20 ਘੰਟਿਆਂ ਬਾਅਦ ਖੂਹ 'ਚੋਂ ਸਹੀ ਸਲਾਮਤ ਨਿਕਲੀ ਮਹਿਲਾ

By: ABP SANJHA | | Last Updated: Tuesday, 16 May 2017 2:44 PM
20 ਘੰਟਿਆਂ ਬਾਅਦ ਖੂਹ 'ਚੋਂ ਸਹੀ ਸਲਾਮਤ ਨਿਕਲੀ ਮਹਿਲਾ

ਨਵਾਂ ਸ਼ਹਿਰ: ਖੂਹ ਵਿੱਚ ਡਿੱਗੀ ਮਹਿਲਾ 20 ਘੰਟਿਆਂ ਬਾਅਦ ਜਿਉਂਦੀ ਸਹੀ ਸਲਾਮਤ ਕੱਢ ਲਈ ਗਈ। ਘਟਨਾ ਨਵਾਂ ਸ਼ਹਿਰ ਦੇ ਕਾਹਮਾ ਪਿੰਡ ਦੀ ਹੈ ਜਿੱਥੇ ਸੀਫਾ ਨਾਮਕ ਮਹਿਲਾ ਬੀਤੇ ਕੱਲ੍ਹ ਦੁਪਹਿਰ ਸਮੇਂ ਅਚਾਨਕ ਘਰ ਤੋਂ ਲਾਪਤਾ ਹੋ ਗਈ। ਸਾਰੀ ਰਾਤ ਸੀਫਾ ਦੇ ਘਰ ਵਾਲੇ ਉਸ ਨੂੰ ਲੱਭਦੇ ਰਹੇ ਪਰ ਉਸ ਦਾ ਕੋਈ ਪਤਾ ਨਹੀਂ ਲੱਗਾ।

 

 
ਅੱਜ ਸਵੇਰੇ ਇੱਕ ਵਿਅਕਤੀ ਜਦੋਂ ਮੋਟਰ ਵਾਲੇ ਪਾਸੇ ਨੂੰ ਗਿਆ ਤਾਂ ਖੂਹ ਵਿੱਚੋਂ ਮਹਿਲਾ ਦੀਆਂ ਆਵਾਜ਼ਾਂ ਆਈਆਂ। ਜਦੋਂ ਚੈੱਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਮਹਿਲਾ ਮੋਟਰ ਵਾਲੇ ਖੂਹ ਵਿੱਚ ਡਿੱਗੀ ਹੋਈ ਹੈ।

 

 

ਇਸ ਤੋਂ ਬਾਅਦ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਪੁਲਿਸ ਦੀ ਮੌਜੂਦਗੀ ਵਿੱਚ ਰੱਸੀ ਦੀ ਮਦਦ ਨਾਲ ਮਹਿਲਾ ਨੂੰ ਖੂਹ ਤੋਂ ਬਾਹਰ ਕੱਢਿਆ। ਖੂਹ ਵਿੱਚ ਡਿੱਗਣ ਕਾਰਨ ਸੀਫਾ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ।

 

 

 

ਸੀਫਾ ਦੀ ਉਮਰ 35 ਸਾਲ ਦੀ ਕਰੀਬ ਹੈ। ਉਸ ਦੇ ਪੰਜ ਛੋਟੇ ਬੱਚੇ ਹਨ। ਅਜੇ ਤੱਕ ਇਹ ਗੱਲ ਸਪਸ਼ਟ ਨਹੀਂ ਹੋ ਪਾਈ ਕਿ ਮਹਿਲਾ ਖੂਹ ਵਿੱਚ ਡਿੱਗੀ ਕਿਵੇਂ। ਪੁਲਿਸ ਦਾ ਕਹਿਣਾ ਹੈ ਕਿ ਮਹਿਲਾ ਦੇ ਬਿਆਨ ਲੈਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਹ ਖੂਹ ਵਿੱਚ ਕਿਸ ਤਰੀਕੇ ਨਾਲ ਡਿੱਗੀ।

