ਹੁਣ ਅੰਮ੍ਰਿਤਸਰ ਤੋਂ ਸਿੱਧੀ ਵਿਦੇਸ਼ਾਂ ਦੀ ਉਡਾਣ!

By: ਏਬੀਪੀ ਸਾਂਝਾ | | Last Updated: Sunday, 13 August 2017 2:17 PM
ਹੁਣ ਅੰਮ੍ਰਿਤਸਰ ਤੋਂ ਸਿੱਧੀ ਵਿਦੇਸ਼ਾਂ ਦੀ ਉਡਾਣ!

ਚੰਡੀਗੜ੍ਹ: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸੁਣੀ ਗਈ ਲੱਗਦੀ ਹੈ। ਇੱਥੋਂ ਪੰਜ ਵੱਡੀਆਂ ਹਵਾਈ ਕੰਪਨੀਆਂ ਆਪਣੀਆਂ ਉਡਾਣਾਂ ਸ਼ੁਰੂ ਕਰਨ ਦੀ ਤਿਆਰੀ ਕਰ ਰਹੀਆਂ ਹਨ। ਇਤਿਹਾਦ, ਬ੍ਰਿਟਿਸ਼, ਅਮੀਰਾਤ, ਫਲਾਈ ਦੁਬਈ, ਸ੍ਰੀਲੰਕਾ ਏਅਰਵੇਜ਼ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਸਹਿਮਤ ਹਨ।

 

ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦਾਅਵਾ ਕੀਤਾ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਸ ਸਾਲ ਦੇ ਅੰਤ ਤੱਕ ਪੰਜ ਵੱਡੀਆਂ ਹਵਾਈ ਕੰਪਨੀਆਂ ਆਪਣੀਆਂ ਉਡਾਣਾਂ ਸ਼ੁਰੂ ਕਰ ਸਕਦੀਆਂ ਹਨ। ਇਸ ਬਾਰੇ ਥਾਈ ਏਅਰਵੇਜ਼ ਤੇ ਜੈੱਟ ਏਅਰਵੇਜ਼ ਨੇ ਆਪਣੇ ਸਰਵੇ ਵੀ ਮੁਕੰਮਲ ਕਰ ਲਏ ਹਨ।

 

ਔਜਲਾ ਨੇ ਇਸ ਸਬੰਧੀ ਥਾਈ ਏਅਰਵੇਜ਼ ਦੇ ਉੱਤਰੀ ਭਾਰਤ ਦੇ ਸੇਲਜ਼ ਮੈਨੇਜਰ ਸੁਨੀਲ ਕੁਮਾਰ ਤੇ ਜੈੱਟ ਏਅਰਵੇਜ਼ ਉੱਤਰੀ ਭਾਰਤ ਦੇ ਮੁਖੀ ਕਵਿਤਾ ਜੋਸ਼ੀ ਨਾਲ ਮੀਟਿੰਗ ਕੀਤੀ ਹੈ। ਮੀਟਿੰਗ ਮਗਰੋਂ ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ’ਤੇ ਜੋ ਵੀ ਖਾਮੀਆਂ ਹਵਾਈ ਕੰਪਨੀਆਂ ਵੱਲੋਂ ਦੱਸੀਆਂ ਗਈਆਂ ਹਨ, ਉਨ੍ਹਾਂ ਨੂੰ ਦੂਰ ਕਰਵਾ ਕੇ ਇਸ ਅੱਡੇ ਨੂੰ ਕੌਮਾਂਤਰੀ ਪੱਧਰ ਦੀਆਂ ਉਡਾਣਾਂ ਲਈ ਸਮਰੱਥ ਬਣਾਇਆ ਜਾਵੇਗਾ।

 

ਉਨ੍ਹਾਂ ਦੋਸ਼ ਲਾਇਆ ਕਿ ਇਕ ਧਿਰ ਜਾਣਬੁੱਝ ਕੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਪ੍ਰਫੁੱਲਿਤ ਹੋਣ ਤੋਂ ਰੋਕਣ ਲਈ ਯਤਨ ਕਰ ਰਹੀ ਹੈ, ਜਦੋਂਕਿ ਕੌਮਾਂਤਰੀ ਏਅਰਲਾਈਨਾਂ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਲਈ ਡੂੰਘੀ ਦਿਲਚਸਪੀ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਥਾਈ ਅਤੇ ਜੈੱਟ ਏਅਰਵੇਜ਼ ਨੇ ਭਰੋਸਾ ਦਿੱਤਾ ਹੈ ਕਿ ਉਹ ਅਕਤੂਬਰ-ਨਵੰਬਰ ਵਿੱਚ ਵੱਖ ਵੱਖ ਦੇਸ਼ਾਂ ਵਾਸਤੇ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਯਤਨਸ਼ੀਲ ਹੈ।

