ਖਹਿਰਾ ਨੇ ਬਿਜਲੀ ਬਾਰੇ ਵਾਈਟ ਪੇਪਰ ਦੀ ਕੀਤੀ ਮੰਗ

By: ABP SANJHA | | Last Updated: Friday, 21 April 2017 6:42 PM
ਖਹਿਰਾ ਨੇ ਬਿਜਲੀ ਬਾਰੇ ਵਾਈਟ ਪੇਪਰ ਦੀ ਕੀਤੀ ਮੰਗ

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਸੂਬਾ ਸਰਕਾਰ ਕੋਲੋਂ ਬਿਜਲੀ ਦੀ ਪੈਦਾਵਾਰ ਅਤੇ ਲਾਗਤ ਸੰਬੰਧੀ  ਸਫ਼ੇਦ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਹੈ।ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਚੀਫ਼ ਵੀਪ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਰਕਾਰ ਸੂਬੇ ਵਿਚ ਬਿਜਲੀ ਦੀ ਲੋੜ ਨੂੰ ਪੁਰਾ ਕਰਨ ਤੋਂ ਖੁਦ ਤਾਂ ਅਸਮਰਥ ਹੈ ਉਲਟਾ ਪਾਕਿਸਤਾਨ ਅਤੇ ਨੇਪਾਲ ਨੂੰ ਬਿਜਲੀ ਵੇਚਣ ਦੀਆਂ ਗੱਲਾਂ ਕਰ ਰਹੀ ਹੈ।
ਖਹਿਰਾ ਨੇ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਸੂਬੇ ਵਿਚ ਝੋਨਾ ਉਤਪਾਦਕ ਕਿਸਾਨਾਂ ਨੂੰ ਬਿਨਾਂ ਰੋਕ ਟੋਕ ਦੇ 24 ਘੰਟੇ ਬਿਜਲੀ ਸਪਲਾਈ ਮਿਲਣੀ ਚਾਹੀਦੀ ਹੈ। ਖਹਿਰਾ ਅਨੁਸਾਰ ਮੌਜੂਦਾ ਸਮੇਂ ਵਿੱਚ ਕਿਸਾਨਾਂ ਨੂੰ ਸਿਰਫ਼ 8 ਘੰਟੇ ਬਿਜਲੀ ਮਿਲ ਰਹੀ ਹੈ।
ਖਹਿਰਾ ਨੇ ਕਿਹਾ ਕਿ ਅਜੇ ਤੱਕ ਵੀ ਪੰਜਾਬ ਦੇ ਕਈ ਛੋਟੇ ਪਿੰਡਾਂ ਅਤੇ ਢਾਣੀਆਂ ਤੱਕ ਬਿਜਲੀ ਦੀ ਸੁਵਿਧਾ ਨਹੀਂ ਪਹੁੰਚੀ ਹੈ। ਖਹਿਰਾ ਨੇ ਅਨੁਸਾਰ ਸਰਕਾਰ ਨੂੰ ਖ਼ੁਦ ਹੀ ਨਹੀਂ ਪਤਾ ਕਿ ਸੂਬੇ ਵਿੱਚ ਬਿਜਲੀ ਦਾ ਕਿੰਨਾ ਉਤਪਾਦਨ ਹੋ ਰਿਹਾ ਹੈ। ਉਨ੍ਹਾਂ ਸੂਬੇ ਵਿੱਚ ਬਿਜਲੀ ਸਰਪਲੱਸ ਹੋਣ ਦੇ ਦਾਅਵਿਆਂ ਨੂੰ ਖੋਖਲਾ ਦੱਸਿਆ। ਖਹਿਰਾ ਨੇ ਕਿਹਾ ਕਿ ਇਸ ਸਮੇਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਬੰਧ ਠੀਕ ਨਹੀਂ ਹਨ ਅਜਿਹੇ ਸਮੇਂ ਵਿਚ ਪਾਕਿਸਤਾਨ ਨੂੰ ਬਿਜਲੀ ਵੇਚਣ ਦੀ ਗੱਲ ਹਾਸੋਹੀਣੀ ਜਾਪਦੀ ਹੈ।
First Published: Friday, 21 April 2017 6:42 PM

