'ABP ਸਾਂਝਾ' ਦਾ ਨਾਮ ਵਰਤਣ ਵਾਲਿਆਂ ਤੋਂ ਸਾਵਧਾਨ

By: Napinder Singh | | Last Updated: Sunday, 1 November 2015 4:10 PM
'ABP ਸਾਂਝਾ' ਦਾ ਨਾਮ ਵਰਤਣ ਵਾਲਿਆਂ ਤੋਂ ਸਾਵਧਾਨ

ਚੰਡੀਗੜ੍ਹ: ABP ਸਾਂਝਾ ਦੀ ਵਧਦੀ ਮਕਬੂਲੀਅਤ ਦਾ ਫ਼ਾਇਦਾ ਚੁੱਕਦਿਆਂ ਕੁੱਝ ਗੈਰ-ਸਮਾਜਿਕ ਅਨਸਰ ABP ਸਾਂਝਾ ਦੇ ਨਾਮ ਅਤੇ ਲੋਗੋ ਦਾ ਇਸਤੇਮਾਲ ਆਪਣੇ ਸਿਆਸੀ ਵਿਰੋਧੀਆਂ ਖਿਲਾਫ ਜਾਂ ਆਪਣੇ ਕਿਸੇ ਹੋਰ ਏਜੰਡੇ ਲਈ ਕਰ ਰਹੇ ਹਨ। ਅਜਿਹੇ ਅਨਸਰਾਂ ਨਾਲ ABP ਸਾਂਝਾ ਦਾ ਕੋਈ ਸਰੋਕਾਰ ਨਹੀਂ ਹੈ।

ਅਜਿਹੀ ਹੀ ਇੱਕ ਫ਼ੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਜਾ ਰਹੀ ਹੈ। ਇਸ ਫ਼ੋਟੋ ‘ਚ ABP ਸਾਂਝਾ ਦੀ ਸਕਰੀਨ ਦਿਖਾਈ ਜਾ ਰਹੀ ਹੈ, ਹੂ-ਬ-ਹੂ ਅਸਲੀ ਵਾਂਗ। ਪਰ ਦਰਅਸਲ ਇਸ ‘ਚ ਕਾਫ਼ੀ ਛੇੜਛਾੜ ਕੀਤੀ ਗਈ ਹੈ। ਇਸ ਫ਼ੋਟੋ ‘ਚ ਭਗਵੰਤ ਮਾਨ ਦੇ ਸ਼ਰਾਬ ਦੇ ਨਸ਼ੇ ‘ਚ ਬਰਗਾੜੀ ‘ਚ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਸਿੱਖਾਂ ਦੇ ਭੋਗ ‘ਤੇ ਜਾਣ ਦੀ ਫ਼ਰਜ਼ੀ ਖ਼ਬਰ ਦਿਖਾਈ ਜਾ ਰਹੀ ਹੈ।

ਫ਼ੋਟੋ ‘ਚ ABP ਸਾਂਝਾ ਦੀ ਸਕਰੀਨ ਦਿਖਾਉਂਦਿਆਂ ‘ਆਪ’ ਸਾਂਸਦ ਭਗਵੰਤ ਮਾਨ ਉੱਤੇ ਕਾਂਗਰਸ ਬੁਲਾਰੇ ਸੁਖਪਾਲ ਖਹਿਰਾ ਵੱਲੋਂ ਕਥਿਤ ਟਿੱਪਣੀ ਕਰਦੇ ਦਿਖਾਇਆ ਗਿਆ ਹੈ। ਇਸ ‘ਚ ਖਹਿਰਾ ਦਾ ਹਵਾਲਾ ਦਿੰਦਿਆਂ ਲਿਖਿਆ ਗਿਆ ਹੈ, “ਭਗਵੰਤ ਮਾਨ ਸ਼ਰਾਬ ਪੀ ਕੇ ਸਟੇਜ ‘ਤੇ ਚੜ੍ਹਿਆ”। ਅੱਗੇ ਲਿਖਿਆ ਗਿਆ ਹੈ ਕਿ, “ਹੁਣ ਕਾਂਗਰਸ ਦੇ ਸੁਖਪਾਲ ਖਹਿਰਾ ਨੇ ਕਰ ਦਿੱਤੀ ਪੁਸ਼ਟੀ”। ਤੀਸਰੀ ਲਾਈਨ ‘ਚ ਲਿਖਿਆ ਗਿਆ ਹੈ ਕਿ, “ਮੈਨੂੰ ਖ਼ੁਦ ਕੋਲ ਬੈਠੇ ਨੂੰ ਉਸ ਦੇ ਮੂੰਹੋਂ ਸ਼ਰਾਬ ਦੀ ਹਵਾੜ੍ਹ ਆ ਰਹੀ ਸੀ”।

