ਕੈਪਟਨ ਸਣੇ 76 ਵਿਧਾਇਕਾਂ ਨੇ ਪਾਈ ਮੀਰਾ ਨੂੰ ਵੋਟ

By: ਏਬੀਪੀ ਸਾਂਝਾ | | Last Updated: Monday, 17 July 2017 6:18 PM
ਕੈਪਟਨ ਸਣੇ 76 ਵਿਧਾਇਕਾਂ ਨੇ ਪਾਈ ਮੀਰਾ ਨੂੰ ਵੋਟ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪਾਰਟੀ ਦੇ ਸਾਰੇ 77 ਵਿਧਾਇਕਾਂ ਨੇ ਅੱਜ ਇੱਥੇ ਵਿਧਾਨ ਸਭਾ ਵਿੱਚ ਰਾਸ਼ਟਰਪਤੀ ਦੀ ਚੋਣ ਲਈ ਆਪਣੀ ਵੋਟ ਪਾਈ। ਪਾਰਟੀ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਵਿਧਾਇਕਾਂ ਨੇ ਆਪਣੀਆਂ ਵੋਟਾਂ ਦੁਪਹਿਰ 12:15 ਵਜੇ ਤੱਕ ਪਾ ਦਿੱਤੀਆਂ। ਬੁਲਾਰੇ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਚੀਮਾ ਜੋ ਪਾਰਟੀ ਦੇ ਪੋਲਿੰਗ ਏਜੰਟ ਵੀ ਸਨ, ਵੋਟ ਪਾਉਣ ਵਾਲੇ ਕਾਂਗਰਸੀ ਵਿਧਾਇਕਾਂ ਵਿੱਚੋਂ ਪਹਿਲੇ ਵਿਧਾਇਕ ਸਨ।

 

ਇਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨਾਲ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਭਾਰਤ ਭੂਸ਼ਨ ਆਸ਼ੂ ਤੇ ਪਰਗਟ ਸਿੰਘ ਨੇ ਵੀ ਆਪਣੀ ਵੋਟ ਪਾਈ। ਮੁੱਖ ਮੰਤਰੀ ਜਿਨ੍ਹਾਂ ਨਾਲ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਸਨ, ਨੇ ਵੀ ਰਾਸ਼ਟਰਪਤੀ ਦੇ ਅਹੁਦੇ ਦੇ ਚੋਣ ਲਈ ਆਪਣੀ ਵੋਟ ਪਾਈ। ਕਾਂਗਰਸੀ ਵਿਧਾਇਕਾਂ ਵਿੱਚੋਂ ਸਭ ਤੋਂ ਅਖੀਰ ਵਿੱਚ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਆਪਣੀ ਵੋਟ ਪਾਈ।

 

ਭਾਰਤ ਦੇ 14ਵੇਂ ਰਾਸ਼ਟਰਪਤੀ ਦੇ ਅਹੁਦੇ ਲਈ ਮੁੱਖ ਮੁਕਾਬਲਾ ਵਿਰੋਧੀ ਧਿਰ ਦੀ ਉਮੀਦਵਾਰ ਮੀਰਾ ਕੁਮਾਰ ਤੇ ਐਨ.ਡੀ.ਏ. ਦੇ ਰਾਮ ਨਾਥ ਕੋਵਿੰਦ ਦਰਮਿਆਨ ਹੈ। ਕਾਂਗਰਸੀ ਵਿਧਾਇਕਾਂ ਦੇ ਵੋਟ ਪਾਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕਾਂ ਦੀ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ ਜਿਸ ਵਿੱਚ ਆਰ.ਪੀ.ਐਨ. ਸਿੰਘ ਵੀ ਸ਼ਾਮਲ ਹੋਏ।

First Published: Monday, 17 July 2017 6:18 PM

Related Stories

ਸੁਖਪਾਲ ਖਹਿਰਾ ਨੇ ਪੰਜਾਬ ਵਿੱਚ ਖੇਤੀ ਬਾੜੀ ਐਮਰਜੰਸੀ ਦੀ ਮੰਗ ਕੀਤੀ
ਸੁਖਪਾਲ ਖਹਿਰਾ ਨੇ ਪੰਜਾਬ ਵਿੱਚ ਖੇਤੀ ਬਾੜੀ ਐਮਰਜੰਸੀ ਦੀ ਮੰਗ ਕੀਤੀ

ਚੰਡੀਗ੍ਹੜ: ਸੁਖਪਾਲ ਖਹਿਰਾ ਵਿਰੋਧੀ ਧਿਰ ਦੀ ਨੇਤਾ ਤੋਂ ਬਾਅਦ ਸਿੱਖ ਕੌਮ ਦੇ ਚੌਥੇ

ਬਲਾਚੌਰ ਦੀਆਂ ਦੋ ਕੁੜੀਆਂ ਦੀ ਮੌਤ ਸਬੰਧੀ 3 ਗ੍ਰਿਫਤਾਰ
ਬਲਾਚੌਰ ਦੀਆਂ ਦੋ ਕੁੜੀਆਂ ਦੀ ਮੌਤ ਸਬੰਧੀ 3 ਗ੍ਰਿਫਤਾਰ

ਬਲਾਚੌਰ: ਇੱਥੋਂ ਦੀਆਂ ਦੋ ਲੜਕੀਆਂ ਦੀ ਮੌਤ ਹਾਲੇ ਤੱਕ ਰਹੱਸ ਬਣੀ ਹੋਈ ਹੈ। ਪੁਲਿਸ

ਪਿੰਡ ਦੀਆਂ ਸੜਕਾਂ ਵੇਖ ਨਿਰਾਸ਼ ਹੋਏ ਇੰਗਲੈਂਡ ਦੇ ਐਮ.ਪੀ.
ਪਿੰਡ ਦੀਆਂ ਸੜਕਾਂ ਵੇਖ ਨਿਰਾਸ਼ ਹੋਏ ਇੰਗਲੈਂਡ ਦੇ ਐਮ.ਪੀ.

ਜਲੰਧਰ: ਜ਼ਿਲ੍ਹੇ ਦੇ ਪਿੰਡ ਰਾਏਪੁਰ ਫਰਾਲਾ ਦੇ ਤਨਮਨਜੀਤ ਸਿੰਘ ਢੇਸੀ ਇੰਗਲੈਂਡ ਦੇ

ਗੋਲੀ ਲੱਗਣ ਨਾਲ ਸੁਰੱਖਿਆ ਗਾਰਡ ਜ਼ਖ਼ਮੀ
ਗੋਲੀ ਲੱਗਣ ਨਾਲ ਸੁਰੱਖਿਆ ਗਾਰਡ ਜ਼ਖ਼ਮੀ

ਫ਼ਤਿਹਗੜ੍ਹ ਸਾਹਿਬ: ਜ਼ਿਲ੍ਹੇ ਦੇ ਪਿੰਡ ਨੰਦਪੁਰ ਕਲੌੜ ਵਿੱਚ ਪੰਜਾਬ ਨੈਸ਼ਨਲ ਬੈਂਕ

ਕਮਿਸ਼ਨ ਏਜੰਟ ਨੂੰ ਅਗਵਾ ਕਰਨ ਵਾਲੇ ਦਬੋਚੇ
ਕਮਿਸ਼ਨ ਏਜੰਟ ਨੂੰ ਅਗਵਾ ਕਰਨ ਵਾਲੇ ਦਬੋਚੇ

ਸੰਗਰੂਰ: ਦਿੜ੍ਹਬਾ ਦੇ ਕਮਿਸ਼ਨ ਏਜੰਟ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਸੰਗਰੂਰ

ਤੇਜ਼ਾਬ ਹਮਲਾ ਪੀੜਤਾਂ ਨੂੰ ਮੁਆਵਜ਼ੇ ਬਾਰੇ ਹਾਈਕੋਰਟ ਨੇ ਲਿਆ ਸਖ਼ਤ ਨੋਟਿਸ
ਤੇਜ਼ਾਬ ਹਮਲਾ ਪੀੜਤਾਂ ਨੂੰ ਮੁਆਵਜ਼ੇ ਬਾਰੇ ਹਾਈਕੋਰਟ ਨੇ ਲਿਆ ਸਖ਼ਤ ਨੋਟਿਸ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਤੇਜ਼ਾਬ ਹਮਲੇ ਦੇ ਪੀੜਤਾਂ ਲਈ 8000

ਮਾਂ ਵੱਲੋਂ ਆਸ਼ਕ ਨਾਲ ਮਿਲ ਕੇ ਧੀ ਦਾ ਕਤਲ
ਮਾਂ ਵੱਲੋਂ ਆਸ਼ਕ ਨਾਲ ਮਿਲ ਕੇ ਧੀ ਦਾ ਕਤਲ

ਬਰਨਾਲਾ: ਜ਼ਿਲ੍ਹੇ ਦੇ ਥਾਣਾ ਟੱਲੇਵਾਲ ਦੀ ਪੁਲਿਸ ਨੇ ਕਤਲ ਦੀ ਗੁੱਥੀ ਨੂੰ

ਕਰਜ਼ਾ ਮਾਫੀ ਦੇ ਐਲਾਨ ਮਗਰੋਂ ਵੀ ਨਹੀਂ ਰੁਕੀਆਂ ਖੁਦਕੁਸ਼ੀਆਂ
ਕਰਜ਼ਾ ਮਾਫੀ ਦੇ ਐਲਾਨ ਮਗਰੋਂ ਵੀ ਨਹੀਂ ਰੁਕੀਆਂ ਖੁਦਕੁਸ਼ੀਆਂ

ਬਰਨਾਲਾ: ਬੇਸ਼ੱਕ ਕਾਂਗਰਸ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕਰ

ਹੁਣ ਭੀਖ ਮੰਗਣ ਵਾਲੇ ਬੱਚਿਆਂ 'ਤੇ ਹੋਵੇਗੀ ਸਖਤੀ
ਹੁਣ ਭੀਖ ਮੰਗਣ ਵਾਲੇ ਬੱਚਿਆਂ 'ਤੇ ਹੋਵੇਗੀ ਸਖਤੀ

ਅੰਮ੍ਰਿਤਸਰ: ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਭੀਖ