ਡੇਰਾ ਸਿਰਸਾ ਜਾਣ ਵਾਲੇ ਲੀਡਰ ਤਨਖਾਹੀਏ ਕਰਾਰ

By: ਏਬੀਪੀ ਸਾਂਝਾ | | Last Updated: Monday, 17 April 2017 6:25 PM
 ਡੇਰਾ ਸਿਰਸਾ ਜਾਣ ਵਾਲੇ ਲੀਡਰ ਤਨਖਾਹੀਏ ਕਰਾਰ

ਅੰਮ੍ਰਿਤਸਰ: ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਤੋਂ ਸਮਰਥਨ ਲੈਣ ਤੇ ਡੇਰਾ ਲੀਡਰਾਂ ਨਾਲ ਮੁਲਾਕਾਤ ਕਰਨ ਵਾਲੇ ਕੁੱਲ 21 ਨੇਤਾਵਾਂ ਨੂੰ ਅੱਜ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਤਨਖਾਈਏ ਕਰਾਰ ਦਿੱਤੇ ਗਏ ਇਨ੍ਹਾਂ 21 ਲੀਡਰਾਂ ‘ਚੋਂ 20 ਸ਼੍ਰੋਮਣੀ ਅਕਾਲੀ ਦਲ ਤੇ ਇੱਕ ਕਾਂਗਰਸ ਪਾਰਟੀ ਨਾਲ ਸਬੰਧਤ ਹੈ।

 

ਇਸ ਤੋਂ ਇਲਾਵਾ ਬਾਕੀ ਪਤਿਤ ਲੀਡਰਾਂ ਨੂੰ ਆਪਣੇ-ਆਪਣੇ ਪਿੰਡਾਂ ਦੇ ਗੁਰਦਵਾਰਾ ਸਾਹਿਬਾਨ ਵਿੱਚ 10 ਦਿਨ ਸੇਵਾ ਕਾਰਨ ਤੋਂ ਬਾਅਦ ਮੁਆਫੀ ਦੀ ਅਰਦਾਸ ਕਾਰਨ ਦਾ ਆਦੇਸ਼ ਦਿੱਤਾ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਸਿਰਫ ਗੁਰਸਿੱਖ ਨੂੰ ਹੀ ਅਕਾਲ ਤਖ਼ਤ ‘ਤੇ ਤਲਬ ਕੀਤਾ ਜਾਂਦਾ ਹੈ ਤੇ ਗੁਰਸਿੱਖਾਂ ਨੂੰ ਹੀ ਧਾਰਮਿਕ ਸਜ਼ਾ ਲਾਈ ਜਾਂਦੀ ਹੈ।

 

ਅੱਜ ਅਕਾਲ ਤਖ਼ਤ ਸਾਹਿਬ ਤੋਂ ਜਿਨ੍ਹਾਂ ਲੀਡਰਾਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ, ਉਨ੍ਹਾਂ ਵਿੱਚ ਗੁਰਸਿੱਖ ਲੀਡਰਾਂ ਦੇ ਨਾਮ ਅਕਾਲੀ ਦਲ ਦੇ ਅਜੀਤ ਸਿੰਘ ਸ਼ਾਂਤ, ਦਰਬਾਰਾ ਸਿੰਘ ਗੁਰੂ, ਪਰਮਿੰਦਰ ਸਿੰਘ ਢੀਂਡਸਾ, ਵਰਿੰਦਰ ਕੌਰ, ਇੰਦਰਇਕਬਾਲ ਸਿੰਘ, ਮੰਤਰ ਸਿੰਘ ਬਰਾੜ, ਪ੍ਰਕਾਸ਼ ਸਿੰਘ ਭੱਟੀ, ਸਿਕੰਦਰ ਸਿੰਘ ਮਲੂਕਾ, ਗੁਰਪ੍ਰੀਤ ਸਿੰਘ ਰਾਜੂ, ਜੀਤਮਹਿੰਦਰ ਸਿੰਘ, ਪਰਮਬੰਸ ਸਿੰਘ, ਕੰਵਲਜੀਤ ਸਿੰਘ ਰੋਜ਼ੀ ਬਰਕੰਦੀ, ਹਰਪ੍ਰੀਤ ਸਿੰਘ ਕੋਟਭਾਈ, ਸੁਰਜੀਤ ਸਿੰਘ ਰੱਖੜਾ, ਇਕਬਾਲ ਸਿੰਘ ਝੂੰਡਾ, ਈਸ਼ਰ ਸਿੰਘ ਮਿਹਰਬਾਨ, ਗੋਬਿੰਦ ਸਿੰਘ ਲੌਂਗੋਵਾਲ, ਰਣਜੀਤ ਸਿੰਘ ਤਲਵੰਡੀ, ਹਰਿ ਸਿੰਘ ਨਾਭਾ, ਦੀਦਾਰ ਸਿੰਘ ਭੱਟੀ ਤੇ ਕਾਂਗਰਸੀ ਲੀਡਰ ਅਜੀਤਇੰਦਰ ਸਿੰਘ ਮੋਫਰ ਦੇ ਨਾਂ ਸ਼ਾਮਲ ਹਨ।