ABP ਸਾਂਝਾ ਸਾਫ਼ ਕਰਨਾ ਚਹੁੰਦਾ ਹੈ ਕਿ ਇਸ ਖ਼ਬਰ ‘ਚ ਕੋਈ ਸੱਚਾਈ ਨਹੀਂ ਹੈ ਤੇ ਅਦਾਰੇ ਦਾ ਇਸ ਖ਼ਬਰ ਨਾਲ ਕੋਈ ਲੈਣ-ਦੇਣ ਨਹੀਂ ਹੈ। ਇਹ ਖ਼ਬਰ ਤੁਹਾਡੇ ABP ਸਾਂਝਾ ਨੇ ਨਹੀਂ ਦਿਖਾਈ ਹੈ। ਹੋ ਸਕਦਾ ਹੈ ਕਿ ਕਿਸੇ ਰਾਜਨੀਤਕ ਵਿਰੋਧੀ ਜਾਂ ਫਿਰ ਸ਼ਰਾਰਤੀ ਅਨਸਰ ਨੇ ਆਧੁਨਿਕ ਤਕਨੀਕ ਦੀ ਵਰਤੋਂ ਕਰ ਇਹ ਫ਼ਰਜ਼ੀ ਫ਼ੋਟੋ ਤਿਆਰ ਕਰ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਹੋਵੇ।

ABP ਸਾਂਝਾ ਤੁਹਾਨੂੰ ਅਪੀਲ ਕਰਦਾ ਹੈ ਕਿ ਜੇ ਦਰਸ਼ਕਾਂ ਨੂੰ ਅਜਿਹੀ ਕਿਸੇ ਕਾਰਵਾਈ ਦਾ ਪਤਾ ਲੱਗਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਜਾਂ ਫਿਰ ABP ਸਾਂਝਾ ਦੇ ਆਫੀਸ਼ੀਅਲ ਫੇਸਬੁੱਕ ਪੇਜ ‘ਤੇ ਸੰਦੇਸ਼ ਭੇਜਿਆ ਜਾਵੇ।

First Published: Sunday, 1 November 2015 3:46 PM

Related Stories

ਕੋਈ 25 ਪੈਸੇ ਕਿੱਲੋ ਨੂੰ ਵੀ ਨਹੀਂ ਖਰੀਦ ਰਿਹਾ ਕਿਸਾਨਾਂ ਦੇ ਆਲੂ, ਅੱਕ ਕੇ ਮੁਫਤ ਵੰਡੇ
ਕੋਈ 25 ਪੈਸੇ ਕਿੱਲੋ ਨੂੰ ਵੀ ਨਹੀਂ ਖਰੀਦ ਰਿਹਾ ਕਿਸਾਨਾਂ ਦੇ ਆਲੂ, ਅੱਕ ਕੇ ਮੁਫਤ ਵੰਡੇ

ਫਿਰੋਜ਼ਪੁਰ: ਕਿਸਾਨਾਂ ਨੂੰ ਹੁਣ ਆਲੂ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਇਸ ਤੋਂ ਦੁਖੀ

ਪੰਜਾਬ 'ਚ ਖਾਦ ਦੀ ਸਬਸਿਡੀ ਸਿੱਧੀ ਖ਼ਾਤਿਆਂ 'ਚ ਆਵੇਗੀ..
ਪੰਜਾਬ 'ਚ ਖਾਦ ਦੀ ਸਬਸਿਡੀ ਸਿੱਧੀ ਖ਼ਾਤਿਆਂ 'ਚ ਆਵੇਗੀ..

