ਡੇਂਗੂ ਤੇ ਮਲੇਰੀਆ ਨਾਲ ਨਜਿੱਠੇਗੀ ਗੰਬੂਜੀਆ ਮੱਛੀ

By: ਏਬੀਪੀ ਸਾਂਝਾ | | Last Updated: Thursday, 18 May 2017 2:59 PM
ਡੇਂਗੂ ਤੇ ਮਲੇਰੀਆ ਨਾਲ ਨਜਿੱਠੇਗੀ ਗੰਬੂਜੀਆ ਮੱਛੀ

ਅੰਮ੍ਰਿਤਸਰ: ਜਲ ਦੀ ਰਾਣੀ ਮੱਛਲੀ ਹੁਣ ਡੇਂਗੂ ਤੇ ਮਲੇਰੀਏ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਨਿਜਾਤ ਦਿਵਾਉਣ ਵਿੱਚ ਮਦਦ ਕਰੇਗੀ। ਗੰਬੂਜੀਆ ਕਿਸਮ ਦੀ ਮੱਛੀ ਭਾਵੇਂ ਆਕਾਰ ਵਿੱਚ ਬਹੁਤ ਹੋ ਛੋਟੀ ਹੈ ਪਰ ਇਸ ਦੀ ਖਾਸੀਅਤ ਜਾਣ ਕੇ ਤੁਸੀਂ ਹੈਰਾਨ ਜ਼ਰੂਰ ਹੋਵੋਗੇ। ਸਿਹਤ ਵਿਭਾਗ ਨੇ ਲੋਕਾਂ ਨੂੰ ਡੇਂਗੂ ਤੇ ਮਲੇਰੀਏ ਤੋਂ ਬਚਾਉਣ ਲਈ ਅਜਿਹੀਆਂ ਹੀ ਮੱਛੀਆਂ ਦੀ ਇੱਕ ਖਾਸ ਫੌਜ ਤਿਆਰ ਕੀਤੀ ਹੈ।

 

ਸਿਹਤ ਵਿਭਾਗ ਮੁਤਾਬਕ ਗੰਬੂਜੀਆ ਮੱਛੀ ਡੇਂਗੂ ਵਰਗੀ ਭਿਆਨਕ ਬਿਮਾਰੀ ਫੈਲਾਉਣ ਵਾਲੇ ਮੱਛਰ ਨੂੰ ਪਲਕ ਝਪਕਦਿਆਂ ਹੀ ਨਿਗਲ ਜਾਵੇਗੀ। ਇਲਾਕੇ ਵਿੱਚ ਡੇਂਗੂ ਜਾਂ ਫਿਰ ਮਲੇਰੀਏ ਵਰਗੀ ਬਿਮਾਰੀ ਨੂੰ ਫੈਲਣ ਨਹੀਂ ਦੇਵੇਗੀ। ਇਸ ਮੱਛੀ ਨੂੰ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਵਿੱਚ ਸਥਿਤ ਸਰਕਾਰੀ ਹਸਪਤਾਲ ਵਿੱਚ ਪਾਲਿਆ ਜਾ ਰਿਹਾ ਹੈ। ਉੱਥੋਂ ਹੀ ਵੱਖ ਪਿੰਡਾਂ ਤੇ ਸ਼ਹਿਰੀ ਇਲਾਕਿਆਂ ਵਿੱਚ ਭੇਜਿਆ ਜਾ ਰਿਹਾ ਹੈ।

 