First Published: Tuesday, 16 May 2017 2:44 PM

Related Stories

ਗੀਤਕਾਰ ਅਤੇ ਧਾਰਮਿਕ ਆਗੂ ਸਮੇਤ 12 ਪੁਲਿਸ ਅੜਿਕੇ
ਗੀਤਕਾਰ ਅਤੇ ਧਾਰਮਿਕ ਆਗੂ ਸਮੇਤ 12 ਪੁਲਿਸ ਅੜਿਕੇ

ਜਲੰਧਰ: ਇੱਥੋਂ ਦੀ ਦੇਹਾਤ ਪੁਲਿਸ ਨੇ ਨਸ਼ੇ ਅਤੇ ਸੁਪਾਰੀ ਕਿਲਿੰਗ ਦੇ ਵੱਖ-ਵੱਖ

ਚੁਰਾਸੀ ਕਤਲੇਆਮ: ਅਭਿਸ਼ੇਕ ਵਰਮਾ ਨੇ ਪਾਲੀਗ੍ਰਫ ਟੈਸਟ ਲਈ ਸਹਿਮਤੀ
ਚੁਰਾਸੀ ਕਤਲੇਆਮ: ਅਭਿਸ਼ੇਕ ਵਰਮਾ ਨੇ ਪਾਲੀਗ੍ਰਫ ਟੈਸਟ ਲਈ ਸਹਿਮਤੀ

ਨਵੀਂ ਦਿੱਲੀ: ਹਥਿਆਰਾਂ ਦੇ ਵਪਾਰੀ ਤੇ 1984 ਸਿੱਖ ਦੰਗਿਆਂ ਨਾਲ ਸਬੰਧਤ ਕੇਸ ਗਵਾਹ

ਜ਼ਮੀਨੀ ਝਗੜੇ ਕਰਕੇ ਦਿਨ-ਦਿਹਾੜੇ ਚੱਲੀਆਂ ਗੋਲੀਆਂ
ਜ਼ਮੀਨੀ ਝਗੜੇ ਕਰਕੇ ਦਿਨ-ਦਿਹਾੜੇ ਚੱਲੀਆਂ ਗੋਲੀਆਂ

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਲੁੱਟਾਂ-ਖੋਹਾਂ ਤੇ ਗੋਲੀ ਚੱਲਣ ਦੀਆਂ ਘਟਨਾਵਾਂ ਆਮ

ਮਨਪ੍ਰੀਤ ਬਾਦਲ 'ਤੇ ਵਰ੍ਹੇ ਸੁਖਬੀਰ ਬਾਦਲ, ਕੇਸ ਦਰਜ ਕਰਨ ਦੀ ਮੰਗ
ਮਨਪ੍ਰੀਤ ਬਾਦਲ 'ਤੇ ਵਰ੍ਹੇ ਸੁਖਬੀਰ ਬਾਦਲ, ਕੇਸ ਦਰਜ ਕਰਨ ਦੀ ਮੰਗ

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੇ

ਹੁਸ਼ਿਆਰਪੁਰ ਜ਼ਮੀਨ ਘੁਟਾਲਾ: ਬਿਜ਼ਨੈਸਮੈਨ ਪ੍ਰਤੀਕ ਗੁਪਤਾ ਦੀ ਜ਼ਮਾਨਤ ਅਰਜ਼ੀ ਖਾਰਜ
ਹੁਸ਼ਿਆਰਪੁਰ ਜ਼ਮੀਨ ਘੁਟਾਲਾ: ਬਿਜ਼ਨੈਸਮੈਨ ਪ੍ਰਤੀਕ ਗੁਪਤਾ ਦੀ ਜ਼ਮਾਨਤ ਅਰਜ਼ੀ ਖਾਰਜ

