ਕਾਂਗਰਸ ਦੀ 'ਧੱਕੇਸ਼ਾਹੀ' ਤੋਂ ਕੁਰਲਾ ਉੱਠੇ ਅਕਾਲੀ, ਚੋਣਾਂ ਰੱਦ ਕਰਾਉਣ ਲਈ ਹੰਭਲਾ

By: ਏਬੀਪੀ ਸਾਂਝਾ | | Last Updated: Wednesday, 6 December 2017 6:20 PM
ਕਾਂਗਰਸ ਦੀ 'ਧੱਕੇਸ਼ਾਹੀ' ਤੋਂ ਕੁਰਲਾ ਉੱਠੇ ਅਕਾਲੀ, ਚੋਣਾਂ ਰੱਦ ਕਰਾਉਣ ਲਈ ਹੰਭਲਾ

ਚੰਡੀਗੜ੍ਹ: ਅਕਾਲੀ ਦਲ ਨੇ ਅੱਜ ਚੋਣ ਕਮਿਸ਼ਨ ਦੇ ਮੁਖੀ ਤੋਂ ਬਾਘਾ ਪੁਰਾਣਾ, ਮੱਲਾਂਵਾਲਾ, ਮੱਖੂ ਤੇ ਘਨੌਰ ਦੀ ਚੋਣ ਰੱਦ ਕਰਕੇ ਨਵੇਂ ਸਿਰਿਉਂ ਕਰਵਾਉਣ ਦੀ ਮੰਗ ਕੀਤੀ ਹੈ। ਅਕਾਲੀ ਦਲ ਨੇ ਚੋਣ ਕਮਿਸ਼ਨ ਦੇ ਮੁਖੀ ਨੂੰ ਲਿਖਿਆ ਹੈ ਕਿ ਜਦੋਂ ਤੋਂ ਪੰਜਾਬ ਵਿੱਚ ਮਿਉਂਸਪਲ ਕਮੇਟੀਆਂ ਦੀਆਂ ਚੋਣਾਂ ਦਾ ਐਲਾਨ ਕੀਤਾ ਗਿਆ ਹੈ, ਉਸ ਦਿਨ ਤੋਂ ਹੀ ਹੁਕਮਰਾਨ ਕਾਂਗਰਸ ਪਾਰਟੀ ਦੇ ਦਬਾਅ ਹੇਠ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਉਮੀਦਵਾਰਾਂ ਤੇ ਹੋਰ ਵਰਕਰਾਂ ਤੇ ਆਗੂਆਂ ਵਿਰੁੱਧ ਝੂਠੇ ਪਰਚੇ ਦਰਜ ਕਰਨ ਤੇ ਉਨ੍ਹਾਂ ਨੂੰ ਚੋਣ ਲੜਨ ਤੋਂ ਰੋਕਣ ਵਾਸਤੇ ਹਰ ਤਰ੍ਹਾਂ ਦੇ ਹੱਥਕੰਡੇ ਵਰਤੇ ਗਏ।

 

ਇਸ ਦੀਆਂ ਕੁਝ ਤਾਜ਼ਾ ਉਦਾਹਰਨਾਂ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਮੱਲਾਂਵਾਲਾ ਤੇ ਮੱਖੂ ਨਗਰ ਪੰਚਾਇਤਾਂ ਦੀ ਚੋਣ ਨੂੰ ਹਥਿਆਉਣ ਵਾਸਤੇ ਅੱਜ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਸਥਾਨਕ ਵਿਧਾਇਕ ਕੁਲਬੀਰ ਸਿੰਘ ਜੀਰਾ ਦੀ ਸ਼ਹਿ ‘ਤੇ ਨਾਮਜ਼ਦਗੀ ਪੱਤਰ ਦਾਖਲ ਨਾ ਕਰਨ ਦੇਣ ਤੇ ਨੋ ਡਿਊਜ਼ ਦੇਣ ਕਰਕੇ ਅਬਜ਼ਰਵਰ ਨੂੰ ਮਿਲਣ ਜਾ ਰਹੇ ਅਕਾਲੀ-ਭਾਜਪਾ ਨੇਤਵਾਂ ਉੱਪਰ ਗੰਭੀਰ ਹਮਲਾ ਕੀਤਾ।

 

