'ਬਾਈਬਲ' ਦੀ ਬੇਅਦਬੀ ਕਰਨ ਵਾਲੇ ਨਿੱਕਲੇ ਪਿੰਡ ਦੇ ਹੀ ਬੰਦੇ

By: ABP Sanjha | | Last Updated: Sunday, 15 April 2018 6:18 PM
'ਬਾਈਬਲ' ਦੀ ਬੇਅਦਬੀ ਕਰਨ ਵਾਲੇ ਨਿੱਕਲੇ ਪਿੰਡ ਦੇ ਹੀ ਬੰਦੇ

ਗੁਰਦਾਸਪੁਰ: ਜ਼ਿਲ੍ਹੇ ਦੇ ਕਸਬੇ ਬਟਾਲਾ ਦੇ ਪਿੰਡ ਕਲੇਰ ਕਲਾਂ ਵਿੱਚ ਪਵਿੱਤਰ ਬਾਈਬਲ ਦੀ ਬੇਅਦਬੀ ਕਰਨ ਦੀ ਘਟਨਾ ਨੂੰ ਅੰਜਾਮ ਦੇਣ ਦਾ ਇਲਜ਼ਾਮ ਇਸੇ ਪਿੰਡ ਦੇ ਵਾਸੀਆਂ ਉੱਪਰ ਲੱਗ ਰਿਹਾ ਹੈ। ਪੁਲਿਸ ਨੇ ਇਸ ਸਬੰਧੀ ਛੇ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

 

ਪਿੰਡ ਕਲੇਰ ਕਲਾਂ ਦੇ ਰਹਿਣ ਵਾਲੇ ਇੱਕ ਚਸ਼ਮਦੀਦ ਮੁਤਾਬਕ ਸ਼ਨੀਵਾਰ ਅੱਧੀ ਰਾਤ ਇਸੇ ਪਿੰਡ ਦਾ ਰਹਿਣ ਵਾਲਾ ਤਰਸੇਮ ਸਿੰਘ ਆਪਣੇ ਕੁਝ ਸਾਥੀਆਂ ਨਾਲ ਉਸ ਕਮਰੇ ਵਿੱਚ ਗਿਆ, ਜਿੱਥੇ ਪਵਿੱਤਰ ਬਾਈਬਲ ਸਮੇਤ ਹੋਰ ਸਾਹਿਤ ਰੱਖਿਆ ਹੋਇਆ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਪਵਿੱਤਰ ਬਾਈਬਲ ਸਮੇਤ ਦੂਜੇ ਸਾਹਿਤ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਤੇ ਦੌੜ ਗਏ।

 

ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਪਿੱਛਾ ਵੀ ਕੀਤਾ ਗਿਆ ਪਰ ਉਹ ਲੋਕ ਆਪਣੇ ਘਰ ਵਿੱਚ ਦਾਖ਼ਲ ਹੋ ਗਏ ਤੇ ਅੰਦਰ ਜਾ ਕੇ ਪਿੱਛਾ ਕਰਨ ਵਾਲਿਆਂ ‘ਤੇ ਇੱਟਾਂ ਰੋੜੇ ਵਰ੍ਹਾਉਣ ਲੱਗ ਪਏ। ਪਿੰਡ ਵਾਲਿਆਂ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ।

 

ਬਟਾਲਾ ਦੇ ਡੀ.ਐਸ.ਪੀ. ਸੁੱਚਾ ਸਿੰਘ ਬੱਲ ਨੇ ਇਸ ਮਾਮਲੇ ਵਿੱਚ ਦੱਸਿਆ ਕਿ ਪਿੰਡ ਕਲੇਰ ਕਲਾਂ ਦੇ ਵਾਸੀਆਂ ਦੀ ਸ਼ਿਕਾਇਤ ਦੇ ਆਧਾਰ ‘ਤੇ ਤਰਸੇਮ ਸਿੰਘ ਤੇ ਉਸ ਦੇ ਪੰਜ ਹੋਰ ਸਾਥੀਆਂ ਖਿਲਾਫ਼ ਥਾਣਾ ਸੇਖਵਾਂ ਵਿੱਚ ਮਾਮਲਾ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ ਗਈ ਹੈ।

First Published: Sunday, 15 April 2018 6:18 PM

Related Stories

ਮਹਾਰਾਣੀ ਜਿੰਦ ਕੌਰ ਦੇ ਝੁਮਕੇ 1.6 ਕਰੋੜ 'ਚ ਵਿਕੇ
ਮਹਾਰਾਣੀ ਜਿੰਦ ਕੌਰ ਦੇ ਝੁਮਕੇ 1.6 ਕਰੋੜ 'ਚ ਵਿਕੇ

ਲੰਡਨ: ਪੰਜਾਬ ਦੀ ਆਖਰੀ ਮਹਾਰਾਣੀ ਜਿੰਦ ਕੌਰ ਦੇ ਸੋਨੇ ਦੇ ਝੁਮਕਿਆਂ ਦੀ ਜੋੜੀ ਪੌਣੇ

ਜਸਟਿਸ ਕ੍ਰਿਸ਼ਨ ਮੁਰਾਰੀ ਹੋਣਗੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਵੇਂ ਚੀਫ ਜਸਟਿਸ
ਜਸਟਿਸ ਕ੍ਰਿਸ਼ਨ ਮੁਰਾਰੀ ਹੋਣਗੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਵੇਂ ਚੀਫ...

