ਭਾਈ ਤਾਰੂ ਸਿੰਘ ਦੀ ਸ਼ਹੀਦੀ ਦੀ ਮਿਸਾਲ ਲੱਭਣੀ ਔਖੀ!

By: ਹਰਸ਼ਰਨ ਕੌਰ | | Last Updated: Sunday, 16 July 2017 5:29 PM
ਭਾਈ ਤਾਰੂ ਸਿੰਘ ਦੀ ਸ਼ਹੀਦੀ ਦੀ ਮਿਸਾਲ ਲੱਭਣੀ ਔਖੀ!

ਚੰਡੀਗੜ੍ਹ (ਹਰਸ਼ਰਨ ਕੌਰ): ਅੱਜ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਹੈ। ਭਾਈ ਤਾਰੂ ਸਿੰਘ ਸਿੱਖ ਇਤਿਹਾਸ ਦੇ ਉਹ ਸੂਰਬੀਰ ਤੇ ਸਿਦਕੀ ਸਿੱਖ ਹੋਏ ਹਨ ਜਿਨ੍ਹਾਂ ਨੂੰ ਨਾਮ ਜਪਦਿਆਂ ਕਿਰਤ ਕਰਨ ਤੇ ਵੰਡ ਕੇ ਛਕਣ ਦੇ ਨਾਲ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਦੀ ਮਿਸਾਲ ਵਜੋਂ ਯਾਦ ਕੀਤਾ ਜਾਂਦਾ ਹੈ। ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਲਿਖਦੇ ਹਨ:

 

ਪੂਲਾ ਨਾਮ ਗ੍ਰਾਮ ਅਹਿ ਨਿਕਟ ਭੜਾਣੈ ਬਹਿ, ਮਾਝੈ ਦੇਸ ਮੈ ਲਖਾਹਿ ਸਭ ਕੋ ਸੁਹਾਵਤੋ।

ਭਗਤ ਕਬੀਰ ਕੈਸੋ ਧੰਨੇ ਨੇ ਸਰਬੇ ਸਰੀਰ, ਤਾਰੂ ਸਿੰਘ ਨਾਮ ਮਮ ਭਗਤੀ ਕਮਾਵਤੋ।

ਜਤੀਸਤੀ ਹਠੀ ਤਪੀ ਸੂਰਬੀਰ ਧੀਰ ਬਰ, ਪਰ ਉਪਕਾਰੀ ਭਾਰੀ ਜਗ ਜਪ ਗਾਵਤੋ।।

ਖੇਤੀ ਕਾਰਵਾਣੈ ਕ੍ਰਿਤ ਧਰਮ ਕੀ ਛਕੈ ਛਕਾਵੇ, ਧਰਮ ਕਰਾਵੈ ਆਪ ਕਰਤ ਰਹਾ ਭਤੋ।।

 

ਪਿੰਡ ਪੂਹਲਾ ਵਿੱਚ ਆਪ ਜੀ ਆਪਣੀ ਮਾਤਾ ਤੇ ਭੈਣ ਨਾਲ ਰਹਿੰਦਿਆਂ ਖੇਤੀਬਾੜੀ ਕਰਕੇ ਸਾਦਾ ਤੇ ਖੁਸ਼ਹਾਲ ਜੀਵਨ ਬਤੀਤ ਕਰਦੇ ਸਨ। 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ‘ਤੇ ਮੁਗਲਾਂ ਦੇ ਅੱਤਿਆਚਾਰ ਬਹੁਤ ਵਧ ਗਏ ਸਨ। ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਨੇ ਜ਼ੁਲਮ ਦੀ ਇੰਤਹਾ ਕਰਦਿਆਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਉਣੇ ਸ਼ੁਰੂ ਕਰ ਦਿੱਤੇ ਸਨ। ਅਜਿਹੇ ਹਾਲਾਤ ਵਿੱਚ ਸਿੰਘ ਜੰਗਲਾਂ ‘ਚ ਰਹਿਣ ਲੱਗੇ ਤੇ ਆਪਣੀ ਬਚੀ ਤੇ ਖਿੰਡੀ ਸ਼ਕਤੀ ਮੁੜ ਇਕੱਠੀ ਕਰਕੇ ਜ਼ੁਲਮ ਦੀ ਟਾਕਰਾ ਕਰਨ ਲਈ ਯੋਜਨਾਵਾਂ ਬਣਾਉਂਦੇ। ਉਸ ਮੁਸ਼ਕਲ ਘੜੀ ‘ਚ ਸਿਦਕੀ ਸਿੱਖ ਭਾਈ ਤਾਰੂ ਸਿੰਘ ਜੰਗਲਾਂ ‘ਚ ਰਹਿੰਦੇ ਸਿੰਘਾਂ ਲਈ ਲੰਗਰ ਤਿਆਰ ਕਰਕੇ ਲੈ ਕੇ ਜਾਂਦੇ ਸਨ।

