ਅਰੂਸਾ ਦੇ ਜਨਮ ਦਿਨ 'ਤੇ ਕੈਪਟਨ ਲਾਉਣਗੇ ‘ਮਸ਼ੋਬਰਾ’ 'ਚ ਰੌਣਕਾਂ

By: ABP SANJHA | | Last Updated: Thursday, 18 May 2017 5:03 PM
ਅਰੂਸਾ ਦੇ ਜਨਮ ਦਿਨ 'ਤੇ ਕੈਪਟਨ ਲਾਉਣਗੇ ‘ਮਸ਼ੋਬਰਾ’ 'ਚ ਰੌਣਕਾਂ

ਚੰਡੀਗੜ੍ਹ: ਪਾਕਿਸਤਾਨ ਦੀ ਪੱਤਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਦੋਸਤ ਅਰੂਸਾ ਆਲਮ ਆਪਣਾ ਜਨਮ ਦਿਨ ਸ਼ਿਮਲਾ ਨੇੜੇ ‘ਮਸ਼ੋਬਰਾ’ ਵਿੱਚ 21 ਮਈ ਨੂੰ ਮਨਾਉਣਗੇ। ਸੂਤਰਾਂ ਅਨੁਸਾਰ ਜਨਮ ਦਿਨ ਦੀ ਪਾਰਟੀ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਕੁਝ ਖ਼ਾਸ ਦੋਸਤਾਂ ਨੂੰ ਹੀ ਸੱਦਾ ਪੱਤਰ ਦਿੱਤਾ ਗਿਆ ਹੈ। 21 ਮਈ ਨੂੰ ਹੋਣ ਵਾਲੇ ਜਨਮ ਦਿਨ ਸਮਾਗਮ ਦੀ ਮੇਜ਼ਬਾਨੀ ਇੱਕ ਉੱਘਾ ਵਕੀਲ ਕਰੇਗਾ ਜਿਸ ਦੇ ਪਰਿਵਾਰ ਨਾਲ ਵੀ ਅਰੂਸਾ ਆਲਮ ਦੀ ਚੰਗੀ ਦੋਸਤੀ ਮੰਨੀ ਜਾਂਦੀ ਹੈ।

 

 

ਮੁੱਖ ਮੰਤਰੀ ਦੇ ਨਜ਼ਦੀਕੀ ਸਮਝੇ ਜਾਂਦੇ ਕੁਝ ਮੰਤਰੀਆਂ, ਵਿਧਾਇਕ, ਸਿਆਸਤਦਾਨ ਨੂੰ ਹੀ ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੀ ਹਰ ਸਾਲ ਅਰੂਸਾ ਆਲਮ ਦਾ ਜਨਮ ਦਿਨ ਮਨਾਉਂਦੇ ਰਹੇ ਹਨ। ਪਿਛਲੇ ਸਾਲ ਵੀ ਜਦੋਂ ਪਾਰਟੀ ਇਨ੍ਹਾਂ ਦਿਨਾਂ ਵਿੱਚ ਟਿਕਟਾਂ ਦੀ ਵੰਡ ਤੇ ਰੈਲੀਆਂ ਦੇ ਪ੍ਰੋਗਰਾਮ ਵਿੱਚ ਉਲਝੀ ਹੋਈ ਸੀ ਤਾਂ ਉਸ ਵਕਤ ਵੀ ਕੈਪਟਨ ਅਮਰਿੰਦਰ ਸਿੰਘ ਹਿਮਾਚਲ ਦੇ ਚੈਲ ਮਹਿਲ ਵਿੱਚ ਅਰੂਸਾ ਦਾ ਜਨਮ ਦਿਨ ਮਨਾਉਣ ਵਿੱਚ ਰੁੱਝੇ ਹੋਏ ਸਨ।

 

 

