ਪੁਰਾਣੀਆਂ ਗਲਤੀਆਂ ਸੁਧਾਰਨ 'ਚ 'ਆਪ'

By: abp sanjha | | Last Updated: Friday, 19 May 2017 12:46 PM
ਪੁਰਾਣੀਆਂ ਗਲਤੀਆਂ ਸੁਧਾਰਨ 'ਚ 'ਆਪ'

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਵਿੱਚ ਕੀਤੀਆਂ ਗਲਤੀਆਂ ਨੂੰ ਸੁਧਾਰਨਾਂ ਚਾਹੁੰਦੀ ਹੈ। ਇਸ ਲਈ ਸੁੱਚਾ ਸਿੰਘ ਛੋਟੇਪੁਰ ਸਣੇ ਪਾਰਟੀ ਛੱਡ ਗਏ ਸਾਰੇ ਲੀਡਰਾਂ ਤੇ ਵਰਕਰਾਂ ਨੂੰ ਵਾਪਸ ਲਿਆਉਣ ਦੀ ਰਣਨੀਤੀ ਘੜੀ ਜਾ ਰਹੀ ਹੈ। ਪਾਰਟੀ ਦੀ ਪੰਜਾਬ ਇਕਾਈ ਦੇ ਉੱਪ ਪ੍ਰਧਾਨ ਅਮਨ ਅਰੋੜਾ ਦਾ ਕਹਿਣਾ ਹੈ ਕਿ ਜਿਹੜੇ ਵਾਲੰਟੀਅਰ ਤੇ ਲੀਡਰ ਪਾਰਟੀ ਛੱਡ ਗਏ ਹਨ ਜਾਂ ਕੱਢਿਆ ਗਿਆ, ਉਨ੍ਹਾਂ ਦਾ ‘ਆਪ’ ਵਿੱਚ ਸਵਾਗਤ ਕੀਤਾ ਜਾਵੇਗਾ। ਹੋਰ ਤਾਂ ਹੋਰ ਅਰੋੜਾ ਨੇ ਪਹਿਲੀ ਵਾਰ ਮੰਨਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਾਰ ਦੇ ਕਾਰਨਾਂ ਵਿੱਚ ਛੋਟੇਪੁਰ ਵੀ ਵੱਡਾ ਕਾਰਨ ਸਨ। ਉਨ੍ਹਾਂ ਨੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੇ ਕਾਰਜਕਾਲ ਨੂੰ ਵਧੀਆ ਦੱਸਿਆ।

 

ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਸਾਲ ਪਹਿਲਾਂ ਚੋਣ ਹਾਰ ਕੇ ਹੁਣ ਕਾਂਗਰਸੀ ਨੂੰ ਇੱਕਮੁੱਠ ਕਰ ਲਿਆ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਕੋਲ ਵੀ ਪੰਜ ਸਾਲ ਹਨ। ਉਹ ਵੀ ਆਪਣਾ ਪਰਿਵਾਰ ਇੱਕਮੁੱਠ ਕਰਨ ਵਿੱਚ ਕਾਮਯਾਬ ਹੋਵੇਗੀ। ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖ਼ਾਲਸਾ ਬਾਰੇ ਅਰਵਿੰਦ ਕੇਜਰੀਵਾਲ ਨਾਲ ਗੱਲ ਚੱਲੀ ਹੈ। ਉਨ੍ਹਾਂ ਕਿਹਾ ਕਿ ਡਾ. ਗਾਂਧੀ ਤੇ ਹਰਿੰਦਰ ਸਿੰਘ ਖ਼ਾਲਸਾ ਸਰਗਰਮ ਭੂਮਿਕਾ ਨਿਭਾਅ ਸਕਦੇ ਹਨ।

 

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦਾ ਜਥੇਬੰਦਕ ਢਾਂਚਾ ਮਹੀਨੇ ਦੇ ਅੰਦਰ-ਅੰਦਰ ਬਣਾ ਦਿੱਤਾ ਜਾਵੇਗਾ। ਇਸ ਵਿੱਚ ਦਿੱਲੀ ਹਾਈ ਕਮਾਂਡ ਦੀ ਕੋਈ ਦਖ਼ਲਅੰਦਾਜ਼ੀ ਨਹੀਂ ਹੋਵੇਗੀ। ਭਗਵੰਤ ਮਾਨ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਬਣਾਏ ਜਾਣ ਸਬੰਧੀ ਪਰਵਾਸੀ ਪੰਜਾਬੀਆਂ ਵੱਲੋਂ ਕੀਤੇ ਗਏ ਵਿਰੋਧ ਬਾਰੇ ਉਨ੍ਹਾਂ ਕਿਹਾ ਕਿ ਮਾਨ ਨੂੰ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਪਰਵਾਸੀ ਪੰਜਾਬੀਆਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਗੱਲਬਾਤ ਕੀਤੀ। ਉਨ੍ਹਾਂ ਨੂੰ ਪਾਰਟੀ ਵਿੱਚ ਰਹਿਣ ਲਈ ਮਨਾ ਲਿਆ।

First Published: Friday, 19 May 2017 12:46 PM

Related Stories

ਪੁਲਿਸ ਮੁਲਾਜ਼ਮਾਂ ਨੂੰ ਛੁੱਟੀ ਦਾ ਐਲਾਨ
ਪੁਲਿਸ ਮੁਲਾਜ਼ਮਾਂ ਨੂੰ ਛੁੱਟੀ ਦਾ ਐਲਾਨ

ਬਠਿੰਡਾ: ਪੁਲਿਸ ਮੁਲਾਜ਼ਮਾਂ ਨੂੰ ਜਨਮ ਦਿਨ ਤੇ ਵਿਆਹ ਦੀ ਵਰ੍ਹੇਗੰਢ ਮੌਕੇ ਛੁੱਟੀ

ਭਗਵੰਤ ਮਾਨ ਦੇ ਉਪਰਾਲੇ ਨਾਲ ਵਤਨ ਪਰਤੇ 20 ਮੁੰਡੇ
ਭਗਵੰਤ ਮਾਨ ਦੇ ਉਪਰਾਲੇ ਨਾਲ ਵਤਨ ਪਰਤੇ 20 ਮੁੰਡੇ

