20 ਘੰਟਿਆਂ ਬਾਅਦ ਖੂਹ 'ਚੋਂ ਸਹੀ ਸਲਾਮਤ ਨਿਕਲੀ ਮਹਿਲਾ

By: ABP SANJHA | | Last Updated: Tuesday, 16 May 2017 2:44 PM
20 ਘੰਟਿਆਂ ਬਾਅਦ ਖੂਹ 'ਚੋਂ ਸਹੀ ਸਲਾਮਤ ਨਿਕਲੀ ਮਹਿਲਾ

ਨਵਾਂ ਸ਼ਹਿਰ: ਖੂਹ ਵਿੱਚ ਡਿੱਗੀ ਮਹਿਲਾ 20 ਘੰਟਿਆਂ ਬਾਅਦ ਜਿਉਂਦੀ ਸਹੀ ਸਲਾਮਤ ਕੱਢ ਲਈ ਗਈ। ਘਟਨਾ ਨਵਾਂ ਸ਼ਹਿਰ ਦੇ ਕਾਹਮਾ ਪਿੰਡ ਦੀ ਹੈ ਜਿੱਥੇ ਸੀਫਾ ਨਾਮਕ ਮਹਿਲਾ ਬੀਤੇ ਕੱਲ੍ਹ ਦੁਪਹਿਰ ਸਮੇਂ ਅਚਾਨਕ ਘਰ ਤੋਂ ਲਾਪਤਾ ਹੋ ਗਈ। ਸਾਰੀ ਰਾਤ ਸੀਫਾ ਦੇ ਘਰ ਵਾਲੇ ਉਸ ਨੂੰ ਲੱਭਦੇ ਰਹੇ ਪਰ ਉਸ ਦਾ ਕੋਈ ਪਤਾ ਨਹੀਂ ਲੱਗਾ।

 

 
ਅੱਜ ਸਵੇਰੇ ਇੱਕ ਵਿਅਕਤੀ ਜਦੋਂ ਮੋਟਰ ਵਾਲੇ ਪਾਸੇ ਨੂੰ ਗਿਆ ਤਾਂ ਖੂਹ ਵਿੱਚੋਂ ਮਹਿਲਾ ਦੀਆਂ ਆਵਾਜ਼ਾਂ ਆਈਆਂ। ਜਦੋਂ ਚੈੱਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਮਹਿਲਾ ਮੋਟਰ ਵਾਲੇ ਖੂਹ ਵਿੱਚ ਡਿੱਗੀ ਹੋਈ ਹੈ।

 

 

ਇਸ ਤੋਂ ਬਾਅਦ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਪੁਲਿਸ ਦੀ ਮੌਜੂਦਗੀ ਵਿੱਚ ਰੱਸੀ ਦੀ ਮਦਦ ਨਾਲ ਮਹਿਲਾ ਨੂੰ ਖੂਹ ਤੋਂ ਬਾਹਰ ਕੱਢਿਆ। ਖੂਹ ਵਿੱਚ ਡਿੱਗਣ ਕਾਰਨ ਸੀਫਾ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ।

 

 

 

ਸੀਫਾ ਦੀ ਉਮਰ 35 ਸਾਲ ਦੀ ਕਰੀਬ ਹੈ। ਉਸ ਦੇ ਪੰਜ ਛੋਟੇ ਬੱਚੇ ਹਨ। ਅਜੇ ਤੱਕ ਇਹ ਗੱਲ ਸਪਸ਼ਟ ਨਹੀਂ ਹੋ ਪਾਈ ਕਿ ਮਹਿਲਾ ਖੂਹ ਵਿੱਚ ਡਿੱਗੀ ਕਿਵੇਂ। ਪੁਲਿਸ ਦਾ ਕਹਿਣਾ ਹੈ ਕਿ ਮਹਿਲਾ ਦੇ ਬਿਆਨ ਲੈਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਹ ਖੂਹ ਵਿੱਚ ਕਿਸ ਤਰੀਕੇ ਨਾਲ ਡਿੱਗੀ।

First Published: Tuesday, 16 May 2017 2:44 PM

Related Stories

ਗੋਨੇਆਣੇ ਹੋਈ ਚਾਣਚੱਕ ਮੌਤ
ਗੋਨੇਆਣੇ ਹੋਈ ਚਾਣਚੱਕ ਮੌਤ

ਗੋਨਿਆਣਾ: ਸਥਾਨਕ ਆਇਸਰ ਪਟਰੋਲ ਪੰਪ ਦੇ ਸਕਿਊਰਟੀ ਗਾਰਡ ਦੀ ਉਸ ਦੀ ਰਾਇਫਲ ਵਿਚੋਂ

ਪੁਲਿਸ 'ਤੇ ਗੋਲੀਆਂ ਚਲਾਉਣ ਵਾਲੇ ਬਠਿੰਡਾ ਦੇ ਦੋ ਗੈਂਗਸਟਰ ਜਲੰਧਰੋਂ ਗ੍ਰਿਫਤਾਰ
ਪੁਲਿਸ 'ਤੇ ਗੋਲੀਆਂ ਚਲਾਉਣ ਵਾਲੇ ਬਠਿੰਡਾ ਦੇ ਦੋ ਗੈਂਗਸਟਰ ਜਲੰਧਰੋਂ ਗ੍ਰਿਫਤਾਰ

