84 'ਤੇ ਅਕਾਲੀ ਦਲ ਨੇ ਘੇਰਿਆ ਰਾਣਾ ਗੁਰਜੀਤ

By: ਰਵੀ ਇੰਦਰ ਸਿੰਘ | | Last Updated: Saturday, 13 January 2018 6:15 PM
84 'ਤੇ ਅਕਾਲੀ ਦਲ ਨੇ ਘੇਰਿਆ ਰਾਣਾ ਗੁਰਜੀਤ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ ‘ਤੇ ਵੱਡਾ ਸਿਆਸੀ ਹਮਲਾ ਕੀਤਾ ਹੈ। ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਰਾਣਾ ਗੁਰਜੀਤ ਨੇ ਇਹ ਕਹਿ ਕੇ ਸਿੱਖ ਪੰਥ ਨਾਲ ਗੱਦਾਰੀ ਹੈ ਕਿ 1984 ਦੇ ਕਤਲੇਆਮ ‘ਚ ਕਾਂਗਰਸ ਪਾਰਟੀ ਦਾ ਕੋਈ ਹੱਥ ਨਹੀਂ ਹੈ। ਉਨ੍ਹਾਂ ਰਾਣਾ ਗੁਰਜੀਤ ਨੂੰ ਗਾਂਧੀ ਪਰਿਵਾਰ ਦਾ ਚਮਚਾ ਤਕ ਕਹਿ ਦਿੱਤਾ।

 

ਬੀਤੇ ਕੱਲ੍ਹ ਰਾਣਾ ਗੁਰਜੀਤ ਸਿੰਘ ਨੇ ਕਿਹਾ ਸੀ ਕਿ 1984 ਦੇ ਸਿੱਖ ਕਤਲੇਆਮ ਵਿੱਚ ਕਾਂਗਰਸ ਦਾ ਕੋਈ ਹੱਥ ਨਹੀਂ ਸੀ। ਹਾਲਾਂਕਿ, ਉਨ੍ਹਾਂ 1984 ਦੇ 186 ਕੇਸਾਂ ਨੂੰ ਮੁੜ ਖੋਲ੍ਹਣ ‘ਤੇ ਬਣਾਈ ਗਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਸਵਾਗਤ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਕੇਂਦਰ ਵਿੱਚ ਉਦੋਂ ਕਾਂਗਰਸ ਦੀ ਸਰਕਾਰ ਸੀ, ਪਰ ਉਹ ਦੰਗਿਆਂ ਵਿੱਚ ਕਿਵੇਂ ਸ਼ਾਮਲ ਹੋ ਸਕਦੀ ਹੈ?

 

ਅਕਾਲੀ ਬੁਲਾਰੇ ਨੇ ਕਿਹਾ ਹੈ ਕਿ ਇਸ ਮਾਮਲੇ ‘ਚ ਗਾਂਧੀ ਪਰਿਵਾਰ ਨੂੰ ਕਲੀਨ ਚਿੱਟ ਦੇਣ ਦਾ ਮਤਲਬ ਪੰਜਾਬ ਤੇ ਸਿੱਖਾਂ ਨਾਲ ਧੋਖਾ ਕਰਨਾ ਹੈ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਸਿਰਫ਼ ਆਪਣੀ ਕੁਰਸੀ ਨੂੰ ਬਚਾਉਣ ਲਈ ਸਾਰੀਆਂ ਖੇਡ ਖੇਡ ਰਹੇ ਹਨ ਕਿਉਂਕਿ ਉਨ੍ਹਾਂ ਰੇਤੇ ਦੀਆਂ ਖੱਡਾਂ ‘ਚ ਵੱਡਾ ਘਪਲਾ ਕੀਤਾ ਹੈ। ਉਨ੍ਹਾਂ ਨੂੰ ਡਰ ਹੈ ਕਿ ਗਾਂਧੀ ਪਰਿਵਾਰ ਮੇਰਾ ਮੰਤਰੀ ਵਾਲਾ ਅਹੁਦਾ ਵਾਪਸ ਨਾ ਲੈ ਲਵੇ ਇਸ ਲਈ ਹੀ ਉਹ ਗਾਂਧੀ ਪਰਿਵਾਰ ਦੀ ਚਮਚਾਗਿਰੀ ਕਰ ਰਹੇ ਹਨ।

 

ਗਰੇਵਾਲ ਨੇ ਕਿਹਾ ਕਿ ਇਹ ਹੁਣ ਤੱਕ ਦੇ ਦਸਤਾਵੇਜ਼ਾਂ ਨਾਲ ਸਾਬਤ ਹੋ ਚੁੱਕਿਆ ਹੈ ਕਿ ਚੁਰਾਸੀ ਦੇ ਕਤਲੇਆਮ ‘ਚ ਕਾਂਗਰਸ ਦਾ ਹੱਥ ਸੀ ਤੇ ਖ਼ੁਦ ਰਾਜੀਵ ਗਾਂਧੀ ਨੇ ਕਿਹਾ ਸੀ ਜਦੋਂ ਕੋਈ ਵੱਡਾਦ ਦਰੱਖਤ ਡਿੱਗਦਾ ਹੈ ਉਦੋਂ ਧਰਤੀ ਹਿੱਲਦੀ ਹੈ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਨੂੰ ਇਕ ਸਿੱਖ ਹੋ ਕੇ ਆਪਣੀ ਜ਼ਮੀਰ ਗਾਂਧੀ ਪਰਿਵਾਰ ਨੂੰ ਨਹੀਂ ਵੇਚਣੀ ਚਾਹੀਦੀ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਨੂੰ ਆਪਣੇ ਸ਼ਬਦ ਵਾਪਸ ਲੈਣੇ ਚਾਹੀਦੇ ਹਨ।

First Published: Saturday, 13 January 2018 6:15 PM

Related Stories

ਸੰਸਦ ਮੈਂਬਰ ਨੂੰ ਹਸਪਤਾਲ 'ਚ ਵੇਖ ਡਾਕਟਰਾਂ ਦੇ ਉੱਡੇ ਹੋਸ਼
ਸੰਸਦ ਮੈਂਬਰ ਨੂੰ ਹਸਪਤਾਲ 'ਚ ਵੇਖ ਡਾਕਟਰਾਂ ਦੇ ਉੱਡੇ ਹੋਸ਼

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਬਣਿਆ ਸਰਕਾਰੀ ਟੀ.ਬੀ. ਹਸਪਤਾਲ ਖੁਦ ਬਿਮਾਰੀ ਦੀ

ਮਨਜੀਤ ਸਿੰਘ ਕਲਕੱਤਾ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਈ
ਮਨਜੀਤ ਸਿੰਘ ਕਲਕੱਤਾ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਈ

ਅੰਮ੍ਰਿਤਸਰ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ,

ਪਾਕਿਸਤਾਨ 'ਚ ਵਿਸਾਖੀ ਵੇਖਣ ਦੇ ਚਾਹਵਾਨਾਂ ਤੋਂ ਪਾਸਪੋਰਟ ਮੰਗੇ
ਪਾਕਿਸਤਾਨ 'ਚ ਵਿਸਾਖੀ ਵੇਖਣ ਦੇ ਚਾਹਵਾਨਾਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ

 ਗੁਰੂ ਨਗਰੀ 'ਚ ਤਿਰੰਗੇ ਉਤਾਰਨ 'ਤੇ ਬੀਜੀਪੀ ਲੀਡਰ ਦੀ ਚੇਤਾਵਨੀ
ਗੁਰੂ ਨਗਰੀ 'ਚ ਤਿਰੰਗੇ ਉਤਾਰਨ 'ਤੇ ਬੀਜੀਪੀ ਲੀਡਰ ਦੀ ਚੇਤਾਵਨੀ

