ਰਿਕਸ਼ੇ 'ਤੇ ਵਿਆਹੁਣ ਆਇਆ ਸਰਪੰਚ ਦਾ ਜਵਾਈ, ਰਿਸੈੱਪਸ਼ਨ ਪਾਰਟੀ 'ਤੇ ਖ਼ੂਨਦਾਨ ਕੈਂਪ

By: Sukhwinder Singh | | Last Updated: Saturday, 6 January 2018 4:10 PM
ਰਿਕਸ਼ੇ 'ਤੇ ਵਿਆਹੁਣ ਆਇਆ ਸਰਪੰਚ ਦਾ ਜਵਾਈ, ਰਿਸੈੱਪਸ਼ਨ ਪਾਰਟੀ 'ਤੇ ਖ਼ੂਨਦਾਨ ਕੈਂਪ

ਚੰਡੀਗੜ੍ਹ: ਪੰਜਾਬ ਵਿੱਚ ਵਿਆਹਾਂ ਦਾ ਸੀਜ਼ਨ ਜ਼ੋਰਾਂ ਉੱਤੇ ਹੈ, ਜਿੱਥੇ ਇੱਕ ਪਾਸੇ ਲੋਕ ਲੱਖਾਂ ਰੁਪਏ ਵਹਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸਮਾਜ ਦੇ ਕੁਝ ਜਾਗਰੂਕ ਨੌਜਵਾਨਾਂ ਦਾ ਵਿਆਹ ਮਿਸਾਲ ਬਣ ਜਾਂਦਾ ਹੈ। ਅਜਿਹੀ ਹੀ ਮਿਸਾਲ ਨਵਾਂ ਸ਼ਹਿਰ ਦੇ ਕਸਬਾ ਰਾਹੋਂ ਦੇ ਨਜ਼ਦੀਕੀ ਪਿੰਡ ਗੜ੍ਹੀ ਫ਼ਤਿਹ ਖਾਂ ਦੇ ਨੌਜਵਾਨ ਲਖਵਿੰਦਰ ਸਿੰਘ ਨੇ ਬਲਾਚੌਰ ਦੀ ਰਹਿਣ ਵਾਲੀ ਦਵਿੰਦਰ ਕੌਰ ਨਾਲ ਲਾਵਾਂ ਲੈ ਕੇ ਕਾਇਮ ਕੀਤੀ ਹੈ।

 

 

ਲਖਵਿੰਦਰ ਸਿੰਘ ਪੇਸ਼ ਤੋਂ ਆਰ.ਐਮ.ਪੀ. ਡਾਕਟਰ ਹੈ। ਉਹ ਜਦੋਂ ਦੁਹਲਾ ਬਣ ਕੇ ਬਲਾਚੌਰ ਦੀ ਰਹਿਣ ਵਾਲੀ ਦਵਿੰਦਰ ਕੌਰ ਦੇ ਘਰ ਬਾਰਾਤ ਲੈ ਕੇ ਗਿਆ ਤਾਂ ਬਾਰਾਤ ਦੇ ਸੁਆਗਤ ਵਿੱਚ ਖੜ੍ਹੇ ਲੋਕ ਹੈਰਾਨ ਹੋ ਗਏ। ਅਕਸਰ ਬਾਰਾਤੀ ਬੱਸ ਤੇ ਕਾਰਾਂ ਉੱਤੇ ਆਉਂਦੇ ਹਨ ਪਰ ਇਹ ਦੁਹਲਾ ਰਿਕਸ਼ੇ ਉੱਤੇ ਸੀ। ਲਾਵਾਂ ਤੋਂ ਬਾਅਦ ਦੁਲਹਣ ਦੀ ਵਿਦਾਈ ਵੀ ਡੋਲੀ ਵਿੱਚ ਨਹੀਂ ਰਿਕਸ਼ੇ ਵਿੱਚ ਕੀਤੀ ਗਈ। ਰਾਤ ਨੂੰ ਜਦੋਂ ਡੌਲੀ ਪਿੰਡ ਪਹੁੰਚੀ ਤਾਂ ਲੋਕਾਂ ਨੇ ਡੌਲੀ ਦਾ ਸੁਆਗਤ ਕੁਝ ਵੱਖਰੇ ਤਰੀਕੇ ਨਾਲ ਕੀਤਾ।

 

download (12)
ਨੇੜੇ ਦੇ ਪਿੰਡ ਦੇ ਲੋਕ ਵੀ ਇਸ ਡੌਲੀ ਨੂੰ ਦੇਖਣ ਪਹੁੰਚੇ ਸਨ। ਇੰਨਾ ਹੀ ਨਹੀਂ ਅਗਲੇ ਦਿਨ ਰਿਸੈਪਸ਼ਨ ਦੇ ਨਾਮ ਉੱਤੇ ਬਲੱਡ ਡੋਨੇਸ਼ਨ ਕੈਂਪ ਲਾਇਆ। ਜਿੱਥੇ ਲੋਕ ਵਧਾਈ ਦੇਣ ਦੇ ਨਾਲ-ਨਾਲ ਖ਼ੂਨਦਾਨ ਕਰ ਰਹੇ ਸਨ। ਇਸ ਖ਼ੂਨਦਾਨ ਕੈਂਪ ਵਿੱਚ 30 ਦੇ ਕਰੀਬ ਨੌਜਵਾਨਾਂ ਨੇ ਖ਼ੂਨ ਦਾਨ ਕੀਤਾ। ਦੁਹਲੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਰਿਕਸ਼ੇ ‘ਤੇ ਡੌਲੀ ਲੈ ਕੇ ਆਉਣ ਦਾ ਸੁਫ਼ਨਾ ਪੂਰਾ ਹੋ ਗਿਆ ਹੈ। ਇਸ ਸੁਫ਼ਨੇ ਨੂੰ ਪੂਰਾ ਕਰਨ ਲਈ ਮਾਪਿਆਂ ਦੇ ਨਾਲ ਉਸ ਦੀ ਪਤਨੀ ਨੇ ਪੂਰਾ ਸਾਥ ਦਿੱਤਾ।
ਉਨ੍ਹਾਂ ਦੱਸਿਆ ਕਿ ਉਹ ਦਹੇਜ ਪ੍ਰਥਾ ਨਾਲ ਹੋ ਰਹੀਆਂ ਮੌਤਾਂ ਤੋਂ ਕਾਫ਼ੀ ਫ਼ਿਕਰਮੰਦ ਹੈ। ਉਸ ਦਾ ਅਜਿਹਾ ਵਿਆਹ ਦਾ ਮਕਸਦ ਸਮਾਜ ਨੂੰ ਪ੍ਰੇਰਨਾ ਦੇਣਾ ਹੈ। ਦੁਲਹਣ ਦਵਿੰਦਰ ਕੌਰ ਵੀ ਇੱਕ ਸੋਸ਼ਲ ਤੇ ਆਂਗਣਵਾੜੀ ਵਰਕਰ ਹੈ। ਉਨ੍ਹਾਂ ਨੂੰ ਆਪਣੇ ਪਤੀ ਦੀ ਸੋਚ ਉੱਤੇ ਫਕਰ ਹੈ। ਉਸ ਨੂੰ ਆਪਣੇ ਪਤੀ ਦੇ ਰਿਕਸ਼ੇ ਉੱਤੇ ਬਾਰਾਤ ਲੈ ਕੇ ਆਉਣ ‘ਤੇ ਮਾਣ ਹੈ। ਉਨ੍ਹਾਂ ਮੁਤਾਬਕ ਅੱਜ ਦੇ ਜ਼ਮਾਨੇ ਵਿੱਚ ਲੋਕ ਕਰਜ਼ਾ ਚੁੱਕ ਕੇ ਵਿਆਹ ਕਰਦੇ ਹਨ। ਬਾਅਦ ਵਿੱਚ ਪ੍ਰੇਸ਼ਾਨ ਹੋ ਜਾਂਦੇ ਹਨ।
ਲਖਵਿੰਦਰ ਦੀ ਮਾਤਾ ਨੂੰ ਵੀ ਆਪਣੇ ਬੇਟੇ ਉੱਤੇ ਮਾਣ ਹੈ। ਉਨ੍ਹਾਂ ਨੇ ਕਰਜ਼ਾ ਚੁੱਕੇ ਵਿਆਹ ਕਰਨ ਦੀ ਥਾਂ ਉਸ ਦੇ ਬੇਟੇ ਨੇ ਸਾਦੇ ਢੰਗ ਨਾਲ ਵਿਆਹ ਕਰਨ ਨਾਲ ਉਸ ਨੂੰ ਬਹੁਤ ਖ਼ੁਸ਼ੀ ਹੈ। ਪਿੰਡ ਵਾਸੀ ਵੀ ਲਖਵਿੰਦਰ ਦੀ ਸੋਚ ਨੂੰ ਸਲੂਟ ਕਰ ਰਹੇ ਹਨ। ਲੋਕਾਂ ਮੁਤਾਬਕ ਲਖਵਿੰਦਰ ਨੇ ਪਿੰਡ ਵਿੱਚ ਨਵੀਂ ਸ਼ੁਰੂਆਤ ਕੀਤੀ ਹੈ ਜੋ ਕਿ ਉਨ੍ਹਾਂ ਲਈ ਪ੍ਰੇਰਣਾਦਾਇਕ ਹੈ। ਲੋਕ ਵੀ ਘੱਟ ਖ਼ਰਚੇ ਨਾਲ ਸਾਦੇ ਵਿਆਹ ਕਰਨਗੇ।

