ਗੈਂਗਸਟਰਾਂ ਵੱਲੋਂ ਅਗਵਾ ਕੀਤੇ ਡਾਕਟਰ ਦੀ ਦੁੱਖਭਰੀ ਕਹਾਣੀ

By: ABP SANJHA | | Last Updated: Friday, 19 May 2017 6:24 PM
 ਗੈਂਗਸਟਰਾਂ ਵੱਲੋਂ ਅਗਵਾ ਕੀਤੇ ਡਾਕਟਰ ਦੀ ਦੁੱਖਭਰੀ ਕਹਾਣੀ

ਅੰਮ੍ਰਿਤਸਰ: ਅਗਵਾ ਕੀਤੇ ਗਏ ਡਾਕਟਰ ਮੁਨੀਸ਼ ਕੁਮਾਰ ਭਾਵੇਂ ਫਿਰੌਤੀ ਦੀ ਰਕਮ ਦੇ ਕੇ ਗੈਂਗਸਟਰ ਦੀ ਗ੍ਰਿਫ਼ਤ ਤੋਂ ਤਾਂ ਛੁੱਟ ਗਿਆ ਹੈ ਪਰ ਉਸ ਦੇ ਚਿਹਰੇ ਉੱਤੇ ਸਹਿਮ ਹੁਣ ਵੀ ਦੇਖਿਆ ਜਾ ਸਕਦਾ ਹੈ। ਪਰਿਵਾਰ ਵਿੱਚ ਵਾਪਸ ਪਰਤੇ ਡਾਕਟਰ ਮੁਨੀਸ਼ ਕੁਮਾਰ ਨੇ ਗੈਂਗਸਟਰ ਨੂੰ 7.5 ਲੱਖ ਰੁਪਏ ਦੀ ਫਿਰੌਤੀ ਦਿੱਤੀ ਹੈ। ਡਾਕਟਰ ਮੁਨੀਸ਼ ਕੁਮਾਰ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਅਜਨਾਲਾ ਤੋਂ ਆਪਣਾ ਕਲੀਨਕ ਬੰਦ ਕਰਕੇ ਅੰਮ੍ਰਿਤਸਰ ਵਾਲੇ ਪਾਸੇ ਵਾਪਸ ਆ ਰਿਹਾ ਸੀ। ਰਸਤੇ ਵਿੱਚ ਉਸ ਦੇ ਪਿੱਛੇ ਆਉਂਦੀ ਗੱਡੀ ਨੇ ਉਸ ਨੂੰ ਡਿੱਪਰ ਮਾਰ ਕੇ ਰੁਕਣ ਦਾ ਇਸ਼ਾਰਾ ਕੀਤਾ।

ਡਾਕਟਰ ਅਨੁਸਾਰ ਜਿਵੇਂ ਹੀ ਉਸ ਨੇ ਗੱਡੀ ਰੋਕੀ ਤਾਂ ਇੱਕ ਨੌਜਵਾਨ ਉਸ ਕੋਲ ਆਇਆ ਤੇ ਆਖਿਆ ਕਿ ਉਨ੍ਹਾਂ ਦਾ ਇੱਕ ਸਾਥੀ ਕਾਫ਼ੀ ਸੀਰੀਅਸ ਹੈ। ਡਾਕਟਰ ਅਨੁਸਾਰ ਜਦੋਂ ਉਹ ਦੂਜੀ ਗੱਡੀ ਵਿੱਚ ਬੈਠੇ ਮਰੀਜ਼ ਨੂੰ ਦੇਖਣ ਲਈ ਗਿਆ ਤਾਂ ਉਨ੍ਹਾਂ ਵਿੱਚੋਂ ਦੋ ਅਗਵਾਕਾਰਾਂ ਨੇ ਉਸ ਨੂੰ ਪਿਸਟਲ ਦੀ ਨੋਕ ਉੱਤੇ ਗੱਡੀ ਵਿੱਚ ਹੀ ਬੈਠਾ ਲਿਆ। ਡਾਕਟਰ ਅਨੁਸਾਰ ਅਗਵਾਕਾਰਾਂ ਵੱਲੋਂ ਉਸ ਤੋਂ 2 ਕਰੋੜ ਰੁਪਏ ਦੀ ਮੰਗ ਕੀਤੀ ਗਈ।

