ਗੈਂਗਸਟਰਾਂ ਵੱਲੋਂ ਅਗਵਾ ਕੀਤੇ ਡਾਕਟਰ ਦੀ ਦੁੱਖਭਰੀ ਕਹਾਣੀ

By: ABP SANJHA | | Last Updated: Friday, 19 May 2017 6:24 PM
 ਗੈਂਗਸਟਰਾਂ ਵੱਲੋਂ ਅਗਵਾ ਕੀਤੇ ਡਾਕਟਰ ਦੀ ਦੁੱਖਭਰੀ ਕਹਾਣੀ

ਅੰਮ੍ਰਿਤਸਰ: ਅਗਵਾ ਕੀਤੇ ਗਏ ਡਾਕਟਰ ਮੁਨੀਸ਼ ਕੁਮਾਰ ਭਾਵੇਂ ਫਿਰੌਤੀ ਦੀ ਰਕਮ ਦੇ ਕੇ ਗੈਂਗਸਟਰ ਦੀ ਗ੍ਰਿਫ਼ਤ ਤੋਂ ਤਾਂ ਛੁੱਟ ਗਿਆ ਹੈ ਪਰ ਉਸ ਦੇ ਚਿਹਰੇ ਉੱਤੇ ਸਹਿਮ ਹੁਣ ਵੀ ਦੇਖਿਆ ਜਾ ਸਕਦਾ ਹੈ। ਪਰਿਵਾਰ ਵਿੱਚ ਵਾਪਸ ਪਰਤੇ ਡਾਕਟਰ ਮੁਨੀਸ਼ ਕੁਮਾਰ ਨੇ ਗੈਂਗਸਟਰ ਨੂੰ 7.5 ਲੱਖ ਰੁਪਏ ਦੀ ਫਿਰੌਤੀ ਦਿੱਤੀ ਹੈ। ਡਾਕਟਰ ਮੁਨੀਸ਼ ਕੁਮਾਰ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਅਜਨਾਲਾ ਤੋਂ ਆਪਣਾ ਕਲੀਨਕ ਬੰਦ ਕਰਕੇ ਅੰਮ੍ਰਿਤਸਰ ਵਾਲੇ ਪਾਸੇ ਵਾਪਸ ਆ ਰਿਹਾ ਸੀ। ਰਸਤੇ ਵਿੱਚ ਉਸ ਦੇ ਪਿੱਛੇ ਆਉਂਦੀ ਗੱਡੀ ਨੇ ਉਸ ਨੂੰ ਡਿੱਪਰ ਮਾਰ ਕੇ ਰੁਕਣ ਦਾ ਇਸ਼ਾਰਾ ਕੀਤਾ।

 

 

 

ਡਾਕਟਰ ਅਨੁਸਾਰ ਜਿਵੇਂ ਹੀ ਉਸ ਨੇ ਗੱਡੀ ਰੋਕੀ ਤਾਂ ਇੱਕ ਨੌਜਵਾਨ ਉਸ ਕੋਲ ਆਇਆ ਤੇ ਆਖਿਆ ਕਿ ਉਨ੍ਹਾਂ ਦਾ ਇੱਕ ਸਾਥੀ ਕਾਫ਼ੀ ਸੀਰੀਅਸ ਹੈ। ਡਾਕਟਰ ਅਨੁਸਾਰ ਜਦੋਂ ਉਹ ਦੂਜੀ ਗੱਡੀ ਵਿੱਚ ਬੈਠੇ ਮਰੀਜ਼ ਨੂੰ ਦੇਖਣ ਲਈ ਗਿਆ ਤਾਂ ਉਨ੍ਹਾਂ ਵਿੱਚੋਂ ਦੋ ਅਗਵਾਕਾਰਾਂ ਨੇ ਉਸ ਨੂੰ ਪਿਸਟਲ ਦੀ ਨੋਕ ਉੱਤੇ ਗੱਡੀ ਵਿੱਚ ਹੀ ਬੈਠਾ ਲਿਆ। ਡਾਕਟਰ ਅਨੁਸਾਰ ਅਗਵਾਕਾਰਾਂ ਵੱਲੋਂ ਉਸ ਤੋਂ 2 ਕਰੋੜ ਰੁਪਏ ਦੀ ਮੰਗ ਕੀਤੀ ਗਈ।

 

 

 

ਅਗਵਾਕਾਰਾਂ ਨੇ ਪੈਸੇ ਦਾ ਪ੍ਰਬੰਧ ਕਰਨ ਲਈ ਡਾਕਟਰ ਤੋਂ ਹੀ ਆਪਣੇ ਘਰ ਫ਼ੋਨ ਕਰਵਾਇਆ। ਡਾਕਟਰ ਨੇ ਆਪਣੀ ਪਤਨੀ ਨੂੰ ਫ਼ੋਨ ਕਰ ਕੇ ਪੈਸਿਆਂ ਦਾ ਇੰਤਜ਼ਾਮ ਕਾਰਨ ਲਈ ਕਿਹਾ। ਇਸ ਤੋਂ ਬਾਅਦ ਡਾਕਟਰ ਦੀ ਪਤਨੀ 7.5 ਲੱਖ ਰੁਪਏ ਦਾ ਇੰਤਜ਼ਾਮ ਕੀਤਾ। ਇਸ ਤੋਂ ਬਾਅਦ ਅਗਵਾਕਾਰਾਂ ਦਾ ਇੱਕ ਸਾਥੀ ਡਾਕਟਰ ਦੀ ਐਕਸਯੂਵੀ ਗੱਡੀ ਉੱਤੇ ਡਾਕਟਰ ਦੇ ਘਰ ਆਇਆ ਤੇ ਫਿਰੌਤੀ ਦੀ ਰਕਮ ਲੈ ਗਿਆ।

