ਕੈਪਟਨ ਤੇ ਖਹਿਰਾ ਫਸੇ ਸਿੰਗ, ਇਲਜ਼ਾਮਾਂ ਦਾ ਸਖ਼ਤ ਜਵਾਬ

By: ਏਬੀਪੀ ਸਾਂਝਾ | | Last Updated: Sunday, 13 August 2017 6:20 PM
ਕੈਪਟਨ ਤੇ ਖਹਿਰਾ ਫਸੇ ਸਿੰਗ, ਇਲਜ਼ਾਮਾਂ ਦਾ ਸਖ਼ਤ ਜਵਾਬ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਆਮ ਆਦਮੀ ਪਾਰਟੀ ਵੱਲੋਂ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਸਿੰਗ ਫਸ ਗਏ ਹਨ। ਖਹਿਰਾ ਵੱਲੋਂ ਲਾਏ ਇਲਜ਼ਾਮਾਂ ਦਾ ਕੈਪਟਨ ਨੇ ਸਖ਼ਤ ਜਵਾਬ ਦਿੱਤਾ ਹੈ। ਕੈਪਟਨ ਨੇ ਕਿਹਾ ਹੈ ਕਿ ਖਹਿਰਾ ਨੂੰ ਮਾਨਸਾ ਵਿੱਚ ਨਰਮੇ ਦੇ ਕਿਸਾਨਾਂ ਦੀ ਹਾਲਤ ’ਤੇ ਸਿਆਸੀ ਰੋਟੀਆਂ ਨਹੀਂ ਸੇਕਣੀਆਂ ਚਾਹੀਦੀਆਂ। ਮੁੱਖ ਮੰਤਰੀ ਨੇ ਆਖਿਆ ਕਿ ਆਪ ਨੇਤਾ ਖਿੱਤੇ ਵਿੱਚ ਨਰਮੇ ਦੀ ਫਸਲ ’ਤੇ ਚਿੱਟੀ ਮੱਖੀ ਦੇ ਹਮਲੇ ਦੇ ਮੁੱਦੇ ’ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।

 

ਕਾਬਲੇਗੌਰ ਹੈ ਕਿ ਖਹਿਰਾ ਵੱਲੋਂ ਕਿਸਾਨਾਂ ਨੂੰ ਨਕਲੀ ਤੇ ਘਟੀਆ ਮਿਆਰ ਦੇ ਕੀਟਨਾਸ਼ਕ ਮੁਹੱਈਆ ਕਰਵਾਉਣ ਵਿੱਚ ਮੁੱਖ ਮੰਤਰੀ ਦਫ਼ਤਰ ਤੇ ਕੈਬਨਿਟ ਮੰਤਰੀ ਦੀ ਸਾਂਝੇਦਾਰੀ ਹੋਣ ਦੇ ਇਲਜ਼ਾਮ ਲਾਏ ਸੀ। ਖਹਿਰਾ ਦੇ ਇਲਜ਼ਾਮਾਂ ਤੋਂ ਭੜਕੇ ਕੈਪਟਨ ਨੇ ਕਿਹਾ ਕਿ ਇਸ ਤੋਂ ਸਿੱਧ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦਾ ਨੇਤਾ ਜ਼ਮੀਨੀ ਹਾਲਤ ਨਾਲ ਜੁੜਿਆ ਹੋਇਆ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਖਹਿਰਾ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾ ਕੇ ਇਸ ਵਿਸ਼ੇ ’ਤੇ ਸਬਕ ਲੈਣਾ ਚਾਹੀਦਾ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਤੇ ਅਧਿਆਪਕਾਂ ਤੋਂ ਸੂਬੇ ਵਿੱਚ ਚਿੱਟੀ ਮੱਖੀ ਦੇ ਅਸਰ ਬਾਰੇ ਹੇਠਲੇ ਪੱਧਰ ਦੀ ਹਾਲਤ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ।

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਵਜੋਂ ਖਹਿਰਾ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਤੇ ਘਟੀਆ ਸਿਆਸਤ ਕਰਨ ਦੀ ਬਜਾਏ ਉਸਾਰੂ ਵਿਰੋਧ ਕਰਨ ਦਾ ਫਰਜ਼ ਅਦਾ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਖਹਿਰਾ ਦਾ ਅਹੁਦਾ ਸ਼੍ਰਿਸ਼ਟਾਚਾਰ ਤੇ ਸੁਹਿਰਦਤਾ ਦੀ ਮੰਗ ਕਰਦਾ ਹੈ ਜਿਸ ਬਾਰੇ ਵਿਰੋਧੀ ਧਿਰ ਦੇ ਨੇਤਾ ਪੂਰੀ ਤਰ੍ਹਾਂ ਅਣਜਾਣ ਹਨ।

