ਵਿੱਕੀ ਗੌਂਡਰ ਦੇ ਸਾਥੀ ਗੈਂਗਸਟਰ ਗੋਪੀ ਦਾ ਕਾਰਾ

By: ABP SANJHA | | Last Updated: Friday, 19 May 2017 3:21 PM
ਵਿੱਕੀ ਗੌਂਡਰ ਦੇ ਸਾਥੀ ਗੈਂਗਸਟਰ ਗੋਪੀ ਦਾ ਕਾਰਾ

ਅੰਮ੍ਰਿਤਸਰ: ਗੈਂਗਸਟਰਾਂ ਵੱਲੋਂ ਅਗਵਾ ਕੀਤੇ ਗਏ ਇੱਥੋਂ ਦੇ ਡਾਕਟਰ ਨੂੰ ਸਾਢੇ ਸੱਤ ਲੱਖ ਰੁਪਏ ਫਿਰੌਤੀ ਦੇ ਕੇ ਆਪਣੀ ਜਾਨ ਬਚਾਉਣੀ ਪਈ। ਮਾਮਲਾ ਅਜਨਾਲਾ ਦਾ ਹੈ ਜਿੱਥੋਂ ਦੇ ਡਾਕਟਰ ਨੂੰ ਗੋਪੀ ਗਿਆਨਸ਼ਾਹਪੁਰੀਆ ਤੇ ਉਸ ਦੇ ਸਾਥੀਆਂ ਨੇ ਬੀਤੀ ਰਾਤ ਅਗਵਾ ਕਰ ਲਿਆ। ਡਾਕਟਰ ਦੀ ਰਿਹਾਈ ਬਦਲੇ ਗੈਂਗਸਟਰਾਂ ਨੇ ਸਾਢੇ ਸੱਤ ਲੱਖ ਰੁਪਏ ਦੀ ਮੰਗ ਕੀਤੀ ਸੀ। ਪੂਰੀ ਘਟਨਾ ਬੀਤੀ ਰਾਤ ਸ਼ਾਮੀ 8 ਵਜੇ ਤੋਂ ਰਾਤੀ 11 ਵਜੇ ਦੀ ਹੈ।

 

 

 

ਪੁਲਿਸ ਅਨੁਸਾਰ ਗੋਪੀ ਦਾ ਸਬੰਧ ਵਿੱਕੀ ਗੌਂਡਰ ਦੇ ਨਾਲ ਹੈ। ਉਸ ਨੇ ਡਾਕਟਰ ਦੀ ਰਿਹਾਈ ਲਈ ਦੋ ਕਰੋੜ ਰੁਪਏ ਦੀ ਮੰਗ ਕੀਤੀ ਸੀ ਪਰ ਆਖ਼ਰਕਾਰ ਸੌਦਾ 7.5 ਲੱਖ ਰੁਪਏ ਵਿੱਚ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਡਾਕਟਰ ਮੁਨੀਸ਼ ਸ਼ਰਮਾ ਅਜਨਾਲਾ ਵਿੱਚ ਆਪਣਾ ਕਲੀਨਕ ਚਲਾਉਂਦੇ ਹਨ। ਕੁਝ ਦਿਨ ਪਹਿਲਾਂ ਕੁਝ ਲੋਕਾਂ ਨੇ ਉਸ ਨੂੰ ਰਾਜਾਸਾਂਸੀ ਨੇੜੇ ਤੋਂ ਗੈਂਗਸਟਰ ਗੋਪੀ ਤੇ ਉਸ ਦੇ ਸਾਥੀਆਂ ਨੇ ਅਗਵਾ ਕਰ ਲਿਆ ਸੀ। ਡਾਕਟਰ ਦੀ ਰਿਹਾਈ ਬਦਲੇ ਦੋ ਕਰੋੜ ਰੁਪਏ ਦੀ ਮੰਗ ਕੀਤੀ ਗਈ। ਜਦੋਂ ਡਾਕਟਰ ਦੀ ਘਰ ਵਾਲਿਆਂ ਨੇ ਪੈਸੇ ਦੇਣ ਤੋਂ ਅਸਮਰਥਾ ਪ੍ਰਗਟਾਈ ਤਾਂ ਗੈਂਗਸਟਰਾਂ ਨੇ ਡਾਕਟਰ ਦੀ ਪਤਨੀ ਨੂੰ ਫ਼ੋਨ ਕੀਤਾ।