Related Stories

ਕਿਸਾਨ ਜਥੇਬੰਦੀਆਂ ਮੰਨੀਆਂ, ਧਰਨੇ ਲਈ ਹੋਰ ਥਾਂ ਦੀ ਮਨਜ਼ੂਰੀ ਮੰਗੀ
ਕਿਸਾਨ ਜਥੇਬੰਦੀਆਂ ਮੰਨੀਆਂ, ਧਰਨੇ ਲਈ ਹੋਰ ਥਾਂ ਦੀ ਮਨਜ਼ੂਰੀ ਮੰਗੀ

ਚੰਡੀਗੜ੍ਹ: ਹਾਈਕੋਰਟ ਦੇ ਹੁਕਮਾਂ ਅਨੁਸਾਰ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਅੱਜ

ਰਾਮ ਰਹੀਮ ਦੇ ਘਰ 'ਤੇ ਪੁਲਿਸ ਨੇ ਮਾਰਿਆ ਛਾਪਾ
ਰਾਮ ਰਹੀਮ ਦੇ ਘਰ 'ਤੇ ਪੁਲਿਸ ਨੇ ਮਾਰਿਆ ਛਾਪਾ

ਪੰਚਕੂਲਾ: ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਗੰਗਾਨਗਰ

ਕਾਂਗਰਸ ਦੇ ਜਾਖੜ ਤੇ 'ਆਪ' ਦੇ ਖਜੂਰੀਆ ਵਿਰੁੱਧ ਬੀਜੇਪੀ ਦਾ ਸਲਾਰੀਆ 'ਬੰਬ'
ਕਾਂਗਰਸ ਦੇ ਜਾਖੜ ਤੇ 'ਆਪ' ਦੇ ਖਜੂਰੀਆ ਵਿਰੁੱਧ ਬੀਜੇਪੀ ਦਾ ਸਲਾਰੀਆ 'ਬੰਬ'

ਗੁਰਦਾਸਪੁਰ: ਵਿਰੋਧੀਆਂ ਧਿਰਾਂ ‘ਚੋਂ ਸਭ ਤੋਂ ਦੇਰ ਨਾਲ ਅੱਜ ਭਾਜਪਾ ਨੇ ਵੀ

ਜਲੰਧਰ 'ਚ ਔਰਤ ਦਾ ਕਤਲ, ਸੀਸੀਟੀਵੀ 'ਚ ਸੱਸ ਕੈਦ
ਜਲੰਧਰ 'ਚ ਔਰਤ ਦਾ ਕਤਲ, ਸੀਸੀਟੀਵੀ 'ਚ ਸੱਸ ਕੈਦ

ਜਲੰਧਰ: ਸ਼ਹਿਰ ਦੇ ਪੌਸ਼ ਇਲਾਕੇ ਕਰੋਲ ਬਾਗ ‘ਚ ਇੱਕ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਗਲਾ

ਕੈਪਟਨ ਸਰਕਾਰ ਦੇ ਕਿਸਾਨਾ ਦਮਨ ਵਿਰੁੱਧ ਡਟੀਆਂ ਜਮਹੂਰੀ ਜਥੇਬੰਦੀਆਂ
ਕੈਪਟਨ ਸਰਕਾਰ ਦੇ ਕਿਸਾਨਾ ਦਮਨ ਵਿਰੁੱਧ ਡਟੀਆਂ ਜਮਹੂਰੀ ਜਥੇਬੰਦੀਆਂ