ਅਗਵਾਕਾਰਾਂ ਨੇ ਪੈਸੇ ਦਾ ਪ੍ਰਬੰਧ ਕਰਨ ਲਈ ਡਾਕਟਰ ਤੋਂ ਹੀ ਆਪਣੇ ਘਰ ਫ਼ੋਨ ਕਰਵਾਇਆ। ਡਾਕਟਰ ਨੇ ਆਪਣੀ ਪਤਨੀ ਨੂੰ ਫ਼ੋਨ ਕਰ ਕੇ ਪੈਸਿਆਂ ਦਾ ਇੰਤਜ਼ਾਮ ਕਾਰਨ ਲਈ ਕਿਹਾ। ਇਸ ਤੋਂ ਬਾਅਦ ਡਾਕਟਰ ਦੀ ਪਤਨੀ 7.5 ਲੱਖ ਰੁਪਏ ਦਾ ਇੰਤਜ਼ਾਮ ਕੀਤਾ। ਇਸ ਤੋਂ ਬਾਅਦ ਅਗਵਾਕਾਰਾਂ ਦਾ ਇੱਕ ਸਾਥੀ ਡਾਕਟਰ ਦੀ ਐਕਸਯੂਵੀ ਗੱਡੀ ਉੱਤੇ ਡਾਕਟਰ ਦੇ ਘਰ ਆਇਆ ਤੇ ਫਿਰੌਤੀ ਦੀ ਰਕਮ ਲੈ ਗਿਆ।

ਡਾਕਟਰਾਂ ਅਨੁਸਾਰ ਅਗਵਾਕਾਰ ਵਿਚੋਂ ਹੈਰੀ ਅਤੇ ਗੋਪੀ ਨਾਮਕ ਨੌਜਵਾਨ ਵੀ ਸ਼ਾਮਲ ਹਨ ਜੋ ਇੱਕ ਦੂਜੇ ਨੂੰ ਇਸੀ ਨਾਮ ਨਾਲ ਬੁਲਾ ਰਹੇ ਸਨ। ਡਾਕਟਰ ਅਨੁਸਾਰ ਉਸ ਨਾਲ ਕੁੱਟਮਾਰ ਵੀ ਕੀਤੀ ਗਈ ਅਤੇ ਨਾਲ ਹੀ ਧਮਕੀ ਦਿੱਤੀ ਗਈ ਹੈ ਕਿ ਜੇਕਰ ਸ਼ਨੀਵਾਰ ਤੱਕ 60 ਲੱਖ ਰੁਪਏ ਦਾ ਪ੍ਰਬੰਧ ਨਾ ਹੋਇਆ ਤਾਂ ਉਸ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਡਾਕਟਰ ਮੁਨੀਸ਼ ਕੁਮਾਰ ਨੇ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਹੈ। ਹੈਰੀ ਗੈਂਗ ਅੰਮ੍ਰਿਤਸਰ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਕਾਫ਼ੀ ਸਰਗਰਮ ਹੈ।

First Published: Friday, 19 May 2017 6:24 PM

Related Stories

ਕੈਪਟਨ ਅਮਰਿੰਦਰ ਵੱਲੋਂ ਖਰਾਬ ਨਤੀਜਿਆਂ ਦਾ ਸਖ਼ਤ ਨੋਟਿਸ
ਕੈਪਟਨ ਅਮਰਿੰਦਰ ਵੱਲੋਂ ਖਰਾਬ ਨਤੀਜਿਆਂ ਦਾ ਸਖ਼ਤ ਨੋਟਿਸ

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਜਮਾਤ ਦੇ ਖਰਾਬ ਨਤੀਜਿਆਂ ਦਾ

ਫ਼ਿਰੋਜ਼ਪੁਰ ਸਟੇਸ਼ਨ 'ਤੇ ਪੁਲਿਸ ਤੇ ਲੇਬਰ ਦੇ ਟਕਰਾਅ, ਕਈ ਜ਼ਖ਼ਮੀ
ਫ਼ਿਰੋਜ਼ਪੁਰ ਸਟੇਸ਼ਨ 'ਤੇ ਪੁਲਿਸ ਤੇ ਲੇਬਰ ਦੇ ਟਕਰਾਅ, ਕਈ ਜ਼ਖ਼ਮੀ

ਫ਼ਿਰੋਜ਼ਪੁਰ: ਸ਼ਹਿਰ ਦੇ ਸਟੇਸ਼ਨ ‘ਤੇ ਮਾਲ ਦੀ ਲੋਡਿੰਗ ਨੂੰ ਲੈ ਕੇ ਐਫਸੀਆਈ ਤੇ ਅਲਾਈਡ

ਇਮਰਾਨ ਪਾਕਿਸਤਾਨ ਤੋਂ ਲਿਆਇਆ 262 ਦੁਰਲਭ ਸਿੱਕੇ, ਕਸਟਮ ਵਿਭਾਗ ਨੇ ਦਬੋਚਿਆ
ਇਮਰਾਨ ਪਾਕਿਸਤਾਨ ਤੋਂ ਲਿਆਇਆ 262 ਦੁਰਲਭ ਸਿੱਕੇ, ਕਸਟਮ ਵਿਭਾਗ ਨੇ ਦਬੋਚਿਆ

ਅੰਮ੍ਰਿਤਸਰ: ਕਸਟਮ ਵਿਭਾਗ ਨੇ ਅਟਾਰੀ ਰੇਲਵੇ ਸਟੇਸ਼ਨ ਤੋਂ ਇੱਕ ਯਾਤਰੀ ਕੋਲੋਂ

ਟਾਈਟਲਰ ਕਿਉਂ ਕਰ ਰਿਹਾ ਪਾਲੀਗ੍ਰਾਫ ਟੈਸਟ ਤੋਂ ਇਨਕਾਰ ?
ਟਾਈਟਲਰ ਕਿਉਂ ਕਰ ਰਿਹਾ ਪਾਲੀਗ੍ਰਾਫ ਟੈਸਟ ਤੋਂ ਇਨਕਾਰ ?

