ਕੱਲ੍ਹ ਪਾਕਿ ਰਵਾਨਾ ਹੋਏਗਾ 717 ਸਿੱਖ ਸ਼ਰਧਾਲੂਆਂ ਦਾ ਜਥਾ

By: ਏਬੀਪੀ ਸਾਂਝਾ | | Last Updated: Wednesday, 11 April 2018 5:18 PM
ਕੱਲ੍ਹ ਪਾਕਿ ਰਵਾਨਾ ਹੋਏਗਾ 717 ਸਿੱਖ ਸ਼ਰਧਾਲੂਆਂ ਦਾ ਜਥਾ

ਅੰਮ੍ਰਿਤਸਰ: ਗੁਰਦੁਆਰਾ ਪੰਜਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ 12 ਅਪ੍ਰੈਲ ਨੂੰ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਵੇਗਾ। ਪਹਿਲਾਂ ਇਸ ਜਥੇ ਦਾ 11 ਅਪ੍ਰੈਲ ਨੂੰ ਜਾਣ ਦਾ ਪ੍ਰੋਗਰਾਮ ਸੀ ਪਰ ਪਾਕਿਸਤਾਨੀ ਦੂਤਾਵਾਸ ਵੱਲੋਂ ਵੀਜ਼ੇ ਦੇਰੀ ਨਾਲ ਜਾਰੀ ਕੀਤੇ ਜਾਣ ਕਾਰਨ ਜਥੇ ਦੀ ਰਵਾਨਗੀ ਇੱਕ ਦਿਨ ਲਈ ਮੁਲਤਵੀ ਕਰ ਦਿੱਤੀ ਗਈ।

 

ਇਸ ਦੌਰਾਨ ਅੱਜ ਸਵੇਰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਇਨ੍ਹਾਂ ਸ਼ਰਧਾਲੂਆਂ ਨੂੰ ਪਾਸਪੋਰਟ ਵੰਡੇ ਗਏ। ਕੱਲ੍ਹ ਸਵੇਰੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੀਤ ਸਿੰਘ ਬੂਹ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦਫਤਰ ਤੋਂ ਜਥੇ ਨੂੰ ਰਵਾਨਾ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਅਨੁਸਾਰ ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਦਾ ਦਿਹਾੜਾ ਗੁਰਦੁਆਰਾ ਪੰਜਾ ਸਾਹਿਬ ਵਿਖੇ ਮਨਾਉਣ ਲਈ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ 700 ਤੋਂ ਵੱਧ ਸਿੱਖ ਸ਼ਰਧਾਲੂਆਂ ਦਾ ਜਥਾ 12 ਅਪ੍ਰੈਲ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ।

 

ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਜਥੇ ਨਾਲ ਜਾਣ ਦੇ ਚਾਹਵਾਨ 758 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਾਉਣ ਲਈ ਪਾਕਿਸਤਾਨ ਅੰਬੈਸੀ ਨੂੰ ਭੇਜੇ ਗਏ ਸਨ। ਇਨ੍ਹਾਂ ਵਿੱਚੋਂ 41 ਸ਼ਰਧਾਲੂਆਂ ਦੇ ਨਾਮ ਕੱਟ ਕੇ 717 ਵੀਜ਼ੇ ਜਾਰੀ ਕੀਤੇ ਗਏ ਹਨ। 12 ਅਪ੍ਰੈਲ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੀਤ ਸਿੰਘ ਬੂਹ ਦੀ ਅਗਵਾਈ ਹੇਠ ਜੱਥਾ ਵਿਸ਼ੇਸ਼ ਰੇਲ ਰਾਹੀਂ ਅਟਾਰੀ ਸਟੇਸ਼ਨ ਤੋਂ ਰਵਾਨਾ ਹੋਵੇਗਾ ਤੇ ਪਾਕਿਸਤਾਨ ਸਥਿਤ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨਾਂ ਉਪਰੰਤ 21 ਅਪ੍ਰੈਲ ਨੂੰ ਵਤਨ ਪਰਤੇਗਾ।

First Published: Wednesday, 11 April 2018 5:18 PM

Related Stories

ਗੁਰਦਾਸਪੁਰ 'ਚ ਪੰਜ ਨੌਜਵਾਨ ਬਿਆਸ 'ਚ ਰੁੜ੍ਹੇ, ਦੋ ਨੂੰ ਬਚਾਇਆ
ਗੁਰਦਾਸਪੁਰ 'ਚ ਪੰਜ ਨੌਜਵਾਨ ਬਿਆਸ 'ਚ ਰੁੜ੍ਹੇ, ਦੋ ਨੂੰ ਬਚਾਇਆ

ਗੁਰਦਾਸਪੁਰ: ਨਹਾਉਣ ਗਏ ਪੰਜ ਨੌਜਵਾਨ ਬਿਆਸ ਦਰਿਆ ਵਿੱਚ ਵਹਿ ਗਏ। ਇਨ੍ਹਾਂ ਵਿੱਚੋਂ

ਕੈਪਟਨ ਨੇ ਸਿੱਧੂ ਦੀ ਪਤਨੀ ਨੂੰ ਦਿੱਤੀ ਪਹਿਲੀ 'ਚੌਧਰ'
ਕੈਪਟਨ ਨੇ ਸਿੱਧੂ ਦੀ ਪਤਨੀ ਨੂੰ ਦਿੱਤੀ ਪਹਿਲੀ 'ਚੌਧਰ'