 

ਜ਼ਾਲਮ ਸਰਕਾਰਾਂ ਦੇ ਚੁਗਲਖੋਰ ਮੁਖਬਰਾਂ ਦੀ ਵੀ ਕੋਈ ਘਾਟ ਨਹੀਂ ਹੁੰਦੀ। ਉਸ ਵੇਲੇ ਵੀ ਹਰਭਗਤ ਨਿਰੰਜਨੀਆ ਨਾਂ ਦੇ ਮੁਖਬਰ ਨੇ ਜ਼ਕਰੀਆ ਖਾਂ ਦੇ ਦਰਬਾਰ ਵਿੱਚ ਭਾਈ ਤਾਰੂ ਸਿੰਘ ਜੀ ਦੀ ਮੁਖਬਰੀ ਕਰ ਦਿੱਤੀ। ਨਵਾਬ ਨੇ ਤੁਰੰਤ ਗ੍ਰਿਫਤਾਰੀ ਦਾ ਹੁਕਮ ਦੇ ਦਿੱਤਾ। 25 ਸਾਲ ਦੇ ਕਿਰਤੀ ਸਿੱਖ ਨੌਜਵਾਨ ਨੂੰ ਬੰਦੀ ਬਣਾ ਕੇ ਦਰਬਾਰ ‘ਚ ਪੇਸ਼ ਕੀਤਾ ਗਿਆ। ਸੂਬੇਦਾਰ ਜ਼ਕਰੀਆ ਖਾਨ ਨੇ ਇਸਲਾਮ ਕਬੂਲ ਕਰ ਕੇ ਆਪਣੀ ਜਾਨ ਬਚਾਉਣ ਲਈ ਭਾਈ ਤਾਰੂ ਸਿੰਘ ਨੂੰ ਬਥੇਰੇ ਲਾਲਚ ਦਿੱਤੇ ਪਰ ਭਾਈ ਤਾਰੂ ਸਿੰਘ ਕਹਿੰਦੇ ਰਹੇ, ”ਜਾਨ ਦੇ ਦਿਆਂਗਾ ਪਰ ਕੇਸ ਕਤਲ ਕਰਾ ਕੇ ਮੋਮਨ ਬਣਨਾ ਕਬੂਲ ਨਹੀਂ।”

 

ਕਈ ਦਿਨ ਭਾਈ ਸਾਹਿਬ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਹਰ ਦਿਨ ਤਸੀਹੇ ਵੀ ਦਿੰਦੇ ਰਹੇ ਪਰ ਭਾਈ ਤਾਰੂ ਸਿੰਘ ਨਾ ਡੋਲੇ। ਆਖਰੀ ਆਪਣੀ ਹੇਠੀ ਮੰਨ ਕੇ ਜ਼ਕਰੀਆ ਖਾਨ ਨੇ ਕੇਸਾਂ ਸਣੇ ਖੋਪੜੀ ਉਤਾਰ ਕੇ ਸ਼ਹੀਦ ਕਰਨ ਦਾ ਹੁਕਮ ਸੁਣਾ ਦਿੱਤਾ। ਆਖਰਕਾਰ ਜੱਲਾਦ ਨੇ ਭਾਈ ਤਾਰੂ ਸਿੰਘ ਦੀ ਖੋਪਰੀ ਰੰਬੀ ਨਾਲ ਉਤਾਰ ਦਿੱਤੀ ਪਰ ਭਾਈ ਸਾਹਿਬ ਲਗਾਤਾਰ ਜਪੁਜੀ ਸਾਹਿਬ ਦਾ ਪਾਠ ਕਰਦੇ ਰਹੇ। ਇਤਿਹਾਸਕਾਰ ਕਹਿੰਦੇ ਕਿ ਖੋਪਰੀ ਉਤਾਰਨ ਤੋਂ ਬਾਅਦ ਵੀ ਭਾਈ ਤਾਰੂ ਸਿੰਘ 22 ਦਿਨ ਤੱਕ ਜਿਉਂਦੇ ਰਹੇ ਤੇ ਜੁਲਾਈ 1745 ‘ਚ ਸ਼ਹੀਦੀ ਪ੍ਰਾਪਤ ਕਰ ਗਏ।

 