ਨਵੀਂ ਦਿੱਲੀ:- 1984 ਸਿੱਖ ਨਸਲਕੁਸ਼ੀ ਨਾਲ ਸਬੰਧਿਤ ਇੱਕ ਮਾਮਲੇ ‘ਚ ਕਾਂਗਰਸੀ ਆਗੂ

ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਮਾਰਨ ਲਈ ਮੰਗਵਾਏ ਪਾਕਿਸਤਾਨੋਂ ਹਥਿਆਰ
ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਮਾਰਨ ਲਈ ਮੰਗਵਾਏ ਪਾਕਿਸਤਾਨੋਂ ਹਥਿਆਰ

ਅੰਮ੍ਰਿਤਸਰ: ਕੱਲ੍ਹ ਭਾਰਤ ਪਾਕਿਸਤਾਨ ਸਰਹੱਦ ਨੇੜੇ ਗ੍ਰਿਫ਼ਤਾਰ ਕੀਤੇ ਗਏ ਦੋਵਾਂ

ਕਿਸਾਨ ਕਰਜ਼ ਮੁਕਤੀ 'ਤੇ ਕੈਪਟਨ ਸਰਕਾਰ ਨੇ ਖਿੱਚੇ ਪੈਰ
ਕਿਸਾਨ ਕਰਜ਼ ਮੁਕਤੀ 'ਤੇ ਕੈਪਟਨ ਸਰਕਾਰ ਨੇ ਖਿੱਚੇ ਪੈਰ

ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਦੇ ਬੈਂਕ ਲੋਨ ਮੁਆਫ ਨਹੀਂ ਹੋਣਗੇ। ਹੁਣ ਸਿਰਫ਼

ਛੇ ਜ਼ਿਲ੍ਹਿਆ ਦੇ ਕਿਸਾਨਾਂ ਬੀਐਸਐਫ ਖਿਲਾਫ ਡਟੇ
ਛੇ ਜ਼ਿਲ੍ਹਿਆ ਦੇ ਕਿਸਾਨਾਂ ਬੀਐਸਐਫ ਖਿਲਾਫ ਡਟੇ

ਜਲੰਧਰ: ਸਰਹੱਦੀ ਛੇ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਸੋਮਵਾਰ ਨੂੰ ਜਲੰਧਰ ਵਿੱਚ

10ਵੀਂ ਦੇ ਨਤੀਜਿਆਂ ਵਿੱਚ ਗੁਰਦਾਸਪੁਰ ਮੋਹਰੀ, ਸੰਗਰੂਰ ਫਾਡੀ
10ਵੀਂ ਦੇ ਨਤੀਜਿਆਂ ਵਿੱਚ ਗੁਰਦਾਸਪੁਰ ਮੋਹਰੀ, ਸੰਗਰੂਰ ਫਾਡੀ

ਮੁਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਦਸਵੀਂ ਦੇ ਨਤੀਜਿਆਂ

 ਕਾਂਗਰਸ ਖਿਲਾਫ ਝੰਡਾ ਚੁੱਕਣ ਲਈ ਅਕਾਲੀ ਤਿਆਰ-ਬਰ-ਤਿਆਰ
ਕਾਂਗਰਸ ਖਿਲਾਫ ਝੰਡਾ ਚੁੱਕਣ ਲਈ ਅਕਾਲੀ ਤਿਆਰ-ਬਰ-ਤਿਆਰ

ਜਲੰਧਰ: ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਖਿਲਾਫ ਝੰਡਾ ਚੁੱਕਣ ਦੀ ਤਿਆਰੀ ਕਰ

ਵਿਧਾਇਕਾਂ ਦੀਆਂ ਸਿਆਸੀ ਸਿਫਾਰਸ਼ਾਂ ਤੋਂ ਬਚਣ ਲਈ ਕੈਪਟਨ ਦਾ ਨਵਾਂ ਦਾਅ
ਵਿਧਾਇਕਾਂ ਦੀਆਂ ਸਿਆਸੀ ਸਿਫਾਰਸ਼ਾਂ ਤੋਂ ਬਚਣ ਲਈ ਕੈਪਟਨ ਦਾ ਨਵਾਂ ਦਾਅ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਦੇ ਪੀਸੀਐਸ ਅਧਿਕਾਰੀਆਂ ਨੂੰ ਮਨਮਰਜ਼ੀ ਦੀ