ਮਿਲੀ ਜਾਣਕਾਰੀ ਅਨੁਸਾਰ ਅਰੂਸਾ ਇਸ ਵਕਤ ਪਾਕਿਸਤਾਨ ਗਈ ਹੋਈ ਹੈ। ਉਨ੍ਹਾਂ ਦੇ 20 ਮਈ ਨੂੰ ਵਾਪਸ ਆਉਣ ਦੀ ਸੰਭਾਵਨਾ ਹੈ। ਕੈਪਟਨ ਅਮਰਿੰਦਰ ਸਿੰਘ ਇਸ ਵਕਤ ਦਿੱਲੀ ਵਿੱਚ ਹਨ। ਸੂਤਰਾਂ ਅਨੁਸਾਰ ਉਹ ਦਿੱਲੀ ਤੋਂ ਸਿੱਧਾ ਹਿਮਾਚਲ ਪ੍ਰਦੇਸ਼ ਜਾਣਗੇ ਤੇ ਜਨਮ ਦਿਨ ਮਨਾਉਣ ਤੋਂ ਬਾਅਦ 22 ਮਈ ਨੂੰ ਚੰਡੀਗੜ੍ਹ ਆਉਣਗੇ। ਫ਼ਰੀਦਕੋਟ ਦੇ ਵਿਧਾਇਕ ਤੇ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਕੁਸ਼ਲਦੀਪ ਸਿੰਘ ਢਿੱਲੋਂ ਦਾ ਜਨਮ ਦਿਨ ਵੀ 21 ਮਈ ਨੂੰ ਹੀ ਹੈ।

 

 
ਉਨ੍ਹਾਂ ਨੂੰ ਵੀ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਅਮਰਿੰਦਰ ਸਿੰਘ ਤੇ ਅਰੂਸਾ ਆਲਮ ਦਰਮਿਆਨ ਦੋਸਤੀ ਵਾਲੇ ਸਬੰਧ ਸਾਲ 2006 ਤੋਂ ਚੱਲੇ ਆ ਰਹੇ ਹਨ। ਸੱਤਾ ਵਿੱਚ ਆਉਣ ਤੋਂ ਪਹਿਲਾਂ ਹੀ ਅਰੂਸਾ ਨੇ ਚੰਡੀਗੜ੍ਹ ਵਿਖੇ ਡੇਰੇ ਲੱਗਾ ਲਏ ਸਨ। ਜਿਸ ਦਿਨ ਮੁੱਖ ਮੰਤਰੀ ਵਜੋਂ ਕੈਪਟਨ ਅਮਰਿੰਦਰ ਸਿੰਘ ਸਹੁੰ ਚੁੱਕੀ ਉਸ ਦਿਨ ਉਹ ਰਾਜ ਭਵਨ ਵਿੱਚ ਮੌਜੂਦ ਸਨ।

First Published: Thursday, 18 May 2017 5:03 PM

Related Stories

ਕੈਪਟਨ ਵੱਲੋਂ ਖਾਲਿਸਤਾਨੀਆਂ ਨੂੰ ਖੁੱਲ੍ਹੀ ਵੰਗਾਰ, ਜ਼ੈੱਡ ਪਲੱਸ ਸੁਰੱਖਿਆ ਲੈਣ ਤੋਂ ਇਨਕਾਰ
ਕੈਪਟਨ ਵੱਲੋਂ ਖਾਲਿਸਤਾਨੀਆਂ ਨੂੰ ਖੁੱਲ੍ਹੀ ਵੰਗਾਰ, ਜ਼ੈੱਡ ਪਲੱਸ ਸੁਰੱਖਿਆ ਲੈਣ...

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਫੀਆ ਰਿਪੋਰਟਾਂ ਤੇ ਸ਼ਰੇਆਮ

ਇਲਾਜ ਦੇ ਬਹਾਨੇ ਡਾਕਟਰ ਦਾ ਸ਼ਰਮਨਾਕ ਕਾਰਾ, ਚੱਪਲਾਂ ਨਾਲ ਹੋਈ ਪਰੇਡ
ਇਲਾਜ ਦੇ ਬਹਾਨੇ ਡਾਕਟਰ ਦਾ ਸ਼ਰਮਨਾਕ ਕਾਰਾ, ਚੱਪਲਾਂ ਨਾਲ ਹੋਈ ਪਰੇਡ

ਅੰਬਾਲਾ: ਇੱਥੋਂ ਦੇ ਇੱਕ ਡਾਕਟਰ ਉੱਤੇ ਮਹਿਲਾ ਮਰੀਜ਼ ਨਾਲ ਛੇੜਛਾੜ ਕਰਨ ਦਾ ਮਾਮਲਾ

ਰਾਣਾ ਗੁਰਜੀਤ ਦੇ 'ਨੌਕਰ' ਰਾਤੋ-ਰਾਤ ਬਣੇ ਕਰੋੜਪਤੀ ਠੇਕੇਦਾਰ
ਰਾਣਾ ਗੁਰਜੀਤ ਦੇ 'ਨੌਕਰ' ਰਾਤੋ-ਰਾਤ ਬਣੇ ਕਰੋੜਪਤੀ ਠੇਕੇਦਾਰ