 

 

 

ਡਾਕਟਰਾਂ ਅਨੁਸਾਰ ਅਗਵਾਕਾਰ ਵਿਚੋਂ ਹੈਰੀ ਅਤੇ ਗੋਪੀ ਨਾਮਕ ਨੌਜਵਾਨ ਵੀ ਸ਼ਾਮਲ ਹਨ ਜੋ ਇੱਕ ਦੂਜੇ ਨੂੰ ਇਸੀ ਨਾਮ ਨਾਲ ਬੁਲਾ ਰਹੇ ਸਨ। ਡਾਕਟਰ ਅਨੁਸਾਰ ਉਸ ਨਾਲ ਕੁੱਟਮਾਰ ਵੀ ਕੀਤੀ ਗਈ ਅਤੇ ਨਾਲ ਹੀ ਧਮਕੀ ਦਿੱਤੀ ਗਈ ਹੈ ਕਿ ਜੇਕਰ ਸ਼ਨੀਵਾਰ ਤੱਕ 60 ਲੱਖ ਰੁਪਏ ਦਾ ਪ੍ਰਬੰਧ ਨਾ ਹੋਇਆ ਤਾਂ ਉਸ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਡਾਕਟਰ ਮੁਨੀਸ਼ ਕੁਮਾਰ ਨੇ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਹੈ। ਹੈਰੀ ਗੈਂਗ ਅੰਮ੍ਰਿਤਸਰ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਕਾਫ਼ੀ ਸਰਗਰਮ ਹੈ।

First Published: Friday, 19 May 2017 6:24 PM

Related Stories

ਅਧਿਆਪਕ ਦਿਵਸ 'ਤੇ ਪ੍ਰਸ਼ਾਸਨ ਨੂੰ ਪੜ੍ਹਨੇ ਪਾਉਣਗੇ ਅਧਿਆਪਕ
ਅਧਿਆਪਕ ਦਿਵਸ 'ਤੇ ਪ੍ਰਸ਼ਾਸਨ ਨੂੰ ਪੜ੍ਹਨੇ ਪਾਉਣਗੇ ਅਧਿਆਪਕ

ਅੰਮ੍ਰਿਤਸਰ: 5 ਸਤੰਬਰ ਨੂੰ ਪੂਰੇ ਦੇਸ਼ ਵਿੱਚ ਮਨਾਏ ਜਾਣ ਵਾਲੇ ਅਧਿਆਪਕ ਦਿਵਸ ਵਾਲੇ

ਡੇਰਾ ਮੁਖੀ ਸਬੰਧੀ ਅਦਾਲਤੀ ਫੈਸਲੇ ਤੋਂ ਹਰਿਆਣਾ ਹੋਇਆ ਚੌਕਸ
ਡੇਰਾ ਮੁਖੀ ਸਬੰਧੀ ਅਦਾਲਤੀ ਫੈਸਲੇ ਤੋਂ ਹਰਿਆਣਾ ਹੋਇਆ ਚੌਕਸ

ਸਿਰਸਾ: ਇੱਥੋਂ ਦੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਇੰਸਾਂ ਵਿਰੁੱਧ

ਅਸ਼ਲੀਲ ਵਿਡੀਓ ਬਣਾਉਣ ਵਾਲੀਆਂ ਤਿੰਨ ਔਰਤਾਂ ਕਾਬੂ
ਅਸ਼ਲੀਲ ਵਿਡੀਓ ਬਣਾਉਣ ਵਾਲੀਆਂ ਤਿੰਨ ਔਰਤਾਂ ਕਾਬੂ

ਬਠਿੰਡਾ: ਪੁਲਿਸ ਨੇ ਤਿੰਨ ਔਰਤਾਂ ਨੂੰ ਅਸ਼ਲੀਲ ਵਿਡੀਓ ਬਣਾ ਕੇ ਲੋਕਾਂ ਤੋਂ ਪੈਸੇ

ਥਾਣੇ 'ਚੋਂ ਭੱਜਿਆ ਸਨੈਚਰ, ਦੋ ਮੁਲਾਜ਼ਮ ਮੁਅੱਤਲ
ਥਾਣੇ 'ਚੋਂ ਭੱਜਿਆ ਸਨੈਚਰ, ਦੋ ਮੁਲਾਜ਼ਮ ਮੁਅੱਤਲ

