ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਹੱਕ 'ਚ ਨਹੀਂ ਐਸੋਚਮ

By: ਏਬੀਪੀ ਸਾਂਝਾ | | Last Updated: Thursday, 18 May 2017 4:38 PM
ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਹੱਕ 'ਚ ਨਹੀਂ ਐਸੋਚਮ

ਚੰਡੀਗੜ੍ਹ: ਕਿਸਾਨਾਂ ਦਾ ਕਰਜ਼ਾ ਮੁਆਫ ਕਰਨਾ ਠੀਕ ਨਹੀਂ ਹੈ, ਸਗੋਂ ਇਸ ਦੀ ਥਾਂ ਕਿਸਾਨਾਂ ਦਾ ਵਿਆਜ ਘੱਟ ਹੋਣਾ ਚਾਹੀਦਾ ਹੈ ਕਿਉਂਕਿ ਇਸ ਦੀ ਦੁਰਵਰਤੋਂ ਹੋ ਸਕਦੀ ਹੈ। ਇਹ ਗੱਲ ਭਾਰਤ ਦੀ ਮੰਨੀ-ਪ੍ਰਮੰਨੀ ਸੰਸਥਾ ਐਚੋਚਮ ਦੇ ਸਕੱਤਰ ਡੀਐਮ ਰਾਵਤ ਨੇ ਕਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਖੇਤੀਬਾੜੀ ਸੰਕਟ ‘ਚੋਂ ਕੱਢਣ ਲਈ ਇਸ ਨੂੰ ਕੌਮੀ ਤੇ ਕੌਮਾਂਤਰੀ ਬਾਜ਼ਾਰ ਨਾਲ ਜੋੜਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਈ-ਮੰਡੀਆਂ ਨਾਲ ਵੀ ਜੋੜਣਾ ਚਾਹੀਦਾ ਹੈ।

 

ਉਨ੍ਹਾਂ ਕਿਹਾ ਕਿ ਪੰਜਾਬ ‘ਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸਾਰੇ ਸਿਸਟਮ ਨੂੰ ਆਨਲਾਈਨ ਕਰਨਾ ਚਾਹੀਦਾ ਹੈ ਤਾਂ ਹੀ ਪੰਜਾਬ ‘ਚੋਂ ਭ੍ਰਿਸ਼ਟਾਚਾਰ ਖ਼ਤਮ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਕੈਂਸਰ ਤੇ ਨਸ਼ਾ ਇੰਨਾ ਵੱਡਾ ਮਸਲਾ ਹੋਣ ਦੇ ਬਾਵਜੂਦ ਕੋਈ ਸਪੱਸ਼ਟ ਸਿਹਤ ਨੀਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਲਦ ਇਸ ਸਬੰਧੀ ਵੀ ਕੋਈ ਨੀਤੀ ਬਣਾਉਣ ਦੀ ਲੋੜ ਹੈ। ਐਸੋਚਮ ਨੇ ਕਿਹਾ ਕਿ ਪੰਜਾਬ ‘ਚ ਟੂਰਜ਼ਿਮ ਦੀ ਬਹੁਤ ਵੱਡੀ ਸੰਭਾਵਨਾ ਹੈ। ਇਸ ਨੂੰ ਬਹੁਤ ਵੱਡੇ ਪੱਧਰ ‘ਤੇ ਵਧਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਸੈਲਾਨੀਆਂ ਨੂੰ ਉਤਸ਼ਾਹਤ ਕਰੇ ਤਾਂ ਪੰਜਾਬ ਦੀ ਆਰਥਿਕਤਾ ਲੀਹ ‘ਤੇ ਚੜ੍ਹ ਸਕਦੀ ਹੈ।

 

ਉਨ੍ਹਾਂ ਕਿਹਾ ਕਿ ਰਾਜ ਵਿਚ 746798 ਮਕਾਨ ਦੀ ਕਮੀ ਹੈ। ਇਸ ਵਿੱਚੋਂ 28,0050 ਮਕਾਨ ਤਾਂ ਸ਼ਹਿਰੀ ਇਲਾਕਿਆਂ ਵਿਚ ਹੀ ਘਾਟ ਹਨ। ਮਕਾਨਾਂ ਦੀ ਕਮੀ ਨਾਲ ਨਿਪਟਣ ਲਈ ਰਾਜ ਤੇ ਜ਼ਿਲ੍ਹਾ ਪੱਧਰ ‘ਤੇ ਭਵਿੱਖ ਮੱਦੇਨਜ਼ਰ ਸਕੀਮ ਬਣਾਈ ਜਾਣੀ ਚਾਹੀਦੀ ਹੈ। ਸ਼ਹਿਰੀ ਖੇਤਰਾਂ ਦੀ ਕਰੀਬ 20-25 ਫ਼ੀਸਦੀ ਜ਼ਮੀਨ ਸ਼ਹਿਰੀ ਗਰੀਬਾਂ ਲਈ ਸੁਰੱਖਿਅਤ ਕੀਤੀ ਜਾਣੀ ਚਾਹੀਦੀ ਹੈ। ਝੁੱਗੀਆਂ-ਝੌਂਪੜੀਆਂ ਬਣਨ ਤੋਂ ਰੋਕਣ ਲਈ ਰਾਜ ਸਰਕਾਰ ਉਦਯੋਗਾਂ ਤੇ ਬਿਲਡਰਾਂ ਤੋਂ ਵਾਜ਼ਬ ਰੇਟ ਤੇ ਐਸੇ ਮਕਾਨ ਮੁਹੱਈਆ ਕਰਾਉਣ ਲਈ ਪ੍ਰੇਰਿਤ ਕਰੇ ਜਿਥੇ ਉਨ੍ਹਾਂ ਦੇ ਕਾਮਿਆਂ ਲਈ ਬੁਨਿਆਦੀ ਸਹੂਲਤਾਂ ਮੁਹੱਈਆ ਹੋਣ।

First Published: Thursday, 18 May 2017 4:22 PM

Related Stories

ਪਥਰੀਲੀ ਜ਼ਮੀਨ 'ਚੋਂ ਕਾਜੂ ਉਗਾਉਣਗੇ ਆਦਿਵਾਸੀ!
ਪਥਰੀਲੀ ਜ਼ਮੀਨ 'ਚੋਂ ਕਾਜੂ ਉਗਾਉਣਗੇ ਆਦਿਵਾਸੀ!