First Published: Friday, 5 January 2018 12:52 PM

Related Stories

ਭਾਰਤ ਦੀ 73 ਫੀਸਦੀ ਜਾਇਦਾਦ ਇੱਕ ਫੀਸਦੀ ਲੋਕਾਂ ਦੀ ਜੇਬ 'ਚ
ਭਾਰਤ ਦੀ 73 ਫੀਸਦੀ ਜਾਇਦਾਦ ਇੱਕ ਫੀਸਦੀ ਲੋਕਾਂ ਦੀ ਜੇਬ 'ਚ

ਨਵੀਂ ਦਿੱਲੀ: ਭਾਰਤ ਵਿੱਚ ਸਭ ਤੋਂ ਧਨੀ ਇੱਕ ਫ਼ੀਸਦੀ ਅਮੀਰਾਂ ਨੇ ਪਿਛਲੇ ਸਾਲ 73 ਫ਼ੀਸਦੀ

4 ਏਕੜ ਦੇ ਮਾਲਕ ਭੁਪਿੰਦਰ ਦਾ ਕਾਰਨਾਮਾ, ਸਾਲਾਨਾ 8 ਲੱਖ ਕਮਾਈ
4 ਏਕੜ ਦੇ ਮਾਲਕ ਭੁਪਿੰਦਰ ਦਾ ਕਾਰਨਾਮਾ, ਸਾਲਾਨਾ 8 ਲੱਖ ਕਮਾਈ

ਮੁਹਾਲੀ: ਲੀਹ ਤੋਂ ਹਟ ਕੇ ਪਿੰਡ ਭੂਪਨਗਰ ਦੇ ਕਿਸਾਨ ਭੁਪਿੰਦਰ ਸਿੰਘ ਆਪਣੀ ਮਾਲਕੀ

 ਇਹ ਫਲ ਵੀ ਬਾਗ਼ ਦੇ ਘੇਰੇ ਵਿੱਚ ਹੋਣਗੇ ਸ਼ਾਮਲ
ਇਹ ਫਲ ਵੀ ਬਾਗ਼ ਦੇ ਘੇਰੇ ਵਿੱਚ ਹੋਣਗੇ ਸ਼ਾਮਲ

ਚੰਡੀਗੜ੍ਹ : ਅੰਗੂਰ, ਅਮਰੂਦ ਤੇ ਕੇਲੇ ਅਧੀਨ ਭੂਮੀ ਹੁਣ ਬਾਗ਼ ਦੇ ਘੇਰੇ ਵਿਚ ਆਵੇਗੀ।

ਕਿਸਾਨਾਂ ਨੇ ਖੋਲ੍ਹਿਆ ਕੈਪਟਨ ਸਰਕਾਰ ਵਿਰੁੱਧ ਮੋਰਚਾ
ਕਿਸਾਨਾਂ ਨੇ ਖੋਲ੍ਹਿਆ ਕੈਪਟਨ ਸਰਕਾਰ ਵਿਰੁੱਧ ਮੋਰਚਾ

