ਖੁਸ਼ਖ਼ਬਰੀ : ਹੁਣ ਆਸਟ੍ਰੇਲੀਆ ਦਾ ਵੀਜ਼ਾ ਲੈਣਾ ਹੋਇਆ ਸੌਖਾ..

By: abp sanjha | | Last Updated: Monday, 19 June 2017 11:22 AM
ਖੁਸ਼ਖ਼ਬਰੀ : ਹੁਣ ਆਸਟ੍ਰੇਲੀਆ ਦਾ ਵੀਜ਼ਾ ਲੈਣਾ ਹੋਇਆ ਸੌਖਾ..

ਚੰਡੀਗੜ੍ਹ: ਕੀ ਤੁਸੀਂ ਆਸਟ੍ਰੇਲੀਆ ਦਾ ਵਿਜ਼ਟਰ ਵੀਜ਼ਾ ਚਾਹੁੰਦੇ ਹੋ? ਇੱਕ ਜੁਲਾਈ ਤੋਂ ਤੁਸੀਂ ਇਸ ਦੇ ਲਈ ਆਨਲਾਈਨ ਅਪਲਾਈ ਕਰ ਸਕਦੇ ਹੋ। ਹੁਣ ਤੁਸੀਂ ਚਾਹੋ ਤਾਂ ਬਿਜ਼ਨੈੱਸ ਦੇ ਲਈ ਆਸਟ੍ਰੇਲੀਆ ਜਾ ਰਹੇ ਜਾਂ ਘੁੰਮਣ ਲਈ,ਵੀਜ਼ਾ ਲੈਣਾ ਬੇਹੱਦ ਆਸਾਨ ਹੋਵੇਗਾ।

 

 

ਭਾਰਤ ਵਿੱਚ ਆਸਟ੍ਰੇਲੀਆ ਦੇ ਐਕਟਿੰਗ ਹਾਈ ਕਮਿਸ਼ਨਰ ਕ੍ਰਿਸ ਐਲਸਟਾਫਟ ਨੇ ਦੱਸਿਆ ਕਿ ਭਾਰਤ ਦੇ ਲੋਕ ਪਹਿਲੀ ਜੁਲਾਈ ਤੋਂ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਐਂਡ ਬਾਡਰ ਪ੍ਰੋਟੈਕਸ਼ਨ ਵਿਭਾਗ ਦੀ ਵੈੱਬਸਾਈਟ https://www.border.gov.au/ ਉੱਤੇ ਜੈਕੇ ਵਿਜ਼ਟਰ ਵੀਜ਼ਾ ਦੇ ਲਈ ਅਪਲਾਈ ਕਰ ਸਕੋਗੇ। ਆਨਲਾਈਨ ਅਪਲਾਈ ਕਰਨ ਦੀ ਸੁਵਿਧਾ 24 ਘੰਟੇ ਸੱਤੋ ਦਿਨ ਉਪਲਬਧ ਹੋਵੇਗੀ। ਵੀਜ਼ਾ ਐਪਲੀਕੇਸ਼ਨ ਚਾਰਜ ਦਾ ਇਲੈੱਕਟ੍ਰਾਨਿਕ ਪੇਪੇਂਟ ਵੀ ਕੀਤਾ ਜਾ ਸਕਦਾ ਹੈ।

 

 

ਦੱਸਿਆ ਗਿਆ ਹੈ ਕਿ ਅਰਜ਼ੀ ਦੀ ਇਜਾਜ਼ਤ ਦੇ ਬਾਅਦ ਆਨਲਾਈਨ ਫਾਰਮ ਥਰਡ ਪਾਰਟੀ ਦੇ ਰਾਹੀਂ ਵੀ ਭਰਿਆ ਜਾ ਸਕਦਾ ਹੈ। ਭਾਰਤ ਵਿੱਚ ਇਹ ਪਰਿਵਾਰ ਦਾ ਮੈਂਬਰ ਹੋ ਸਕਦਾ ਹੈ। ਜਦੋਂਕਿ ਆਸਟ੍ਰੇਲੀਆ ਵਿੱਚ ਟਰੈਵਲ ਏਜੰਟ ਜਾਂ ਫਿਰ ਠੇਕੇ ਵੀਜ਼ਾ ਐਪਲੀਕੇਸ਼ਨ ਸੈਂਟਰ ਵੀਐੱਫਐੱਸ ਦੇ ਰਾਹੀਂ ਇਹ ਕੰਮ ਕੀਤਾ ਜਾ ਸਕਦਾ।

 

 

ਆਨਲਾਈਨ ਅਪਲਾਈ ਕੀਤੇ ਜਾਣ ਵਾਲੇ ਵੀਜ਼ਾ ਪ੍ਰੋਸੈਸਿੰਗ ਤੇਜ਼ ਹੋਵੇਗੀ ਕਿਉਂਕਿ ਅਪਲਾਈ ਅਤੇ ਉਸ ਦੇ ਨਾਲ ਜੁੜੇ ਦਸਤਾਵੇਜ਼ ਨੂੰ ਪ੍ਰੋਸੈਸਿੰਗ ਆਫ਼ਿਸ ਨੂੰ ਤੁਰੰਤ ਮੁਹੱਈਆ ਕਰਾਇਆ ਜਾ ਸਕੇਗਾ। ਐਪਲੀਕੇਸ਼ਨ ਦਾ ਸਟੇਟਸ ਵੀ ਆਨਲਾਈਨ ਚੈੱਕ ਕੀਤਾ ਜਾ ਸਕੇਗਾ। ਇਸ ਅਰਜ਼ੀ ਧਾਰਕਾਂ ਲਈ ਯਾਤਰਾ ਦੀ ਤਿਆਰੀਆਂ ਵਿੱਚ ਸਹੂਲਤ ਮਿਲੇਗੀ।

 

ਜ਼ਿਕਰਯੋਗ ਹੈ ਕਿ ਹੌਲੀਡੇ ਡੇਸਟਿਨਸ਼ਨ ਦੇ ਰੂਪ ਵਿੱਚ ਅਸਟ੍ਰੇਲੀਆ ਦੀ ਪਾਪੂਲੈਰਿਟੀ ਲਗਾਤਾਰ ਵੱਧ ਰਹੀ ਹੈ। ਭਾਰਤ ਵਿੱਚ ਆਸਟ੍ਰੇਲੀਆ ਦੇ ਲਈ ਵੀਜ਼ਾ ਦੀ ਮੰਗ ਵਿੱਚ ਕਾਫ਼ੀ ਵਾਧਾ ਹੋਇਆ ਹੈ। ਪਿਛਲੇ ਸਾਲ ਜੁਲਾਈ ਤੋਂ ਇਸ ਸਾਲ ਮਾਰਚ ਦੇ ਵਿੱਚ 2,65,000 ਤੋਂ ਜ਼ਿਆਦਾ ਭਾਰਤੀ ਆਸਟ੍ਰੇਲੀਆ ਗਏ, ਜਿਹੜਾ ਇਸ ਦੀ ਪਿਛਲੇ ਅਰਸੇ ਦੇ ਮੁਕਾਬਲੇ 15 ਫ਼ੀਸਦੀ ਜ਼ਿਆਦਾ ਹੈ।

First Published: Monday, 19 June 2017 10:59 AM

Related Stories

ਇਲਾਜ ਨਹੀਂ ਕੈਪਟਨ ਸਰਕਾਰ ਤੋਂ 'ਮੁਫ਼ਤ ਕਫ਼ਨ' ਲਓ!
ਇਲਾਜ ਨਹੀਂ ਕੈਪਟਨ ਸਰਕਾਰ ਤੋਂ 'ਮੁਫ਼ਤ ਕਫ਼ਨ' ਲਓ!

ਚੰਡੀਗੜ੍ਹ: ਪੰਜਾਬ ਦੇ ਗਰੀਬ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚੋਂ ਮੁਫ਼ਤ ਇਲਾਜ

ਅਕਾਲੀਆਂ ਖ਼ਿਲਾਫ਼ ਸ਼ਿਕਾਇਤਾਂ ਦਾ ਹੜ੍ਹ!
ਅਕਾਲੀਆਂ ਖ਼ਿਲਾਫ਼ ਸ਼ਿਕਾਇਤਾਂ ਦਾ ਹੜ੍ਹ!

ਚੰਡੀਗੜ੍ਹ:  ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਅਕਾਲੀ-ਭਾਜਪਾ ਗੱਠਜੋੜ ਦੇ

ਇੰਦਰਜੀਤ ਨਾਲ ਫਸਣਗੇ ਪੰਜਾਬ ਦੇ ਵੱਡੇ ਪੁਲੀਸ ਅਧਿਕਾਰੀ
ਇੰਦਰਜੀਤ ਨਾਲ ਫਸਣਗੇ ਪੰਜਾਬ ਦੇ ਵੱਡੇ ਪੁਲੀਸ ਅਧਿਕਾਰੀ

