ਕੈਪਟਨ ਸਰਕਾਰ ਲਈ ਨਵੀਂ ਮੁਸੀਬਤ, ਸੜਕਾਂ 'ਤੇ ਆਏ ਅਧਿਆਪਕਾਂ ਦੀ 'ਆਪ' ਨੇ ਫੜੀ ਬਾਂਹ

By: ਏਬੀਪੀ ਸਾਂਝਾ | | Last Updated: Sunday, 11 March 2018 5:16 PM
 ਕੈਪਟਨ ਸਰਕਾਰ ਲਈ ਨਵੀਂ ਮੁਸੀਬਤ, ਸੜਕਾਂ 'ਤੇ ਆਏ ਅਧਿਆਪਕਾਂ ਦੀ 'ਆਪ' ਨੇ ਫੜੀ ਬਾਂਹ

ਚੰਡੀਗੜ੍ਹ: ਕੈਪਟਨ ਸਰਕਾਰ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ ਕਿਉਂਕਿ ਸੜਕਾਂ ‘ਤੇ ਆਏ ਅਧਿਆਪਕਾਂ ਦੀ ‘ਆਪ’ ਨੇ ਬਾਂਹ ਫੜ ਲਈ ਹੈ। ਆਮ ਆਦਮੀ ਪਾਰਟੀ (ਆਪ) ਸਰਕਾਰੀ ਸਕੂਲਾਂ ‘ਚ ਐਸਐਸਏ, ਰਮਸਾ ਤੇ ਕੰਪਿਊਟਰ ਸ਼੍ਰੇਣੀ ਅਧੀਨ ਪੜ੍ਹਾ ਰਹੇ ਅਧਿਆਪਕਾਂ ਨਾਲ ਡਟ ਕੇ ਖਲੋ ਗਈ ਹੈ। ‘ਆਪ’ ਨੇ ਅਧਿਆਪਕਾਂ ਨਾਲ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਕੋਝੇ ਮਜ਼ਾਕ ਨੂੰ ਗੰਭੀਰਤਾ ਨਾਲ ਲੈਂਦਿਆਂ ਐਲਾਨ ਕੀਤਾ ਹੈ ਕਿ ਆਗਾਮੀ ਵਿਧਾਨ ਸਭਾ ਸੈਸ਼ਨ ਦੌਰਾਨ ਅਧਿਆਪਕਾਂ ਦੀਆਂ ਤਨਖ਼ਾਹਾਂ ‘ਚ ਵੱਡੀ ਕਟੌਤੀ ਕਰਨ ਦੀ ਤਜਵੀਜ਼ ਦਾ ਡਟ ਕੇ ਵਿਰੋਧ ਕਰੇਗੀ। ‘ਆਪ’ ਇਨ੍ਹਾਂ ਅਧਿਆਪਕਾਂ ਨੂੰ ਬਿਨਾ ਕਿਸੇ ਸ਼ਰਤ ਪੱਕਾ ਕਰਨ ਦੀ ਵਕਾਲਤ ਕਰੇਗੀ।

 

‘ਆਪ’ ਵੱਲੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ, ਉਪ ਆਗੂ ਬੀਬੀ ਸਰਬਜੀਤ ਕੌਰ ਮਾਣੂੰਕੇ ਤੇ ਸੂਬਾ ਸਹਿ ਪ੍ਰਧਾਨ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰੀ ਸਕੂਲਾਂ ‘ਚ ਨਿਯੁਕਤ ਐਸਐਸਏ, ਰਮਸਾ ਤੇ ਕੰਪਿਊਟਰ ਅਧਿਆਪਕਾਂ ਨਾਲ ਸਬੰਧਤ ਯੂਨੀਅਨ ਦੇ ਵਫ਼ਦ ਨੇ ਬਾਰਾ ਸਿੰਘ, ਜੱਗਰ ਸਿੰਘ, ਗੁਰਪ੍ਰੀਤ ਪਿਸ਼ੌਰੀਆ, ਮੰਗਤ ਜਿੰਦਲ, ਹਨੀਸ਼ ਬਾਂਸਲ ਤੇ ਸੰਜੀਵ ਕੁਮਾਰ ਦੀ ਅਗਵਾਈ ‘ਚ ਅਮਨ ਅਰੋੜਾ ਰਾਹੀਂ ਪਾਰਟੀ ਨੂੰ ਮੰਗ ਪੱਤਰ ਸੌਂਪਿਆ।

 