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ

ਲਹਿੰਦੇ ਪੰਜਾਬ ਦੇ ਰੰਗਮੰਚ ਦਾ ਥੰਮ ਢਹਿਆ
ਲਹਿੰਦੇ ਪੰਜਾਬ ਦੇ ਰੰਗਮੰਚ ਦਾ ਥੰਮ ਢਹਿਆ

ਚੰਡੀਗੜ੍ਹ: ਸਰਹੱਦ ਪਾਰੋਂ ਪ੍ਰਸਿੱਧ ਅਦਾਕਾਰਾ, ਨਾਟਕਕਾਰਾ ਤੇ ‘ਅਜੋਕਾ

ਮਜੀਠੀਆ ਖਿਲਾਫ ਸੁੱਖ ਸਰਕਾਰੀਆ ਦਾ ਸਟੈਂਡ ਬਰਕਰਾਰ
ਮਜੀਠੀਆ ਖਿਲਾਫ ਸੁੱਖ ਸਰਕਾਰੀਆ ਦਾ ਸਟੈਂਡ ਬਰਕਰਾਰ

ਚੰਡੀਗੜ੍ਹ: ਮਾਲ, ਮਾਇਨਿੰਗ ਤੇ ਜਲ ਸ੍ਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ

ਪਾਕਿਸਤਾਨ 'ਚ ਜਥੇ ਤੋਂ ਵੱਖ ਹੋਇਆ ਅਮਰਜੀਤ ਪਰਤਿਆ
ਪਾਕਿਸਤਾਨ 'ਚ ਜਥੇ ਤੋਂ ਵੱਖ ਹੋਇਆ ਅਮਰਜੀਤ ਪਰਤਿਆ

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਜਥੇ ਨਾਲ ਪਾਕਿਸਤਾਨ ਗਿਆ ਅਮਰਜੀਤ ਸਿੰਘ ਵਾਪਸ

ਪਾਕਿਸਤਾਨ 'ਚ ਗਾਇਬ ਸਿੱਖ ਮੁੰਡਾ ਲੱਭਿਆ
ਪਾਕਿਸਤਾਨ 'ਚ ਗਾਇਬ ਸਿੱਖ ਮੁੰਡਾ ਲੱਭਿਆ

ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਦੇ ਜਥੇ ਨਾਲ ਪਾਕਿਸਤਾਨ ਗਏ ਅਮਰਜੀਤ ਸਿੰਘ ਦਾ ਪਤਾ

ਸ਼੍ਰੋਮਣੀ ਕਮੇਟੀ ਦੇ ਜਥੇ 'ਚੋਂ ਕਿਰਨ ਮਗਰੋਂ ਅਮਰਜੀਤ ਨੇ ਮਾਰੀ ਉਡਾਰੀ
ਸ਼੍ਰੋਮਣੀ ਕਮੇਟੀ ਦੇ ਜਥੇ 'ਚੋਂ ਕਿਰਨ ਮਗਰੋਂ ਅਮਰਜੀਤ ਨੇ ਮਾਰੀ ਉਡਾਰੀ

ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਪਾਕਿਸਤਾਨ ਵਿਸਾਖੀ ਮਨਾਉਣ ਗਿਆ ਜਥਾ

ਨਾ ਕਾਰਜ਼ ਮਾਫ ਹੋਇਆ, ਨਾ ਬੱਚਿਆਂ ਨੂੰ ਰੁਜਗਾਰ ਮਿਲਿਆ, ਆਖਰ ਕਿਸਾਨ ਨੇ ਕੀਤੀ ਖੁਦਕੁਸ਼ੀ
ਨਾ ਕਾਰਜ਼ ਮਾਫ ਹੋਇਆ, ਨਾ ਬੱਚਿਆਂ ਨੂੰ ਰੁਜਗਾਰ ਮਿਲਿਆ, ਆਖਰ ਕਿਸਾਨ ਨੇ ਕੀਤੀ...

ਗੁਰਦਸਪੁਰ: ਸਰਕਾਰ ਕਰਜ਼ਾ ਮਾਫੀ ਤੇ ਨੌਜਵਾਨਾਂ ਨੂੰ ਰੁਜਗਾਰ ਦੇਣ ਦੇ ਦਾਅਵੇ ਕਰ

ਅੰਮ੍ਰਿਤਸਰ ਤੋਂ ਦਿੱਲੀ ਜਾਂਦਾ ਜਹਾਜ਼ ਹਾਦਸੇ ਦਾ ਸ਼ਿਕਾਰ
ਅੰਮ੍ਰਿਤਸਰ ਤੋਂ ਦਿੱਲੀ ਜਾਂਦਾ ਜਹਾਜ਼ ਹਾਦਸੇ ਦਾ ਸ਼ਿਕਾਰ

ਨਵੀਂ ਦਿੱਲੀ: ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਏਅਰ ਇੰਡੀਆ ਦੇ ਜਹਾਜ਼ ਨੂੰ ਝਟਕਾ

ਮਜੀਠੀਆ ਦਾ ਕਰੀਬੀ ਸੰਭਾਲੇਗਾ ਸੁਖ ਸਰਕਾਰੀਆ ਦਾ ਕੰਮ
ਮਜੀਠੀਆ ਦਾ ਕਰੀਬੀ ਸੰਭਾਲੇਗਾ ਸੁਖ ਸਰਕਾਰੀਆ ਦਾ ਕੰਮ

ਚਡੀਗੜ੍ਹ: ਸਾਬਕਾ ਮੰਤਰੀ ਤੇ ਕਿਸੇ ਸਮੇਂ ਮਾਝੇ ਦੇ ਜਰਨੈਲ ਕਹੇ ਜਾਂਦੇ ਬਿਕਰਮ