ਮਹਿਲਾ ਨੇ ਹਰਿਮੰਦਰ ਸਾਹਿਬ ਤੋਂ ਚੋਰੀ ਕੀਤੀ ਬੱਚੀ, CCTV 'ਚ ਹੋਈ ਕੈਦ

By: ਏਬੀਪੀ ਸਾਂਝਾ | | Last Updated: Wednesday, 9 August 2017 5:59 PM
ਮਹਿਲਾ ਨੇ ਹਰਿਮੰਦਰ ਸਾਹਿਬ ਤੋਂ ਚੋਰੀ ਕੀਤੀ ਬੱਚੀ, CCTV 'ਚ ਹੋਈ ਕੈਦ

ਅੰਮ੍ਰਿਤਸਰ: ਹਰਿਮੰਦਰ ਸਾਹਿਬ ਦਰਸ਼ਨ ਕਰਨ ਆਏ ਇੱਕ ਜੋੜੇ ਦੀ ਢਾਈ ਸਾਲ ਦੀ ਬੱਚੀ ਨੂੰ ਅਗਵਾ ਕਰਨ ਦੇ ਜ਼ੁਰਮ ‘ਚ ਪੁਲਿਸ ਨੇ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੀ ਗਈ ਔਰਤ ਦਾ ਨਾਮ ਰੇਸ਼ਮਾ ਹੈ। ਉਹ ਅੰਮ੍ਰਿਤਸਰ ਦੇ ਜਹਾਜਗੜ੍ਹ ਇਲਾਕੇ ਦੀ ਰਹਿਣ ਵਾਲੀ ਹੈ। ਪੁਲਿਸ ਵੱਲੋਂ ਰੇਸ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

 

ਇਸ ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਨਾਰਾਇਣਗੜ੍ਹ ਇਲਾਕੇ ਦੀ ਰਹਿਣ ਵਾਲੀ ਪਿੰਕੀ ਨਾਮ ਦੀ ਔਰਤ ਆਪਣੇ ਪਤੀ ਤੇ ਢਾਈ ਸਾਲ ਦੀ ਬੱਚੀ ਸਮੇਤ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਈ ਸੀ। ਜਿੱਦਾਂ ਹੀ ਉਹ ਦਰਸ਼ਨ ਕਰਨ ਮਗਰੋਂ ਜੋੜਾ ਘਰ ਵਿੱਚ ਆਪਣੇ ਜੋੜੇ ਲੈਣ ਲਈ ਗਏ ਤਾਂ ਬੱਚੀ ਨੂੰ ਉੱਥੇ ਲੱਗੀਆਂ ਕੁਰਸੀਆਂ ਤੇ ਬਿਠਾ ਦਿੱਤਾ। ਕੁਝ ਦੇਰ ਬਾਅਦ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੀ ਬੱਚੀ ਉੱਥੇ ਮੌਜੂਦ ਨਹੀਂ ਸੀ।

 

ਬੱਚੀ ਦੇ ਮਾਪਿਆਂ ਵੱਲੋਂ ਤੁਰੰਤ ਉੱਥੋਂ ਦੇ ਪ੍ਰਬੰਧਕਾਂ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਹਰਿਮੰਦਰ ਸਾਹਿਬ ਵਿਖੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਦੇਖਿਆ ਕਿ ਬੱਚੀ ਨੂੰ ਇੱਕ ਔਰਤ ਆਪਣੇ ਨਾਲ ਲਿਜਾ ਰਹੀ ਸੀ। ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤੇ ਜਾਂਚ ਵਿੱਚ ਪਤਾ ਲੱਗਾ ਕਿ ਬੱਚੀ ਨੂੰ ਲੈ ਕੇ ਜਾਣ ਵਾਲੀ ਔਰਤ ਰੇਸ਼ਮਾ ਸੀ। ਪੁਲਿਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਗਈ। ਅੱਜ ਅਦਾਲਤ ਵਿੱਚ ਵੀ ਪੇਸ਼ ਕੀਤਾ ਗਿਆ। ਪੁਲਿਸ ਹੁਣ ਇਹ ਵੀ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਔਰਤ ਵੱਲੋਂ ਪਹਿਲਾਂ ਵੀ ਕਿਸੇ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਾਂ ਨਹੀਂ?

First Published: Wednesday, 9 August 2017 5:59 PM

Related Stories

ਡੇਰਾ ਮੁਖੀ ਦੇ ਨਾਂ 'ਤੇ ਪੰਜਾਬ 'ਚ ਕਿਉਂ ਫੈਲਾਈ ਜਾ ਰਹੀ ਦਹਿਸ਼ਤ?
ਡੇਰਾ ਮੁਖੀ ਦੇ ਨਾਂ 'ਤੇ ਪੰਜਾਬ 'ਚ ਕਿਉਂ ਫੈਲਾਈ ਜਾ ਰਹੀ ਦਹਿਸ਼ਤ?

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ

ਮੰਤਰੀ ਜੀ ਕਹਿੰਦੇ ਕਰਜ਼ੇ ਕਰਕੇ ਥੋੜ੍ਹੇ ਮਰਦੇ ਨੇ ਕਿਸਾਨ...?
ਮੰਤਰੀ ਜੀ ਕਹਿੰਦੇ ਕਰਜ਼ੇ ਕਰਕੇ ਥੋੜ੍ਹੇ ਮਰਦੇ ਨੇ ਕਿਸਾਨ...?

