ਦਾਦੇ ਦੀ ਮੌਤ ਤੋਂ ਬਾਅਦ ਦਾਦੀ ਨੂੰ ਕਤਲ ਕਰ ਪੋਤੇ ਨੇ ਕੀਤੀ ਖ਼ੁਦਕੁਸ਼ੀ

By: ਰਵੀ ਇੰਦਰ ਸਿੰਘ | | Last Updated: Sunday, 14 January 2018 1:42 PM
ਦਾਦੇ ਦੀ ਮੌਤ ਤੋਂ ਬਾਅਦ ਦਾਦੀ ਨੂੰ ਕਤਲ ਕਰ ਪੋਤੇ ਨੇ ਕੀਤੀ ਖ਼ੁਦਕੁਸ਼ੀ

ਬਰਨਾਲਾ: ਯੂਥ ਕਾਂਗਰਸ ਦੇ ਇੱਕ ਵਰਕਰ ਨੇ ਦਾਦੇ ਦੀ ਮੌਤ ਤੋਂ ਖ਼ਬਰ ਸੁਣ ਕੇ ਆਪਣੀ ਦਾ ਕਤਲ ਕਰ ਦਿੱਤਾ ਤੇ ਬਾਅਦ ਵਿੱਚ ਖ਼ੁਦਕੁਸ਼ੀ ਕਰ ਲਈ। ਇਸ ਵਰਕਰ ਦਾ ਨਾਂਅ ਹਰਮੇਸ਼ ਮਿੱਤਲ ਉਰਫ਼ ਹਨੀ ਹੈ। ਹਨੀ ਦਾ ਦਾਦਾ ਕੈਂਸਰ ਦਾ ਮਰੀਜ਼ ਸੀ। ਹਨੀ ਦੇ ਮਾਂ-ਬਾਪ ਨਹੀਂ ਸਨ ਤੇ ਉਹ ਆਪਣੇ ਦਾਦਾ ਦਾਦੀ ਨਾਲ ਰਹਿੰਦਾ ਸੀ।

Honey_youth_congress_killer_his_grandmother_and_committed_suicide (2)

ਹਨੀ ਦੇ ਦਾਦੇ ਦੀ ਅੱਜ ਸਵੇਰੇ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿੱਚ ਮੌਤ ਹੋ ਗਈ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮੱਖਣ ਸ਼ਰਮਾ ਨੇ ਦੱਸਿਆ ਕਿ ਉਹ ਅੱਜ ਸਵੇਰੇ ਹਨੀ ਦੇ ਘਰ ਉਸ ਦੇ ਦਾਦੇ ਦੀ ਮੌਤ ‘ਤੇ ਅਫਸੋਸ ਕਰਨ ਆਏ ਸਨ। ਉਦੋਂ ਹਨੀ ਆਪਣੀ ਦਾਦੀ ਨੂੰ ਅੰਦਰ ਲੈ ਗਿਆ ਤੇ ਉੱਥੇ ਮੌਜੂਦ ਆਪਣੀ ਭੂਆ ਤੇ ਹੋਰ ਰਿਸ਼ਤੇਦਾਰਾਂ ਉਸ ਨੂੰ ਤੇ ਦਾਦੀ ਨੂੰ ਇਕੱਲੇ ਛੱਡਣ ਲਈ ਕਹਿ ਕੇ ਕਮਰਾ ਅੰਦਰੋਂ ਬੰਦ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਉਸ ਨੇ ਆਪਣੀ ਦਾਦੀ ਨੂੰ ਗੋਲ਼ੀ ਮਾਰ ਦਿੱਤੀ ਅਤੇ ਬਾਅਦ ਵਿੱਚ ਆਪਣੇ ਆਪ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਹਨੀ ਨੂੰ ਉਸ ਦੇ ਦਾਦਾ ਦਾਦੀ ਨੇ ਹੀ ਪਾਲਿਆ ਸੀ ਤੇ ਉਹ ਉਨ੍ਹਾਂ ਦੀ ਮੌਤ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕਿਆ।

 

Honey_youth_congress_killer_his_grandmother_and_committed_suicide (3)

ਮਾਮਲੇ ਦੀ ਪੜਤਾਲ ਲਈ ਆਏ ਸਹਾਇਕ ਸਬ ਇੰਸਪੈਕਟਰ ਦਿਲਬਾਗ਼ ਸਿੰਘ ਨੇ ਦੱਸਿਆ ਕਿ ਹਰਮੇਸ਼ ਮਿੱਤਲ ਨੇ ਆਪਣੇ ਲਾਈਸੰਸੀ ਪਿਸਤੌਲ ‘ਚੋਂ ਕੁੱਲ 4 ਗੋਲ਼ੀਆਂ ਚਲਾਈਆਂ। ਇੱਕ ਉਸ ਨੇ ਆਪਣੀ ਦਾਦੀ ਦੇ ਮੱਥੇ ਵਿੱਚ ਮਾਰ ਦਿੱਤੀ ਤੇ ਦੋ ਗੋਲ਼ੀਆਂ ਆਪਣੇ ਸਿਰ ਵਿੱਚ ਮਾਰ ਲਈਆਂ। ਉਨ੍ਹਾਂ ਦੱਸਿਆ ਕਿ ਹਰਮੇਸ਼ ਵਿਰੱਧ 302 ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

First Published: Sunday, 14 January 2018 11:56 AM

Related Stories

ਪੈਟਰੋਲ ਪੰਪ ਕਰਿੰਦਿਆਂ ਨੂੰ ਗੋਲ਼ੀਆਂ ਮਾਰ ਲੁੱਟੇ 17 ਲੱਖ
ਪੈਟਰੋਲ ਪੰਪ ਕਰਿੰਦਿਆਂ ਨੂੰ ਗੋਲ਼ੀਆਂ ਮਾਰ ਲੁੱਟੇ 17 ਲੱਖ

