ਕੈਪਟਨ ਨੇ ਲੰਗਰ ਤੇ ਪ੍ਰਸ਼ਾਦ ’ਤੇ GST ਦਾ ਮੱਦਾ ਕੇਂਦਰ ਦੇ ਪਾਲੇ 'ਚ ਰੇੜ੍ਹਿਆ

By: ਏਬੀਪੀ ਸਾਂਝਾ | | Last Updated: Monday, 17 July 2017 5:22 PM
ਕੈਪਟਨ ਨੇ ਲੰਗਰ ਤੇ ਪ੍ਰਸ਼ਾਦ ’ਤੇ GST ਦਾ ਮੱਦਾ ਕੇਂਦਰ ਦੇ ਪਾਲੇ 'ਚ ਰੇੜ੍ਹਿਆ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਧਾਰਮਿਕ ਸੰਸਥਾਵਾਂ ਵਿੱਚ ਵਰਤਾਏ ਜਾਂਦੇ ਲੰਗਰ ਤੇ ਪ੍ਰਸ਼ਾਦ ’ਤੇ ਜੀ.ਐਸ.ਟੀ. ਦਾ ਮਾਮਲਾ ਕੇਂਦਰ ਸਰਕਾਰ ਦੇ ਪਾਲੇ ਵਿੱਚ ਰੇੜ੍ਹ ਦਿੱਤਾ ਹੈ। ਕੈਪਟਨ ਅਮਰਿੰਦਰ ਨੇ ਲੰਗਰ ਤੇ ਪ੍ਰਸ਼ਾਦ ’ਤੇ ਜੀ.ਐਸ.ਟੀ. ਤੋਂ ਛੋਟ ਦੇਣ ਲਈ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਤੋਂ ਮੰਗ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸ਼ਖਸ਼ੀਅਤਾਂ ਤੇ ਸੰਸਥਾਵਾਂ ਵੱਲੋਂ ਪੰਜਾਬ ਸਰਕਾਰ ਨੂੰ ਲੰਗਰ ਤੇ ਪ੍ਰਸ਼ਾਦ ’ਤੇ ਜੀ.ਐਸ.ਟੀ. ਖਤਮ ਕਰਨ ਦੀ ਅਪੀਲ ਕੀਤੀ ਗਈ ਸੀ। ਇਸ ਤੋਂ ਬਾਅਦ ਕੈਪਟਨ ਨੇ ਜੇਤਲੀ ਨੂੰ ਪੱਤਰ ਲਿਖਿਆ ਹੈ।

 

ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਨੂੰ ਯਾਦ ਦਵਾਇਆ ਕਿ ਮੁਫਤ ਲੰਗਰ ਦੀ ਸੇਵਾ ਕਰਨ ਵਾਸਤੇ ਗੁਰਦਵਾਰਿਆਂ ਨੂੰ ਸਪਲਾਈ ਕੀਤੀਆਂ ਜਾਂਦੀਆਂ ਵਸਤਾਂ ’ਤੇ ਵੈਟ ਦੇ ਭੁਗਤਾਨ ਤੋਂ ਛੋਟ ਦਿੱਤੀ ਗਈ ਸੀ। ਹੁਣ ਜੀ.ਐਸ.ਟੀ. ਤਹਿਤ ਇਨ੍ਹਾਂ ਵਸਤਾਂ ਦੀ ਖਰੀਦ ’ਤੇ ਟੈਕਸ ਲਾਇਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਸ਼ਾਦ ਦੀ ਵਿਕਰੀ ’ਤੇ ਵੀ ਜੀ.ਐਸ.ਟੀ. ਭੁਗਤਾਨਯੋਗ ਹੈ। ਇਸ ਕਰਕੇ ਇਹ ਮੰਦਰਾਂ, ਗੁਰਦੁਵਾਰਿਆਂ, ਮਸਜਿਦਾਂ ਤੇ ਚਰਚਾਂ ਸਣੇ ਸਾਰੀਆਂ ਧਾਰਮਕ ਸੰਸਥਾਵਾਂ ਵਿੱਚ ਲਾਗੂ ਹੁੰਦਾ ਹੈ।

 

