44 ਦਿਨਾਂ 'ਚ 26 ਜਵਾਨਾਂ ਦੀ ਸ਼ਹਾਦਤ ਬਦਲੇ ਪਾਕਿ ਨੂੰ ਸਿਰਫ 'ਚੇਤਾਵਨੀ'

By: ਰਵੀ ਇੰਦਰ ਸਿੰਘ | | Last Updated: Tuesday, 13 February 2018 2:28 PM
44 ਦਿਨਾਂ 'ਚ 26 ਜਵਾਨਾਂ ਦੀ ਸ਼ਹਾਦਤ ਬਦਲੇ ਪਾਕਿ ਨੂੰ ਸਿਰਫ 'ਚੇਤਾਵਨੀ'

ਪੁਰਾਣੀ ਤਸਵੀਰ

ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਤਿੰਨ ਦਿਨਾਂ ਵਿੱਚ ਤਿੰਨ ਅੱਤਵਾਦੀ ਹਮਲੇ ਹੋਏ। ਪੰਜ ਫਰਵਰੀ ਤੋਂ ਬਾਅਦ ਕੁੱਲ 14 ਜਵਾਨ ਸ਼ਹੀਦ ਹੋ ਗਏ। ਪਿਛਲੇ 44 ਦਿਨਾਂ ਵਿੱਚ ਕੁੱਲ 26 ਜਵਾਨ ਸ਼ਹੀਦ ਹੋ ਗਏ ਹਨ, ਪਰ ਸਰਕਾਰ ਸਿਰਫ ਨਿੰਦਾ ਕਰ ਰਹੀ ਹੈ ਤੇ ਪਾਕਿਸਤਾਨ ਨੂੰ ਸਿਰਫ ਕਾਰਵਾਈ ਦੀ ਚੇਤਾਵਨੀ ਦੇ ਰਹੀ ਹੈ।

24-Soldiers-Martyred-in-last-44-days-3-compressed

ਬੀਤੇ ਕੱਲ੍ਹ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਸੁੰਜਵਾ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਹਮਲੇ ਵਿੱਚ ਪਾਕਿਸਤਾਨ ਦਾ ਹੱਥ ਹੈ। ਸੀਤਾਰਮਨ ਨੇ ਕਿਹਾ ਕਿ ਪਾਕਿਸਤਾਨ ਨੂੰ ਇਸ ਦੀ ਕੀਮਤ ਚੁਕਾਉਣੀ ਹੋਵੇਗੀ।

24-Soldiers-Martyred-in-last-44-days-2-compressed

ਪਾਕਿਸਤਾਨ ਹੁਣ ਅੱਤਵਾਦੀਆਂ ਨੂੰ ਪੀਰ ਪੰਜਾਲ ਰੇਂਜ ਦੇ ਅੱਗੇ ਫੈਲਾ ਰਿਹਾ ਹੈ ਤੇ ਭਾਰਤ ਵਿੱਚ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਲਈ ਲਗਾਤਾਰ ਗੋਲ਼ੀਬੰਦੀ ਦੀ ਉਲੰਘਣਾ ਕਰ ਰਿਹਾ ਹੈ। ਭਾਰਤ ਦਾ ਕਾਊਂਟਰ ਟੈਰਰਿਜ਼ਮ ਪਲਾਨ ਪਹਿਲਾਂ ਹੀ ਅਮਲ ਵਿੱਚ ਲਿਆਂਦਾ ਜਾ ਚੁੱਕਾ ਹੈ।

24-Soldiers-Martyred-in-last-44-days

44 ਦਿਨ ਦੇ 26 ਸ਼ਹੀਦਾਂ ਦੀ ਕਹਾਣੀ-

 • 31 ਦਸੰਬਰ, 2017
  ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਅਵੰਤੀਪੁਰਾ ਸੈਕਟਰ ਦੇ ਲੇਥਪੋਰਾ ਇਲਾਕੇ ਵਿੱਚ ਸੀ.ਆਰ.ਪੀ.ਐਫ. ਦੇ ਕਮਾਂਡੋ ਸਿਖਲਾਈ ਕੇਂਦਰ ‘ਤੇ ਫਿਦਾਇਨ ਹਮਲਾ ਹੋਇਆ। ਇਸ ਅੱਤਵਾਦੀ ਹਮਲੇ ‘ਚ ਪੰਜ ਜਵਾਨ ਸ਼ਹੀਦ ਹੋ ਗਏ ਸਨ।

 

 • 3 ਜਨਵਰੀ, 2018
  ਜੰਮੂ ਵਿੱਚ ਕੌਮਾਂਤਰੀ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦਾ ਇੱਕ ਜਵਾਨ ਭਾਰਤੀ ਚੌਕੀ ‘ਤੇ ਪਾਕਿਸਤਾਨ ਵੱਲੋਂ ਕੀਤੀ ਗਈ ਗੋਲ਼ੀਬਾਰੀ ਵਿੱਚ ਸ਼ਹੀਦ ਹੋ ਗਿਆ।

 

 • 6 ਜਨਵਰੀ, 2018
  ਜੰਮੂ ਕਸ਼ਮੀਰ ਦੇ ਸੋਪੋਰ ਸ਼ਹਿਰ ਵਿੱਚ ਅੱਤਵਾਦੀਆਂ ਵੱਲੋਂ ਲਾਏ ਗਏ ਆਈ.ਈ.ਡੀ. ਧਮਾਕੇ ਵਿੱਚ ਚਾਰ ਪੁਲਿਸਕਰਮੀ ਸ਼ਹੀਦ ਹੋ ਗਏ ਸਨ ਤੇ ਕਈ ਜ਼ਖ਼ਮੀ ਹੋ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਸੀ।

 

 • 13 ਜਨਵਰੀ, 2018
  ਸੁੰਦਰਬਨੀ ਸੈਕਟਰ ਵਿੱਚ ਸਰਹੱਦ ਪਾਰੋਂ ਪਾਕਿਸਤਾਨ ਦੀ ਫਾਇਰਿੰਗ ਵਿੱਚ ਲਾਂਸ ਨਾਇਕ ਯੋਗੇਸ਼ ਮੁਰਲੀਧਰ ਭੜਾਨੇ ਸ਼ਹੀਦ ਹੋ ਗਏ ਸਨ।

 

 • 18 ਜਨਵਰੀ, 2018
  ਜੰਮੂ-ਕਸ਼ਮੀਰ ਵਿੱਚ ਭਾਰਤ ਪਾਕਿਸਾਤਨ ਕੌਮਾਂਤਰੀ ਸਰਹੱਦ ‘ਤੇ ਸਥਿਤ ਆਰ.ਐਸ. ਪੁਰਾ ਸੈਕਟਰ ਵਿੱਚ ਪਾਕਿਸਤਾਨ ਵੱਲੋਂ ਫਾਇਰਿੰਗ ਕੀਤੀ ਗਈ, ਜਿਸ ਵਿੱਚ ਬੀ.ਐਸ.ਐਫ. ਦੇ ਇੱਕ ਹੈੱਡ ਕਾਂਸਟੇਬਲ ਸ਼ਹੀਦ ਹੋ ਗਏ।

 

 • 19 ਜਨਵਰੀ, 2018
  ਪਾਕਿਸਤਾਨ ਨੇ ਬਾਰਡਰ ‘ਤੇ ਤਕਰੀਬਨ 40 ਥਾਵਾਂ ‘ਤੇ ਫਾਇਰਿੰਗ ਕੀਤੀ। ਇਸ ਫਾਇਰਿੰਗ ਵਿੱਚ ਸੀਮਾ ਸੁਰੱਖਿਆ ਬਲ ਦਾ ਇੱਕ ਜਵਾਨ ਸ਼ਹੀਦ ਹੋ ਗਿਆ। ਉੱਥੇ ਆਮ ਲੋਕਾਂ ਦੀ ਵੀ ਮੌਤ ਹੋ ਗਈ ਤੇ ਕਈ ਲੋਕ ਜ਼ਖ਼ਮੀ ਹੋ ਗਏ ਸਨ।

 

 • 20 ਜਨਵਰੀ, 2018
  ਜੰਮੂ ਕਸ਼ਮੀਰ ਦੇ ਚਾਰ ਜ਼ਿਲ੍ਹਿਆਂ ਵਿੱਚ ਕੌਮਾਂਤਰੀ ਸਰਹੱਦ ਤੇ ਕੰਟਰੋਲ ਰੇਖਾ ਦੇ ਨਾਲ ਲੱਗਦੇ ਨਾਗਰਿਕ ਇਲਾਕਿਆਂ ਤੇ ਸੀਮਾ ਚੌਕੀਆਂ ‘ਤੇ ਪਾਕਿਸਤਾਨ ਨੇ ਫਾਇਰਿੰਗ ਤੇ ਗੋਲ਼ੇ ਦਾਗ਼ੇ। ਇਸ ਕਾਰਨ ਦੋ ਜਵਾਨਾਂ ਤੇ ਦੋ ਨਾਗਰਿਕਾਂ ਦੀ ਮੌਤ ਹੋ ਗਈ ਤੇ 35 ਹੋਰ ਫੱਟੜ ਹੋ ਗਏ ਸਨ।

 

 • 4 ਫਰਵਰੀ, 2018
  ਪਾਕਿਸਤਾਨ ਵੱਲੋਂ ਕੰਟਰੋਲ ਰੇਖਾ ‘ਤੇ ਕੀਤੀ ਗਈ ਵੱਡੀ ਮਾਤਰਾ ਵਿੱਚ ਗੋਲ਼ੀਬਾਰੀ ਦੌਰਾਨ ਚਾਰ ਜਵਾਨ ਸ਼ਹੀਦ ਹੋ ਗਏ ਸਨ।

 

 • 11 ਫਰਵਰੀ, 2018
  ਜੰਮੂ ਦੇ ਸੁੰਜਵਾਨ ਵਿੱਚ ਫ਼ੌਜੀ ਕੈਂਪ ‘ਤੇ ਹੋਏ ਅੱਤਵਾਦੀ ਹਮਲੇ ਵਿੱਚ ਫ਼ੌਜ ਦੇ ਪੰਜ ਜਵਾਨ ਸ਼ਹੀਦ ਹੋਏ। ਇਸ ਦਹਿਸ਼ਤੀ ਹਮਲੇ ਵਿੱਚ ਇੱਕ ਜਵਾਨ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ।

 

 • 12 ਫਰਵਰੀ, 2018
  ਸ੍ਰੀਨਗਰ ਦੇ ਕਰਣ ਸੈਕਟਰ ਵਿੱਚ ਸੀ.ਆਰ.ਪੀ.ਐਫ. ਕੈਂਪ ‘ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ। ਇਸ ਹਮਲੇ ਵਿੱਚ ਬਿਹਾਰ ਦੇ ਆਰਾ ਦੇ ਰਹਿਣ ਵਾਲੇ ਕਾਂਸਟੇਬਲ ਮੋਜਾਹਿਦ ਖ਼ਾਨ ਸ਼ਹੀਦ ਹੋ ਗਏ।

24-Soldiers-Martyred-in-last-44-days-1

First Published: Tuesday, 13 February 2018 2:28 PM

Related Stories

ਵੱਡਾ ਖੁਲਾਸਾ: 3 ਸਾਲ ਪਹਿਲਾਂ ਰੋਕਿਆ ਜਾ ਸਕਦਾ ਸੀ PNB ਘੁਟਾਲਾ
ਵੱਡਾ ਖੁਲਾਸਾ: 3 ਸਾਲ ਪਹਿਲਾਂ ਰੋਕਿਆ ਜਾ ਸਕਦਾ ਸੀ PNB ਘੁਟਾਲਾ

ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਵਿੱਚ ਹੋਇਆ 11 ਹਜ਼ਾਰ 500 ਕਰੋੜ ਦਾ ਘੁਟਾਲਾ ਰੋਕਿਆ

ਰਾਹੁਲ ਨੇ ਪੁੱਛਿਆ,
ਰਾਹੁਲ ਨੇ ਪੁੱਛਿਆ, "ਕਿੱਥੇ ਹੈ 'ਨਾ ਖਾਊਂਗਾ, ਨਾ ਖਾਣੇ ਦੂੰਗਾ' ਕਹਿਣ ਵਾਲਾ ਮੁਲਕ ਦਾ...

ਨਵੀਂ ਦਿੱਲੀ: ਪੀਐਨਬੀ ਘੁਟਾਲੇ ਨੂੰ ਲੈ ਕੇ ਮੁਲਕ ਦੀ ਰਾਜਨੀਤੀ ਵਿੱਚ ਗਹਿਮਾ-ਗਹਿਮੀ

ਪਾਕਿਸਤਾਨ ਉਪਰੋਂ ਲੰਘਿਆ ਮੋਦੀ ਦਾ ਜਹਾਜ਼, ਭੇਜਿਆ 2.86 ਲੱਖ ਦਾ ਬਿੱਲ
ਪਾਕਿਸਤਾਨ ਉਪਰੋਂ ਲੰਘਿਆ ਮੋਦੀ ਦਾ ਜਹਾਜ਼, ਭੇਜਿਆ 2.86 ਲੱਖ ਦਾ ਬਿੱਲ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਜਾਣ ਲਈ ਜਿਸ ਜਹਾਜ਼ ਦਾ

ਮੋਦੀ ਦਾ ਨਵਾਂ ਜੁਗਾੜ: 1000 ਕਿਲੋਮੀਟਰ ਦੀ ਸਪੀਡ ਨਾਲ ਦੌੜੇਗੀ ਟ੍ਰੇਨ
ਮੋਦੀ ਦਾ ਨਵਾਂ ਜੁਗਾੜ: 1000 ਕਿਲੋਮੀਟਰ ਦੀ ਸਪੀਡ ਨਾਲ ਦੌੜੇਗੀ ਟ੍ਰੇਨ