ਇਤਿਹਾਸ ‘ਚ ਇਹ ਵੀ ਦਰਜ ਹੈ ਕਿ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰਨ ਤੋਂ ਬਾਅਦ ਜ਼ਕਰੀਆ ਖਾਨ ਦਾ ਪਿਸ਼ਾਬ ਰੁਕ ਗਿਆ। ਇਸ ਨੂੰ ਉਹ ਆਪਣੇ ਬੁਰੇ ਕਰਮਾਂ ਦਾ ਫਲ ਸਮਝਣ ਲੱਗਾ। ਜ਼ਕਰੀਆ ਖਾਨ ਦੀ ਜਾਨ ਬਖਸ਼ੀ ਦੀ ਬੇਨਤੀ ‘ਤੇ ਭਾਈ ਤਾਰੂ ਸਿੰਘ ਦੀ ਜੁੱਤੀ ਉਸ ਦੇ ਸਿਰ ‘ਤੇ ਮਾਰਨ ਤੋਂ ਬਾਅਦ ਸੂਬੇਦਾਰ ਦਾ ਰੋਗ ਟੁੱਟਿਆ ਤੇ 1 ਜੁਲਾਈ ਨੂੰ ਭਾਈ ਤਾਰੂ ਸਿੰਘ ਦੇ ਸੁਆਸ ਤਿਆਗਣ ਵਾਲੇ ਦਿਨ ਹੀ ਜ਼ਕਰੀਆ ਖਾਨ ਵੀ ਦੁਨੀਆਂ ਤੋਂ ਚਲਾ ਗਿਆ।

 

ਅੱਜ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। ਦਸਮੇਸ਼ ਪਿਤਾ ਨੇ ਸਿੱਖ ਪੰਥ ਦੀ ਸਾਜਨਾ ਸਮੇਂ ਪੰਜ ‘ਕੱਕੇ’ ਸਿੱਖ ਧਰਮ ਦੇ ਜ਼ਰੂਰੀ ਚਿੰਨ ਬਣਾਏ ਸਨ। ਫਨ੍ਹਾਂ ਇਹ ਵੀ ਆਖਿਆ ਸੀ ਕਿ ਕੇਸਾਂ ਤੋਂ ਬਿਨਾਂ ਬਾਕੀ ਸਭ ਨਿਸ਼ਾਨ ਜਾਂ ਚਿੰਨ ਨਿਗੂਣੇ ਹਨ। ਇਸੇ ਕਰਕੇ ਸਿੱਖ ਰੋਜ਼ਾਨਾ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਦੀ ਅਰਦਾਸ ਕਰਦਾ ਹੈ। ਭਾਵ ਜਿੰਨਾ ਚਿਰ ਸਾਡੇ ਸਾਹ ਰਹਿਣ ਓਨਾ ਚਿਰ ਕੇਸ ਵੀ ਰਹਿਣ। ਅਸੀਂ ਰੋਜ਼ਾਨਾ ਗੁਰੂ ਸਾਹਿਬ ਪਾਸੋਂ ਸਿੱਖੀ ਦਾਨ ਦੇ ਨਾਲ-ਨਾਲ ਕੇਸ ਦਾਨ ਵੀ ਮੰਗਦੇ ਹਾਂ।

 

ਗੁਰੂ ਸਾਹਿਬ ਨੇ ਸਿੱਖਾਂ ਨੂੰ ਦੁਨੀਆ ਦੇ ਬਾਦਸ਼ਾਹ ਬਣਾਇਆ ਹੈ ਤੇ ਖਾਲਸ ਰੂਪ ‘ਚ ਰਹਿੰਦਿਆਂ ਦੁਨੀਆ ਦੀ ਸਿਰਦਾਰੀ ਬਖਸ਼ੀ ਹੈ ਪਰ ਇਹ ਸਿਰਦਾਰੀ ਤਾਂ ਹੀ ਹੈ ਜੇ ਸਿਰ ‘ਤੇ ਕੇਸ ਨੇ ਤੇ ਕੇਸਾਂ ਦੀ ਸੁਰੱਖਿਆ ਸਈ ਦਸਤਾਰ ਤੇ ਦੁਪੱਟਾ। ਸਰਦਾਰੀ ਸਿਰਫ ਨਾਂ ਨਾਲ ਸਰਦਾਰ ਜਾਂ ਸਰਦਾਰਨੀ ਲਾਉਣ ਨਾਲ ਨਹੀ ਸਿਰ ‘ਤੇ ਕੇਸ ਹੋਣ ਨਾਲ ਹੈ। ਸਰਦਾਰੀ ਲਈ ਸਭ ਤੋਂ ਵੱਡੀ ਸ਼ਰਤ ਕੇਸਾਂ ਦੀ ਹੈ। ਅਰਦਾਸ ਕਰੀਏ ਜਿਵੇਂ ਪਰਮਾਤਮਾ ਨੇ ਦੁਨੀਆ ‘ਤੇ ਭੇਜਿਆ ਹੈ ਇਨਸਾਨੀ ਰੂਪ ‘ਚ, ਉਸੇ ਇਨਸਾਨੀ ਰੂਪ ‘ਚ ਹੀ ਵਾਪਸ ਚਲੇ ਜਾਈਏ ਜੋ ਇੱਕ ਸਿੱਖ ਦਾ ਵੀ ਰੂਪ ਹੈ।