ਉਨ੍ਹਾਂ ਨੇ ਕਿਹਾ ਕਿ ਧਾਰਮਿਕ ਸੰਸਥਾਵਾਂ ਵੱਲੋਂ ਖਰੀਦੀਆਂ ਜਾਂਦੀਆਂ ਵਸਤਾਂ ’ਤੇ ਜੀ.ਐਸ.ਟੀ. ਜਾਇਜ਼ ਨਹੀਂ ਹੈ ਕਿਉਂਕਿ ਇਨ੍ਹਾਂ ਸੰਸਥਾਵਾਂ ਦਾ ਆਮਦਨ ਦਾ ਕੋਈ ਵੀ ਸ੍ਰੋਤ ਨਹੀਂ ਹੈ ਤੇ ਇਹ ਦਾਨ ਰਾਹੀਂ ਦਿੱਤੀ ਜਾਂਦੀ ਰਾਸ਼ੀ ਨਾਲ ਚਲਾਈਆਂ ਜਾਂਦੀਆਂ ਹਨ। ਉਨ੍ਹਾਂ ਨੇ ਇਸ ਮਾਮਲੇ ਨੂੰ ਮੁੜ ਵਿਚਾਰਨ ਤੇ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਜੀ.ਐਸ.ਟੀ. ਤੋਂ ਛੋਟ ਦੇਣ ਲਈ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਹੈ। ਉਨ੍ਹਾਂ ਨੇ ਨਾ ਕੇਵਲ ਪ੍ਰਸ਼ਾਦ ਦੀ ਖਰੀਦ ਤੇ ਵਿਕਰੀ ’ਤੇ ਸਗੋਂ ਉਨ੍ਹਾਂ ਵੱਲੋਂ ਲਾਏ ਜਾਂਦੇ ਮੁਫਤ ਲੰਗਰ ਦੀ ਸੇਵਾ ਲਈ ਖਰੀਦਿਆਂ ਜਾਂਦੀਆਂ ਸਾਰੀਆਂ ਵਸਤਾਂ ’ਤੇ ਜੀ.ਐਸ.ਟੀ. ਤੋਂ ਛੋਟ ਦੇਣ ਲਈ ਆਖਿਆ।

First Published: Monday, 17 July 2017 5:22 PM

Related Stories

ਸੁਖਪਾਲ ਖਹਿਰਾ ਨੇ ਪੰਜਾਬ ਵਿੱਚ ਖੇਤੀ ਬਾੜੀ ਐਮਰਜੰਸੀ ਦੀ ਮੰਗ ਕੀਤੀ
ਸੁਖਪਾਲ ਖਹਿਰਾ ਨੇ ਪੰਜਾਬ ਵਿੱਚ ਖੇਤੀ ਬਾੜੀ ਐਮਰਜੰਸੀ ਦੀ ਮੰਗ ਕੀਤੀ

ਚੰਡੀਗ੍ਹੜ: ਸੁਖਪਾਲ ਖਹਿਰਾ ਵਿਰੋਧੀ ਧਿਰ ਦੀ ਨੇਤਾ ਤੋਂ ਬਾਅਦ ਸਿੱਖ ਕੌਮ ਦੇ ਚੌਥੇ

ਬਲਾਚੌਰ ਦੀਆਂ ਦੋ ਕੁੜੀਆਂ ਦੀ ਮੌਤ ਸਬੰਧੀ 3 ਗ੍ਰਿਫਤਾਰ
ਬਲਾਚੌਰ ਦੀਆਂ ਦੋ ਕੁੜੀਆਂ ਦੀ ਮੌਤ ਸਬੰਧੀ 3 ਗ੍ਰਿਫਤਾਰ

ਬਲਾਚੌਰ: ਇੱਥੋਂ ਦੀਆਂ ਦੋ ਲੜਕੀਆਂ ਦੀ ਮੌਤ ਹਾਲੇ ਤੱਕ ਰਹੱਸ ਬਣੀ ਹੋਈ ਹੈ। ਪੁਲਿਸ

ਪਿੰਡ ਦੀਆਂ ਸੜਕਾਂ ਵੇਖ ਨਿਰਾਸ਼ ਹੋਏ ਇੰਗਲੈਂਡ ਦੇ ਐਮ.ਪੀ.
ਪਿੰਡ ਦੀਆਂ ਸੜਕਾਂ ਵੇਖ ਨਿਰਾਸ਼ ਹੋਏ ਇੰਗਲੈਂਡ ਦੇ ਐਮ.ਪੀ.