ਚੰਡੀਗੜ੍ਹ: ਇਲਾਹਾਬਾਦ ਹਾਈਕੋਰਟ ਦੇ ਸੀਨੀਅਰ ਜੱਜ ਜਸਟਿਸ ਕ੍ਰਿਸ਼ਨਾ ਮੁਰਾਰੀ

ਗੁਰਦਾਸਪੁਰ 'ਚ ਪੰਜ ਨੌਜਵਾਨ ਬਿਆਸ 'ਚ ਰੁੜ੍ਹੇ, ਦੋ ਨੂੰ ਬਚਾਇਆ
ਗੁਰਦਾਸਪੁਰ 'ਚ ਪੰਜ ਨੌਜਵਾਨ ਬਿਆਸ 'ਚ ਰੁੜ੍ਹੇ, ਦੋ ਨੂੰ ਬਚਾਇਆ

ਗੁਰਦਾਸਪੁਰ: ਨਹਾਉਣ ਗਏ ਪੰਜ ਨੌਜਵਾਨ ਬਿਆਸ ਦਰਿਆ ਵਿੱਚ ਵਹਿ ਗਏ। ਇਨ੍ਹਾਂ ਵਿੱਚੋਂ

ਲੁਧਿਆਣਾ 'ਚ ਧਮਾਕਾ, 25 ਲੋਕ ਜ਼ਖ਼ਮੀ
ਲੁਧਿਆਣਾ 'ਚ ਧਮਾਕਾ, 25 ਲੋਕ ਜ਼ਖ਼ਮੀ

ਲੁਧਿਆਣਾ: ਗਿਆਸਪੁਰ ਇਲਾਕੇ ਦੀ ਸਮਰਾਟ ਕਲੋਨੀ ਵਿੱਚ ਸਿਲੰਡਰ ਫਟਣ ਨਾਲ 25 ਲੋਕ

ਕੈਪਟਨ ਨੇ ਸਿੱਧੂ ਦੀ ਪਤਨੀ ਨੂੰ ਦਿੱਤੀ ਪਹਿਲੀ 'ਚੌਧਰ'
ਕੈਪਟਨ ਨੇ ਸਿੱਧੂ ਦੀ ਪਤਨੀ ਨੂੰ ਦਿੱਤੀ ਪਹਿਲੀ 'ਚੌਧਰ'

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ

ਰਾਮ ਰਹੀਮ ਦੇ ਪੋਤੜੇ ਫੋਲਗੀ ਇਹ ਕਿਤਾਬ
ਰਾਮ ਰਹੀਮ ਦੇ ਪੋਤੜੇ ਫੋਲਗੀ ਇਹ ਕਿਤਾਬ

ਨਵੀਂ ਦਿੱਲੀ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੇ ਕਾਲ਼ੇ

ਦਰਿਆ ਨਹਾਉਣ ਗਏ ਤਿੰਨ ਮੁੰਡੇ ਡੁੱਬੇ
ਦਰਿਆ ਨਹਾਉਣ ਗਏ ਤਿੰਨ ਮੁੰਡੇ ਡੁੱਬੇ

ਗੁਰਦਾਸਪੁਰ: ਜ਼ਿਲ੍ਹੇ ਦੇ ਕਸਬਾ ਕਾਹਨੂੰਵਾਨ ਵਿੱਚ ਕਿਸ਼ਨਪੁਰਾ ਪੱਤਣ ‘ਤੇ ਦਰਿਆ

ਲਹਿੰਦੇ ਪੰਜਾਬ ਦੇ ਰੰਗਮੰਚ ਦਾ ਥੰਮ ਢਹਿਆ
ਲਹਿੰਦੇ ਪੰਜਾਬ ਦੇ ਰੰਗਮੰਚ ਦਾ ਥੰਮ ਢਹਿਆ

ਚੰਡੀਗੜ੍ਹ: ਸਰਹੱਦ ਪਾਰੋਂ ਪ੍ਰਸਿੱਧ ਅਦਾਕਾਰਾ, ਨਾਟਕਕਾਰਾ ਤੇ ‘ਅਜੋਕਾ

ਮਜੀਠੀਆ ਖਿਲਾਫ ਸੁੱਖ ਸਰਕਾਰੀਆ ਦਾ ਸਟੈਂਡ ਬਰਕਰਾਰ
ਮਜੀਠੀਆ ਖਿਲਾਫ ਸੁੱਖ ਸਰਕਾਰੀਆ ਦਾ ਸਟੈਂਡ ਬਰਕਰਾਰ

ਚੰਡੀਗੜ੍ਹ: ਮਾਲ, ਮਾਇਨਿੰਗ ਤੇ ਜਲ ਸ੍ਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ

ਜੇਲ੍ਹ ਮੰਤਰੀ ਨੂੰ ਕੈਦੀਆਂ ਨੇ ਲਾਇਆ ਵਧਾਈ ਦਾ ਫੋਨ
ਜੇਲ੍ਹ ਮੰਤਰੀ ਨੂੰ ਕੈਦੀਆਂ ਨੇ ਲਾਇਆ ਵਧਾਈ ਦਾ ਫੋਨ

ਚੰਡੀਗੜ੍ਹ: ਨਵੇਂ ਬਣੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਵੱਡਾ ਖੁਲਾਸਾ ਕੀਤਾ