ਜਲੰਧਰ: ਹੁਸ਼ਿਆਰਪੁਰ ‘ਚ ਨੈਸ਼ਨਲ ਹਾਈਵੇ ਦੀ ਜ਼ਮੀਨ ਨੂੰ ਲੈ ਕੇ ਹੋਏ ਕਰੋੜਾਂ ਦੇ

ਕਪੂਰਥਲਾ 'ਚ ਗੈਸ ਧਮਾਕਾ
ਕਪੂਰਥਲਾ 'ਚ ਗੈਸ ਧਮਾਕਾ

ਜਲੰਧਰ: ਕਪੂਰਥਲਾ ਦੇ ਇੱਕ ਢਾਬੇ ‘ਚ ਗੈਸ ਸਿਲੰਡਰ ਫਟਣ ਨਾਲ ਵੱਡੀ ਘਟਨਾ ਵਾਪਰੀ

ਪਤੀ ਹੀ ਨਿਕਲਿਆ ਪਤਨੀ ਦਾ ਕਾਤਲ
ਪਤੀ ਹੀ ਨਿਕਲਿਆ ਪਤਨੀ ਦਾ ਕਾਤਲ

ਬਠਿੰਡਾ: ਪੁਲਿਸ ਨੇ ਕਮਲਾ ਨਹਿਰੂ ਕਲੋਨੀ ‘ਚ ਹੋਏ ਕਨਿਕਾ ਗੁਪਤਾ ਕਤਲ ਮਾਮਲੇ ਦੀ

'ਬਲੈਕ ਪ੍ਰਿੰਸ' ਬਾਰੇ ਕੁਮੈਂਟ ਮਗਰੋਂ ਸਚਿਨ ਅਹੂਜਾ ਨੇ ਮੰਗੀ ਮੁਆਫੀ !
'ਬਲੈਕ ਪ੍ਰਿੰਸ' ਬਾਰੇ ਕੁਮੈਂਟ ਮਗਰੋਂ ਸਚਿਨ ਅਹੂਜਾ ਨੇ ਮੰਗੀ ਮੁਆਫੀ !

ਚੰਡੀਗੜ੍ਹ: ਮੈਂ ਜੋ ਵੀ ਕੁਮੈਂਟ ਕੀਤਾ ਉਸ ਲਈ ਮੈਂ ਬਿਨਾਂ ਕੋਈ ਸਫਾਈ ਦਿੱਤੇ ਹੱਥ

ਨੌਜਵਾਨਾਂ ਨੂੰ ਕਿੱਧਰ ਲੈ ਜਾਊ 'ਪਹਿਰੇਦਾਰ ਪੀਆ ਕੀ' 
ਨੌਜਵਾਨਾਂ ਨੂੰ ਕਿੱਧਰ ਲੈ ਜਾਊ 'ਪਹਿਰੇਦਾਰ ਪੀਆ ਕੀ' 

ਚੰਡੀਗੜ੍ਹ: ਸੋਨੀ ਟੈਲੀਵਿਜ਼ਨ ‘ਤੇ ਅੱਜਕੱਲ੍ਹ ਨਵਾਂ ਡਰਾਮਾ ਸੀਰੀਜ਼ ਚਰਚਾ ਦਾ

ਹਰਿਮੰਦਰ ਸਾਹਿਬ 'ਚ ਕਰ ਸਕਣਗੀਆਂ ਔਰਤਾਂ ਕੀਰਤਨ!
ਹਰਿਮੰਦਰ ਸਾਹਿਬ 'ਚ ਕਰ ਸਕਣਗੀਆਂ ਔਰਤਾਂ ਕੀਰਤਨ!

ਵਸ਼ਿੰਗਟਨ: ਅਮਰੀਕੀ ਸਿੱਖਾਂ ਨੇ ਇਹ ਮਤਾ ਪਾਇਆ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