ਵੈਲਨਟਾਈਨ ਡੇਅ 'ਤੇ ਸ਼ਹੀਦ ਭਗਤ ਸਿੰਘ ਦਾ ਸੁਨੇਹਾ ਵਾਇਰਲ! ਕਿਸ ਦੀ ਸ਼ਰਾਰਤ?

By: Sukhwinder Singh | | Last Updated: Wednesday, 14 February 2018 12:41 PM
ਵੈਲਨਟਾਈਨ ਡੇਅ 'ਤੇ ਸ਼ਹੀਦ ਭਗਤ ਸਿੰਘ ਦਾ ਸੁਨੇਹਾ ਵਾਇਰਲ! ਕਿਸ ਦੀ ਸ਼ਰਾਰਤ?

ਸੁਖਵਿੰਦਰ ਸਿੰਘ

ਚੰਡੀਗੜ੍ਹ: ਸੋਸ਼ਲ ਮੀਡੀਆ ‘ਤੇ ਕੁਝ ਲੋਕ ਵੈਲਨਟਾਈਨ ਡੇਅ ਦਾ ਵਿਰੋਧ ਮਹਾਨ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨਾਲ ਜੋੜ ਕੇ ਕਰ ਰਹੇ ਹਨ। ਫੇਸਬੁੱਕ, ਗੂਗਲ ਟਵਿੱਟਰ ਤੇ ਵਟਸਅੱਪ ‘ਤੇ ਇੱਕ ਸੁਨੇਹਾ ਵਾਇਰਲ ਹੋ ਰਿਹਾ ਹੈ ਕਿ 14 ਫਰਵਰੀ ਨੂੰ ਇਨ੍ਹਾਂ ਸ਼ਹੀਦਾਂ ਨੂੰ ਫਾਂਸੀ ਦੀ ਸਜ਼ਾ ਸੁਣਵਾਈ ਗਈ ਸੀ। ਇੰਨਾ ਹੀ ਨਹੀਂ ਕੁਝ ਵੈੱਬਸਾਈਟਾਂ ਵੀ ਇਸ ਪ੍ਰਚਾਰ ਵਿੱਚ ਪਿੱਛੇ ਨਹੀਂ। ਹੈਰਾਨੀ ਵਾਲੀ ਗੱਲ ਇਹ ਹੈ ਕਿ ਲੋਕ ਬਿਨਾਂ ਕਿਸੇ ਇਤਿਹਾਸਕ ਤੱਥ ਤੋਂ ਜਾਣੂ ਇਸ ਸੁਨੇਹੇ ਨੂੰ ਅੱਗੇ ਭੇਜ ਰਹੇ ਹਨ ਪਰ ਕੀ ਇੰਨਾ ਸ਼ਹੀਦਾਂ ਦਾ ਸੱਚਿਓਂ ਹੀ ਵੈਲਨਟਾਈਨ-ਡੇਅ ਨਾਲ ਕੋਈ ਰਿਸ਼ਤਾ ਹੈ?

 

‘ਏਬੀਪੀ ਸਾਂਝਾ’ ਨੇ ਇਸ ਦਾ ਸੱਚ ਜਾਣਨ ਲਈ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਲਾਹੌਰ ਸਾਜ਼ਿਸ਼ ਦੇ ਮਾਮਲੇ ਵਿੱਚ ਟ੍ਰਿਬਿਊਨਲ ਕੋਰਟ ਨੇ 7 ਅਕਤੂਬਰ, 1930 ਨੂੰ ਫਾਂਸੀ ਦੀ ਸਜ਼ਾ ਸੁਣਵਾਈ ਸੀ। ਉਨ੍ਹਾਂ ਨੂੰ ਸਜ਼ਾ ਸੁਣਵਾਉਣ ਤੋਂ ਬਾਅਦ 24 ਮਾਰਚ, 1931 ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਇੱਕ ਵਿਸ਼ੇਸ਼ ਹੁਕਮ ਦੇ ਅਧੀਨ ਉਨ੍ਹਾਂ ਨੂੰ 23 ਮਾਰਚ 1931 ਦੀ ਸ਼ਾਮ 7:30 ਵਜੇ ਫਾਂਸੀ ਦਿੱਤੀ ਗਈ।

 

f10e060c-fb7d-4848-9d24-972cb10f2869

 