ਅੰਮ੍ਰਿਤਸਰ: ਆਪਣੇ ਕਾਰਜਕਾਲ ਦੌਰਾਨ ਅਟਾਰੀ ਸਰਹੱਦ ਤੇ ਅੰਮ੍ਰਿਤਸਰ ਦੇ ਇੱਕ ਪਾਰਕ

ਕਲਕੱਤਾ ਦੀ ਮੌਤ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਸ਼ੋਕ ਪ੍ਰਗਟ
ਕਲਕੱਤਾ ਦੀ ਮੌਤ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਸ਼ੋਕ ਪ੍ਰਗਟ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ

ਸਾਬਕਾ ਕੈਬਨਿਟ ਮੰਤਰੀ ਮਨਜੀਤ ਸਿੰਘ ਕਲਕੱਤਾ ਨਹੀਂ ਰਹੇ
ਸਾਬਕਾ ਕੈਬਨਿਟ ਮੰਤਰੀ ਮਨਜੀਤ ਸਿੰਘ ਕਲਕੱਤਾ ਨਹੀਂ ਰਹੇ

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ

ਮਾੜੇ ਕਿਰਦਾਰ ਵਾਲੇ ਸਿੱਖਾਂ ਵਿਰੁੱਧ ਸ਼੍ਰੋਮਣੀ ਕਮੇਟੀ ਕਰੇਗੀ ਕਾਰਵਾਈ
ਮਾੜੇ ਕਿਰਦਾਰ ਵਾਲੇ ਸਿੱਖਾਂ ਵਿਰੁੱਧ ਸ਼੍ਰੋਮਣੀ ਕਮੇਟੀ ਕਰੇਗੀ ਕਾਰਵਾਈ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਵਿੱਚ ਬੀਤੇ ਸਮੇਂ

ਚਰਨਜੀਤ ਚੱਢਾ ਨੂੰ ਹਨੀ ਟ੍ਰੈਪ 'ਚ ਫਸਾਇਆ!
ਚਰਨਜੀਤ ਚੱਢਾ ਨੂੰ ਹਨੀ ਟ੍ਰੈਪ 'ਚ ਫਸਾਇਆ!

ਚੰਡੀਗੜ੍ਹ: ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ

ਅੰਮ੍ਰਿਤਧਾਰੀ ਵਿਦਿਆਰਥੀ ਨੂੰ ਬੁਰੀ ਤਰ੍ਹਾਂ ਕੁੱਟਿਆ, ਦੋ ਹੋਰਾਂ ਨੂੰ ਧਮਕੀ
ਅੰਮ੍ਰਿਤਧਾਰੀ ਵਿਦਿਆਰਥੀ ਨੂੰ ਬੁਰੀ ਤਰ੍ਹਾਂ ਕੁੱਟਿਆ, ਦੋ ਹੋਰਾਂ ਨੂੰ ਧਮਕੀ

ਅੰਮ੍ਰਿਤਸਰ: ਬਾਰ੍ਹਵੀਂ ‘ਚ ਪੜ੍ਹਨ ਵਾਲੇ ਅੰਮ੍ਰਿਤਧਾਰੀ ਸਿੱਖ ਨੂੰ ਕੁਝ

ਅੰਮ੍ਰਿਤਸਰ ਤੋਂ ਸਿੱਧੀ ਬਰਮਿੰਗਮ ਲਈ ਉਡਾਣ
ਅੰਮ੍ਰਿਤਸਰ ਤੋਂ ਸਿੱਧੀ ਬਰਮਿੰਗਮ ਲਈ ਉਡਾਣ

ਅੰਮ੍ਰਿਤਸਰ: ਗੁਰੂ ਨਗਰੀ ਤੋਂ ਲੰਡਨ ਜਾਣ ਤੇ ਲੰਡਨ ਤੋਂ ਹਰਿਮੰਦਰ ਸਾਹਿਬ ਦੇ