ਜਲੰਧਰ: 17 ਸਤੰਬਰ ਨੂੰ ਸ਼ਾਹਕੋਟ ‘ਚ ਪੁਲਿਸ ‘ਤੇ ਫਾਇਰਿੰਗ ਕਰਨ ਵਾਲੇ ਦੋ

ਨਾਈਜੀਰੀਅਨ ਵਿਦਿਆਰਥੀ ਨਸ਼ੇ ਨਾਲ ਗ੍ਰਿਫਤਾਰ
ਨਾਈਜੀਰੀਅਨ ਵਿਦਿਆਰਥੀ ਨਸ਼ੇ ਨਾਲ ਗ੍ਰਿਫਤਾਰ

ਜਲੰਧਰ ਪੁਲਿਸ ਨੇ 5 ਗ੍ਰਾਮ ਹੈਰੋਇਨ ਨਾਲ ਇੱਕ ਅਫਰੀਕੀ ਮੂਲ ਦੇ ਵਿਦਿਆਰਥੀ ਨੂੰ

ਡੇਰੇ ਦੇ ਨਾਮ ਚਰਚਾ 'ਤੇ ਹਮਲੇ ਕਰਨ ਦੇ ਦੋਸ਼' ਚ 56 ਸਿੱਖ ਬਰੀ
ਡੇਰੇ ਦੇ ਨਾਮ ਚਰਚਾ 'ਤੇ ਹਮਲੇ ਕਰਨ ਦੇ ਦੋਸ਼' ਚ 56 ਸਿੱਖ ਬਰੀ

ਚੰਡੀਗੜ੍ਹ: ਡੇਰਾ ਸਿਰਸਾ ਨਾਲ ਸਬੰਧਿਤ ਸੁਨਾਮ(ਸੰਗਰੂਰ) ਸਥਿਤ ਨਾਮ ਚਰਚਾ ਘਰ ‘ਤੇ

ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਦੇਣ 'ਤੇ ਫਿਰ ਉੱਠੇ ਸੁਆਲ?
ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਦੇਣ 'ਤੇ ਫਿਰ ਉੱਠੇ ਸੁਆਲ?

ਚੰਡੀਗੜ੍ਹ- ਪੰਜਾਬ ਦੇ ਬਿਜਲੀ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਨਾਲ

ਬਾਦਲਾਂ ਵਿਰੁੱਧ ਬੋਲਣ ਵਾਲੇ ਗਿਆਨੀ ਗੁਰਮੁਖ ਸਿੰਘ ਨੂੰ ਇੱਕ ਹੋਰ ਝਟਕਾ...
ਬਾਦਲਾਂ ਵਿਰੁੱਧ ਬੋਲਣ ਵਾਲੇ ਗਿਆਨੀ ਗੁਰਮੁਖ ਸਿੰਘ ਨੂੰ ਇੱਕ ਹੋਰ ਝਟਕਾ...

ਅੰਮ੍ਰਿਤਸਰ- ਤਖਤ ਦਮਦਮਾ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਤੇ ਗੁਰਦੁਆਰਾ

ਚਾਹਲ ਭਰਾਵਾਂ ਦੇ ਖਿਲਾਫ ਅਦਾਲਤ ‘ਚ ਸਪਲੀਮੈਂਟਰੀ ਚਲਾਨ ਪੇਸ਼
ਚਾਹਲ ਭਰਾਵਾਂ ਦੇ ਖਿਲਾਫ ਅਦਾਲਤ ‘ਚ ਸਪਲੀਮੈਂਟਰੀ ਚਲਾਨ ਪੇਸ਼

ਮੋਹਾਲੀ- ਡਰੱਗਜ਼ ਦਾ ਧੰਦਾ ਕਰਨ ਦੇ ਦੋਸ਼ਾਂ ਦੇ ਕੇਸ ਦਾ ਸਾਹਮਣਾ ਕਰ ਰਹੇ ਜਗਦੀਸ਼ ਸਿੰਘ

ਹਨੀਪ੍ਰੀਤ ਦੇ ਪਤੀ ਨੇ ਖੋਲ੍ਹੇ ਰਾਮ ਰਹੀਮ ਦੇ ਰਾਜ਼
ਹਨੀਪ੍ਰੀਤ ਦੇ ਪਤੀ ਨੇ ਖੋਲ੍ਹੇ ਰਾਮ ਰਹੀਮ ਦੇ ਰਾਜ਼

ਨਵੀਂ ਦਿੱਲੀ: ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਫਰਾਰ ਉਸ ਦੀ ਕਥਿਤ ਧੀ

ਕਿਸਾਨਾਂ ਨੇ ਕੈਪਟਨ ਸਰਕਾਰ ਅੱਗੇ ਰੱਖੀਆਂ 10 ਸ਼ਰਤਾਂ
ਕਿਸਾਨਾਂ ਨੇ ਕੈਪਟਨ ਸਰਕਾਰ ਅੱਗੇ ਰੱਖੀਆਂ 10 ਸ਼ਰਤਾਂ

ਚੰਡੀਗੜ੍ਹ: ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਪਟਿਆਲਾ ਮੋਤੀ ਮਹਿਲ ਦੀ

ਜਾਖੜ ਨੇ ਸੁਖਬੀਰ, ਸਾਂਪਲਾ ਤੇ ਭਗਵੰਤ ਮਾਨ ਨੂੰ ਖੁੱਲ੍ਹੀ ਬਹਿਸ ਲਈ ਲਲਕਾਰਿਆ
ਜਾਖੜ ਨੇ ਸੁਖਬੀਰ, ਸਾਂਪਲਾ ਤੇ ਭਗਵੰਤ ਮਾਨ ਨੂੰ ਖੁੱਲ੍ਹੀ ਬਹਿਸ ਲਈ ਲਲਕਾਰਿਆ

ਗੁਰਦਾਸਪੁਰ: 11 ਅਕਤੂਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਅੱਜ ਕਾਂਗਰਸ ਦੇ ਉਮੀਦਵਾਰ