ਹੁਣ ਤੁਹਾਨੂੰ ਦੱਸਦੇ ਹਾਂ ਕਿ ਅਖੀਰ ਇਹ ਛੋਟੀ ਜਿਹੀ ਮੱਛਲੀ ਕਿਸ ਤਰ੍ਹਾਂ ਲੋਕਾਂ ਨੂੰ ਡੇਂਗੂ ਵਰਗੀ ਬਿਮਾਰੀ ਤੋਂ ਨਿਜਾਤ ਦਿਵਾਉਣ ਵਿੱਚ ਮਦਦ ਕਰੇਗੀ। ਜ਼ਿਲ੍ਹਾ ਮਲੇਰੀਆ ਅਫਸਰ ਡਾਕਟਰ ਮਦਨ ਮੋਹਨ ਮੁਤਾਬਕ ਗੰਬੂਜੀਆ ਮੱਛੀ ਡੇਂਗੂ ਤੇ ਮਲੇਰੀਆ ਫੈਲਾਉਣ ਵਾਲੇ ਮੱਛਰਾਂ ਦਾ ਲਾਰਵਾ ਨਿਗਲ ਜਾਂਦੀ ਹੈ। ਜਿੱਥੇ ਇਹ ਮੱਛਲੀ ਲਾਰਵਾ ਨੂੰ ਖਤਮ ਕਰਦੀ ਹੈ, ਉੱਥੇ ਹੀ ਪਿੰਡਾਂ ਜਾਂ ਸ਼ਹਿਰਾਂ ਵਿੱਚ ਖੜ੍ਹੇ ਪਾਣੀ ਨੂੰ ਦੂਸ਼ਿਤ ਵੀ ਨਹੀਂ ਹੋਣ ਦੇਵੇਗੀ। ਮੱਛੀਆਂ ਨੂੰ ਵੇਰਕਾ ਹਸਪਤਾਲ ਵਿੱਚ ਬਣਾਈ ਗਈ ਹੈਚਰੀ ਵਿੱਚ ਪਾਲਿਆ ਜਾਂਦਾ ਹੈ। ਉੱਥੋਂ ਹੀ ਲੋਕਾਂ ਦੀ ਮੰਗ ਮੁਤਾਬਿਕ ਵੱਖ-ਵੱਖ ਇਲਾਕਿਆਂ ਵਿੱਚ ਭੇਜ ਦਿੱਤਾ ਜਾਂਦਾ ਹੈ।

First Published: Thursday, 18 May 2017 2:59 PM

Related Stories

ਵੀਜ਼ੇ ਹੋਣ ਦੇ ਬਾਵਜੂਦ ਸਿੱਖ ਯਾਤਰੀ ਨਹੀਂ ਜਾ ਸਕੇ ਪਾਕਿਸਤਾਨ
ਵੀਜ਼ੇ ਹੋਣ ਦੇ ਬਾਵਜੂਦ ਸਿੱਖ ਯਾਤਰੀ ਨਹੀਂ ਜਾ ਸਕੇ ਪਾਕਿਸਤਾਨ

ਅੰਮ੍ਰਿਤਸਰ: ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 29 ਜੂਨ ਨੂੰ 178ਵੀਂ ਬਰਸੀ

ਰਾਮਦਾਸ ਸਰਾਂ 'ਚੋਂ ਮਿਲੀ ਲਾਸ਼
ਰਾਮਦਾਸ ਸਰਾਂ 'ਚੋਂ ਮਿਲੀ ਲਾਸ਼

ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਸਰਾਂ ਅੰਮ੍ਰਿਤਸਰ ਵਿੱਚੋਂ ਬੀਤੇ ਦਿਨੀਂ

ਪੰਜਾਬ 'ਚ ਕੱਪੜਾ ਕਾਰੋਬਾਰ ਬੰਦ
ਪੰਜਾਬ 'ਚ ਕੱਪੜਾ ਕਾਰੋਬਾਰ ਬੰਦ

ਅੰਮ੍ਰਿਤਸਰ: ਇੱਕ ਜੁਲਾਈ ਤੋਂ ਕੱਪੜੇ ‘ਤੇ 5 ਫੀਸਦੀ ਜੀ.ਐਸ.ਟੀ ਲਾਗੂ ਹੋਣ ਦੇ ਵਿਰੋਧ

ਸਿਆਸੀ ਪਲਟਾ: ਅਕਾਲੀਆਂ ਖਿਲਾਫ ਅਕਾਲ ਤਖਤ ਪੁੱਜੇ ਬੈਂਸ ਭਰਾ
ਸਿਆਸੀ ਪਲਟਾ: ਅਕਾਲੀਆਂ ਖਿਲਾਫ ਅਕਾਲ ਤਖਤ ਪੁੱਜੇ ਬੈਂਸ ਭਰਾ