ਪਟਿਆਲਾ: ਚੋਣ ਵਾਅਦਿਆਂ ਦੀ ਪੂਰਤੀ ਨਾ ਕਰਨ ਦੇ ਰੋਸ ਵਿੱਚ ਕਿਸਾਨਾਂ ਨੇ ਕੈਪਟਨ

ਖੁਲਾਸਾ :15 ਸਾਲਾਂ ਚ 16 ਹਜ਼ਾਰਾਂ ਕਿਸਾਨਾਂ ਨੇ ਕੀਤੀ ਖੁਦਕੁਸ਼ੀ
ਖੁਲਾਸਾ :15 ਸਾਲਾਂ ਚ 16 ਹਜ਼ਾਰਾਂ ਕਿਸਾਨਾਂ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ :ਪਿਛਲੇ 15 ਸਾਲਾਂ ਵਿਚ ਪੰਜਾਬ ‘ਚ 16 ਹਜ਼ਾਰ 606 ਕਿਸਾਨ ਤੇ ਖੇਤ ਮਜ਼ਦੂਰ

ਘਰ ਬੈਠਿਆਂ ਹੀ ਮਿਲਣਗੇ ਮਾਰਕਫੈੱਡ ਦੇ ਉਤਪਾਦ
ਘਰ ਬੈਠਿਆਂ ਹੀ ਮਿਲਣਗੇ ਮਾਰਕਫੈੱਡ ਦੇ ਉਤਪਾਦ

ਚੰਡੀਗੜ੍ਹ: ਮਾਰਕਫੈੱਡ ਦੀਆਂ ਮਿਆਰੀ ਖੁਰਾਕੀ ਵਸਤਾਂ ਹੁਣ ਤੁਹਾਨੂੰ ਘਰ ਬੈਠਿਆਂ ਹੀ

ਕੈਪਟਨ ਸਰਕਾਰ ਖਿਲਾਫ ਨਿੱਤਰੀਆਂ 7 ਕਿਸਾਨ ਜਥੇਬੰਦੀਆਂ 
ਕੈਪਟਨ ਸਰਕਾਰ ਖਿਲਾਫ ਨਿੱਤਰੀਆਂ 7 ਕਿਸਾਨ ਜਥੇਬੰਦੀਆਂ 

ਚੰਡੀਗੜ੍ਹ: ਸੰਪੂਰਨ ਕਰਜ਼ਾ ਮਾਫੀ ਦੀ ਮੰਗ ਨੂੰ ਲੈ ਕੇ ਪੰਜਾਬ ਦੀਆਂ ਸੱਤ ਕਿਸਾਨ

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ

ਫਗਵਾੜਾ: ਨੇੜਲੇ ਪਿੰਡ ਭਾਣੌਕੀ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ

ਕਰਜ਼ਾ ਮਾਫੀ ਲਿਸਟ 'ਚ ਨਾਮ ਨਾ ਆਉਣ 'ਤੇ ਕਿਸਾਨ ਨੇ ਕੀਤੀ ਖੁਦਕੁਸ਼ੀ
ਕਰਜ਼ਾ ਮਾਫੀ ਲਿਸਟ 'ਚ ਨਾਮ ਨਾ ਆਉਣ 'ਤੇ ਕਿਸਾਨ ਨੇ ਕੀਤੀ ਖੁਦਕੁਸ਼ੀ

ਬਠਿੰਡਾ: ਕਰਜ਼ਾ ਮਾਫੀ ਦੀ ਲਿਸਟ ਵਿੱਚ ਨਾਮ ਨਾ ਆਉਣ ਤੋਂ ਦੁਖੀ ਕਿਸਾਨ ਨੇ ਖੁਦਕੁਸ਼ੀ

ਕਰਜ਼ੇ ਤੋਂ ਦੁਖੀ ਕਿਸਾਨ ਜਸਵੰਤ ਸਿੰਘ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ
ਕਰਜ਼ੇ ਤੋਂ ਦੁਖੀ ਕਿਸਾਨ ਜਸਵੰਤ ਸਿੰਘ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ

ਲੁਧਿਆਣਾ- ਚੌਕੀ ਮੱਤੇਵਾੜਾ ਦੇ ਪਿੰਡ ਜੀਵਨ ਨਗਰ ਵਿਚ ਕਰਜ਼ੇ ਤੋਂ ਦੁਖੀ ਕਿਸਾਨ