ਇਸ ਤੋਂ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਸਰਕਾਰ ਇਨ੍ਹਾਂ ਅਧਿਆਪਕਾਂ ਨੂੰ ਪੱਕਾ ਕਰਨ ਦੀ ਸ਼ਰਤ ਹੇਠ ਇਨ੍ਹਾਂ ਦੀਆਂ ਤਨਖ਼ਾਹਾਂ ‘ਚ 70 ਤੋਂ 80 ਫ਼ੀਸਦੀ ਤੱਕ ਦੀ ਕਟੌਤੀ ਕਰਨ ਜਾ ਰਹੀ ਹੈ। ਇਸ ਕਾਰਨ ਇਨ੍ਹਾਂ ਅਧਿਆਪਕਾਂ ‘ਚ ਨਿਰਾਸ਼ਾ ਫੈਲ ਗਈ ਹੈ, ਜਿਸ ਦਾ ਬੁਰਾ ਅਸਰ ਸਿੱਧਾ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਪੈ ਰਿਹਾ ਹੈ।

 

ਭਗਵੰਤ ਮਾਨ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵਾਂਗ ਮੌਜੂਦਾ ਕੈਪਟਨ ਸਰਕਾਰ ਵੀ ਸੂਬੇ ‘ਚ ਸਰਕਾਰੀ ਸਕੂਲ ਸਿੱਖਿਆ ਪ੍ਰਣਾਲੀ ਨੂੰ ਤਬਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਲੋਕ ਸਭਾ ਦੇ ਜਾਰੀ ਸੈਸ਼ਨ ‘ਚ ਉਠਾਉਣ ਦੇ ਨਾਲ-ਨਾਲ ਸਪੀਕਰ ਸੁਮਿਤਰਾ ਮਹਾਜਨ ਨੂੰ ਮਿਲ ਕੇ ਅਪੀਲ ਕਰਨਗੇ ਕਿ ਉਹ ਮੱਧ ਪ੍ਰਦੇਸ਼ ਵਾਂਗ ਇੱਕ ਪੱਤਰ ਪੰਜਾਬ ਸਰਕਾਰ ਨੂੰ ਵੀ ਲਿਖਣ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਸਕੂਲ ਸਿੱਖਿਆ ਲਈ ਅਪਣਾਈ ਗਈ ਕ੍ਰਾਂਤੀਕਾਰੀ ਨੀਤੀ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਵੀ ਲਾਗੂ ਕਰਾਉਣ ਲਈ ਦਬਾਅ ਪਾਉਣ।

 

ਇਸੇ ਤਰ੍ਹਾਂ ਸੁਖਪਾਲ ਸਿੰਘ ਖਹਿਰਾ, ਬੀਬੀ ਸਰਬਜੀਤ ਕੌਰ ਮਾਣੂੰਕੇ ਤੇ ਅਮਨ ਅਰੋੜਾ ਨੇ ਦੱਸਿਆ ਕਿ ਇਹ ਵਿਧਾਨ ਸਭਾ ਸੈਸ਼ਨ ਦੌਰਾਨ ਅਧਿਆਪਕਾਂ ਨੂੰ ਬਗੈਰ ਵੇਤਨ ਕਟੌਤੀ ਪੱਕੇ ਕਰਨ। ‘ਆਪ’ ਆਗੂਆਂ ਨੇ ਦਲੀਲ ਦਿੱਤੀ ਕਿ ਜੋ ਅਧਿਆਪਕ 10-10 ਸਾਲਾਂ ਤੋਂ ਸਰਕਾਰੀ ਸਕੂਲਾਂ ‘ਚ ਪੜ੍ਹਾ ਰਹੇ ਹਨ, ਉਨ੍ਹਾਂ ‘ਤੇ ਪ੍ਰੋਬੇਸ਼ਨਲ ਪੀਰੀਅਡ ਦੀ ਸ਼ਰਤ ਬਿਲਕੁਲ ਗੈਰ ਜ਼ਰੂਰੀ ਹੈ।

 

‘ਆਪ’ ਆਗੂਆਂ ਨੇ ਕਿਹਾ ਕਿ ਉਹ ਨਾ ਕੇਵਲ ਸਰਕਾਰੀ ਸਕੂਲਾਂ ਬਲਕਿ ਸਾਰੇ ਸਰਕਾਰੀ ਵਿਭਾਗਾਂ ‘ਚ ਠੇਕਾ ਭਰਤੀ, ਆਰਜ਼ੀ ਭਰਤੀ ਤੇ ਆਊਟ ਸੋਰਸਿੰਗ ਭਰਤੀ ਦੇ ਵਿਰੁੱਧ ਹੈ ਅਤੇ ਬਰਾਬਰ ਕੰਮ-ਬਰਾਬਰ ਤਨਖ਼ਾਹ ਆਧਾਰਤ ਪੱਕੀ ਭਰਤੀ ਦੀ ਵਕਾਲਤ ਕਰਦੀ ਹੈ।

First Published: Sunday, 11 March 2018 5:16 PM

Related Stories

ਆਮ ਆਦਮੀ ਪਾਰਟੀ ਦੋਫਾੜ, ਨਵੀਂ ਪਾਰਟੀ ਦਾ ਹੋ ਸਕਦੈ ਐਲਾਨ!
ਆਮ ਆਦਮੀ ਪਾਰਟੀ ਦੋਫਾੜ, ਨਵੀਂ ਪਾਰਟੀ ਦਾ ਹੋ ਸਕਦੈ ਐਲਾਨ!

