਕੱਲ੍ਹ ਦੇਰ ਰਾਤ ਅੰਮ੍ਰਿਤਸਰ ਦੇ ਟੇਲਰ ਰੋਡ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਐਕਟਿਵਾ ਸਵਾਰ ਸਕੇ ਭਰਾਵਾਂ ਦੀ ਮੌਤ ਹੋ ਗਈ। ਐਕਟਿਵਾ ਦੀ ਤੇਜ਼ ਰਫਤਾਰ ਸਕਾਰਪੀਓ ਗੱਡੀ ਨਾਲ ਟੱਕਰ ਹੋਣ ‘ਤੇ ਦੋਹਾਂ ਭਰਾਵਾਂ ਵਿੱਚੋਂ ਇੱਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੂਜੇ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।

 

ਨੌਜਵਾਨਾਂ ਦੇ ਪਿਤਾ ਓਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਹਸਪਤਾਲ ਵਿੱਚ ਦਾਖਲ ਸਨ। 10:30 ਵਜੇ ਉਨ੍ਹਾਂ ਦੇ ਬੇਟੇ ਆਪਣੇ ਦਾਦੇ ਲਈ ਘਰ ਖਾਣਾ ਲੈਣ ਲਈ ਨਿਕਲੇ ਸੀ। ਉਹ ਜਿਵੇਂ ਹੀ ਹਸਪਤਾਲ ਤੋਂ ਬਾਹਰ ਨਿਕਲੇ ਤਾਂ ਤੇਜ਼ ਰਫਤਾਰ ਸਕਾਰਪੀਓ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਗੱਡੀ ਦਾ ਚਲਾਕ ਗੱਡੀ ਲੈ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਤੁਰੰਤ ਦੋਹਾਂ ਜ਼ਖਮੀ ਨੌਜਵਾਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਇੱਕ ਨੂੰ ਮ੍ਰਿਤਕ ਐਲਾਨ ਦਿੱਤਾ। ਮਰਨ ਵਾਲੇ ਨੌਜਵਾਨਾਂ ਦਾ ਨਾਮ ਸ਼ਰਧ ਤੇ ਹਨੀ ਹੈ, ਜਿਨ੍ਹਾਂ ਵਿੱਚੋਂ ਸ਼ਰਧਾ ਦੀ ਉਮਰ 18 ਸਾਲ ਤੇ ਹਨੀ ਦੀ ਉਮਰ 22 ਸਾਲ ਹੈ।

 

ਥਾਣਾ ਸਿਵਲ ਲਾਈਨ ਦੇ ਐਸਐਚਓ ਸ਼ਿਵਦਾਰਸ਼ਨ ਸਿੰਘ ਨੇ ਦੱਸਿਆ ਕਿ ਰਾਤ ਵੇਲੇ ਜਦੋਂ ਇਹ ਹਾਦਸਾ ਵਾਪਰਿਆ ਤਾਂ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਵਾਇਰਲੈਸ ਰਾਹੀਂ ਮੈਸੇਜ ਭੇਜ ਦਿੱਤਾ ਗਿਆ ਤੇ ਸਕਾਰਪੀਓ ਗੱਡੀ ਨੂੰ ਉਸ ਦੇ ਚਾਲਕ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਵੱਲੋਂ ਦੋਹਾਂ ਨੌਜਵਾਨਾਂ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਹਾਦਸੇ ਵਿੱਚ ਮਰਨ ਵਾਲੇ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਗੱਡੀ ਚਲਾ ਰਹੇ ਸ਼ਖਸ ਨੇ ਸ਼ਰਾਬ ਪੀਤੀ ਹੋਈ ਸੀ ਤੇ ਪਰਿਵਾਰ ਪੁਲਿਸ ਵੱਲੋਂ ਹੁਣ ਤੱਕ ਕੀਤੀ ਗਈ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ।

First Published: Sunday, 8 October 2017 2:03 PM

Related Stories

ਦੁਰਗਿਆਨਾ ਮੰਦਰ 'ਚ ਚੋਰੀ ਕਰਨ ਵਾਲੇ ਮੁਲਜ਼ਮ ਦੇ ਘਰੋਂ ਲੁੱਟੀ ਰਕਮ ਤੋਂ 3 ਗੁਣਾ ਜ਼ਿਆਦਾ ਪੈਸੇ ਬਰਾਮਦ
ਦੁਰਗਿਆਨਾ ਮੰਦਰ 'ਚ ਚੋਰੀ ਕਰਨ ਵਾਲੇ ਮੁਲਜ਼ਮ ਦੇ ਘਰੋਂ ਲੁੱਟੀ ਰਕਮ ਤੋਂ 3 ਗੁਣਾ...

