ਅਕਾਲ ਤਖ਼ਤ ਤੋਂ ਜਨਮੇਜਾ ਸਿੰਘ ਸੇਖੋਂ ਨੂੰ ਸਜ਼ਾ ਸੁਣਾਈ

By: ਏਬੀਪੀ ਸਾਂਝਾ | | Last Updated: Friday, 5 May 2017 4:21 PM
ਅਕਾਲ ਤਖ਼ਤ ਤੋਂ ਜਨਮੇਜਾ ਸਿੰਘ ਸੇਖੋਂ ਨੂੰ ਸਜ਼ਾ ਸੁਣਾਈ

ਅੰਮ੍ਰਿਤਸਰ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਕੋਲੋਂ ਵਿਧਾਨ ਸਭਾ ਚੋਣਾਂ ਦੌਰਾਨ ਸਮਰਥਨ ਲੈਣ ਵਾਲੇ ਅਕਾਲੀ ਲੀਡਰਾਂ ਵਿੱਚ ਸ਼ਾਮਲ ਜਨਮੇਜਾ ਸਿੰਘ ਸੇਖੋਂ ਨੂੰ ਅੱਜ ਪੰਜ ਸਿੰਘ ਸਾਹਿਬਾਨ ਦੀ ਬੈਠਕ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਤਨਖਾਹੀਆ ਕਰਾਰ ਦਿੱਤਾ ਗਿਆ। ਇਸ ਉਪਰੰਤ ਉਸ ਨੂੰ ਧਾਰਮਿਕ ਸਜ਼ਾ ਸੁਣਾਈ ਗਈ। ਇਸ ਤੋਂ ਇਲਾਵਾ ਬੈਠਕ ਵਿੱਚ ਨਾਮਧਾਰੀ ਸੰਪਰਦਾ ਵੱਲੋਂ ਹਵਨ ਕਰਕੇ ਅੰਮ੍ਰਿਤ ਛਕਾਉਣ ਦੇ ਮਾਮਲੇ ‘ਤੇ ਵਿਚਾਰ ਚਰਚਾ ਕਾਰਨ ਉਪਰੰਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦੀ ਨਿਰਣੇ ਕਮੇਟੀ ਬਣਾਈ ਗਈ ਜੋ ਮਹੀਨੇ ਦੇ ਅੰਦਰ ਮੁਕੰਮਲ ਰਿਪੋਰਟ ਤਿਆਰ ਕਰਕੇ ਅਕਾਲ ਤਖ਼ਤ ਸਾਹਿਬ ਵਿਖੇ ਦੇਵੇਗੀ।

 

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਵੋਟਾਂ ਖਾਤਰ ਡੇਰਾ ਸਿਰਸਾ ਜਾਂ ਵਾਲੇ ਵਿਅਕਤੀਆਂ ਵਿੱਚ ਸ਼ਾਮਲ ਜਨਮੇਜਾ ਸਿੰਘ ਸੇਖੋਂ ਨੂੰ ਤਨਖਾਹ ਲਾਈ ਗਈ ਹੈ। ਸੇਖੋਂ ਨੂੰ ਲਾਈ ਗਈ ਤਨਖਾਹ ਮੁਤਾਬਕ ਉਹ ਤਿੰਨ ਦਿਨ ਗੁਰਦਵਾਰਾ ਜਾਮਨੀ ਸਾਹਿਬ (ਫਿਰੋਜ਼ਪੁਰ) ਵਿਖੇ ਇੱਕ ਘੰਟਾ ਜੋੜੇ ਸਾਫ ਕਰਨਗੇ, ਇੱਕ ਘੰਟਾ ਲੰਗਰ ਵਿੱਚ ਬਰਤਨ ਸਾਫ ਕਰਨਗੇ, ਪਰਿਕਰਮਾ ਵਿੱਚ ਝਾੜੂ ਮਾਰਨਗੇ। ਇਸ ਤੋਂ ਇਲਾਵਾ ਉਹ ਦੋ ਦਿਨ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਇੱਕ ਘੰਟਾ ਜੋੜੇ ਸਾਫ ਕਰਨਗੇ, ਇੱਕ ਘੰਟਾ ਛਬੀਲ ਉਪਰ ਜਾਲ ਦੀ ਸੇਵਾ, ਇੱਕ ਘੰਟਾ ਕੀਰਤਨ ਸੁਣਨ ਉਪਰੰਤ ਪੰਜ ਸੌ ਇੱਕ ਰੁਪਏ ਦੀ ਦੇਗ ਲੈ ਕੇ 5100 ਰੁਪਏ ਗੁਰੂ ਕੀ ਗੋਲਕ ਵਿੱਚ ਪਾ ਕੇ ਖਿਮਾ ਯਾਚਨਾ ਦੀ ਅਰਦਾਸ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਰਵਾਉਣਗੇ।

 

ਉਨ੍ਹਾਂ ਦੱਸਿਆ ਕਿ ਨਾਮਧਾਰੀ ਸੰਪਰਦਾ ਵਾਲੇ ਮਾਮਲੇ ਸਬੰਧੀ ਬਣਾਈ ਗਈ ਨਿਰਣੇ ਕਮੇਟੀ ਵਿੱਚ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਵਤਾਰ ਸਿੰਘ ਹਿੱਤ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੋਂ ਭਾਈ ਪ੍ਰਤਾਪ ਸਿੰਘ, ਕਥਾ ਵਾਚਕ ਗਿਆਨੀ ਰੇਸ਼ਮ ਸਿੰਘ (ਬੁੱਢਾ ਦਲ 96 ਕਰੋੜੀ ਨਿਹੰਗ ਜੱਥੇਬੰਦੀ), ਸੰਤ ਤੇਜ ਸਿੰਘ ਖੁੱਡਾ(ਨਿਰਮਲੇ ਸੰਪਰਦਾ), ਪ੍ਰਿੰਸੀਪਲ ਸੁਰਿੰਦਰ ਸਿੰਘ, ਮੈਂਬਰ ਐਸਜੀਪੀਸੀ, ਵਰਿਆਮ ਸਿੰਘ, ਸਕੱਤਰ ਧਰਮ ਪ੍ਰਚਾਰ ਕਮੇਟੀ (ਐਸਜੀਪੀਸੀ) ਤੇ ਇੱਕ ਨੁਮਾਇੰਦਿਆਂ ਦਮਦਮੀ ਟਕਸਾਲ ਤੋਂ ਸ਼ਾਮਲ ਕੀਤਾ ਗਿਆ ਹੈ। ਇਸ ਕਮੇਟੀ ਦਾ ਕੋਆਰਡੀਨੇਟਰ ਐਸਜੀਪੀਸੀ ਦੇ ਮੀਤ ਸਕੱਤਰ ਸਿਮਰਨਜੀਤ ਸਿੰਘ ਨੂੰ ਬਣਾਇਆ ਗਿਆ ਹੈ।

 

ਜਥੇਦਾਰ ਨੇ ਦੱਸਿਆ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਦੀਰਘ ਵਿਚਾਰਾਂ ਕਰਕੇ ਦੇਸ਼ ਵਿਦੇਸ਼ ਦੀਆਂ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਆਦੇਸ਼ ਕੀਤਾ ਗਿਆ ਹੈ ਕਿ ਹਰ ਗੁਰਦਵਾਰਾ ਸਾਹਿਬਾਂ ਦੀ ਪ੍ਰਬੰਧਕ ਕਮੇਟੀ ਹਰ ਮਹੀਨੇ ਦੀ ਚੜ੍ਹਤ ਵਿੱਚ ਆਈ ਮਾਇਆ ਵਿੱਚੋਂ 10 ਪ੍ਰਤੀਸ਼ਤ ਮਾਇਆ ਬੱਚਿਆਂ ਦੀ ਪੜ੍ਹਾਈ ਲਾਏ ਖਰਚ ਕਰੇ ਤੇ ਹਰ ਗੁਰੂ ਘਰ ਵਿੱਚ ਪੰਜਾਬੀ ਦੀਆਂ ਕਲਾਸਾਂ ਵੀ ਲਾਈਆਂ ਜਾਣ।

First Published: Friday, 5 May 2017 4:21 PM

Related Stories

ਕੈਪਟਨ ਸਰਕਾਰ ਅੰਮ੍ਰਿਤਸਰ ਤੇ ਲੁਧਿਆਣਾ 'ਤੇ ਮਿਹਰਬਾਨ
ਕੈਪਟਨ ਸਰਕਾਰ ਅੰਮ੍ਰਿਤਸਰ ਤੇ ਲੁਧਿਆਣਾ 'ਤੇ ਮਿਹਰਬਾਨ

ਅੰਮ੍ਰਿਤਸਰ: ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ

ਸਰਕਾਰੀ ਮੁਲਾਜ਼ਮਾਂ ਦੀਆਂ ਜੇਬਾਂ 'ਤੇ ਡੇਂਗੂ ਦਾ ਡੰਗ
ਸਰਕਾਰੀ ਮੁਲਾਜ਼ਮਾਂ ਦੀਆਂ ਜੇਬਾਂ 'ਤੇ ਡੇਂਗੂ ਦਾ ਡੰਗ