 

 

 

ਇਸ ਤੋਂ ਬਾਅਦ ਗੈਂਗਸਟਰ ਦਾ ਇੱਕ ਸਾਥੀ ਅੰਮ੍ਰਿਤਸਰ ਸਥਿਤ ਡਾਕਟਰ ਦੇ ਘਰ ਗਿਆ ਤੇ ਸਾਢੇ ਸੱਤ ਲੱਖ ਰੁਪਏ ਲੈ ਆਇਆ। ਇਸ ਤੋਂ ਬਾਅਦ ਗੈਂਗਸਟਰ ਨੇ ਡਾਕਟਰ ਨੂੰ ਰਿਹਾਅ ਕਰ ਦਿੱਤਾ। ਡਾਕਟਰ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਜੋ ਨੌਜਵਾਨ ਪੈਸੇ ਲੈਣ ਆਇਆ ਸੀ, ਉਸ ਦਾ ਨਾਮ ਸੁਪਰੀਤ ਹੈਰੀ ਹੈ। ਇਸ ਸਬੰਧੀ ਅੰਮ੍ਰਿਤਸਰ ਦਿਹਾਤੀ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਜੇ ਐਲਨਤਪਜ਼ੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗ ਗਿਆ ਤੇ ਜਾਂਚ ਕੀਤੀ ਜਾ ਰਹੀ ਹੈ।

First Published: Friday, 19 May 2017 3:21 PM

Related Stories

ਰਾਮ ਰਹੀਮ ਦੀ ਪੇਸ਼ੀ ਤੋਂ ਪਹਿਲਾਂ ਹਾਈ ਅਲਰਟ 
ਰਾਮ ਰਹੀਮ ਦੀ ਪੇਸ਼ੀ ਤੋਂ ਪਹਿਲਾਂ ਹਾਈ ਅਲਰਟ 

ਪੰਚਕੁਲਾ: ਸਾਧਵੀ ਨਾਲ ਬਲਾਤਕਾਰ ਮਾਮਲੇ ‘ਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਤ

ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮਿਲੇਗੀ ਮਹੀਨਾਵਾਰ ਪੈਨਸ਼ਨ
ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮਿਲੇਗੀ ਮਹੀਨਾਵਾਰ ਪੈਨਸ਼ਨ

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਨੇ ਪੰਜਾਬ ਵਿੱਚ ਖੁਦਕੁਸ਼ੀ ਕਰ ਚੁੱਕੇ

ਡੇਰਾ ਸੱਚਾ ਸੌਦਾ ਮਾਮਲਾ: ਸੋਸ਼ਲ ਮੀਡੀਆ 'ਤੇ ਪੁਲਿਸ ਕਰੇਗੀ ਇਹ ਕੰਮ..
ਡੇਰਾ ਸੱਚਾ ਸੌਦਾ ਮਾਮਲਾ: ਸੋਸ਼ਲ ਮੀਡੀਆ 'ਤੇ ਪੁਲਿਸ ਕਰੇਗੀ ਇਹ ਕੰਮ..

ਚੰਡੀਗੜ੍ਹ : ਡੇਰਾ ਸੱਚਾ ਸੌਦਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਖ਼ਿਲਾਫ਼ ਸੀਬੀਆਈ ਦੀ

ਪੰਜਾਬ ਤੇ ਚੰਡੀਗੜ੍ਹ ਦੀਆਂ ਹੱਦਾਂ ਸੀਲ !
ਪੰਜਾਬ ਤੇ ਚੰਡੀਗੜ੍ਹ ਦੀਆਂ ਹੱਦਾਂ ਸੀਲ !

ਚੰਡੀਗੜ੍ਹ : ਡੇਰਾ ਸੱਚਾ ਸੌਦਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਖ਼ਿਲਾਫ਼ ਸੀਬੀਆਈ ਦੀ

ਡੇਰਾ ਮੁਖੀ ਦੀ ਪੇਸ਼ੀ ਵੇਲੇ ਗੜਬੜੀ ਕਰਨ ਵਾਲਿਆਂ ਨੂੰ ਕੈਪਟਨ ਦੀ ਚੇਤਾਵਨੀ
ਡੇਰਾ ਮੁਖੀ ਦੀ ਪੇਸ਼ੀ ਵੇਲੇ ਗੜਬੜੀ ਕਰਨ ਵਾਲਿਆਂ ਨੂੰ ਕੈਪਟਨ ਦੀ ਚੇਤਾਵਨੀ

ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਸਿਰਸਾ

ਦੁਨੀਆ ਦੇ ਇੱਕੋ-ਇੱਕ ਗ੍ਰੰਥ ਜਿਨਾਂ ਨੂੰ ਮਿਲਿਆ ਸਦੀਵੀ ਗੁਰੂ ਦਾ ਦਰਜਾ
ਦੁਨੀਆ ਦੇ ਇੱਕੋ-ਇੱਕ ਗ੍ਰੰਥ ਜਿਨਾਂ ਨੂੰ ਮਿਲਿਆ ਸਦੀਵੀ ਗੁਰੂ ਦਾ ਦਰਜਾ

ਸ੍ਰੀ ਗੁਰੂ ਗ੍ਰੰਥ ਸਾਹਿਬ ਦੁਨੀਆ ਦੇ ਪਹਿਲੇ ਅਜਿਹੇ ਗ੍ਰੰਥ ਨੇ ਜਿਨ੍ਹਾਂ ਨੂੰ

ਹੁਣ 'ਆਪ' ਵਾਂਗ ਸੱਤਾਧਾਰੀ ਕਾਂਗਰਸ ਵੀ ਸੜਕਾਂ 'ਤੇ
ਹੁਣ 'ਆਪ' ਵਾਂਗ ਸੱਤਾਧਾਰੀ ਕਾਂਗਰਸ ਵੀ ਸੜਕਾਂ 'ਤੇ

ਜਲੰਧਰ: ਹੁਣ ਆਮ ਆਦਮੀ ਪਾਰਟੀ ਵਾਂਗ ਸੱਤਾ ‘ਚ ਹੋਣ ਦੇ ਬਾਵਜੂਦ ਕਾਂਗਰਸ ਵੀ ਸੜਕਾਂ

ਸਹੀ ਅਰਥਾਂ 'ਚ ਪੰਜਾਬੀ ਸਾਹਿਤ ਦਾ (ਸੁਰਜੀਤ) ਪਾਤਰ
ਸਹੀ ਅਰਥਾਂ 'ਚ ਪੰਜਾਬੀ ਸਾਹਿਤ ਦਾ (ਸੁਰਜੀਤ) ਪਾਤਰ

ਚੰਡੀਗੜ੍ਹ: ਸੁਰਜੀਤ ਪਾਤਰ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਪਾਤਰ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੁੰਦਰ ਜਲੋਅ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੁੰਦਰ ਜਲੋਅ

ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਅੱਜ

ਕੇਸ ਦਰਜ ਹੋਣ ਤੋਂ ਬਡੂੰਗਰ ਖਫਾ, ਕੈਪਟਨ ਸਰਕਾਰ 'ਤੇ ਵਰ੍ਹੇ
ਕੇਸ ਦਰਜ ਹੋਣ ਤੋਂ ਬਡੂੰਗਰ ਖਫਾ, ਕੈਪਟਨ ਸਰਕਾਰ 'ਤੇ ਵਰ੍ਹੇ

ਰੂਪਨਗਰ: ਬੀਤੇ ਦਿਨੀਂ ਕਾਹਨੂੰਵਾਨ ਵਿੱਚ ਗੁਰਦੁਆਰਾ ਸਾਹਿਬ ਛੋਟਾ ਘੱਲੂਘਾਰਾ