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਖਾਦ ਸਬਸਿਡੀ ਸਿੱਧੇ ਖ਼ਾਤਿਆਂ ’ਚ ਤਬਦੀਲ

ਪਰਾਲੀ ਨੂੰ ਅੱਗ ਲਾਏ ਬਿਨਾਂ ਬੀਜੀ ਕਣਕ ਨੂੰ ਲੱਗੀ ਬਿਮਾਰੀ...
ਪਰਾਲੀ ਨੂੰ ਅੱਗ ਲਾਏ ਬਿਨਾਂ ਬੀਜੀ ਕਣਕ ਨੂੰ ਲੱਗੀ ਬਿਮਾਰੀ...

ਸੰਗਰੂਰ: ਪਰਾਲੀ ਵਿਚਾਲੇ ਬੀਜੀ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਸਾਹਮਣੇ ਨਵੀਂ

ਦਿੱਲੀ 'ਚ 20-21 ਨਵੰਬਰ ਨੂੰ ਕਿਸਾਨ ਸੰਸਦ, ਪੰਜਾਬ ਤੋਂ ਜਾਣਗੇ ਵੱਡੀ ਗਿਣਤੀ ਕਿਸਾਨ
ਦਿੱਲੀ 'ਚ 20-21 ਨਵੰਬਰ ਨੂੰ ਕਿਸਾਨ ਸੰਸਦ, ਪੰਜਾਬ ਤੋਂ ਜਾਣਗੇ ਵੱਡੀ ਗਿਣਤੀ ਕਿਸਾਨ

ਚੰਡੀਗੜ੍ਹ: ਪੰਜਾਬ ਵਿੱਚੋਂ ਹਜ਼ਾਰਾਂ ਕਿਸਾਨ ਦਿੱਲੀ ਵਿੱਚ ਹੋਣ ਵਾਲੀ 20-21 ਨਵੰਬਰ ਦੀ

ਬਠਿੰਡੇ ਦੇ ਕਿਸਾਨ ਨੇ ਨਿੱਜੀ ਹਿੱਤ ਛੱਡ ਚੁਣਿਆ ਇਹ ਰਾਹ, ਅਗਲੀਆਂ ਪੀੜ੍ਹੀਆਂ ਦਾ ਫਿਕਰ
ਬਠਿੰਡੇ ਦੇ ਕਿਸਾਨ ਨੇ ਨਿੱਜੀ ਹਿੱਤ ਛੱਡ ਚੁਣਿਆ ਇਹ ਰਾਹ, ਅਗਲੀਆਂ ਪੀੜ੍ਹੀਆਂ ਦਾ...

ਚੰਡੀਗੜ੍ਹ: ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਵਾਈ ਦੇ ਕਿਸਾਨ ਗੁਰਦੀਪ ਸਿੰਘ ਨੇ

ਪੰਜਾਬ 'ਚ ਪੰਜ ਲੱਖ ਟਨ ਕਣਕ ਖਰਾਬ, ਨਿਲਾਮੀ ਦੀ ਤਿਆਰੀ..
ਪੰਜਾਬ 'ਚ ਪੰਜ ਲੱਖ ਟਨ ਕਣਕ ਖਰਾਬ, ਨਿਲਾਮੀ ਦੀ ਤਿਆਰੀ..

ਚੰਡੀਗੜ੍ਹ : ਪਿਛਲੇ ਸਮੇਂ ਵਿੱਚ ਭਾਰਤ ਸਰਕਾਰ ਨੇ ਵਿਦੇਸ਼ ਤੋਂ ਕਣਕ ਦਰਾਮਦ ਕੀਤੀ ਹੈ

ਲਉ ਜੀ ਹੁਣ ਪਰਾਲੀ ਹੀ ਕਰੇਗੀ ਪ੍ਰਦੂਸ਼ਣ ਦਾ ਹੱਲ..
ਲਉ ਜੀ ਹੁਣ ਪਰਾਲੀ ਹੀ ਕਰੇਗੀ ਪ੍ਰਦੂਸ਼ਣ ਦਾ ਹੱਲ..

ਨਵੀਂ ਦਿੱਲੀ-ਦਿੱਲੀ ‘ਚ ਹਵਾ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਦਰਮਿਆਨ ਬਿਜਲੀ