ਅੰਮ੍ਰਿਤਸਰ: ਦਿਵਾਲੀ ਵਾਲੇ ਦਿਨ ਦੁਰਗਿਆਨਾ ਮੰਦਿਰ ਵਿੱਚ ਚੋਰੀ ਕਰਨ ਦੇ ਇਲਜ਼ਾਮ

ਇਰਾਕ 'ਚ ਫਸੇ ਪੰਜਾਬੀਆਂ ਦੇ ਮਾਪਿਆਂ ਨੂੰ ਵੱਡਾ ਡਰ...!
ਇਰਾਕ 'ਚ ਫਸੇ ਪੰਜਾਬੀਆਂ ਦੇ ਮਾਪਿਆਂ ਨੂੰ ਵੱਡਾ ਡਰ...!

ਅੰਮ੍ਰਿਤਸਰ: ਇਰਾਕ ਵਿੱਚ ਖੂੰਖਾਰ ਦਹਿਸ਼ਤਗਰ ਜੱਥੇਬੰਦੀ ਆਈ.ਐਸ.ਆਈ.ਐਸ. ਵੱਲੋਂ

ਸ੍ਰੀ ਅਕਾਲ ਤਖਤ ਤੋਂ ਸੰਗਤਾਂ ਨੂੰ ਸੰਦੇਸ਼
ਸ੍ਰੀ ਅਕਾਲ ਤਖਤ ਤੋਂ ਸੰਗਤਾਂ ਨੂੰ ਸੰਦੇਸ਼

ਅੰਮ੍ਰਿਤਸਰ: ਬੰਦੀ ਛੋੜ ਦਿਵਸ ਤੇ ਦੀਵਾਲੀ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ

ਦੀਵਾਲੀ ਵਾਲੀ ਰਾਤ ਦੁਰਗਿਆਣਾ ਮੰਦਰ 'ਚ ਸੰਨ੍ਹ, ਲਕਸ਼ਮੀ ਚੋਰੀ
ਦੀਵਾਲੀ ਵਾਲੀ ਰਾਤ ਦੁਰਗਿਆਣਾ ਮੰਦਰ 'ਚ ਸੰਨ੍ਹ, ਲਕਸ਼ਮੀ ਚੋਰੀ

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਦੁਰਗਿਆਣਾ ਮੰਦਰ ਵਿੱਚ

ਗਿਆਨੀ ਗੁਰਬਚਨ ਸਿੰਘ ਦੀ ਕੈਪਟਨ ਸਰਕਾਰ 'ਤੇ ਟੇਕ
ਗਿਆਨੀ ਗੁਰਬਚਨ ਸਿੰਘ ਦੀ ਕੈਪਟਨ ਸਰਕਾਰ 'ਤੇ ਟੇਕ

ਅੰਮ੍ਰਿਤਸਰ: ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੰਜਾਬ

ਕਾਲੀ ਦੀਵਾਲੀ ਮਨਾਉਣ ਦਾ ਐਲਾਨ
ਕਾਲੀ ਦੀਵਾਲੀ ਮਨਾਉਣ ਦਾ ਐਲਾਨ

ਅੰਮ੍ਰਿਤਸਰ: ਜਿੱਥੇ ਪੂਰਾ ਦੇਸ਼ ਦੀਵਾਲੀ ਰੌਸ਼ਨੀ ਭਰਿਆ ਤਿਉਹਾਰ ਬੜੇ ਉਤਸ਼ਾਹ ਨਾਲ

ਜਥੇਦਾਰ ਦੀ ਪੰਜਾਬ ਸਰਕਾਰ ਨੂੰ ਚੇਤਾਵਨੀ
ਜਥੇਦਾਰ ਦੀ ਪੰਜਾਬ ਸਰਕਾਰ ਨੂੰ ਚੇਤਾਵਨੀ

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੰਜਾਬ

ਗੁਰਦਾਸਪੁਰ ਜ਼ਿਮਨੀ ਚੋਣ: ਇਸ ਥੱਪੜ ਦੀ ਗੂੰਜ ਦਿੱਲੀ ਤਕ ਸੁਣਾਈ ਦੇਵੇਗੀ
ਗੁਰਦਾਸਪੁਰ ਜ਼ਿਮਨੀ ਚੋਣ: ਇਸ ਥੱਪੜ ਦੀ ਗੂੰਜ ਦਿੱਲੀ ਤਕ ਸੁਣਾਈ ਦੇਵੇਗੀ

ਗੁਰਦਾਸਪੁਰ ਜ਼ਿਮਨੀ ਚੋਣ ਦੇ ਨਤੀਜੇ ਲਗਾਤਾਰ ਆ ਰਹੇ ਹਨ। ਇਨ੍ਹਾਂ ਪ੍ਰਾਪਤ ਹੋ ਰਹੇ

ਆਤਿਸ਼ਬਾਜ਼ੀ 'ਤੇ ਜਥੇਦਾਰ ਦਾ ਸਟੈਂਡ
ਆਤਿਸ਼ਬਾਜ਼ੀ 'ਤੇ ਜਥੇਦਾਰ ਦਾ ਸਟੈਂਡ

ਅੰਮ੍ਰਿਤਸਰ: ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