ਹੁਸ਼ਿਆਰਪੁਰ 'ਚ ਵੱਡੀ ਵਾਰਦਾਤ ਕਰਨ ਆਏ 8 ਗੈਂਗਸਟਰ ਅੜਿੱਕੇ

By: ABP Sanjha | | Last Updated: Thursday, 12 October 2017 5:35 PM
ਹੁਸ਼ਿਆਰਪੁਰ 'ਚ ਵੱਡੀ ਵਾਰਦਾਤ ਕਰਨ ਆਏ 8 ਗੈਂਗਸਟਰ ਅੜਿੱਕੇ

ਹੁਸ਼ਿਆਰਪੁਰ: ਪੁਲਿਸ ਨੇ 8 ਗੈਂਗਸਟਰਾਂ ਨੂੰ ਫੜਨ ਦਾ ਦਾਅਵਾ ਕੀਤਾ ਹੈ, ਜੋ ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲ ਵਿੱਚ ਵੱਡੀ ਵਾਰਦਾਤ ਕਰਨ ਲਈ ਆਏ ਸਨ। ਪੁਲਿਸ ਨੇ ਇਨ੍ਹਾਂ ਕੋਲੋਂ ਦੋ ਪਸਤੌਲ 32 ਬੋਰ, 20 ਕਾਰਤੂਸ, ਤਿੰਨ ਕਾਰਾਂ ਤੇ ਇੱਕ ਐਕਟਿਵਾ ਸਕੂਟਰ ਤੋਂ ਇਲਾਵਾ ਕੁਝ ਨਸ਼ੀਲਾ ਪਾਊਡਰ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਇਨ੍ਹਾਂ ਬਦਮਾਸ਼ਾਂ ਨੂੰ ਹੁਸ਼ਿਆਰਪੁਰ ਦੇ ਵੱਖ-ਵੱਖ ਇਲਾਕਿਆਂ ਤੋਂ ਗ੍ਰਿਫਤਾਰ ਕੀਤਾ ਹੈ।

 

ਪੁਲਿਸ ਮੁਤਾਬਕ ਇਨ੍ਹਾਂ ਬੰਦਿਆਂ ਨੂੰ ਸੰਗਰੂਰ ਜੇਲ੍ਹ ਵਿੱਚ ਬੰਦ ਗੈਂਗਸਟਰ ਰਾਜੀਵ ਰਾਜਾ ਨੇ ਜੇਲ੍ਹ ਵਿੱਚੋਂ ਹੀ ਭੇਜਿਆ ਸੀ। ਪੁਲਿਸ ਨੇ ਦੱਸਿਆ ਕਿ ਰਾਜਾ ਗੈਂਗ ਨੇ ਸਤਨਾਮ ਦੇ ਭਰਾਵਾਂ ਨੇ ਕੈਨੇਡਾ ਤੋਂ 35 ਲੱਖ ਰੁਪਏ ਦੀ ਸੁਪਾਰੀ ਲਈ ਸੀ, ਜਿਸ ਵਿੱਚੋਂ 10 ਲੱਖ ਦੀ ਅਦਾਇਗੀ ਵੀ ਕਰ ਦਿੱਤੀ ਗਈ ਸੀ। ਰਾਜਾ ਨੇ ਜੇਲ੍ਹ ਵਿੱਚੋਂ ਹੀ ਇਨ੍ਹਾਂ ਬਦਮਾਸ਼ਾਂ ਨੂੰ ਗੜ੍ਹਦੀਵਾਲ ਵਿੱਚ ਸਤਨਾਮ ਦੇ ਵਿਰੋਧੀਆਂ ਨੂੰ ਖ਼ਤਮ ਕਰਨ ਲਈ ਭੇਜਿਆ ਸੀ।

 

ਪ੍ਰੈੱਸ ਕਾਨਫਰੈਂਸ ਵਿੱਚ ਡੀ.ਆਈ.ਜੀ. ਜਲੰਧਰ ਜਸਕਰਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਨੂੰ ਸਤਨਾਮ ਦੇ ਵਿਰੋਧੀਆਂ ਨੂੰ ਖ਼ਤਮ ਕਰਨ ਦਾ ਕੰਮ ਸੌਂਪਿਆ ਗਿਆ ਸੀ। ਇਸ ਲਈ ਇਹ ਬਦਮਾਸ਼ ਸਤਮਾਨ ਦੀ ਵਿਰੋਧੀ ਧਿਰ ਦੇ ਬੰਦਿਆਂ ਦੀ ਤਲਾਸ਼ ਕਰ ਰਹੇ ਸਨ ਕਿ ਪੁਲਿਸ ਨੇ ਧਰ ਦਬੋਚੇ। ਡੀ.ਆਈ.ਜੀ. ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਬਦਮਾਸ਼ਾਂ ਵਿਰੁੱਧ ਪੰਜਾਬ ਵਿੱਚ ਕਈ ਥਾਈਂ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ।

ਦੱਸ ਦੇਈਏ ਕਿ ਸਤਨਾਮ ਉਹੀ ਸਾਬਕਾ ਸਰਪੰਚ ਹੈ ਜਿਸ ਦੀ ਚੰਡੀਗੜ੍ਹ ਦੇ ਸੈਕਟਰ 38 (ਪੱਛਮੀ) ਦੇ ਗੁਰਦੁਆਰੇ ਨੇੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਕੇਸ ਵੀ ਹਾਲੇ ਤਕ ਅਣਸੁਲਝਿਆ ਹੀ ਪਿਆ ਹੈ। ਇਸ ਬਾਰੇ ਪੁਲਿਸ ਨੂੰ ਹੁਣ ਕੋਈ ਸੂਹ ਮਿਲਣ ਦੀ ਆਸ ਹੈ।

First Published: Thursday, 12 October 2017 5:08 PM

Related Stories

ਸਿੱਖਿਆ ਮੰਤਰੀ ਨੇ ਵੀ ਲਿਆ ਫ਼ੈਸਲਾ, ਹੁਣ ਇਹ ਸਕੂਲ ਹੋਣਗੇ ਬੰਦ!
ਸਿੱਖਿਆ ਮੰਤਰੀ ਨੇ ਵੀ ਲਿਆ ਫ਼ੈਸਲਾ, ਹੁਣ ਇਹ ਸਕੂਲ ਹੋਣਗੇ ਬੰਦ!

ਗੁਰਦਾਸਪੁਰ -ਪੰਜਾਬ ਸਰਕਾਰ ਨੇ 20 ਤੋਂ ਘੱਟ ਵਿਦਿਆਰਥੀਆਂ ਵਾਲੇ ਸਰਕਾਰੀ ਮੁੱਢਲੇ

800 ਸਕੂਲ ਬੰਦ ਕਰਨ ਦਾ ਫੈਸਲਾ ਕਰ ਕਸੂਤੀ ਘਿਰੀ ਕੈਪਟਨ ਸਰਕਾਰ
800 ਸਕੂਲ ਬੰਦ ਕਰਨ ਦਾ ਫੈਸਲਾ ਕਰ ਕਸੂਤੀ ਘਿਰੀ ਕੈਪਟਨ ਸਰਕਾਰ

ਜਲੰਧਰ: ਪੰਜਾਬ ਸਰਕਾਰ ਵੱਲੋਂ 20 ਤੋਂ ਘੱਟ ਬੱਚਿਆਂ ਵਾਲੇ ਪ੍ਰਾਇਮਰੀ ਸਕੂਲਾਂ ਨੂੰ

RSS ਲੀਡਰ ਦੇ ਕਾਤਲਾਂ ਦੀ ਜਾਣਕਾਰੀ ਦੇਣ ਵਾਲੇ ਨੂੰ 50 ਲੱਖ ਤੇ ਸਰਕਾਰੀ ਨੌਕਰੀ
RSS ਲੀਡਰ ਦੇ ਕਾਤਲਾਂ ਦੀ ਜਾਣਕਾਰੀ ਦੇਣ ਵਾਲੇ ਨੂੰ 50 ਲੱਖ ਤੇ ਸਰਕਾਰੀ ਨੌਕਰੀ

ਲੁਧਿਆਣਾ: ਬੀਤੀ 17 ਅਕਤੂਬਰ ਨੂੰ ਸਵੇਰੇ ਪੌਣੇ 8 ਵਜੇ ਕਤਲ ਕੀਤੇ ਆਰ.ਐਸ.ਐਸ. ਕਾਰਕੁਨ

ਦਰਬਾਰ ਸਾਹਿਬ 'ਚ ਪੁਲਿਸ ਵਾੜ ਕੇ ਕਸੂਤੀ ਘਿਰੀ ਸ਼੍ਰੋਮਣੀ ਕਮੇਟੀ
ਦਰਬਾਰ ਸਾਹਿਬ 'ਚ ਪੁਲਿਸ ਵਾੜ ਕੇ ਕਸੂਤੀ ਘਿਰੀ ਸ਼੍ਰੋਮਣੀ ਕਮੇਟੀ

ਚੰਡੀਗੜ੍ਹ: ‘ਬੰਦੀ ਛੋੜ ਦਿਵਸ’ ਮੌਕੇ ਸੁਰੱਖਿਆ ਲਈ ਸ੍ਰੀ ਦਰਬਾਰ ਸਾਹਿਬ

ਸੋਸ਼ਲ ਮੀਡੀਆ 'ਤੇ ਖਾਲਿਸਤਾਨੀ ਲਹਿਰ? ਪਲਿਸ ਦੀ ਹੁਣ ਬਾਜ ਅੱਖ
ਸੋਸ਼ਲ ਮੀਡੀਆ 'ਤੇ ਖਾਲਿਸਤਾਨੀ ਲਹਿਰ? ਪਲਿਸ ਦੀ ਹੁਣ ਬਾਜ ਅੱਖ

ਜਲੰਧਰ: ਹੁਣ ਸੋਸ਼ਲ ਮੀਡੀਆ ‘ਤੇ ਪੰਜਾਬ ਪੁਲਿਸ ਦੀ ਬਾਜ ਅੱਖ ਰਹੇਗੀ। ਸੋਸ਼ਲ ਮੀਡੀਆ

ਰਾਜੋਆਣਾ ਨੇ ਉਠਾਏ ਅਕਾਲ ਤਖ਼ਤ ਤੋਂ ਸੰਦੇਸ਼ 'ਤੇ ਸਵਾਲ
ਰਾਜੋਆਣਾ ਨੇ ਉਠਾਏ ਅਕਾਲ ਤਖ਼ਤ ਤੋਂ ਸੰਦੇਸ਼ 'ਤੇ ਸਵਾਲ

ਚੰਡੀਗੜ੍ਹ: ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ’ਚ ਸਜ਼ਾਯਾਫਤਾ ਬਲਵੰਤ

ਸੁਖਬੀਰ ਬਾਦਲ ਨੇ ਹੀ ਸਿਮਰਜੀਤ ਬੈਂਸ ਨੂੰ ਫਸਾਇਆ?
ਸੁਖਬੀਰ ਬਾਦਲ ਨੇ ਹੀ ਸਿਮਰਜੀਤ ਬੈਂਸ ਨੂੰ ਫਸਾਇਆ?

ਚੰਡੀਗੜ੍ਹ: ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ

ਹੁਣ ਬੰਡੂਗਰ ਨੂੰ ਹਟਾਉਣ ਦਾ ਤਿਆਰੀ!
ਹੁਣ ਬੰਡੂਗਰ ਨੂੰ ਹਟਾਉਣ ਦਾ ਤਿਆਰੀ!

ਚੰਡੀਗੜ੍ਹ: ਅਗਲੇ ਮਹੀਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ

ਪੰਜਾਬੀਆਂ ਦੇ DNA ਟੈਸਟ 'ਤੇ ਕੇਂਦਰ ਸਰਕਾਰ ਦੀ ਸਫਾਈ
ਪੰਜਾਬੀਆਂ ਦੇ DNA ਟੈਸਟ 'ਤੇ ਕੇਂਦਰ ਸਰਕਾਰ ਦੀ ਸਫਾਈ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸਾਫ਼ ਕੀਤਾ ਹੈ ਕਿ ਇਰਾਕ ਵਿੱਚ ਫਸੇ 39 ਭਾਰਤੀ

ਪਤੀ ਨੂੰ ਲੱਗਿਆ ਨਾਜਾਇਜ਼ ਸਬੰਧਾਂ ਦਾ ਪਤਾ ਤਾਂ ਪਤਨੀ ਨੇ ਖੇਡੀ ਖਤਰਨਾਕ ਖੇਡ..!
ਪਤੀ ਨੂੰ ਲੱਗਿਆ ਨਾਜਾਇਜ਼ ਸਬੰਧਾਂ ਦਾ ਪਤਾ ਤਾਂ ਪਤਨੀ ਨੇ ਖੇਡੀ ਖਤਰਨਾਕ ਖੇਡ..!

ਲੁਧਿਆਣਾ: ਬੀਤੇ ਦਿਨੀਂ ਜ਼ਿਲ੍ਹੇ ਪਿੰਡ ਸੇਖੇਵਾਲ ਵਿੱਚ ਕਿਰਾਏ ‘ਤੇ ਰਹਿਣ ਵਾਲੇ