 

ਇਨ੍ਹਾਂ ਦੋਵਾਂ ਹਵਾਈ ਕੰਪਨੀਆਂ ਕੋਲ ਇਸ ਵੇਲੇ ਜਹਾਜ਼ਾਂ ਦੀ ਕਮੀ ਹੈ ਤੇ ਨਵੇਂ ਜਹਾਜ਼ ਮਿਲਦਿਆਂ ਹੀ ਉਹ ਇਹ ਉਡਾਣਾਂ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ ਇਕ ਪਾਸੇ ਅੰਤਰਰਾਸ਼ਟਰੀ ਕੰਪਨੀਆਂ ਨਵੀਆਂ ਉਡਾਣਾਂ ਸ਼ੁਰੂ ਕਰਨਾ ਚਾਹੁੰਦੀਆਂ ਹਨ ਪਰ ਦੂਜੇ ਪਾਸੇ ਭਾਰਤ ਸਰਕਾਰ ਦਾ ਰਵੱਈਆ ਨਿਰਾਸ਼ਾ ਭਰਿਆ ਹੈ। ਉਹ ਲੋਕ ਸਭਾ ਵਿੱਚ ਹਵਾਈ ਅੱਡੇ ਨੂੰ ਸਾਰੀਆਂ ਸਹੂਲਤਾਂ ਦਿਵਾਉਣ ਲਈ ਆਵਾਜ਼ ਉਠਾ ਰਹੇ ਹਨ।

First Published: Sunday, 13 August 2017 2:17 PM

Related Stories

ਨਾਮਧਾਰੀਆਂ ਤੋਂ ਅਕਾਲ ਤਖ਼ਤ ਦੇ ਜਥੇਦਾਰ ਕਿਉਂ ਨਾਰਾਜ਼ ?
ਨਾਮਧਾਰੀਆਂ ਤੋਂ ਅਕਾਲ ਤਖ਼ਤ ਦੇ ਜਥੇਦਾਰ ਕਿਉਂ ਨਾਰਾਜ਼ ?

ਅੰਮ੍ਰਿਤਸਰ: ਨਾਮਧਾਰੀ ਸੰਪਰਦਾ ਬਾਰੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਤੋਂ

ਤਿੰਨ ਖਾਲਿਸਤਾਨ ਹਮਾਇਤੀਆਂ ਨੂੰ ਜੇਲ੍ਹ ਭੇਜਿਆ
ਤਿੰਨ ਖਾਲਿਸਤਾਨ ਹਮਾਇਤੀਆਂ ਨੂੰ ਜੇਲ੍ਹ ਭੇਜਿਆ

ਅੰਮ੍ਰਿਤਸਰ: ਬੀਤੇ ਦਿਨੀਂ ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਤੋਂ ਗ੍ਰਿਫ਼ਤਾਰ

2024 'ਚ ਪੂਰਾ ਹੋਊ ਅੰਮ੍ਰਿਤਸਰ-ਦਿੱਲੀ ਬੁਲੇਟ ਟਰੇਨ ਦਾ ਸੁਫਨਾ
2024 'ਚ ਪੂਰਾ ਹੋਊ ਅੰਮ੍ਰਿਤਸਰ-ਦਿੱਲੀ ਬੁਲੇਟ ਟਰੇਨ ਦਾ ਸੁਫਨਾ

ਅੰਮ੍ਰਿਤਸਰ: ਗੁਰੂ ਨਗਰੀ ਦੇ ਨਿਵਾਸੀਆਂ ਤੇ ਇੱਥੇ ਆਉਣ ਵਾਲੇ ਸੈਲਾਨੀਆਂ ਲਈ ਚੰਗੀ

ਸਿੱਧੂ ਨੇ ਸੁਖਬੀਰ ਬਾਦਲ ਨੂੰ ਕਿਹਾ ਗੱਪੀ, ਸ਼ੁਰਲੀਬਾਜ਼ ਤੇ ਬੇਸ਼ਰਮ
ਸਿੱਧੂ ਨੇ ਸੁਖਬੀਰ ਬਾਦਲ ਨੂੰ ਕਿਹਾ ਗੱਪੀ, ਸ਼ੁਰਲੀਬਾਜ਼ ਤੇ ਬੇਸ਼ਰਮ