 

ਪੰਜ ਸਿੰਘ ਸਾਹਿਬਾਨ ਵੱਲੋਂ ਡੇਰੇ ਜਾਣ ਵਾਲੇ ਕੁਲ 44 ਲੀਡਰਾਂ ਨੂੰ ਅਕਾਲ ਤਖ਼ਤ ਸਕੱਤਰੇਤ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ। ਇਨ੍ਹਾਂ ‘ਚੋਂ ਅੱਜ 40 ਲੀਡਰਾਂ ਨੇ ਆਪਣਾ ਸਪਸ਼ਟੀਕਰਨ ਪੇਸ਼ ਕੀਤਾ ਤੇ 4 ਲੀਡਰ ਕਿਸੇ ਕਾਰਨ ਕਰਕੇ ਗੈਰ ਹਾਜ਼ਰ ਰਹੇ। ਗੈਰ ਹਾਜ਼ਰ ਰਹੇ ਲੀਡਰਾਂ ਵਿੱਚ ਰਜਿੰਦਰ ਕੌਰ ਭੱਠਲ, ਮਨਪ੍ਰੀਤ ਬਾਦਲ ਦੇ ਬੇਟੇ ਅਰਜਨ ਸਿੰਘ, ਜਨਮੇਜਾ ਸਿੰਘ ਸੇਖੋਂ ਤੇ ਅਜਾਇਬ ਸਿੰਘ ਭੱਟੀ ਸ਼ਾਮਲ ਹਨ।

First Published: Monday, 17 April 2017 6:24 PM

Related Stories

 ਗੁਰੂ ਨਗਰੀ ਪਹੁੰਚੇ ਕੇਜਰੀਵਾਲ
ਗੁਰੂ ਨਗਰੀ ਪਹੁੰਚੇ ਕੇਜਰੀਵਾਲ

ਅੰਮ੍ਰਿਤਸਰ: ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ

ਕੇਜਰੀਵਾਲ ਦੀ ਪੰਜਾਬ ਫੇਰੀ 'ਤੇ ਸਭ ਦੀਆਂ ਨਜ਼ਰਾਂ
ਕੇਜਰੀਵਾਲ ਦੀ ਪੰਜਾਬ ਫੇਰੀ 'ਤੇ ਸਭ ਦੀਆਂ ਨਜ਼ਰਾਂ

ਅੰਮ੍ਰਿਤਸਰ: ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ

ਮਾਂ ਨਾਲ ਬਾਜ਼ਾਰ ਗਿਆ ਬੱਚਾ ਸ਼ਰੇਆਮ ਅਗਵਾ
ਮਾਂ ਨਾਲ ਬਾਜ਼ਾਰ ਗਿਆ ਬੱਚਾ ਸ਼ਰੇਆਮ ਅਗਵਾ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਇੰਦਰਾ ਕਲੋਨੀ ਇਲਾਕੇ ਵਿੱਚ ਦਿਨ-ਦਿਹਾੜੇ ਆਪਣੀ ਮਾਂ

ਪੰਜਾਬ ਦਾ ਸਰਕਾਰੀ ਸਕੂਲਾਂ ਦਾ ਇਹ ਹੈ ਕੌੜਾ ਸੱਚ!
ਪੰਜਾਬ ਦਾ ਸਰਕਾਰੀ ਸਕੂਲਾਂ ਦਾ ਇਹ ਹੈ ਕੌੜਾ ਸੱਚ!