ਚੰਡੀਗੜ੍ਹ: ਪੰਜਾਬ ਦੀਆਂ ਇਨਕਲਾਬੀ ਜਮਹੂਰੀ ਜਥੇਬੰਦੀਆਂ ਸੀ.ਪੀ.ਆਈ. ਐਮ.ਐਲ. ਨਿਊ

ਬਲਾਤਕਾਰੀ ਬਾਬੇ ਰਾਮ ਰਹੀਮ ਖ਼ਿਲਾਫ਼ ਇੱਕ ਹੋਰ ਕਤਲ ਕੇਸ
ਬਲਾਤਕਾਰੀ ਬਾਬੇ ਰਾਮ ਰਹੀਮ ਖ਼ਿਲਾਫ਼ ਇੱਕ ਹੋਰ ਕਤਲ ਕੇਸ

ਮੋਗਾ: ਮੋਗਾ ਦੇ ਪਿੰਡ ਖੋਸਾ ਰਣਧੀਰ ਦੇ ਡੇਰਾ ਪ੍ਰੇਮੀ ਜਗਸੀਰ ਸਿੰਘ ਦਾ ਕਥਿਤ ਕਤਲ

ਬੁਲੇਟ ਦੇ ਪਟਾਕੇ ਮਰਵਾਉਣ ਵਾਲਿਆਂ ਦੀ ਸ਼ਾਮਤ, 5 ਸਾਲ ਜਾਣਾ ਪਉ ਜੇਲ੍ਹ!
ਬੁਲੇਟ ਦੇ ਪਟਾਕੇ ਮਰਵਾਉਣ ਵਾਲਿਆਂ ਦੀ ਸ਼ਾਮਤ, 5 ਸਾਲ ਜਾਣਾ ਪਉ ਜੇਲ੍ਹ!

ਚੰਡੀਗੜ੍ਹ: ਹੁਣ ਪਟਾਕੇ ਦੀ ਅਵਾਜ਼ ਕੱਢਣ ਵਾਲੇ ਸਾਇਲੰਸਰਾਂ, ਮਲਟੀਟੋਨ ਹਾਰਨ ਤੇ

ਕੈਪਟਨ ਸਰਕਾਰ ਨੂੰ ਝਟਕਾ! ਹਾਈਕੋਰਟ ਵੱਲੋਂ ਕਿਸਾਨਾਂ ਦੇ ਹੱਕ 'ਚ ਫੈਸਲਾ
ਕੈਪਟਨ ਸਰਕਾਰ ਨੂੰ ਝਟਕਾ! ਹਾਈਕੋਰਟ ਵੱਲੋਂ ਕਿਸਾਨਾਂ ਦੇ ਹੱਕ 'ਚ ਫੈਸਲਾ

ਚੰਡੀਗੜ੍ਹ: ਕਿਸਾਨਾਂ ਦੇ ਧਰਨੇ ਨੂੰ ਗ਼ੈਰਕਾਨੂੰਨੀ ਐਲਾਨਣ ਵਾਲੀ ਪਟੀਸ਼ਨ ‘ਤੇ

ਆਪ' ਉਮੀਦਵਾਰ ਦੇ ਸੁਰੱਖਿਆ ਗਾਰਡ ਨੇ ਵਰ੍ਹਾਈਆਂ ਅੰਨ੍ਹੇਵਾਹ ਗੋਲੀਆਂ
ਆਪ' ਉਮੀਦਵਾਰ ਦੇ ਸੁਰੱਖਿਆ ਗਾਰਡ ਨੇ ਵਰ੍ਹਾਈਆਂ ਅੰਨ੍ਹੇਵਾਹ ਗੋਲੀਆਂ

ਪਠਾਨਕੋਟ: ਫ਼ਿਲਮੀ ਅਦਾਕਾਰ ਵਿਨੋਦ ਖੰਨਾ ਦੀ ਮੌਤ ਹੋ ਜਾਣ ਕਾਰਨ ਵਿਹਲੀ ਹੋਈ