ਉਨ੍ਹਾਂ ਕਿਹਾ ਕਿ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੀ ਜ਼ਿੰਦਗੀ ਵਿੱਚ 14 ਫਰਵਰੀ ਦਾ ਮਹੱਤਵ ਸਿਰਫ਼ ਇੰਨਾ ਹੀ ਕਿ ਪ੍ਰਿਵਿੰਸੀ ਕੌਂਸਲ ਵੱਲੋਂ ਅਪੀਲ ਖ਼ਾਰਜ ਕੀਤੇ ਜਾਣ ਬਾਅਦ ਕਾਂਗਰਸ ਦੇ ਤਤਕਾਲੀ ਪ੍ਰਧਾਨ ਮਦਨ ਮੋਹਨ ਮਾਲਵੀਏ ਨੇ 14 ਫਰਵਰੀ, 1931 ਨੂੰ ਲਾਰਡ ਇਰਵਿਨ ਦੇ ਸਾਹਮਣੇ ਰਹਿਮ ਦੀ ਪਟੀਸ਼ਨ ਦਾਖਲ ਕੀਤੀ ਸੀ ਜਿਸ ਨੂੰ ਬਾਅਦ ਵਿੱਚ ਖ਼ਾਰਜ ਕਰ ਦਿੱਤਾ ਗਿਆ।

 

ਉਨ੍ਹਾਂ ਕਿਹਾ ਅਸਲ ਵਿੱਚ ਨਫ਼ਰਤ ਦੀ ਰਾਜਨੀਤੀ ਕਰਨ ਵਾਲਾ ਹਿੰਦੂਤਵ ਦਾ ਖ਼ਾਸ ਤਬਕਾ ਇਸ ਸੁਨੇਹੇ ਦਾ ਪ੍ਰਚਾਰ ਕਰ ਰਿਹਾ ਹੈ। ਇਸ ਲਈ ਇਹ ਤਬਕਾ ਇਤਿਹਾਸਕ ਤੱਥਾਂ ਨਾਲ ਖਿਲਵਾੜ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਪਿਆਰ ਦੇ ਵਿਰੋਧੀ ਇਹ ਤਾਕਤਾਂ ਨੂੰ ਸ਼ਹੀਦਾਂ ਦਾ ਸਹਾਰਾ ਲੈ ਕੇ ਨੌਜਵਾਨਾਂ ਨੂੰ ਗੁੰਮਰਾਹ ਨਹੀਂ ਕਰਨ ਚਾਹੀਦਾ। ਇਹ ਇੱਕ ਸੰਵੇਦਨਸ਼ੀਲ ਮੁੱਦਾ ਹੈ ਕਿ ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।

 

ਪ੍ਰੋ. ਜਗਮੋਹਨ ਦਾ ਕਹਿਣਾ ਹੈ ਕਿ ਭਗਤ ਸਿੰਘ ਪਿਆਰ ਦਾ ਵਿਰੋਧੀ ਨਹੀਂ ਬਲਕਿ ਉਹ ਤਾਂ ਪਿਆਰ, ਮਨੁੱਖਤਾ ਤੇ ਕੁਦਰਤ ਪ੍ਰੇਮੀ ਸੀ। ਜੇਕਰ ਕੋਈ ਉਸ ਦੇ ਪਿਆਰ ਬਾਰੇ ਵਿਚਾਰ ਜਾਣਨਾ ਚਾਹੁੰਦਾ ਹੈ ਤਾਂ ਭਗਤ ਸਿੰਘ ਦਾ ਰਾਜਗੁਰੂ ਨੂੰ ਲਿਖਿਆ ਖ਼ਤ ਜ਼ਰੂਰ ਪੜ੍ਹੇ। ਜਾਣਕਾਰੀ ਲਈ ਦੱਸ ਦੇਈਏ ਕਿ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਇੱਕ ਉੱਘੇ ਚਿੰਤਕ ਹਨ। ਉਹ ਲੋਕਾਂ ਦੇ ਹੱਕਾਂ ਲਈ ਲੜਨ ਵਾਲੀ ਜਥੇਬੰਦੀ ਜਮਹੂਰੀ ਅਧਿਕਾਰ ਸਭਾ (ਪੰਜਾਬ) ਦੇ ਸੂਬਾ ਪ੍ਰਧਾਨ ਹਨ। ਉਹ ਭਗਤ ਸਿੰਘ ਦੇ ਇਤਿਹਾਸ ਨਾਲ ਜੁੜੇ ਤੱਥਾਂ ਬਾਰੇ ਖੋਜਾਂ ਦੇ ਨਾਲ ਲਿਖਦੇ ਵੀ ਰਹਿੰਦੇ ਹਨ।

First Published: Wednesday, 14 February 2018 11:41 AM

Related Stories

ਬੈਲੇ ਡਾਂਸ ਨਾਲ ਬਣਾਇਆ ਲੋਕਾਂ ਨੂੰ ਦੀਵਾਨਾ, ਹੁਣ ਸਿੱਖ ਰਹੀ ਪੋਲ ਡਾਂਸ, ਵੇਖੋ ਵੀਡੀਓ
ਬੈਲੇ ਡਾਂਸ ਨਾਲ ਬਣਾਇਆ ਲੋਕਾਂ ਨੂੰ ਦੀਵਾਨਾ, ਹੁਣ ਸਿੱਖ ਰਹੀ ਪੋਲ ਡਾਂਸ, ਵੇਖੋ...