ਇਸੇ ਤਰ੍ਹਾਂ ਨਗਰ ਪੰਚਾਇਤ ਘਨੌਰ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਕਾਂਗਰਸੀ ਵਰਕਰਾਂ ਵੱਲੋਂ ਪਾੜ ਦਿੱਤੇ ਗਏ। ਉੱਥੇ ਮੌਕੇ ‘ਤੇ ਮੌਜ਼ੂਦ ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਨਾਲ ਵੀ ਬਦਸਲੂਕੀ ਕੀਤੀ ਗਈ। ਬਾਘਾ ਪੁਰਾਣਾ ਨਗਰ ਕੌਂਸਲ ਲਈ ਜਦ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਪਣੇ ਨਾਮਜ਼ਦਗੀ ਦਾਖਲ ਕਰਨ ਲਈ ਪੁੱਜੇ ਤਾਂ ਉਨ੍ਹਾਂ ਦੇ 14 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਕਾਂਗਰਸੀ ਵਰਕਰਾਂ ਵੱਲੋਂ ਪਾੜ ਦਿੱਤੇ ਗਏ ਤੇ ਉਨ੍ਹਾਂ ਉਪਰ ਜਾਨਲੇਵਾ ਹਮਲਾ ਵੀ ਕੀਤਾ।

 

ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਕਿਹਾ ਕਿ ਨਗਰ ਪੰਚਾਇਤ ਖੇਮਕਰਨ ਵਿੱਚ ਵੀ ਕਾਂਗਰਸੀ ਵਿਧਾਇਕ ਦੀ ਸ਼ਹਿ ‘ਤੇ ਪੁਲਿਸ ਵੱਲੋਂ ਨਗਰ ਪੰਚਾਇਤ ਖੇਮਕਰਨ ਦੇ ਅਕਾਲੀ ਦਲ ਦੇ ਸਾਰੇ 13 ਉਮੀਦਵਾਰਾਂ ਦੇ ਘਰਾਂ ਵਿੱਚ ਪੁਲਿਸ ਵੱਲੋਂ ਸਵੇਰੇ 4 ਵਜੇ ਬਿਨਾਂ ਕਿਸੇ ਵਜ੍ਹਾ ਦੇ ਛਾਪੇਮਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਧੱਕੇਸ਼ਾਹੀ ਨੂੰ ਰੋਕੇ ਤੇ ਬਾਘਾ ਪੁਰਾਣਾ, ਮੱਲਾਂਵਾਲਾ, ਮੱਖੂ ਤੇ ਘਨੌਰ ਦੀ ਚੋਣ ਪ੍ਰਕ੍ਰਿਆ ਤੁਰੰਤ ਰੱਦ ਕਰਕੇ ਨਵੇਂ ਸਿਰੇ ਤੋਂ ਚੋਣ ਕਰਵਾਈ ਜਾਵੇ।

First Published: Wednesday, 6 December 2017 6:20 PM

Related Stories

ਬੇਅਦਬੀ ਕਾਂਡ ਦੀ ਜਾਂਚ ਮੁਕੰਮਲ, ਰਿਪੋਰਟ ਇਸੇ ਮਹੀਨੇ
ਬੇਅਦਬੀ ਕਾਂਡ ਦੀ ਜਾਂਚ ਮੁਕੰਮਲ, ਰਿਪੋਰਟ ਇਸੇ ਮਹੀਨੇ

ਪਟਿਆਲਾ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਤੇ ਬਹਿਬਲ ਕਲਾਂ

ਮੌਕ ਡ੍ਰਿੱਲ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ 'ਤੇ ਢੇਰ ਕੀਤੇ ਅੱਤਵਾਦੀ!
ਮੌਕ ਡ੍ਰਿੱਲ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ 'ਤੇ ਢੇਰ ਕੀਤੇ ਅੱਤਵਾਦੀ!

ਅੰਮ੍ਰਿਤਸਰ: ਗੁਰੂ ਨਗਰੀ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ

ਡੁੱਬਦੇ ਪੰਜਾਬ ਨੂੰ ਬਚਾਉਣ ਦਾ ਇਹ ਵੀ ਇੱਕ ਤਰੀਕਾ, 'ਨਵੀਂ ਸੋਚ ਦੀ ਨਵੀਂ ਪੁਲਾਂਘ'
ਡੁੱਬਦੇ ਪੰਜਾਬ ਨੂੰ ਬਚਾਉਣ ਦਾ ਇਹ ਵੀ ਇੱਕ ਤਰੀਕਾ, 'ਨਵੀਂ ਸੋਚ ਦੀ ਨਵੀਂ ਪੁਲਾਂਘ'

ਚੰਡੀਗੜ੍ਹ: ਪੰਜਾਬ ਵਿੱਚ ਵਿਆਹਾਂ ਦਾ ਦੌਰ ਚੱਲ ਰਿਹਾ ਹੈ। ਵਿਆਹਾਂ ਵਿੱਚ ਮੋਟੇ

ਮਿਉਂਸਪਲ ਚੋਣਾਂ 'ਚ ਕਾਂਗਰਸ ਨੇ ਕੀਤਾ ਕਲੀਨ ਸਪੀਵ
ਮਿਉਂਸਪਲ ਚੋਣਾਂ 'ਚ ਕਾਂਗਰਸ ਨੇ ਕੀਤਾ ਕਲੀਨ ਸਪੀਵ

ਚੰਡੀਗੜ੍ਹ: ਪੰਜਾਬ ਦੀਆਂ ਤਿੰਨ ਨਗਰ ਨਿਗਮਾਂ ਪਟਿਆਲਾ, ਜਲੰਧਰ ਤੇ ਅੰਮ੍ਰਿਤਸਰ ਤੇ 29

ਮਿਊਂਸਪਲ ਚੋਣਾਂ ਮਗਰੋਂ ਕਾਂਗਰਸ ਨੇ ਥਾਪੜੀ ਆਪਣੀ ਹੀ ਪਿੱਠ
ਮਿਊਂਸਪਲ ਚੋਣਾਂ ਮਗਰੋਂ ਕਾਂਗਰਸ ਨੇ ਥਾਪੜੀ ਆਪਣੀ ਹੀ ਪਿੱਠ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮਿਊਂਸਿਪਲ ਚੋਣਾਂ ਤੋਂ

ਨਗਰ ਨਿਗਮ ਤੇ ਕੌਂਸਲ ਚੋਣਾਂ 'ਚ ਕਾਂਗਰਸ ਦੀ ਚੜ੍ਹਤ ਜਾਣੋ ਨਤੀਜੇ LIVE UPDATE
ਨਗਰ ਨਿਗਮ ਤੇ ਕੌਂਸਲ ਚੋਣਾਂ 'ਚ ਕਾਂਗਰਸ ਦੀ ਚੜ੍ਹਤ ਜਾਣੋ ਨਤੀਜੇ LIVE UPDATE

ਚੰਡੀਗੜ੍ਹ: ਪੰਜਾਬ ਦੀਆਂ ਤਿੰਨ ਨਗਰ ਨਿਗਮਾਂ ਪਟਿਆਲਾ, ਜਲੰਧਰ ਤੇ ਅੰਮ੍ਰਿਤਸਰ ਤੇ 29

ਕਾਂਗਰਸ ਨੇ ਹਾਈਜੈਕ ਕੀਤੀ ਚੋਣ: ਭਗਵੰਤ ਮਾਨ
ਕਾਂਗਰਸ ਨੇ ਹਾਈਜੈਕ ਕੀਤੀ ਚੋਣ: ਭਗਵੰਤ ਮਾਨ

ਚੰਡੀਗੜ੍ਹ: ਪੰਜਾਬ ਦੀਆਂ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਦੌਰਾਨ ਹੋਈ ਹਿੰਸਾ ਤੇ

 ਸ਼ਾਂਤਮਈ ਪਈਆਂ ਨਗਰ ਨਿਗਮ ਤੇ ਕੌਂਸਲ ਦੀਆਂ ਵੋਟਾਂ
ਸ਼ਾਂਤਮਈ ਪਈਆਂ ਨਗਰ ਨਿਗਮ ਤੇ ਕੌਂਸਲ ਦੀਆਂ ਵੋਟਾਂ

ਚੰਡੀਗੜ੍ਹ: ਪੰਜਾਬ ਦੀਆਂ ਤਿੰਨ ਨਗਰ ਨਿਗਮ ਪਟਿਆਲਾ, ਜਲੰਧਰ ਤੇ ਅੰਮ੍ਰਿਤਸਰ ਤੇ 29

ਵੋਟਾਂ ਦਾ ਕੰਮ ਖ਼ਤਮ, ਨਤੀਜੇ ਆਉਣੇ ਸ਼ੁਰੂ
ਵੋਟਾਂ ਦਾ ਕੰਮ ਖ਼ਤਮ, ਨਤੀਜੇ ਆਉਣੇ ਸ਼ੁਰੂ

ਅੰਮ੍ਰਿਤਸਰ: ਪੰਜਾਬ ਨਿਗਮ ਚੋਣਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਹੁਣ ਕਿਸੇ ਨੂੰ

ਵਧੀਕੀਆਂ ਤੋਂ ਤੰਗ ਅਕਾਲੀਆਂ ਨੇ ਚੋਣ ਕਮਿਸ਼ਨ ਕੋਲ ਰੋਏ ਦੁੱਖੜੇ
ਵਧੀਕੀਆਂ ਤੋਂ ਤੰਗ ਅਕਾਲੀਆਂ ਨੇ ਚੋਣ ਕਮਿਸ਼ਨ ਕੋਲ ਰੋਏ ਦੁੱਖੜੇ

ਚੰਡੀਗੜ੍ਹ: ਪੰਜਾਬ ਨਿਗਮ ਤੇ ਕੌਂਸਲ ਚੋਣਾਂ ਵਿੱਚ ਹੋਈਆਂ ਵਧੀਕੀਆਂ ਦੀ ਸ਼ਿਕਾਇਤ ਲੈ