ਤਰਨ ਤਾਰਨ: ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ

ਤਖਤ ਸਹਿਬਾਨ ਦੇ ਜਥੇਦਾਰਾਂ ਖਿਲਾਫ ਸੰਘਰਸ਼ ਦਾ ਐਲਾਨ
ਤਖਤ ਸਹਿਬਾਨ ਦੇ ਜਥੇਦਾਰਾਂ ਖਿਲਾਫ ਸੰਘਰਸ਼ ਦਾ ਐਲਾਨ

ਅੰਮ੍ਰਿਤਸਰ: ਹਰਿਆਣਾ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ

ਇਮਰਾਨ ਪਾਕਿਸਤਾਨ ਤੋਂ ਲਿਆਇਆ 262 ਦੁਰਲਭ ਸਿੱਕੇ, ਕਸਟਮ ਵਿਭਾਗ ਨੇ ਦਬੋਚਿਆ
ਇਮਰਾਨ ਪਾਕਿਸਤਾਨ ਤੋਂ ਲਿਆਇਆ 262 ਦੁਰਲਭ ਸਿੱਕੇ, ਕਸਟਮ ਵਿਭਾਗ ਨੇ ਦਬੋਚਿਆ

ਅੰਮ੍ਰਿਤਸਰ: ਕਸਟਮ ਵਿਭਾਗ ਨੇ ਅਟਾਰੀ ਰੇਲਵੇ ਸਟੇਸ਼ਨ ਤੋਂ ਇੱਕ ਯਾਤਰੀ ਕੋਲੋਂ

ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਮਾਰਨ ਲਈ ਮੰਗਵਾਏ ਪਾਕਿਸਤਾਨੋਂ ਹਥਿਆਰ
ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਮਾਰਨ ਲਈ ਮੰਗਵਾਏ ਪਾਕਿਸਤਾਨੋਂ ਹਥਿਆਰ

ਅੰਮ੍ਰਿਤਸਰ: ਕੱਲ੍ਹ ਭਾਰਤ ਪਾਕਿਸਤਾਨ ਸਰਹੱਦ ਨੇੜੇ ਗ੍ਰਿਫ਼ਤਾਰ ਕੀਤੇ ਗਏ ਦੋਵਾਂ

ਸੋਸ਼ਲ ਮੀਡੀਆ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਣ, ਸ਼੍ਰੋਮਣੀ ਕਮੇਟੀ ਸਰਕਾਰ 'ਤੇ ਭੜਕੀ
ਸੋਸ਼ਲ ਮੀਡੀਆ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਣ, ਸ਼੍ਰੋਮਣੀ ਕਮੇਟੀ...

ਅੰਮ੍ਰਿਤਸਰ: ਸੋਸ਼ਲ ਮੀਡੀਆ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ

ਮਜੀਠੀਆ ਦੇ ਕਾਂਗਰਸੀ ਲੀਡਰ ਲਾਲੀ ਗਾਲੋ-ਗਾਲੀ
ਮਜੀਠੀਆ ਦੇ ਕਾਂਗਰਸੀ ਲੀਡਰ ਲਾਲੀ ਗਾਲੋ-ਗਾਲੀ

ਅੰਮ੍ਰਿਤਸਰ: ਮਜੀਠਾ ਹਲਕੇ ਵਿੱਚ ਦਲਿਤਾਂ ਨਾਲ ਹੋ ਰਹੀ ਧੱਕੇਸ਼ਾਹੀ ਦੇ ਮੁੱਦੇ ‘ਤੇ

ਮੈਨੂੰ ਅੰਦਰ ਕਰ ਦਿਓ ਨਹੀਂ ਤਾਂ ਸਭ ਨੂੰ ਠੋਕਾਂਗਾ: ਮਜੀਠੀਆ ਨੂੰ ਚੜ੍ਹਿਆ ਰੋਹ
ਮੈਨੂੰ ਅੰਦਰ ਕਰ ਦਿਓ ਨਹੀਂ ਤਾਂ ਸਭ ਨੂੰ ਠੋਕਾਂਗਾ: ਮਜੀਠੀਆ ਨੂੰ ਚੜ੍ਹਿਆ ਰੋਹ

ਅੰਮ੍ਰਿਤਸਰ: ‘ਮਾਝੇ ਦੇ ਜਰਨੈਲ’ ਵਜੋਂ ਜਾਣੇ ਜਾਂਦੇ ਸਾਬਕਾ ਮੰਤਰੀ ਬਿਕਰਮ