ਜਲੰਧਰ: ਝਪਟਮਾਰੀ ਦੇ ਇਲਜ਼ਾਮ ਵਿੱਚ ਪੁਲਿਸ ਦੀ ਜ਼ੂਲੋ ਟੀਮ ਵਲੋਂ ਕਾਬੂ ਕੀਤਾ ਗਿਆ

ਮਨਪ੍ਰੀਤ ਬਾਦਲ ਸਿਖਾਉਣਗੇ ਹੁਣ ਪੱਤਰਕਾਰੀ
ਮਨਪ੍ਰੀਤ ਬਾਦਲ ਸਿਖਾਉਣਗੇ ਹੁਣ ਪੱਤਰਕਾਰੀ

ਮਾਨਸਾ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਵਿੱਚ ਪੱਤਰਕਾਰਾਂ

ਪੰਜਾਬ 'ਚੋਂ ਲਾਅ ਐਂਡ ਆਰਡਰ ਦਾ ਹੋਇਆ ਸਫਾਇਆ: ਸੁਖਪਾਲ ਖਹਿਰਾ
ਪੰਜਾਬ 'ਚੋਂ ਲਾਅ ਐਂਡ ਆਰਡਰ ਦਾ ਹੋਇਆ ਸਫਾਇਆ: ਸੁਖਪਾਲ ਖਹਿਰਾ

ਲੁਧਿਆਣਾ: ਅੱਜ ਖੰਨਾ ਦੇ ਗੈਂਗਸਟਰ ਰੁਪਿੰਦਰ ਗਾਂਧੀ ਦੇ ਭਰਾ ਨੂੰ ਦੋ ਵਿਅਕਤੀਆਂ

ਭਾਜਪਾ ਆਗੂ ਵੱਲੋਂ ਬੁਲੇਟ ਟ੍ਰੇਨ ਚਲਾਉਣ ਦੀ ਥਾਂ ਸਰਕਾਰ 'ਰੇਲ' ਨੂੰ ਹੀ ਸੁਰੱਖਿਅਤ ਬਣਾਉਣ ਦੀ ਨਸੀਹਤ
ਭਾਜਪਾ ਆਗੂ ਵੱਲੋਂ ਬੁਲੇਟ ਟ੍ਰੇਨ ਚਲਾਉਣ ਦੀ ਥਾਂ ਸਰਕਾਰ 'ਰੇਲ' ਨੂੰ ਹੀ ਸੁਰੱਖਿਅਤ...

ਅੰਮ੍ਰਿਤਸਰ: ਪੁਰੀ ਤੋਂ ਹਰਿਦੁਆਰ ਆ ਰਹੀ ਕਲਿੰਗ-ਉਤਕਲ ਐਕਸਪ੍ਰੈਸ ਰੇਲ ਗੱਡੀ ਦੇ

ਗੁਰੂ ਨਗਰੀ 'ਚ ਡੇਂਗੂ ਦੀ ਦਸਤਕ
ਗੁਰੂ ਨਗਰੀ 'ਚ ਡੇਂਗੂ ਦੀ ਦਸਤਕ

ਅੰਮ੍ਰਿਤਸਰ: ਸਿਹਤ ਵਿਭਾਗ ਵੱਲੋਂ ਡੇਂਗੂ ਨੂੰ ਰੋਕਣ ਲਈ ਕਈ ਕੋਸ਼ਿਸ਼ਾਂ ਕਰਨ ਦੇ

ਗੈਂਗਵਾਰ ਨਾਲ ਕੰਬਿਆ ਖੰਨਾ, ਗੈਂਗਸਟਰ ਗਾਂਧੀ ਦੇ ਭਰਾ ਨੂੰ ਮਾਰੀਆਂ ਗੋਲੀਆਂ
ਗੈਂਗਵਾਰ ਨਾਲ ਕੰਬਿਆ ਖੰਨਾ, ਗੈਂਗਸਟਰ ਗਾਂਧੀ ਦੇ ਭਰਾ ਨੂੰ ਮਾਰੀਆਂ ਗੋਲੀਆਂ

ਲੁਧਿਆਣਾ: ਖੰਨਾ ਦੇ ਮਸ਼ਹੂਰ ਗੈਂਗਸਟਰ ਰੁਪਿੰਦਰ ਗਾਂਧੀ ਦੇ ਭਰਾ ਮਨਵਿੰਦਰ ਦੀ

ਬਟਾਲਾ ਨੇੜੇ ਸੜਕ ਹਾਦਸਾ: ਇੱਕੋ ਪਰਿਵਾਕ ਦੇ 3 ਜੀਅ ਹਲਾਕ
ਬਟਾਲਾ ਨੇੜੇ ਸੜਕ ਹਾਦਸਾ: ਇੱਕੋ ਪਰਿਵਾਕ ਦੇ 3 ਜੀਅ ਹਲਾਕ

ਬਟਾਲਾ: ਇੱਥੋਂ ਦੇ ਲਾਗਲੇ ਪਿੰਡ ਅਚਲ ਸਾਹਿਬ ਵਿੱਚ ਇੱਕ ਬੱਸ ਨੇ ਮੋਟਰਸਾਈਕਲ