ਨਵੀਂ ਦਿੱਲੀ: ਬਾਲੀਵੁੱਡ ਦੀ ਸੁਪਰਹਿੱਟ ਫ਼ਿਲਮ ਬਾਹੂਬਲੀ ਵਿੱਚ ਹੀਰੋ ਪ੍ਰਭਾਸ ਨੂੰ

'ਬਾਗੀ-2' ਤੋਂ ਪਹਿਲਾਂ ਹੀ 'ਬਾਗੀ-3' ਦਾ ਐਲਾਨ
'ਬਾਗੀ-2' ਤੋਂ ਪਹਿਲਾਂ ਹੀ 'ਬਾਗੀ-3' ਦਾ ਐਲਾਨ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ‘ਬਾਗੀ’ ਸੀਰੀਜ਼ ਦੀ ਤੀਜੀ

'ਰਣਭੂਮੀ' 'ਚ ਵਰੁਣ ਧਵਨ ਬਣਨਗੇ ਯੋਧਾ
'ਰਣਭੂਮੀ' 'ਚ ਵਰੁਣ ਧਵਨ ਬਣਨਗੇ ਯੋਧਾ

ਨਵੀਂ ਦਿੱਲੀ: ਅਦਾਕਾਰ ਵਰੁਣ ਧਵਨ ਨਾਲ ਫਿਲਮ ਨੂੰ ਲੈ ਕੇ ਡਾਇਰੈਕਟਰ ਨੇ ਵੱਡਾ ਐਲਾਨ

'ਬਲੈਕ ਪੈਂਥਰ' ਨੇ ਅੱਯਾਰੀ' ਨੂੰ ਰਗੜਿਆ
'ਬਲੈਕ ਪੈਂਥਰ' ਨੇ ਅੱਯਾਰੀ' ਨੂੰ ਰਗੜਿਆ

ਨਵੀਂ ਦਿੱਲੀ: ਮਾਰਵਲ ਸਟੂਡੀਓਜ਼ ਦੀ ‘ਬਲੈਕ ਪੈਂਥਰ’ ਨੇ ਭਾਰਤ ਵਿੱਚ ਰਿਲੀਜ਼ ਦੇ

'ਰੇਸ-3' ਦੀ ਸ਼ੂਟਿੰਗ ਦੌਰਾਨ ਸਲਮਾਨ ਨੇ ਥਾਈ ਰੰਗ !
'ਰੇਸ-3' ਦੀ ਸ਼ੂਟਿੰਗ ਦੌਰਾਨ ਸਲਮਾਨ ਨੇ ਥਾਈ ਰੰਗ !

ਮੁੰਬਈ: ਆਪਣੀ ਅਗਲੀ ਫਿਲਮ ‘ਰੇਸ-3’ ਦੀ ਸ਼ੂਟਿੰਗ ਵਿੱਚ ਰੁੱਝੇ ਸਲਮਾਨ ਖਾਨ ਨੇ

ਬਾਲੀਵੁੱਡ 'ਚ 49 ਸਾਲ ਬਾਅਦ ਅਮਿਤਾਬ ਨੂੰ ਦੇਣੀ ਪਈ ਨੌਕਰੀ ਲਈ ਅਰਜ਼ੀ
ਬਾਲੀਵੁੱਡ 'ਚ 49 ਸਾਲ ਬਾਅਦ ਅਮਿਤਾਬ ਨੂੰ ਦੇਣੀ ਪਈ ਨੌਕਰੀ ਲਈ ਅਰਜ਼ੀ

ਨਵੀਂ ਦਿੱਲੀ: ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ 76 ਸਾਲ ਦੀ ਉਮਰ ਵਿੱਚ

ਪਾਕਿਸਤਾਨ ਨੇ ਲਾਈ ਫਿਲਮ ‘ਅੱਯਾਰੀ’ ’ਤੇ ਪਾਬੰਦੀ
ਪਾਕਿਸਤਾਨ ਨੇ ਲਾਈ ਫਿਲਮ ‘ਅੱਯਾਰੀ’ ’ਤੇ ਪਾਬੰਦੀ

ਮੁੰਬਈ: ਪਾਕਿਸਤਾਨ ਨੇ ਬਾਲੀਵੁੱਡ ਫਿਲਮ ‘ਅੱਯਾਰੀ’ ’ਤੇ ਪਾਬੰਦੀ ਲਾ ਦਿੱਤੀ ਹੈ।