ਕਰਜ਼ੇ ਨੇ ਖਾ ਲਏ ਪੁੱਤ, ਰੋਂਦੇ ਬਜ਼ੁਰਗ ਮਾਪੇ

By: ਯਾਦਵਿੰਦਰ ਸਿੰਘ | | Last Updated: Tuesday, 9 January 2018 11:54 AM
ਕਰਜ਼ੇ ਨੇ ਖਾ ਲਏ ਪੁੱਤ, ਰੋਂਦੇ ਬਜ਼ੁਰਗ ਮਾਪੇ

ABP ਸਾਂਝਾ’ ਦੀ ਪੜਤਾਲ

ਯਾਦਵਿੰਦਰ ਸਿੰਘ

ਮਾਨਸਾ: ਮਾਂ-ਪਿਓ ਦੇ ਦੋ ਪੁੱਤ, ਦੋਵੇਂ ਇਸ ਦੁਨੀਆ ਤੋਂ ਚਲੇ। ਅੱਜ ਮਾਨਸਾ ਦੇ ਪਿੰਡ ਜਟਾਣਾ ਕਲਾਂ ‘ਚ ਇਹ ਬਜ਼ੁਰਗ ਜੋੜਾ ਇਕੱਲਤਾ ਹੰਢਾਅ ਰਿਹਾ ਹੈ। 22 ਸਾਲ ਦੀ ਉਮਰ ‘ਚ ਬੁੱਧਰਾਜ ਸਿੰਘ ਨੇ ਖ਼ੁਦਕੁਸ਼ੀ ਕਰ ਲਈ ਹੈ। ਛੋਟਾ ਬੇਟਾ ਸੱਪ ਦੇ ਡੱਸਣ ਕਾਰਨ ਦੁਨੀਆ ਤੋਂ ਚਲਾ ਗਿਆ।

 

ਪਿਤਾ ਕਰਮ ਸਿੰਘ ਜ਼ਿੰਮੀਦਾਰਾਂ ਨਾਲ ਸੀਰੀ ਰਲਦਾ ਸੀ। ਦੋ ਅਪਰੇਸ਼ਨ ਹੋਏ। ਇੱਕ ਅੱਖਾਂ ਦਾ ਤੇ ਦੂਜਾ ਹਰਨੀਆਂ ਦਾ। ਘਰ ਦੀ ਆਰਥਿਕਤਾ ਹਿੱਲ ਗਈ। ਬੇਟਾ ਜਿੰਨੀ ਦਿਹਾੜੀ ਕਮਾਉਂਦਾ ਸੀ, ਉਹ ਕਰਜ਼ੇ ਵਾਲਿਆਂ ਨੂੰ ਦੇਣ ‘ਚ ਲੰਘ ਜਾਂਦੀ। ਤਿੰਨ ਲੱਖ ਦਾ ਕਰਜ਼ਾ ਸੀ। ਬੇਟੇ ਬੁੱਧਰਾਜ ਨੇ ਕਦੇ ਕੋਈ ਖ਼ੁਦਕੁਸ਼ੀ ਵਾਲੀ ਗੱਲ ਨਹੀਂ ਕੀਤੀ ਸੀ ਪਰ ਇਕਦਮ ਖੁਦਕੁਸ਼ੀ ਕਰ ਲਈ।

 

ਦੋਵੇਂ ਪੁੱਤ ਜਾਣ ਤੋਂ ਬਾਅਦ ਪਿਤਾ ਹੋਰ ਸੰਕਟਾਂ ‘ਚ ਫਸ ਗਏ। ਹੱਥੀਂ ਕੰਮ ਹੁੰਦਾ ਨਹੀਂ ਤੇ ਜ਼ਮੀਨ ਜਾਂ ਕੋਈ ਹੋਰ ਸਾਧਨ ਹੈ ਨਹੀਂ। ਕਰਮ ਸਿੰਘ ਦੀ ਪਤਨੀ ਲੋਕਾਂ ਦਾ ਗੋਹਾ-ਕੂੜਾ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੀ ਹੈ। ਉੁਹ ਕਹਿੰਦੀ ਹੈ ਮੇਰੀ ਤਾਂ ਬਹਿ ਕੇ ਖਾਣ ਦੀ ਉਮਰ ਸੀ। ਸੋਚਿਆ ਦੀ ਸੀ ਜ਼ਿੰਦਗੀ ਦੇ ਆਖ਼ਰੀ ਸਾਲਾਂ ‘ਚ ਬੱਚਿਆਂ ਦਾ ਸੁਖ ਮਿਲੇਗਾ ਪਰ ਸਾਡੀ ਜ਼ਿੰਦਗੀ ਹੀ ਦੁੱਖ ਹੋ ਗਈ। ਸਾਡੇ ਕਰਮ ਮਾੜੇ ਸੀ ਸ਼ਾਇਦ ਇਸੇ ਕਰਕੇ ਸਾਡੇ ਨਾਲ ਇਹ ਹੋ ਰਿਹਾ ਹੈ। ਅਸੀਂ ਤਾਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਸੀ। ਇਸ ਉਮਰ ‘ਚ ਮੈਨੂੰ ਗੋਹਾ-ਕੂੜਾ ਕਰਨਾ ਪੈ ਰਿਹਾ ਹੈ। ਲੋਕਾਂ ਦੀਆਂ ਦਿਹਾੜੀਆਂ ਲਾਉਣ ਜਾਂਦੀ ਹਾਂ।