ਮੁੰਬਈ: ਅਹਿਮਦਾਬਾਦ ਤੋਂ ਮੁੰਬਈ ਤੱਕ ਬੁਲੇਟ ਟ੍ਰੇਨ ਚਲਾਉਣ ਦੇ ਪਲਾਨ ਤੋਂ ਬਾਅਦ

800 ਕਰੋੜੀ ਰੋਟੋਮੈਕ ਕਰਜ਼ ਘੁਟਾਲੇ ਮਗਰੋਂ ਸੀਬੀਆਈ ਦਾ ਸ਼ਿਕੰਜਾ
800 ਕਰੋੜੀ ਰੋਟੋਮੈਕ ਕਰਜ਼ ਘੁਟਾਲੇ ਮਗਰੋਂ ਸੀਬੀਆਈ ਦਾ ਸ਼ਿਕੰਜਾ

ਕਾਨਪੁਰ: ਪੈੱਨ ਬਣਾਉਣ ਵਾਲੀ ਮਸ਼ਹੂਰ ਕੰਪਨੀ ਰੋਟੋਮੈਕ 800 ਕਰੋੜ ਦੇ ਬੈਂਕ ਕਰਜ਼

11 ਨਹੀਂ 25 ਹਜ਼ਾਰ ਕਰੋੜ ਤੋਂ ਵੀ ਵੱਧ PNB ਘੁਟਾਲਾ
11 ਨਹੀਂ 25 ਹਜ਼ਾਰ ਕਰੋੜ ਤੋਂ ਵੀ ਵੱਧ PNB ਘੁਟਾਲਾ

ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਵਿੱਚ ਹੋਏ ਘੁਟਾਲੇ ਦੀਆਂ ਨਿੱਤ ਨਵੀਆਂ ਪਰਤਾਂ

800 ਕਰੋੜ ਦਾ ਇੱਕ ਹੋਰ ਘੁਟਾਲਾ ਬੇਨਕਾਬ
800 ਕਰੋੜ ਦਾ ਇੱਕ ਹੋਰ ਘੁਟਾਲਾ ਬੇਨਕਾਬ

ਨਵੀਂ ਦਿੱਲੀ: ਪੀਐਨਬੀ ਦੇ 11,400 ਕਰੋੜ ਰੁਪਏ ਦੇ ਘੁਟਾਲੇ ਮਗਰੋਂ ਇੱਕ ਹੋਰ ਘੁਟਾਲਾ

ਬਾਰੂਦੀ ਸੁਰੰਗ ਧਮਾਕੇ 'ਚ ਕਾਂਗਰਸ ਦੇ ਲੀਡਰ ਦੀ ਮੌਤ
ਬਾਰੂਦੀ ਸੁਰੰਗ ਧਮਾਕੇ 'ਚ ਕਾਂਗਰਸ ਦੇ ਲੀਡਰ ਦੀ ਮੌਤ

ਸ਼ਿਲਾਂਗ: ਮੇਘਾਲਿਆ ਵਿੱਚ ਅੱਤਵਾਦੀਆਂ ਵੱਲੋਂ ਕੀਤੇ ਬਾਰੂਦੀ ਸੁਰੰਗ ਧਮਾਕੇ ਵਿੱਚ

ਸੰਸਦ ਮੈਂਬਰ ਬਣਿਆ ਮਿਸਾਲ, ਆਪਣੇ ਹੱਥਾਂ ਨਾਲ ਕੀਤੀ ਟੌਇਲਟ ਸਾਫ
ਸੰਸਦ ਮੈਂਬਰ ਬਣਿਆ ਮਿਸਾਲ, ਆਪਣੇ ਹੱਥਾਂ ਨਾਲ ਕੀਤੀ ਟੌਇਲਟ ਸਾਫ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਵੱਛ ਭਾਰਤ ਅਭਿਆਨ ਨੂੰ ਬੇਹੱਦ

ਪੰਚਕੂਲਾ ਹਿੰਸਾ 'ਚ ਪੁਲਿਸ ਨੂੰ ਝਟਕਾ, 53 ਡੇਰਾ ਪੈਰੋਕਾਰਾਂ ਨੂੰ ਰਾਹਤ
ਪੰਚਕੂਲਾ ਹਿੰਸਾ 'ਚ ਪੁਲਿਸ ਨੂੰ ਝਟਕਾ, 53 ਡੇਰਾ ਪੈਰੋਕਾਰਾਂ ਨੂੰ ਰਾਹਤ

ਪੰਚਕੂਲਾ: ਪੰਚਕੂਲਾ ਦੰਗਾ ਮਾਮਲੇ ਵਿੱਚ ਪੁਲਿਸ ਨੂੰ ਵੱਡਾ ਝਟਕਾ ਲੱਗਾ ਹੈ। ਅਦਾਲਤ