ਚੰਡੀਗੜ੍ਹ: ਪੰਜਾਬ ਦੇ ਕੁਝ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਬਰਤਰਫ਼ ਇੰਸਪੈਕਟਰ

ਅੰਮ੍ਰਿਤ ਸਰੁ ਸਿਫਤੀ ਦਾ ਘਰ
ਅੰਮ੍ਰਿਤ ਸਰੁ ਸਿਫਤੀ ਦਾ ਘਰ

ਚੰਡੀਗੜ੍ਹ (ਹਰਸ਼ਰਨ ਕੌਰ): ਪੰਜਾਬ ਦੀ ਮੁਕੱਦਸ ਧਰਤੀ ਤੇ ਸਿੱਖਾਂ ਦੇ ਕੇਂਦਰੀ ਧਾਰਮਿਕ

ਸ਼੍ਰੋਮਣੀ ਕਮੇਟੀ ਨੂੰ ਮਨਪ੍ਰੀਤ ਬਾਦਲ ਦੀ ਨਸੀਹਤ
ਸ਼੍ਰੋਮਣੀ ਕਮੇਟੀ ਨੂੰ ਮਨਪ੍ਰੀਤ ਬਾਦਲ ਦੀ ਨਸੀਹਤ

ਬਠਿੰਡਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਪੰਜਾਬ ਦੇ ਖ਼ਜ਼ਾਨਾ ਮੰਤਰੀ

ਪੰਜਾਬ 'ਚ ਕੱਪੜਾ ਕਾਰੋਬਾਰ ਬੰਦ
ਪੰਜਾਬ 'ਚ ਕੱਪੜਾ ਕਾਰੋਬਾਰ ਬੰਦ

ਅੰਮ੍ਰਿਤਸਰ: ਇੱਕ ਜੁਲਾਈ ਤੋਂ ਕੱਪੜੇ ‘ਤੇ 5 ਫੀਸਦੀ ਜੀ.ਐਸ.ਟੀ ਲਾਗੂ ਹੋਣ ਦੇ ਵਿਰੋਧ

ਬਠਿੰਡਾ-ਬਰਨਾਲਾ 'ਤੇ ਬੱਸ ਨੇ ਮਾਰੀ ਕਾਰ ਨੂੰ ਟੱਕਰ, ਸੱਸ-ਨੂੰਹ ਦੀ ਮੌਤ
ਬਠਿੰਡਾ-ਬਰਨਾਲਾ 'ਤੇ ਬੱਸ ਨੇ ਮਾਰੀ ਕਾਰ ਨੂੰ ਟੱਕਰ, ਸੱਸ-ਨੂੰਹ ਦੀ ਮੌਤ

ਹੰਡਿਆਇਆ: ਬਠਿੰਡਾ-ਬਰਨਾਲਾ ਮੁੱਖ ਮਾਰਗ ‘ਤੇ ਹੰਡਿਆਇਆ ਤੋਂ 8 ਕਿੱਲੋਮੀਟਰ ਦੂਰ

ਆਸਟਰੇਲੀਆ ਵਿੱਚ 1,32,496 ਪੰਜਾਬੀ
ਆਸਟਰੇਲੀਆ ਵਿੱਚ 1,32,496 ਪੰਜਾਬੀ

ਚੰਡੀਗੜ੍ਹ: ਆਸਟਰੇਲੀਆ ਵਿੱਚ ਨਵੀਂ ਮਰਦਮਸ਼ੁਮਾਰੀ ਸਾਹਮਣੇ ਆਈ ਹੈ। ਇਸ ਮੁਤਾਬਕ

ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਤੇ ਸਿੰਘ ਸਾਹਿਬ ਨੂੰ ਕਸੂਤਾ ਫਸਾਇਆ
ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਤੇ ਸਿੰਘ ਸਾਹਿਬ ਨੂੰ ਕਸੂਤਾ ਫਸਾਇਆ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ

ਘਪਲੇ 'ਚ ਮਜੀਠੀਆ ਨੂੰ ਘੇਰਨ ਦੀ ਤਿਆਰੀ
ਘਪਲੇ 'ਚ ਮਜੀਠੀਆ ਨੂੰ ਘੇਰਨ ਦੀ ਤਿਆਰੀ

ਚੰਡੀਗੜ੍ਹ: ਕਾਂਗਰਸ ਸਰਕਾਰ ਨੇ ਪਿੰਡਾਂ ਵਿਚ ਬੀਤੇ ਦਸ ਸਾਲਾਂ ਵਿਚ ਲੱਗੀਆਂ ਸੋਲਰ