 

ਕਰਮ ਸਿੰਘ ਨੇ ਕਿਹਾ ਕਿ ਕਿਸੇ ਸਰਕਾਰ ਨੇ ਹੁਣ ਤੱਕ ਸਾਡੀ ਕੋਈ ਗੱਲ ਨਹੀਂ ਸੁਣੀ। ਸਰਕਾਰਾਂ ਸਾਡੇ ਗਰੀਬਾਂ ਦੀ ਨਹੀਂ ਸੁਣਦੀਆਂ। ਸਰਕਾਰਾਂ ਨੂੰ ਸਭ ਤੋਂ ਪਹਿਲਾਂ ਸਾਡੇ ਜਿਹੇ ਲੋਕਾਂ ਦਾ ਹੱਥ ਫੜਣਾ ਚਾਹੀਦਾ ਹੈ।

First Published: Tuesday, 9 January 2018 11:54 AM

Related Stories

ਕੈਪਟਨ ਦੇ ਨੇੜੇ ਕਿਵੇਂ ਪਹੁੰਚੇ ਸੁਰੇਸ਼ ਕੁਮਾਰ?
ਕੈਪਟਨ ਦੇ ਨੇੜੇ ਕਿਵੇਂ ਪਹੁੰਚੇ ਸੁਰੇਸ਼ ਕੁਮਾਰ?

ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬ ਦੇ ਪ੍ਰਮੁੱਖ ਮੁੱਖ ਸਕੱਤਰ ਸੁਰੇਸ਼ ਕੁਮਾਰ

ਸੁਰੇਸ਼ ਕੁਮਾਰ ਕਾਰਨ ਉਜਾਗਰ ਹੋਏ ਸਰਕਾਰ ਦੇ ਪਾਵਰ ਸੈਂਟਰ
ਸੁਰੇਸ਼ ਕੁਮਾਰ ਕਾਰਨ ਉਜਾਗਰ ਹੋਏ ਸਰਕਾਰ ਦੇ ਪਾਵਰ ਸੈਂਟਰ

ਯਾਦਵਿੰਦਰ ਸਿੰਘ ਚੰਡੀਗੜ੍ਹ: ਸੁਰੇਸ਼ ਕੁਮਾਰ ਦੇ ਕੇਸ ਨੇ ਕੈਪਟਨ ਸਰਕਾਰ ‘ਚ ਬਣੇ

ਰਾਣਾ ਨੂੰ ਰਾਹੁਲ ਗਾਂਧੀ ਦੇ 'ਬੀਬੇ ਰਾਣੇ' ਲੈ ਡੁੱਬੇ
ਰਾਣਾ ਨੂੰ ਰਾਹੁਲ ਗਾਂਧੀ ਦੇ 'ਬੀਬੇ ਰਾਣੇ' ਲੈ ਡੁੱਬੇ

ਯਾਦਵਿੰਦਰ ਸਿੰਘ   ਚੰਡੀਗੜ੍ਹ: ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਸਤੀਫਾ ਦੇ

ਰਾਣਾ ਗੁਰਜੀਤ ਤੋਂ ਬਾਅਦ ਦੁਆਬੇ 'ਚੋਂ ਕਿਸ ਦੀ ਖੁੱਲ੍ਹੇਗੀ ਕਿਸਮਤ?
ਰਾਣਾ ਗੁਰਜੀਤ ਤੋਂ ਬਾਅਦ ਦੁਆਬੇ 'ਚੋਂ ਕਿਸ ਦੀ ਖੁੱਲ੍ਹੇਗੀ ਕਿਸਮਤ?