 

ਮੁੱਖ ਮੰਤਰੀ ਨੇ ਕਿਹਾ ਕਿ ਅਰਵਿੰਦਰ ਕੇਜਰੀਵਾਲ ਦਾ ਕੰਮ ਕਰਨ ਦਾ ਢੰਗ ਜਿਸ ਦੀ ਨਕਲ ਹੁਣ ਖਹਿਰਾ ਵੀ ਕਰ ਰਹੇ ਹਨ, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੇ ਦਿੱਲੀ ਵਿੱਚ ਬੁਰੀ ਤਰਾਂ ਨਾਕਾਮ ਸਿੱਧ ਹੋਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਾਰ-ਵਾਰ ਇਹ ਸਿੱਧ ਕੀਤਾ ਹੈ ਕਿ ਇਸ ਦੀ ਲੋਕਾਂ ਨਾਲ ਜੁੜੇ ਮਸਲਿਆਂ ਪ੍ਰਤੀ ਭੋਰਾ ਵੀ ਦਿਲਚਸਪੀ ਨਹੀਂ ਸਗੋਂ ਲੋਕਾਂ ਵਿੱਚ ਫੋਕੀ ਵਾਹ-ਵਾਹ ਖੱਟਣ ਹੀ ਹੈ।

First Published: Sunday, 13 August 2017 6:20 PM

Related Stories

ਬਠਿੰਡਾ 'ਚ ਟਰਾਲੇ ਦਾ ਕਹਿਰ, ਤਿੰਨ ਜਣਿਆਂ ਨੂੰ ਕੁਚਲਿਆ
ਬਠਿੰਡਾ 'ਚ ਟਰਾਲੇ ਦਾ ਕਹਿਰ, ਤਿੰਨ ਜਣਿਆਂ ਨੂੰ ਕੁਚਲਿਆ

ਬਠਿੰਡਾ: ਸ਼ਹਿਰ ਦੀ ਦਾਣਾ ਮੰਡੀ ‘ਚ ਦੇਰ ਰਾਤ ਟਰਾਲਾ ਚਾਲਕ ਨੇ ਮੰਡੀ ‘ਚ ਸ਼ੈਡ ਥੱਲੇ

ਸਿਰਸਾ ਮੁਖੀ ਦੀ ਪੇਸ਼ੀ ਸਬੰਧੀ ਹਰਿਆਣਾ ਨੇ ਲਾਇਆ ਟਿੱਲ
ਸਿਰਸਾ ਮੁਖੀ ਦੀ ਪੇਸ਼ੀ ਸਬੰਧੀ ਹਰਿਆਣਾ ਨੇ ਲਾਇਆ ਟਿੱਲ

ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ 25 ਅਗਸਤ ਨੂੰ ਹੋ ਰਹੀ ਪੇਸ਼ੀ ਸਬੰਧੀ

ਸ਼੍ਰੋਮਣੀ ਪੰਥਕ ਅਕਾਲੀ ਦਲ ਦੇ ਲੀਡਰ ਦਾ ਗੋਲੀਆਂ ਮਾਰ ਕੇ ਕਤਲ 
ਸ਼੍ਰੋਮਣੀ ਪੰਥਕ ਅਕਾਲੀ ਦਲ ਦੇ ਲੀਡਰ ਦਾ ਗੋਲੀਆਂ ਮਾਰ ਕੇ ਕਤਲ 

ਬਰਨਾਲਾ: ਇੱਥੋਂ ਦੇ ਨੇੜਲੇ ਪਿੰਡ ਕਾਹਨੇਕੇ ਵਿੱਚ ਸ਼੍ਰੋਮਣੀ ਪੰਥਕ ਅਕਾਲੀ ਦਲ (ਘੋੜੇ

ਸਿਲੰਡਰ ਫਟਿਆ, ਮਹਿਲਾ ਤੇ ਦੋ ਬੱਚੇ ਝੁਲਸੇ
ਸਿਲੰਡਰ ਫਟਿਆ, ਮਹਿਲਾ ਤੇ ਦੋ ਬੱਚੇ ਝੁਲਸੇ

ਗੁਰਦਾਸਪੁਰ: ਬਟਾਲਾ ਦੇ ਮੁਰਗ਼ੀ ਮੁਹੱਲੇ ਵਿੱਚ ਛੋਟੇ ਗੈਸ ਸਿਲੰਡਰ ਦੇ ਫੱਟਣ ਕਾਰਨ

ਮਜੀਠੀਆ ਵੱਲੋਂ ਕੇਜਰੀਵਾਲ ਨੂੰ ਟਿਕਟ ਦੀ ਪੇਸ਼ਕਸ਼
ਮਜੀਠੀਆ ਵੱਲੋਂ ਕੇਜਰੀਵਾਲ ਨੂੰ ਟਿਕਟ ਦੀ ਪੇਸ਼ਕਸ਼