ਅੰਮ੍ਰਿਤਸਰ: ਲੁਧਿਆਣਾ ਤੋਂ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ

ਅੰਮ੍ਰਿਤਸਰ ਨੂੰ ਹੋਏ 440 ਸਾਲ, ਸਥਾਪਨਾ ਦਿਵਸ ਮਨਾਇਆ ਜਾਵੇਗਾ
ਅੰਮ੍ਰਿਤਸਰ ਨੂੰ ਹੋਏ 440 ਸਾਲ, ਸਥਾਪਨਾ ਦਿਵਸ ਮਨਾਇਆ ਜਾਵੇਗਾ

ਅੰਮ੍ਰਿਤਸਰ: 27 ਜੂਨ ਨੂੰ ਗੁਰੂ ਕੀ ਨਗਰੀ ਸ਼ਹਿਰ ਅੰਮ੍ਰਿਤਸਰ ਦਾ ਸਥਾਪਨਾ ਦਿਵਸ

ਮਾਂ ਬੋਲੀ ਨਾਲ ਅਨਿਆ 'ਤੇ ਐਕਸ਼ਨ ਲਵੇ ਕੈਪਟਨ ਸਰਕਾਰ: ਬਡੂੰਗਰ
ਮਾਂ ਬੋਲੀ ਨਾਲ ਅਨਿਆ 'ਤੇ ਐਕਸ਼ਨ ਲਵੇ ਕੈਪਟਨ ਸਰਕਾਰ: ਬਡੂੰਗਰ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ

ਸਿੱਖ ਰਾਜ ਕਾਇਮ ਕਰਨ ਵਾਲੇ ਪਹਿਲੇ 'ਬੰਦੇ'
ਸਿੱਖ ਰਾਜ ਕਾਇਮ ਕਰਨ ਵਾਲੇ ਪਹਿਲੇ 'ਬੰਦੇ'

ਅੰਮ੍ਰਿਤਸਰ: ਮਹਾਨ ਜਰਨੈਲ, ਤੇਜਸਵੀ ਯੋਧੇ ਤੇ ਪੰਜਾਬ ਵਿੱਚ ਪਹਿਲਾ ਸਿੱਖ ਰਾਜ ਕਾਇਮ

ਸ਼੍ਰੋਮਣੀ ਕਮੇਟੀ ਵੀ 'ਆਪ' ਵਿਧਾਇਕ ਦੇ ਹੱਕ 'ਚ ਸਰਗਰਮ, ਗਵਰਨਰ ਕੋਲ ਪਹੁੰਚ
ਸ਼੍ਰੋਮਣੀ ਕਮੇਟੀ ਵੀ 'ਆਪ' ਵਿਧਾਇਕ ਦੇ ਹੱਕ 'ਚ ਸਰਗਰਮ, ਗਵਰਨਰ ਕੋਲ ਪਹੁੰਚ

ਅੰਮ੍ਰਿਤਸਰ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ

'ਆਪ' ਵਿਧਾਇਕ ਦੀ ਦਸਤਾਰ ਲਾਹੁਣ ਦਾ ਅਕਾਲ ਤਖ਼ਤ ਵੱਲੋਂ ਸਖ਼ਤ ਨੋਟਿਸ
'ਆਪ' ਵਿਧਾਇਕ ਦੀ ਦਸਤਾਰ ਲਾਹੁਣ ਦਾ ਅਕਾਲ ਤਖ਼ਤ ਵੱਲੋਂ ਸਖ਼ਤ ਨੋਟਿਸ

ਅੰਮ੍ਰਿਤਸਰ: ਅੱਜ ਵਿਧਾਨ ਸਭਾ ‘ਚ ਹੋਏ ਘਟਨਾਕ੍ਰਮ ਦੌਰਾਨ ਆਮ ਆਦਮੀ ਪਾਰਟੀ

ਗੁਰੂ ਨਗਰੀ 'ਚ ਚੋਰਾਂ ਨੇ ਸ਼ਹੀਦੀ ਖੂਹ ਨੂੰ ਵੀ ਨਾ ਬਖਸ਼ਿਆ
ਗੁਰੂ ਨਗਰੀ 'ਚ ਚੋਰਾਂ ਨੇ ਸ਼ਹੀਦੀ ਖੂਹ ਨੂੰ ਵੀ ਨਾ ਬਖਸ਼ਿਆ

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ‘ਚ ਲੁੱਟਾਂ-ਖੋਹਾਂ ਜਾਂ ਫਿਰ ਇੱਥੇ