ਚੰਡੀਗੜ੍ਹ: ਪੰਜਾਬ ਵਿੱਚ ਸ਼ੁੱਕਰਵਾਰ ਨੂੰ ਹੋਈ ਰੇਤਾ-ਬਜਰੀ ਦੀਆਂ ਖੱਡਾਂ ਦੀ ਬੋਲੀ

ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਅਸਤੀਫਾ
ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਅਸਤੀਫਾ

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ

ਪੰਜਾਬੀ ਨਹੀਂ ਕਰਦੇ ਆਪਣੀ ਮਾਂ ਬੋਲੀ ਨੂੰ ਪਿਆਰ !
ਪੰਜਾਬੀ ਨਹੀਂ ਕਰਦੇ ਆਪਣੀ ਮਾਂ ਬੋਲੀ ਨੂੰ ਪਿਆਰ !

ਚੰਡੀਗੜ੍ਹ :ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਸਿੱਖ ਮੁੱਦਿਆਂ ਤੇ ਮਸਲਿਆਂ ‘ਤੇ

10 ਵੀਂ ਦੇ ਨਤੀਜੇ ਤੋਂ ਨਿਰਾਸ਼ ਪੰਜ ਵਿਦਿਆਰਥੀਆਂ ਕੀਤੀ ਖੁਦਕੁਸ਼ੀ-ਇੱਕ ਗੰਭੀਰ
10 ਵੀਂ ਦੇ ਨਤੀਜੇ ਤੋਂ ਨਿਰਾਸ਼ ਪੰਜ ਵਿਦਿਆਰਥੀਆਂ ਕੀਤੀ ਖੁਦਕੁਸ਼ੀ-ਇੱਕ ਗੰਭੀਰ

ਚੰਡੀਗੜ੍ਹ: ਇਸ ਬਾਰ ਪੰਜਾਬ ਵਿੱਚ ਦਸਵੀਂ ਦੇ ਨਤੀਜੇ ਵਿਦਿਆਰਥੀਆਂ ਲਈ ਆਫਤ ਬਣਕੇ ਆਏ

ਸਰਕਾਰ ਨੇ ਬਿਜਲੀ ਬੱਚਤ ਦਾ ਲੱਭਿਆ ਤਰੀਕਾ
ਸਰਕਾਰ ਨੇ ਬਿਜਲੀ ਬੱਚਤ ਦਾ ਲੱਭਿਆ ਤਰੀਕਾ

ਚੰਡੀਗੜ੍ਹ: ਬਿਜਲੀ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ

ਪੰਜਾਬ ਵਿੱਚ ਪੰਚਾਇਤੀ ਚੋਣਾਂ ਮੁਲਤਵੀ
ਪੰਜਾਬ ਵਿੱਚ ਪੰਚਾਇਤੀ ਚੋਣਾਂ ਮੁਲਤਵੀ

ਚੰਡੀਗੜ੍ਹ :ਪੰਜਾਬ ਵਿੱਚ ਪੰਚਾਂ-ਸਰਪੰਚਾਂ ਦੀਆਂ ਖਾਲੀ ਸੀਟਾਂ ਲਈ 11 ਜੂਨ ਨੂੰ ਹੋਣ

ਖਾਲਿਸਤਾਨੀਆਂ ਵੱਲੋਂ ਕੈਪਟਨ ਅਮਰਿੰਦਰ ਤੇ ਰਵਨੀਤ ਬਿੱਟੂ ਦੇ ਕਤਲ ਦੀ ਧਮਕੀ
ਖਾਲਿਸਤਾਨੀਆਂ ਵੱਲੋਂ ਕੈਪਟਨ ਅਮਰਿੰਦਰ ਤੇ ਰਵਨੀਤ ਬਿੱਟੂ ਦੇ ਕਤਲ ਦੀ ਧਮਕੀ

ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਂਸਦ ਰਵਨੀਤ ਸਿੰਘ