ਅੰਮ੍ਰਿਤਸਰ: ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ

ਮੋਦੀ ਸਰਕਾਰ ਖਿਲਾਫ ਡਟੇ 10 ਲੱਖ ਬੈਂਕ ਕਰਮਚਾਰੀ
ਮੋਦੀ ਸਰਕਾਰ ਖਿਲਾਫ ਡਟੇ 10 ਲੱਖ ਬੈਂਕ ਕਰਮਚਾਰੀ

ਜਲੰਧਰ: ਦੇਸ਼ ਭਰ ‘ਚ ਪਬਲਿਕ ਸੈਕਟਰ ਦੇ ਬੈਂਕਾਂ ‘ਚ ਅੱਜ ਕੰਮ ਠੱਪ ਰਿਹਾ। ਅੱਜ

ਡੇਰਾ ਮੁਖੀ ਦੀ ਪੇਸ਼ੀ ਤੋਂ ਪਹਿਲਾਂ ਡੀ.ਜੀ.ਪੀ. ਅਰੋੜਾ ਬਠਿੰਡਾ ਪੁੱਜੇ
ਡੇਰਾ ਮੁਖੀ ਦੀ ਪੇਸ਼ੀ ਤੋਂ ਪਹਿਲਾਂ ਡੀ.ਜੀ.ਪੀ. ਅਰੋੜਾ ਬਠਿੰਡਾ ਪੁੱਜੇ

ਬਠਿੰਡਾ: ਡੇਰਾ ਮੁਖੀ ਲਈ 25 ਨੂੰ ਆਉਣ ਵਾਲੇ ਅਦਾਲਤੀ ਫੈਸਲੇ ਤੋਂ ਗਰਮਾਏ ਪੰਜਾਬ ਦੇ

ਸੁਰਜੀਤ ਪਾਤਰ ਬਣੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ
ਸੁਰਜੀਤ ਪਾਤਰ ਬਣੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ

ਚੰਡੀਗੜ੍ਹ: ਪੰਜਾਬ ਦੇ ਨਾਮਵਰ ਕਵੀ ਪਦਮਸ਼੍ਰੀ ਡਾ. ਸੁਰਜੀਤ ਪਾਤਰ ਨੂੰ ਪੰਜਾਬ ਆਰਟਸ

ਇਤਿਹਾਸਕ ਗੁਰਦੁਆਰੇ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਸਮਾਨ ਕੱਢ ਕੇ ਸੜਕ 'ਤੇ ਸੁੱਟਿਆ
ਇਤਿਹਾਸਕ ਗੁਰਦੁਆਰੇ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਸਮਾਨ ਕੱਢ ਕੇ ਸੜਕ...

ਚੰਡੀਗੜ੍ਹ :ਇਤਿਹਾਸਕ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ‘ਚ ਸੁਸ਼ੋਭਿਤ ਸ੍ਰੀ

ਟਿਊਬਵੈੱਲ 'ਤੇ ਮਾਸੂਮ ਪੁੱਤਰ ਨੂੰ ਫ਼ਾਹਾ ਦੇ ਕੇ ਖੁਦ ਕੀਤੀ ਖੁਦਕੁਸ਼ੀ...
ਟਿਊਬਵੈੱਲ 'ਤੇ ਮਾਸੂਮ ਪੁੱਤਰ ਨੂੰ ਫ਼ਾਹਾ ਦੇ ਕੇ ਖੁਦ ਕੀਤੀ ਖੁਦਕੁਸ਼ੀ...

ਅੰਮ੍ਰਿਤਸਰ: ਥਾਣਾ ਲੋਪੋਕੇ ਅਧੀਨ ਪਿੰਡ ਕੱਕੜ ਵਿੱਚ ਇੱਕ ਪਿਤਾ ਵੱਲੋਂ ਟਿਊਬਵੈੱਲ