ਜਲੰਧਰ: ਦੁਬਈ ‘ਚ ਫਸੇ ਹੋਣ ਦਾ ਵੀਡੀਓ ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਨੂੰ

ਸ਼ਰਾਬ ਕੇਸ: ਹਾਈਕੋਰਟ ਵੱਲੋਂ ਕੈਪਟਨ ਸਰਕਾਰ ਨੂੰ ਨੋਟਿਸ
ਸ਼ਰਾਬ ਕੇਸ: ਹਾਈਕੋਰਟ ਵੱਲੋਂ ਕੈਪਟਨ ਸਰਕਾਰ ਨੂੰ ਨੋਟਿਸ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਹੋਟਲਾਂ,

ਔਰਤ ਦਾ ਗਲ ਵੱਢ ਕੇ ਹੱਤਿਆ
ਔਰਤ ਦਾ ਗਲ ਵੱਢ ਕੇ ਹੱਤਿਆ

ਧਨੌਲਾ: ਪਿੰਡ ਬਡਬਰ ਵਿਖੇ ਜ਼ਮੀਨੀ ਟੁਕੜੇ ਨੂੰ ਲੈ ਕੇ ਇੱਕ ਮਹਿਲਾ ਦਾ ਗਲ ਵੱਢ ਕੇ ਕਤਲ

ਕਪਿਲ ਦੀ ਬੇੜੀ ਬੰਨ੍ਹੇ ਲਾਏਗੀ ਭਾਰਤੀ
ਕਪਿਲ ਦੀ ਬੇੜੀ ਬੰਨ੍ਹੇ ਲਾਏਗੀ ਭਾਰਤੀ

ਚੰਡੀਗੜ੍ਹ: ਟੀਵੀ ਦੇ ਸੁਪਰ ਡੁਪਰ ਹਿੱਟ ਸ਼ੋਅ ਤੋਂ ਫਲਾਪ ਸ਼ੋਅ ਦੇ ਰਾਹ ਵੱਲ ਜਾ ਰਹੇ

ਹੌਲਦਾਰ ਨੂੰ ਕੁੱਟਣ ਵਾਲੇ ਦਾ ਪੁਲਿਸ ਨੇ ਨਹੀਂ ਮੰਗਿਆ ਰਿਮਾਂਡ
ਹੌਲਦਾਰ ਨੂੰ ਕੁੱਟਣ ਵਾਲੇ ਦਾ ਪੁਲਿਸ ਨੇ ਨਹੀਂ ਮੰਗਿਆ ਰਿਮਾਂਡ

ਪਟਿਆਲਾ: ਸ਼ਹਿਰ ‘ਚ ਟ੍ਰੈਫਿਕ ਪੁਲਿਸ ਦੇ ਹੌਲਦਾਰ ਦੀ ਕੁੱਟਮਾਰ ਕਰਨ ਵਾਲੇ ਤੇ

ਕੈਪਟਨ ਸਰਕਾਰ ਖਿਲਾਫ ਹੋਈਆਂ ਟਰੱਕ ਯੂਨੀਅਨਾਂ
ਕੈਪਟਨ ਸਰਕਾਰ ਖਿਲਾਫ ਹੋਈਆਂ ਟਰੱਕ ਯੂਨੀਅਨਾਂ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਦੀਆਂ ਟਰੱਕ ਯੂਨੀਅਨਾਂ ਖ਼ਤਮ ਕਰਨ ਦੇ

ਵੀਜ਼ੇ ਹੋਣ ਦੇ ਬਾਵਜੂਦ ਸਿੱਖ ਯਾਤਰੀ ਨਹੀਂ ਜਾ ਸਕੇ ਪਾਕਿਸਤਾਨ
ਵੀਜ਼ੇ ਹੋਣ ਦੇ ਬਾਵਜੂਦ ਸਿੱਖ ਯਾਤਰੀ ਨਹੀਂ ਜਾ ਸਕੇ ਪਾਕਿਸਤਾਨ

ਅੰਮ੍ਰਿਤਸਰ: ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 29 ਜੂਨ ਨੂੰ 178ਵੀਂ ਬਰਸੀ

ਗਿਆਨੀ ਗੁਰਮੁਖ ਸਿੰਘ ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ
ਗਿਆਨੀ ਗੁਰਮੁਖ ਸਿੰਘ ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ

ਅੰਮ੍ਰਿਤਸਰ/ਬਠਿੰਡਾ:- ਹਰਿਆਣਾ ਦੇ ਇਤਿਹਾਸਕ ਗੁਰਦੁਆਰਾ ਧਮਧਾਨ ਸਾਹਿਬ ਵਿਖੇ ਮੁੱਖ

ਇਲਾਜ ਨਹੀਂ ਕੈਪਟਨ ਸਰਕਾਰ ਤੋਂ 'ਮੁਫ਼ਤ ਕਫ਼ਨ' ਲਓ!
ਇਲਾਜ ਨਹੀਂ ਕੈਪਟਨ ਸਰਕਾਰ ਤੋਂ 'ਮੁਫ਼ਤ ਕਫ਼ਨ' ਲਓ!

ਚੰਡੀਗੜ੍ਹ: ਪੰਜਾਬ ਦੇ ਗਰੀਬ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚੋਂ ਮੁਫ਼ਤ ਇਲਾਜ