ਅੰਮ੍ਰਿਤਸਰ: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ

ਅਕਾਲੀ ਕਰਵਾ ਰਹੇ ਕਿਸਾਨ ਤੋਂ ਖੁਦਕੁਸ਼ੀਆਂ: ਕੈਪਟਨ ਅਮਰਿੰਦਰ
ਅਕਾਲੀ ਕਰਵਾ ਰਹੇ ਕਿਸਾਨ ਤੋਂ ਖੁਦਕੁਸ਼ੀਆਂ: ਕੈਪਟਨ ਅਮਰਿੰਦਰ

ਅੰਮ੍ਰਿਤਸਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਗਾਤਾਰ ਵਧ ਰਹੀਆਂ ਕਿਸਾਨਾਂ

ਸਾਬਕਾ ਬੀਜੇਪੀ ਮੰਤਰੀ ਦੇ ਸੱਦੇ 'ਤੇ ਸਮਾਗਮ 'ਚ ਪੁੱਜੇ ਕੈਪਟਨ
ਸਾਬਕਾ ਬੀਜੇਪੀ ਮੰਤਰੀ ਦੇ ਸੱਦੇ 'ਤੇ ਸਮਾਗਮ 'ਚ ਪੁੱਜੇ ਕੈਪਟਨ

ਅੰਮ੍ਰਿਤਸਰ: ਭਾਜਪਾ ਦੀ ਸੀਨੀਅਰ ਲੀਡਰ ਤੇ ਪੰਜਾਬ ਦੀ ਸਾਬਕਾ ਸਿਹਤ ਮੰਤਰੀ ਲਕਸ਼ਮੀ

ਸਿੱਧੂ ਵੱਲੋਂ ਪ੍ਰੋਟੋਕਾਲ ਤੋੜਨ 'ਤੇ ਕੈਪਟਨ ਦੀ ਸਫਾਈ
ਸਿੱਧੂ ਵੱਲੋਂ ਪ੍ਰੋਟੋਕਾਲ ਤੋੜਨ 'ਤੇ ਕੈਪਟਨ ਦੀ ਸਫਾਈ

ਅੰਮ੍ਰਿਤਸਰ: ਆਜ਼ਾਦੀ ਦਿਹਾੜੇ ਵਾਲੇ ਦਿਨ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ

ਭਾਰਤ-ਪਾਕਿ ਸਰਹੱਦ 'ਤੇ ਸਰੱਖਿਆ ਬਲਾਂ ਵਿਚਾਲੇ ਮਿਠਾਸ
ਭਾਰਤ-ਪਾਕਿ ਸਰਹੱਦ 'ਤੇ ਸਰੱਖਿਆ ਬਲਾਂ ਵਿਚਾਲੇ ਮਿਠਾਸ

ਅੰਮ੍ਰਿਤਸਰ: ਭਾਰਤ-ਪਾਕਿਸਤਾਨ ਵਿੱਚ ਚੱਲ ਰਹੇ ਤਣਾਅ ਦੇ ਬਾਵਜੂਦ ਦੋਵਾਂ ਮੁਲਕਾਂ

ਡਾ. ਜਸਪਾਲ ਸੰਧੂ ਹੋਣਗੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ
ਡਾ. ਜਸਪਾਲ ਸੰਧੂ ਹੋਣਗੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ

ਅੰਮ੍ਰਿਤਸਰ: ਪੰਜਾਬ ਦੇ ਗਵਰਨਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ

ਕੈਪਟਨ ਦੀ ਪ੍ਰੈੱਸ ਕਾਨਫਰੰਸ 'ਚ ਬੀਜੇਪੀ ਦੀ ਸਾਬਕਾ ਮੰਤਰੀ
ਕੈਪਟਨ ਦੀ ਪ੍ਰੈੱਸ ਕਾਨਫਰੰਸ 'ਚ ਬੀਜੇਪੀ ਦੀ ਸਾਬਕਾ ਮੰਤਰੀ

ਅੰਮ੍ਰਿਤਸਰ: ਅੱਜ ਅੰਮ੍ਰਿਤਸਰ ਵਿੱਚ ਹੋਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