ਜਲੰਧਰ: ਜ਼ਿਲ੍ਹੇ ਦੇ ਪਿੰਡ ਰਾਏਪੁਰ ਫਰਾਲਾ ਦੇ ਤਨਮਨਜੀਤ ਸਿੰਘ ਢੇਸੀ ਇੰਗਲੈਂਡ ਦੇ

ਗੋਲੀ ਲੱਗਣ ਨਾਲ ਸੁਰੱਖਿਆ ਗਾਰਡ ਜ਼ਖ਼ਮੀ
ਗੋਲੀ ਲੱਗਣ ਨਾਲ ਸੁਰੱਖਿਆ ਗਾਰਡ ਜ਼ਖ਼ਮੀ

ਫ਼ਤਿਹਗੜ੍ਹ ਸਾਹਿਬ: ਜ਼ਿਲ੍ਹੇ ਦੇ ਪਿੰਡ ਨੰਦਪੁਰ ਕਲੌੜ ਵਿੱਚ ਪੰਜਾਬ ਨੈਸ਼ਨਲ ਬੈਂਕ

ਕਮਿਸ਼ਨ ਏਜੰਟ ਨੂੰ ਅਗਵਾ ਕਰਨ ਵਾਲੇ ਦਬੋਚੇ
ਕਮਿਸ਼ਨ ਏਜੰਟ ਨੂੰ ਅਗਵਾ ਕਰਨ ਵਾਲੇ ਦਬੋਚੇ

ਸੰਗਰੂਰ: ਦਿੜ੍ਹਬਾ ਦੇ ਕਮਿਸ਼ਨ ਏਜੰਟ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਸੰਗਰੂਰ

ਤੇਜ਼ਾਬ ਹਮਲਾ ਪੀੜਤਾਂ ਨੂੰ ਮੁਆਵਜ਼ੇ ਬਾਰੇ ਹਾਈਕੋਰਟ ਨੇ ਲਿਆ ਸਖ਼ਤ ਨੋਟਿਸ
ਤੇਜ਼ਾਬ ਹਮਲਾ ਪੀੜਤਾਂ ਨੂੰ ਮੁਆਵਜ਼ੇ ਬਾਰੇ ਹਾਈਕੋਰਟ ਨੇ ਲਿਆ ਸਖ਼ਤ ਨੋਟਿਸ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਤੇਜ਼ਾਬ ਹਮਲੇ ਦੇ ਪੀੜਤਾਂ ਲਈ 8000

ਮਾਂ ਵੱਲੋਂ ਆਸ਼ਕ ਨਾਲ ਮਿਲ ਕੇ ਧੀ ਦਾ ਕਤਲ
ਮਾਂ ਵੱਲੋਂ ਆਸ਼ਕ ਨਾਲ ਮਿਲ ਕੇ ਧੀ ਦਾ ਕਤਲ

ਬਰਨਾਲਾ: ਜ਼ਿਲ੍ਹੇ ਦੇ ਥਾਣਾ ਟੱਲੇਵਾਲ ਦੀ ਪੁਲਿਸ ਨੇ ਕਤਲ ਦੀ ਗੁੱਥੀ ਨੂੰ

ਕਰਜ਼ਾ ਮਾਫੀ ਦੇ ਐਲਾਨ ਮਗਰੋਂ ਵੀ ਨਹੀਂ ਰੁਕੀਆਂ ਖੁਦਕੁਸ਼ੀਆਂ
ਕਰਜ਼ਾ ਮਾਫੀ ਦੇ ਐਲਾਨ ਮਗਰੋਂ ਵੀ ਨਹੀਂ ਰੁਕੀਆਂ ਖੁਦਕੁਸ਼ੀਆਂ

ਬਰਨਾਲਾ: ਬੇਸ਼ੱਕ ਕਾਂਗਰਸ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕਰ

ਹੁਣ ਭੀਖ ਮੰਗਣ ਵਾਲੇ ਬੱਚਿਆਂ 'ਤੇ ਹੋਵੇਗੀ ਸਖਤੀ
ਹੁਣ ਭੀਖ ਮੰਗਣ ਵਾਲੇ ਬੱਚਿਆਂ 'ਤੇ ਹੋਵੇਗੀ ਸਖਤੀ

ਅੰਮ੍ਰਿਤਸਰ: ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਭੀਖ