ਅਨਾਥ ਹੋਣ ਮਗਰੋਂ ਨਾ ਛੱਡੀ ਹਿੰਮਤ, ਘੁਡਾਣੀ ਕਲਾਂ ਦੀ ਅਮਨ ਬਣੀ ਕੈਨੇਡਾ 'ਚ ਪੁਲਿਸ ਕਮਿਸ਼ਨਰ

By: ਰਵੀ ਇੰਦਰ ਸਿੰਘ | | Last Updated: Tuesday, 6 March 2018 6:39 PM
ਅਨਾਥ ਹੋਣ ਮਗਰੋਂ ਨਾ ਛੱਡੀ ਹਿੰਮਤ, ਘੁਡਾਣੀ ਕਲਾਂ ਦੀ ਅਮਨ ਬਣੀ ਕੈਨੇਡਾ 'ਚ ਪੁਲਿਸ ਕਮਿਸ਼ਨਰ

ਚੰਡੀਗੜ੍ਹ: ਜਦ ਕੋਈ ਅਨਾਥ ਹੋ ਜਾਂਦਾ ਹੈ ਤਾਂ ਉਸ ਦੇ ਆਪਣੇ ਪੈਰਾਂ ‘ਤੇ ਖੜ੍ਹੇ ਹੋਣਾ ਤਾਂ ਇੱਕ ਪਾਸੇ, ਜਿਊਣ ਦੀ ਆਸ ਵੀ ਮੱਧਮ ਜਿਹੀ ਪੈ ਜਾਂਦੀ ਹੈ। ਪਰ ਘੁਡਾਣੀ ਕਲਾਂ ਦੀ ਅਮਨ ਨੇ ਮਾਪਿਆਂ ਦੇ ਜਹਾਨੋਂ ਤੁਰ ਜਾਣ ਮਗਰੋਂ ਖ਼ੁਦ ਨੂੰ ਸਾਬਤ ਕਰ ਹੋਰਨਾਂ ਲਈ ਮਿਸਾਲ ਕਾਇਮ ਕੀਤੀ ਹੈ। ਅਮਨਿੰਦਰ ਕੌਰ ਅੱਜ ਕੱਲ੍ਹ ਕੈਨੇਡਾ ਦੇ ਐਬਸਟਫੋਰਡ ਵਿੱਚ ਪੁਲਿਸ ਕਮਿਸ਼ਨਰ ਦੇ ਤੌਰ ‘ਤੇ ਕਾਰਜਸ਼ੀਲ ਹੈ।

father-of-Amaninder-Kaur-canada-police

ਅਮਨਿੰਦਰ ਦੇ ਪਿਤਾ ਜੋ ਹਰਬੰਸ ਸਿੰਘ ਬੋਪਾਰਾਏ ਜੋ ਪੰਜਾਬ ਵਿੱਚ ਪੁਲਿਸ ਕਪਤਾਨ ਵਜੋਂ ਤਾਇਨਾਤ ਸਨ, ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਪੰਜ ਸਾਲ ਬਾਅਦ ਅਮਨਿੰਦਰ ਦੇ ਮਾਤਾ ਵੀ ਕੈਂਸਰ ਕਾਰਨ ਚੱਲ ਵਸੇ। ਫਿਰ ਅਮਨਿੰਦਰ ਦੀ ਭੂਆ ਉਸ ਨੂੰ ਦੋਵਾਂ ਭੈਣਾ ਸਮੇਤ ਆਪਣੇ ਕੋਲ ਕੈਨੇਡਾ ਲੈ ਗਈ।