ਪਠਾਨਕੋਟ: ਪੰਜਾਬ ਦੇ ਕਿਸਾਨ ਸਿਰਫ ਕਰਜ਼ੇ ਕਾਰਨ ਹੀ ਖ਼ੁਦਕੁਸ਼ੀਆਂ ਨਹੀਂ ਕਰਦੇ,

ਡੇਰਾ ਸਿਰਸਾ ਮਾਮਲਾ: ਪੂਰੀ ਸਖਤੀ ਵਰਤਣ ਦੇ ਰੌਂਅ 'ਚ ਪੁਲਿਸ
ਡੇਰਾ ਸਿਰਸਾ ਮਾਮਲਾ: ਪੂਰੀ ਸਖਤੀ ਵਰਤਣ ਦੇ ਰੌਂਅ 'ਚ ਪੁਲਿਸ

ਚੰਡੀਗੜ੍ਹ: ਹਰਿਆਣਾ ਤੇ ਪੰਜਾਬ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ 25

ਬੀਜੇਪੀ ਲੀਡਰ ਨੂੰ ਸੋਸ਼ਲ ਮੀਡੀਆ 'ਤੇ ਤਸਵੀਰਾਂ ਪਾਉਣਾ ਪਿਆ ਮਹਿੰਗਾ
ਬੀਜੇਪੀ ਲੀਡਰ ਨੂੰ ਸੋਸ਼ਲ ਮੀਡੀਆ 'ਤੇ ਤਸਵੀਰਾਂ ਪਾਉਣਾ ਪਿਆ ਮਹਿੰਗਾ

ਜਲੰਧਰ: ਬੀਜੇਪੀ ਦੇ ਸੀਨੀਅਰ ਲੀਡਰ ਮਨੋਰੰਜਨ ਕਾਲੀਆ ਨੇ ਆਪਣੇ ਘਰ ‘ਚ ਬਰਸਾਤੀ

ਡੇਰਾ ਸਿਰਸਾ ਮੁਖੀ ਬਾਰੇ ਫੈਸਲੇ ਤੋਂ ਪਹਿਲਾਂ ਪੁਲਿਸ ਚੌਕਸ
ਡੇਰਾ ਸਿਰਸਾ ਮੁਖੀ ਬਾਰੇ ਫੈਸਲੇ ਤੋਂ ਪਹਿਲਾਂ ਪੁਲਿਸ ਚੌਕਸ

ਬਠਿੰਡਾ: 25 ਅਗਸਤ ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੰਚਕੂਲਾ ਵਿਚਲੀ

ਰੁਪਿੰਦਰ ਗਾਂਧੀ ਦੇ ਭਰਾ ਦਾ ਕਾਤਲ ਆਇਆ ਸਾਹਮਣੇ
ਰੁਪਿੰਦਰ ਗਾਂਧੀ ਦੇ ਭਰਾ ਦਾ ਕਾਤਲ ਆਇਆ ਸਾਹਮਣੇ

ਚੰਡੀਗੜ੍ਹ: ਐਤਵਾਰ ਨੂੰ ਪੰਜਾਬ ਦੇ ਖੰਨਾ ਨੇੜਲੇ ਪਿੰਡ ਰਸੂਲੜਾ ‘ਚ ਹੋਏ ਮ੍ਰਿਤਕ

ਚੰਡੀਗੜ੍ਹ, ਪੰਚਕੂਲਾ ਤੇ ਮੁਹਾਲੀ 'ਚ ਮੀਂਹ ਨੇ ਲੀਹੋਂ ਲਾਹੀ ਜ਼ਿੰਦਗੀ
ਚੰਡੀਗੜ੍ਹ, ਪੰਚਕੂਲਾ ਤੇ ਮੁਹਾਲੀ 'ਚ ਮੀਂਹ ਨੇ ਲੀਹੋਂ ਲਾਹੀ ਜ਼ਿੰਦਗੀ

ਚੰਡੀਗੜ੍ਹ: ਸੋਮਵਾਰ ਦੀ ਸਵੇਰ ਸ਼ਹਿਰ ਵਾਸੀਆਂ ਲਈ ਅਭੁੱਲ ਬਣ ਗਈ। ਸਵੇਰ ਤੋਂ ਹੀ ਮੀਂਹ

ਬਹਿਬਲ ਕਲਾਂ ਗੋਲੀ ਕਾਂਡ ਦੀ ਸੀਸੀਟੀਵੀ ਫੁਟੇਜ਼ ਨੇ ਖੋਲ੍ਹੀ ਪੋਲ
ਬਹਿਬਲ ਕਲਾਂ ਗੋਲੀ ਕਾਂਡ ਦੀ ਸੀਸੀਟੀਵੀ ਫੁਟੇਜ਼ ਨੇ ਖੋਲ੍ਹੀ ਪੋਲ

ਬਠਿੰਡਾ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਰੋਸ ਜ਼ਾਹਿਰ ਕਰ ਰਹੀ ਸੰਗਤ

ਅਧਿਆਪਕ ਦਿਵਸ 'ਤੇ ਪ੍ਰਸ਼ਾਸਨ ਨੂੰ ਪੜ੍ਹਨੇ ਪਾਉਣਗੇ ਅਧਿਆਪਕ
ਅਧਿਆਪਕ ਦਿਵਸ 'ਤੇ ਪ੍ਰਸ਼ਾਸਨ ਨੂੰ ਪੜ੍ਹਨੇ ਪਾਉਣਗੇ ਅਧਿਆਪਕ

ਅੰਮ੍ਰਿਤਸਰ: 5 ਸਤੰਬਰ ਨੂੰ ਪੂਰੇ ਦੇਸ਼ ਵਿੱਚ ਮਨਾਏ ਜਾਣ ਵਾਲੇ ਅਧਿਆਪਕ ਦਿਵਸ ਵਾਲੇ