ਇਮਰਾਨ ਖ਼ਾਨ  ਜਲੰਧਰ: 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਦੁਆਬਾ ਦੇ ਲੋਕਾਂ ਨੇ 23

Sanjha Special: ਵਿਦੇਸ਼ਾਂ 'ਚ ਜ਼ੁਰਮ-ਹਿੰਸਾ ਵੱਲ ਕਿਉਂ ਵਧ ਰਿਹੈ ਪੰਜਾਬੀ ?
Sanjha Special: ਵਿਦੇਸ਼ਾਂ 'ਚ ਜ਼ੁਰਮ-ਹਿੰਸਾ ਵੱਲ ਕਿਉਂ ਵਧ ਰਿਹੈ ਪੰਜਾਬੀ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਪਿਛਲੇ ਦਿਨਾਂ ਤੋਂ ਲਗਾਤਾਰ ਵਿਦੇਸ਼ਾਂ ‘ਚ ਰਹਿੰਦੇ

Political Postmortem: ਪੰਜਾਬ ਬੀਜੇਪੀ ਆਪਣੇ ਹੀ 'ਸਿਧਾਂਤ' ਖ਼ਿਲਾਫ ਕਿਉਂ ?
Political Postmortem: ਪੰਜਾਬ ਬੀਜੇਪੀ ਆਪਣੇ ਹੀ 'ਸਿਧਾਂਤ' ਖ਼ਿਲਾਫ ਕਿਉਂ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਬੀਜੇਪੀ ਆਪਣੇ ਆਪ ਨੂੰ ਸਭ ਤੋਂ ਵੱਧ ਸਿਧਾਂਤ ਮੰਨਣ

ਸਾਬਕਾ ਮੰਤਰੀ ਦਾ ਵਿਲਾਇਤੀ ਯਾਰ ਸਤਪ੍ਰੀਤ ਸੱਤਾ ਪੁਲਿਸ ਨੂੰ ਨਹੀਂ 'ਵਾਂਟੇਡ'
ਸਾਬਕਾ ਮੰਤਰੀ ਦਾ ਵਿਲਾਇਤੀ ਯਾਰ ਸਤਪ੍ਰੀਤ ਸੱਤਾ ਪੁਲਿਸ ਨੂੰ ਨਹੀਂ 'ਵਾਂਟੇਡ'

ABP ਸਾਂਝਾ ਦੀ ਇਨਵੈਸਟੀਗੇਸ਼ਨ  ਅਮਨਦੀਪ ਦੀਕਸ਼ਿਤ  ਚੰਡੀਗੜ੍ਹ: ਸੱਤਪ੍ਰੀਤ ਸਿੰਘ ਸੱਤ

Political Postmortem: ਮਾਘੀ ਕਾਨਫਰੰਸ ਲਈ ਕਿਉਂ ਅੜਿਆ ਅਕਾਲੀ ਦਲ ?
Political Postmortem: ਮਾਘੀ ਕਾਨਫਰੰਸ ਲਈ ਕਿਉਂ ਅੜਿਆ ਅਕਾਲੀ ਦਲ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਸ੍ਰੀ ਮੁਕਤਸਰ ਸਾਹਿਬ ਵਿਖੇ

Sanjha Special: ਮੈਨੀਫੈਸਟੋ ਬਣਨਾ ਚਾਹੀਦੈ ਕਾਨੂੰਨੀ ਦਸਤਾਵੇਜ਼ ?
Sanjha Special: ਮੈਨੀਫੈਸਟੋ ਬਣਨਾ ਚਾਹੀਦੈ ਕਾਨੂੰਨੀ ਦਸਤਾਵੇਜ਼ ?

‘ਏਬੀਪੀ ਸਾਂਝਾ’ ਦੀ ਪੜਤਾਲ ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬ ‘ਚ

 Sanjha Special: ਕਿਸਾਨਾਂ ਨੂੰ ਕਿਉਂ ਲੱਗਦੈ 'ਠੰਢਾ ਜਿਹਾ ਕਰ ਰਹੇ ਕੈਪਟਨ ਸਾਬ੍ਹ?
Sanjha Special: ਕਿਸਾਨਾਂ ਨੂੰ ਕਿਉਂ ਲੱਗਦੈ 'ਠੰਢਾ ਜਿਹਾ ਕਰ ਰਹੇ ਕੈਪਟਨ ਸਾਬ੍ਹ?

‘ਏਬੀਪੀ ਸਾਂਝਾ’ ਦੀ ਪੜਤਾਲ ਯਾਦਵਿੰਦਰ ਸਿੰਘ ਚੰਡੀਗੜ੍ਹ: “ਕਰਜ਼ਾ ਕੁਰਜ਼ਾ