Amaninder-Kaur-marriage-in-canada-police

ਕੈਨੇਡਾ ਜਾ ਕੇ ਅਮਨਿੰਦਰ ਨੇ ਆਪਣੀ ਮਿਹਨਤ ਦੇ ਦਮ ‘ਤੇ ਪੁਲਿਸ ਵਿਭਾਗ ਵਿੱਚ ਨੌਕਰੀ ਸ਼ੁਰੂ ਕੀਤੀ ਤੇ ਅੱਜ ਉਹ ਐਬਸਟਫੋਰਡ ਵਿੱਚ ਬਤੌਰ ਕਮਿਸ਼ਨਰ ਤਾਇਨਾਤ ਹੈ। ਅਮਨਿੰਦਰ ਦੇ ਪਿਤਾ ਦੇ ਦੋਸਤ ਉਜਾਗਰ ਸਿੰਘ ਨੇ ‘ਏਬੀਪੀ ਸਾਂਝਾ’ ਨੂੰ ਦੱਸਿਆ ਕਿ ਸਾਡੇ ਪਿੰਡ ਦੀ ਧੀ ਨੇ ਪੂਰੀ ਦੁਨੀਆ ਵਿੱਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਨ ਨੇ ਪੰਜਾਬ ਦੀਆਂ ਧੀਆਂ ਤੇ ਮਾਪਿਆਂ ਲਈ ਬਿਹਤਰੀਨ ਉਦਾਹਰਣ ਪੇਸ਼ ਕੀਤਾ ਹੈ।

Amaninder-Kaur-canada-police

ਪਿੰਡ ਵਾਸੀਆਂ ਨੇ ਦੱਸਿਆ ਕਿ ਹਰਬੰਸ ਸਿੰਘ ਤੇ ਉਨ੍ਹਾਂ ਦੀ ਪਤਨੀ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਘਰ ਸੁੰਨਾ ਜਿਹਾ ਹੋ ਗਿਆ, ਪਰ ਅਮਨਿੰਦਰ ਦੀ ਆਪਣੀ ਕਾਮਯਾਬੀ ਨਾਲ ਇੱਥੇ ਫਿਰ ਠੰਢੀ ਹਵਾ ਦਾ ਬੁੱਲਾ ਆਇਆ ਹੈ। ਹਲਕਾ ਵਿਧਾਇਕ ਲਖਬੀਰ ਸਿੰਘ ਲੱਖਾ ਨੇ ਕਿਹਾ ਕਿ ਅਮਨਿੰਦਰ ਦੀ ਕਾਮਯਾਬੀ ਪੰਜਾਬੀਆਂ ਦੇ ਸੁਨਹਿਰੇ ਭਵਿੱਖ ਦੀ ਸ਼ੁਰੂਆਤ ਹੈ।

 

Amanider-kaur

First Published: Tuesday, 6 March 2018 6:38 PM

Related Stories

ਵਿਧਾਨ ਸਭਾ ਵਿੱਚ ਕਿਉਂ ਫਸੇ ਮਜੀਠੀਆ ਤੇ ਸਿੱਧੂ ਦੇ ਸਿੰਙ
ਵਿਧਾਨ ਸਭਾ ਵਿੱਚ ਕਿਉਂ ਫਸੇ ਮਜੀਠੀਆ ਤੇ ਸਿੱਧੂ ਦੇ ਸਿੰਙ

ਚੰਡੀਗੜ੍ਹ: ਮੀਡੀਆ ਵਿੱਚ ਆਪਣੇ ਕੱਟੜ ਵਿਰੋਧੀ ‘ਤੇ ਸ਼ਬਦੀ ਹਮਲਾ ਕਰਨ ਦਾ ਇੱਕ ਵੀ

ਖਹਿਰਾ ਨਹੀਂ ਹੋਣਗੇ ਕਾਂਗਰਸ 'ਚ ਸ਼ਾਮਲ
ਖਹਿਰਾ ਨਹੀਂ ਹੋਣਗੇ ਕਾਂਗਰਸ 'ਚ ਸ਼ਾਮਲ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਖਹਿਰਾ ਨੇ ਸਪਸ਼ਟ ਕੀਤਾ ਹੈ ਕਿ ਉਹ

ਮਨਪ੍ਰੀਤ ਬਾਦਲ ਨਹੀਂ ਕਰ ਸਕਣਗੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ !
ਮਨਪ੍ਰੀਤ ਬਾਦਲ ਨਹੀਂ ਕਰ ਸਕਣਗੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ !

ਬਠਿੰਡਾ: ਥਰਮਲ ਪਲਾਂਟ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਮੁਲਾਜ਼ਮਾਂ ਦਾ ਵਿਰੋਧ

ਪੰਜਾਬ 'ਚ 1,12,000 ਆਵਾਰਾ ਕੁੱਤੇ, ਹਾਦਸਿਆਂ ਦਾ ਬਣ ਰਹੇ ਕਾਰਨ
ਪੰਜਾਬ 'ਚ 1,12,000 ਆਵਾਰਾ ਕੁੱਤੇ, ਹਾਦਸਿਆਂ ਦਾ ਬਣ ਰਹੇ ਕਾਰਨ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਆਵਾਰਾ ਕੁੱਤਿਆਂ ਦੀ ਗਿਣਤੀ ਕਰ ਲਈ ਹੈ। ਇਸ ਵੇਲੇ

ਗੁਰਬਖਸ਼ ਸਿੰਘ ਨੂੰ ਟੈਂਕੀ ਤੋਂ ਛਾਲ ਮਾਰਨ ਲਈ ਮਜਬੂਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਵਿਰੁੱਧ ਕੇਸ
ਗੁਰਬਖਸ਼ ਸਿੰਘ ਨੂੰ ਟੈਂਕੀ ਤੋਂ ਛਾਲ ਮਾਰਨ ਲਈ ਮਜਬੂਰ ਕਰਨ ਵਾਲੇ ਪੁਲਿਸ...

ਕੁਰੂਕਸ਼ੇਤਰ: ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰਨ ਵਾਲੇ ਭਾਈ ਗੁਰਬ਼ਖਸ਼

ਗੈਰ ਪੰਜਾਬੀ ਤੇ ਵਿਦੇਸ਼ੀ ਸ਼ਰਧਾਲੂਆਂ ਨੂੰ ਬਹੁਭਾਸ਼ੀ ਗਾਈਡ ਦੱਸਣਗੇ ਸਿੱਖ ਇਤਿਹਾਸ
ਗੈਰ ਪੰਜਾਬੀ ਤੇ ਵਿਦੇਸ਼ੀ ਸ਼ਰਧਾਲੂਆਂ ਨੂੰ ਬਹੁਭਾਸ਼ੀ ਗਾਈਡ ਦੱਸਣਗੇ ਸਿੱਖ ਇਤਿਹਾਸ

ਅੰਮ੍ਰਿਤਸਰ: ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੇ ਦੇਸ਼-ਵਿਦੇਸ਼ ਦੇ

ਇਰਾਕ 'ਚ ਮਰੇ ਪੰਜਾਬੀਆਂ ਨੂੰ ਕੇਂਦਰ ਸਰਕਾਰ ਦੇਵੇ ਮੁਆਵਜ਼ਾ: ਕੈਪਟਨ
ਇਰਾਕ 'ਚ ਮਰੇ ਪੰਜਾਬੀਆਂ ਨੂੰ ਕੇਂਦਰ ਸਰਕਾਰ ਦੇਵੇ ਮੁਆਵਜ਼ਾ: ਕੈਪਟਨ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੋਸੂਲ ਵਿੱਚ ਮਾਰੇ

ਕੈਪਟਨ ਨੂੰ ਤੰਗ ਕਰਦੇ ਵਿਧਾਨ ਸਭਾ ਅੰਦਰਲੇ 'ਮੋਬਾਈਲ'
ਕੈਪਟਨ ਨੂੰ ਤੰਗ ਕਰਦੇ ਵਿਧਾਨ ਸਭਾ ਅੰਦਰਲੇ 'ਮੋਬਾਈਲ'

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਬਜਟ ਇਜਲਾਸ ਦਾ ਅੱਜ ਤੀਜਾ ਦਿਨ ਹੈ। ਸਵੇਰੇ

ਠੇਕਾ ਮੁਲਾਜ਼ਮਾਂ ਨੇ ਕੈਪਟਨ ਸਰਕਾਰ ਨੂੰ ਦਿੱਤਾ 'ਕੁੰਭਕਰਨ' ਦਾ ਰੁਤਬਾ
ਠੇਕਾ ਮੁਲਾਜ਼ਮਾਂ ਨੇ ਕੈਪਟਨ ਸਰਕਾਰ ਨੂੰ ਦਿੱਤਾ 'ਕੁੰਭਕਰਨ' ਦਾ ਰੁਤਬਾ

ਚੰਡੀਗੜ੍ਹ: ਪੰਜਾਬ ਸਰਕਾਰ ਨੂੰ ਕੰਟ੍ਰੈਕਟ ਕਾਮਿਆਂ ਨੇ ਕੁੰਭਕਰਨ ਦਾ ਨਾਂਅ ਦੇ ਕੇ