ਅਬੋਹਰ: ਪੰਜਾਬ-ਰਾਜਸਥਾਨ ਦੇ ਨਾਲ ਲਗਦੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਦੋਦਾਵਾਲਾ

ਗੁਰਬੀਰ ਗਰੇਵਾਲ ਬਣੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ
ਗੁਰਬੀਰ ਗਰੇਵਾਲ ਬਣੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ

ਨਿਊਜਰਸੀ: ਸੀਨੀਅਰ ਵਕੀਲ ਗੁਰਬੀਰ ਗਰੇਵਾਲ ਨੂੰ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ

ਰਿਆਨ ਕਤਲ ਕਾਂਡ 'ਚ ਪਿੰਟੋ ਪਰਿਵਾਰ ਨੂੰ ਰਾਹਤ
ਰਿਆਨ ਕਤਲ ਕਾਂਡ 'ਚ ਪਿੰਟੋ ਪਰਿਵਾਰ ਨੂੰ ਰਾਹਤ

ਚੰਡੀਗੜ੍ਹ: ਰਿਆਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦੂਮਨ ਦੇ ਕਤਲ ਮਾਮਲੇ ਵਿੱਚ

ਸੰਸਦ ਮੈਂਬਰ ਨੂੰ ਹਸਪਤਾਲ 'ਚ ਵੇਖ ਡਾਕਟਰਾਂ ਦੇ ਉੱਡੇ ਹੋਸ਼
ਸੰਸਦ ਮੈਂਬਰ ਨੂੰ ਹਸਪਤਾਲ 'ਚ ਵੇਖ ਡਾਕਟਰਾਂ ਦੇ ਉੱਡੇ ਹੋਸ਼

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਬਣਿਆ ਸਰਕਾਰੀ ਟੀ.ਬੀ. ਹਸਪਤਾਲ ਖੁਦ ਬਿਮਾਰੀ ਦੀ

ਮਨਜੀਤ ਸਿੰਘ ਕਲਕੱਤਾ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਈ
ਮਨਜੀਤ ਸਿੰਘ ਕਲਕੱਤਾ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਈ

ਅੰਮ੍ਰਿਤਸਰ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ,

ਪਾਕਿਸਤਾਨ 'ਚ ਵਿਸਾਖੀ ਵੇਖਣ ਦੇ ਚਾਹਵਾਨਾਂ ਤੋਂ ਪਾਸਪੋਰਟ ਮੰਗੇ
ਪਾਕਿਸਤਾਨ 'ਚ ਵਿਸਾਖੀ ਵੇਖਣ ਦੇ ਚਾਹਵਾਨਾਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ

ਪਵਿੱਤਰ ਸ਼ਹਿਰ ਦਾ ਦਰਜਾ ਸਿਰਫ ਵਿਖਾਵਾ!
ਪਵਿੱਤਰ ਸ਼ਹਿਰ ਦਾ ਦਰਜਾ ਸਿਰਫ ਵਿਖਾਵਾ!

ਬਠਿੰਡਾ: ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤਲਵੰਡੀ ਸਾਬੋ ਨੂੰ ਬੇਸ਼ੱਕ ਪਵਿੱਤਰ

ਮੰਤਰੀ ਦਾ ਅਹੁਦਾ ਖੁੱਸਣ ਮਗਰੋਂ ਖਹਿਰਾ ਨਾਲ ਸਿੰਗ ਫਸਾਉਣਗੇ ਰਾਣਾ
ਮੰਤਰੀ ਦਾ ਅਹੁਦਾ ਖੁੱਸਣ ਮਗਰੋਂ ਖਹਿਰਾ ਨਾਲ ਸਿੰਗ ਫਸਾਉਣਗੇ ਰਾਣਾ

ਚੰਡੀਗੜ੍ਹ: ਬਿਜਲੀ ਤੇ ਸਿੰਜਾਈ ਮੰਤਰੀ ਦਾ ਅਹੁਦਾ ਖੁੱਸਣ ਮਗਰੋਂ ਰਾਣਾ ਗੁਰਜੀਤ ਨੇ

ਰਾਹੁਲ ਦਾ ਫੈਸਲਾ ਸਿਰ ਮੱਥੇ: ਰਾਣਾ ਗੁਰਜੀਤ
ਰਾਹੁਲ ਦਾ ਫੈਸਲਾ ਸਿਰ ਮੱਥੇ: ਰਾਣਾ ਗੁਰਜੀਤ

ਚੰਡੀਗੜ੍ਹ: ਤਾਜ਼ਾ-ਤਾਜ਼ਾ ਮੰਤਰੀ ਦੀ ਕੁਰਸੀ ਖੁੱਸਣ ਮਗਰੋਂ ਰਾਣਾ ਗੁਰਜੀਤ ਨੇ

ਮਾਛੀਵਾੜਾ 'ਚ 20 ਕਰੋੜ ਦੀ ਹੈਰੋਇਨ ਜ਼ਬਤ
ਮਾਛੀਵਾੜਾ 'ਚ 20 ਕਰੋੜ ਦੀ ਹੈਰੋਇਨ ਜ਼ਬਤ

ਲੁਧਿਆਣਾ: ਪੁਲਿਸ ਨੇ ਮਾਛੀਵਾੜਾ ਤੋਂ 5 ਕਿੱਲੋ ਹੈਰੋਇਨ ਕਾਬੂ ਕੀਤੀ ਹੈ। ਕੌਮਾਂਤਰੀ