ਅੰਮ੍ਰਿਤਸਰ: ਹਰ ਸਾਲ ਡੇਂਗੂ ਦੀ ਲਪੇਟ ‘ਚ ਆਉਣ ਕਰਕੇ ਕਈ ਲੋਕ ਆਪਣੀਆਂ ਕੀਮਤੀ

ਸੁਖਬੀਰ ਬਾਦਲ ਦੀ ਮੈਟਰੋ ਬੱਸ ਨੂੰ ਵੀ ਲੱਗੀ ਬਰੇਕ
ਸੁਖਬੀਰ ਬਾਦਲ ਦੀ ਮੈਟਰੋ ਬੱਸ ਨੂੰ ਵੀ ਲੱਗੀ ਬਰੇਕ

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਡਰੀਮ

ਗੈਂਗਸਟਰ ਜੱਗੂ ਦੀ ਫਿਰ ਆਈ ਸ਼ਾਮਤ
ਗੈਂਗਸਟਰ ਜੱਗੂ ਦੀ ਫਿਰ ਆਈ ਸ਼ਾਮਤ

ਅੰਮ੍ਰਿਤਸਰ: ਪੰਜਾਬ ਪੁਲਿਸ ਲਈ ਪਿਛਲੇ ਲੰਮੇਂ ਸਮੇਂ ਤੋਂ ਸਿਰਦਰਦੀ ਬਣੇ ਗੈਂਗਸਟਰ

ਹੁਣ ਬੰਗਲਾਦੇਸ਼ ਜਾਵੇਗਾ ਸਿੱਖ ਜੱਥਾ
ਹੁਣ ਬੰਗਲਾਦੇਸ਼ ਜਾਵੇਗਾ ਸਿੱਖ ਜੱਥਾ

ਅੰਮ੍ਰਿਤਸਰ: ਬੰਗਲਾਦੇਸ਼ ਵਿੱਚ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖ

ਸਰਕਾਰੀ ਸਕੂਲਾਂ ਨੂੰ ਇੱਕੋ ਰੰਗ 'ਚ ਰੰਗਨ ਦਾ ਫਰਮਾਨ
ਸਰਕਾਰੀ ਸਕੂਲਾਂ ਨੂੰ ਇੱਕੋ ਰੰਗ 'ਚ ਰੰਗਨ ਦਾ ਫਰਮਾਨ

ਅੰਮ੍ਰਿਤਸਰ: ਪੰਜਾਬ ‘ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਰਕਾਰ ਵੱਲੋਂ ਆਏ

ਪਿੰਗਲਵਾੜਾ ਸੰਸਥਾ ਨੂੰ ਵੀ GST ਤੋਂ ਨਹੀਂ ਬਖਸ਼ਿਆ
ਪਿੰਗਲਵਾੜਾ ਸੰਸਥਾ ਨੂੰ ਵੀ GST ਤੋਂ ਨਹੀਂ ਬਖਸ਼ਿਆ

ਅੰਮ੍ਰਿਤਸਰ: ਮਾਨਵਤਾ ਦੀ ਸੇਵਾ ਲਈ ਦੁਨੀਆ ਭਰ ਵਿੱਚ ਜਾਣੀ ਜਾਂਦੀ ਸੰਸਥਾ

ਪੁਰਾਣੀਆਂ ਕੰਬਾਇਨਾਂ ਵਾਲਿਆਂ ਨੂੰ ਵੱਡਾ ਝਟਕਾ
ਪੁਰਾਣੀਆਂ ਕੰਬਾਇਨਾਂ ਵਾਲਿਆਂ ਨੂੰ ਵੱਡਾ ਝਟਕਾ

ਅੰਮ੍ਰਿਤਸਰ: ਇਸ ਵਾਰ ਝੋਨੇ ਦੀ ਕਟਾਈ ਲਈ ਪੁਰਾਣੀ ਤਕਨੀਕ ਵਾਲੀਆਂ ਕੰਬਾਇਨਾਂ ਨਹੀਂ

ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਜਥੇਦਾਰ ਨੇ ਕਮਰ ਕੱਸੀ
ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਜਥੇਦਾਰ ਨੇ ਕਮਰ ਕੱਸੀ

ਅੰਮ੍ਰਿਤਸਰ: ਸੂਬੇ ਵਿੱਚ ਲਗਾਤਾਰ ਹੋ ਰਹੀਆਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ

GST ਨੇ ਲਾਈ ਰੁਮਾਲੇ ਤੇ ਚੰਦੋਆ ਦੀ ਸਪਲਾਈ ਨੂੰ ਬਰੇਕ
GST ਨੇ ਲਾਈ ਰੁਮਾਲੇ ਤੇ ਚੰਦੋਆ ਦੀ ਸਪਲਾਈ ਨੂੰ ਬਰੇਕ

ਅੰਮ੍ਰਿਤਸਰ: ਭਾਰਤ ਸਰਕਾਰ ਵੱਲੋਂ 1 ਜੁਲਾਈ ਵਿੱਚ ਲਾਗੂ ਕੀਤੇ ਗਏ ਜੀ.ਐਸ.ਟੀ. ਤੋਂ