ਚੰਡੀਗੜ੍ਹ: ਆਮ ਆਦਮੀ ਪਾਰਟੀ ਦਾ ਦੋਫਾੜ ਹੋਣਾ ਤੈਅ ਹੈ। ਇਸ ਦੇ ਸੰਕੇਤ ਅੱਜ ਦਿੱਲੀ

ਜਗਤਾਰ ਸਿੰਘ ਤਾਰਾ ਨੂੰ ਰਿਹਾਅ ਕਰਨ ਦੀ ਮੰਗ
ਜਗਤਾਰ ਸਿੰਘ ਤਾਰਾ ਨੂੰ ਰਿਹਾਅ ਕਰਨ ਦੀ ਮੰਗ

ਅੰਮ੍ਰਿਤਸਰ: ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ

ਮਜੀਠੀਆ ਨੇ ਸਿੱਧੂ ਜੋੜੀ 'ਤੇ ਲਾਏ STF ਰਿਪੋਰਟ ਲੀਕ ਕਰਨ ਦੇ ਇਲਜ਼ਾਮ
ਮਜੀਠੀਆ ਨੇ ਸਿੱਧੂ ਜੋੜੀ 'ਤੇ ਲਾਏ STF ਰਿਪੋਰਟ ਲੀਕ ਕਰਨ ਦੇ ਇਲਜ਼ਾਮ

ਚੰਡੀਗੜ੍ਹ: ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਵਿਰੁੱਧ ਆਈ

ਬੇਅੰਤ ਸਿੰਘ ਕਤਲ ਦੇ ਦੋਸ਼ 'ਚ ਤਾਰਾ ਨੂੰ ਉਮਰ ਕੈਦ
ਬੇਅੰਤ ਸਿੰਘ ਕਤਲ ਦੇ ਦੋਸ਼ 'ਚ ਤਾਰਾ ਨੂੰ ਉਮਰ ਕੈਦ

ਚੰਡੀਗੜ੍ਹ: ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਜਗਤਾਰ

ਮਜੀਠੀਆ ਮਾਮਲੇ 'ਚ ਕੈਪਟਨ ਸਰਕਾਰ ਵੀ ਦੋਫਾੜ..?
ਮਜੀਠੀਆ ਮਾਮਲੇ 'ਚ ਕੈਪਟਨ ਸਰਕਾਰ ਵੀ ਦੋਫਾੜ..?

ਚੰਡੀਗੜ੍ਹ: ਬਿਕਰਮ ਸਿੰਘ ਮਜੀਠੀਆ ਤੋਂ ਮੁਆਫ਼ੀ ਮੰਗ ਕੇ ਜਿੱਥੇ ਅਰਵਿੰਦ ਕੇਜਰੀਵਾਲ

ਫ਼ੌਜੀ ਦੇ ਰਾਜ 'ਚ ਅਕਾਲੀ ਪਾਉਣ ਲੱਗੇ ਫ਼ੌਜੀਆਂ 'ਤੇ ਡੋਰੇ..!
ਫ਼ੌਜੀ ਦੇ ਰਾਜ 'ਚ ਅਕਾਲੀ ਪਾਉਣ ਲੱਗੇ ਫ਼ੌਜੀਆਂ 'ਤੇ ਡੋਰੇ..!

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ (ਰਿਟਾ) ਜਨਰਲ

ਰਿਸ਼ੇਤਾਦਰ ਨੇ ਹੀ ਰਗੜਿਆ ਮਜੀਠੀਆ..!
ਰਿਸ਼ੇਤਾਦਰ ਨੇ ਹੀ ਰਗੜਿਆ ਮਜੀਠੀਆ..!

ABP ਸਾਂਝਾ ਐਕਸਕਲੂਸਿਵ   ਚੰਡੀਗੜ੍ਹ: ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਹਰਪ੍ਰੀਤ ਸਿੰਘ

ਜਗਤਾਰ ਤਾਰਾ ਲਈ CBI ਨੇ ਮੰਗੀ ਫਾਂਸੀ
ਜਗਤਾਰ ਤਾਰਾ ਲਈ CBI ਨੇ ਮੰਗੀ ਫਾਂਸੀ

ਚੰਡੀਗੜ੍ਹ: ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ‘ਚ ਚੰਡੀਗੜ੍ਹ ਦੀ

ਰਾਮ ਰਹੀਮ ਦੇ ਡੇਰੇ 'ਤੇ ਵੱਡਾ ਸੰਕਟ..!
ਰਾਮ ਰਹੀਮ ਦੇ ਡੇਰੇ 'ਤੇ ਵੱਡਾ ਸੰਕਟ..!

ਸਿਰਸਾ: ਡੇਰਾ ਸਿਰਸਾ ਪ੍ਰਮੁੱਖ ਨੂੰ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਡੇਰਾ ਸੱਚਾ ਸੌਦਾ