ਸਾਹਿਬਗੰਜ: ਹੁਣ ਝਾਰਖੰਡ ਦੇ ਆਦਿਵਾਸੀ ਕਾਜੂ ਦੀ ਖੇਤੀ ਕਰਨਗੇ। ਇਹ ਪਥਰੀਲੀ ਜ਼ਮੀਨ

ਕਿਸਾਨਾਂ ਦੇ ਡੇਢ ਲੱਖ ਤੱਕ ਦੇ ਕਰਜ਼ੇ ਮੁਆਫ਼
ਕਿਸਾਨਾਂ ਦੇ ਡੇਢ ਲੱਖ ਤੱਕ ਦੇ ਕਰਜ਼ੇ ਮੁਆਫ਼

ਮੁੰਬਈ: ਕਰਜ਼ਾਈ ਕਿਸਾਨਾਂ ਲਈ ਮਹਾਰਾਸ਼ਟਰ ਕਿਸਾਨ ਨੇ ਵੱਡੀ ਰਾਹਤ ਦਿੱਤੀ ਹੈ।

ਖ਼ਜ਼ਾਨਾ ਮੰਤਰੀ ਦੀ ਅਪੀਲ ਵੀ ਨਾ ਬਚਾ ਸਕੀ ਕਰਜ਼ਈ ਕਿਸਾਨ..
ਖ਼ਜ਼ਾਨਾ ਮੰਤਰੀ ਦੀ ਅਪੀਲ ਵੀ ਨਾ ਬਚਾ ਸਕੀ ਕਰਜ਼ਈ ਕਿਸਾਨ..

ਚੰਡੀਗੜ੍ਹ: ਕੁੱਝ ਦਿਨ ਪਹਿਲਾਂ ਖ਼ਜ਼ਾਨਾ ਮੰਤਰੀ ਨੇ ਪੱਤਰਕਾਰਾਂ ਦੇ ਸੁਆਲ ਦੇ ਜੁਆਬ

ਰਜਬਾਹੇ ਵਿੱਚ ਪਾੜ; ਝੋਨੇ ਦੀ ਫ਼ਸਲ ਡੁੱਬੀ
ਰਜਬਾਹੇ ਵਿੱਚ ਪਾੜ; ਝੋਨੇ ਦੀ ਫ਼ਸਲ ਡੁੱਬੀ

ਬਠਿੰਡਾ : ਪਿੰਡ ਭੁੱਚੋ ਕਲਾਂ ਦੇ ਖੇਤਾਂ ਵਿੱਚੋਂ ਲੰਘਦੇ ਬੁਰਜ ਕਾਹਨ ਸਿੰਘ ਵਾਲਾ

ਕਰਜ਼ਾ ਮੁਆਫ਼ੀ ਦੀ ਮੰਗ ਕਰਨਾ 'ਫ਼ੈਸ਼ਨ' ਬਣ ਗਿਐ : ਵੈਂਕਈਆ ਨਾਇਡੂ
ਕਰਜ਼ਾ ਮੁਆਫ਼ੀ ਦੀ ਮੰਗ ਕਰਨਾ 'ਫ਼ੈਸ਼ਨ' ਬਣ ਗਿਐ : ਵੈਂਕਈਆ ਨਾਇਡੂ

ਮੁੰਬਈ : ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਕਰਜ਼ਾ

ਜੁਲਾਈ ਤੋਂ ਪੰਜਾਬ ਦੇ ਕਿਸਾਨ 'ਤੇ 500 ਕਰੋੜ ਦਾ ਭਾਰ
ਜੁਲਾਈ ਤੋਂ ਪੰਜਾਬ ਦੇ ਕਿਸਾਨ 'ਤੇ 500 ਕਰੋੜ ਦਾ ਭਾਰ

ਚੰਡੀਗੜ੍ਹ : ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਉਪਰ ਜੀ.ਐਸ.ਟੀ ਰਾਹੀ 500 ਕਰੋੜ

ਕੈਪਟਨ ਸਰਕਾਰ ਦੇ ਹੁਕਮ ਬਠਿੰਡਾ ਦੇ ਕਿਸਾਨਾਂ ਲਈ ਨਹੀਂ ?
ਕੈਪਟਨ ਸਰਕਾਰ ਦੇ ਹੁਕਮ ਬਠਿੰਡਾ ਦੇ ਕਿਸਾਨਾਂ ਲਈ ਨਹੀਂ ?

ਚੰਡੀਗੜ੍ਹ: ਬੇਸ਼ੱਕ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮਾਫ਼ੀ ਦੀ ਗੱਲ ਕਹੀ ਜਾ

ਕਰਜ਼ੇ ਦਾ ਬੋਝ ਨਾ ਝੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ
ਕਰਜ਼ੇ ਦਾ ਬੋਝ ਨਾ ਝੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕਰਜ਼ਾ ਮੁਆਫੀ ਦੇ ਐਲਾਨ ਤੋਂ ਬਾਅਦ ਵੀ ਕਿਸਾਨ