First Published: Sunday, 16 July 2017 5:29 PM

Related Stories

ਡੇਰਾ ਸਿਰਸਾ ਦੀ ਪੜਤਾਲ ਰਿਪੋਰਟ 'ਚ ਵੱਡਾ ਖੁਲਾਸਾ! ਆਖਰ ਕੀ ਹੈ ਬਗੈਰ ਨੰਬਰ ਵਾਹਨਾਂ ਦਾ ਰਾਜ਼?
ਡੇਰਾ ਸਿਰਸਾ ਦੀ ਪੜਤਾਲ ਰਿਪੋਰਟ 'ਚ ਵੱਡਾ ਖੁਲਾਸਾ! ਆਖਰ ਕੀ ਹੈ ਬਗੈਰ ਨੰਬਰ ਵਾਹਨਾਂ...

ਚੰਡੀਗੜ੍ਹ: ਡੇਰਾ ਸਿਰਸਾ ਵਿੱਚ ਘੁੰਮ ਰਹੇ 59 ਵਾਹਨਾਂ ਵਿੱਚੋਂ ਸੀ 56 ਬਿਨਾ ਨੰਬਰ ਤੋਂ

 ਡੇਰਾ ਸੱਚਾ ਸੌਦਾ 'ਤੇ ਕੋਰਟ ਕਮੀਸ਼ਨਰ ਦੀ ਪੂਰੀ ਰਿਪੋਰਟ (ABP Sanjha Exclusive)
ਡੇਰਾ ਸੱਚਾ ਸੌਦਾ 'ਤੇ ਕੋਰਟ ਕਮੀਸ਼ਨਰ ਦੀ ਪੂਰੀ ਰਿਪੋਰਟ (ABP Sanjha Exclusive)

ਚੰਡੀਗੜ੍ਹ : ਰਾਮ ਰਹੀਮ ਦੇ ਡੇਰਾ ਹੈੱਡ ਕੁਆਟਰ ਦਾ ਪੂਰਾ ਸੱਚ ਇਹ ਰਿਪੋਰਟ ‘ਚ ਕੈਦ

ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਗੁਰੂ ਗੋਬਿੰਦ ਸਿੰਘ...
ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਗੁਰੂ ਗੋਬਿੰਦ ਸਿੰਘ...

ਚੰਡੀਗੜ੍ਹ: ਅੱਜ ਖ਼ਾਲਸਾ ਪੰਥ ਦੇ ਸਿਰਜਣਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 309ਵਾਂ

ਪੰਜਾਬ 'ਚ ਕਿਉਂ ਨਹੀਂ ਪੁੰਗਰ ਰਹੇ ਖਿਡਾਰੀ? ਅਸਲ 'ਚ ਇਹ ਹੈ ਸਰਕਾਰੀ ਦਾਅਵਿਆਂ ਦਾ ਸੱਚ 
ਪੰਜਾਬ 'ਚ ਕਿਉਂ ਨਹੀਂ ਪੁੰਗਰ ਰਹੇ ਖਿਡਾਰੀ? ਅਸਲ 'ਚ ਇਹ ਹੈ ਸਰਕਾਰੀ ਦਾਅਵਿਆਂ ਦਾ...

  ਭਾਵੇਂ ਸਰਕਾਰਾਂ ਲੱਖ ਦਾਅਵੇ ਕਰੀ ਜਾਣ ਕਿ ਅਸੀਂ ਸੂਬੇ ‘ਚ ਖੇਡਾਂ ਨੂੰ

ਇਸ ਪ੍ਰਭਾਵਸ਼ਾਲੀ ਬਾਬੇ ਖ਼ਿਲਾਫ਼ ਲੜ ਰਹੀ, ਇਹ ਮਜ਼ਦੂਰ ਔਰਤ..
ਇਸ ਪ੍ਰਭਾਵਸ਼ਾਲੀ ਬਾਬੇ ਖ਼ਿਲਾਫ਼ ਲੜ ਰਹੀ, ਇਹ ਮਜ਼ਦੂਰ ਔਰਤ..

ਚੰਡੀਗੜ੍ਹ: (ਸੁਖਵਿੰਦਰ ਸਿੰਘ) ਸਾਡੇ ਦੇਸ਼ ਵਿੱਚ ਬਾਬਿਆਂ ਦਾ ਬੋਲਬਾਲਾ ਹੈ। ਇੱਥੇ

ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..
ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..

ਚੰਡੀਗੜ੍ਹ: ਉਂਜ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਦੇ 70 ਸਾਲਾਂ ਬਾਅਦ ਅੱਜ ਵੀ

RSS ਦਾ ਇਹ ਸੱਚ ਜਾਣ ਦੰਗ ਰਹਿ ਜਾਓਗੇ !
RSS ਦਾ ਇਹ ਸੱਚ ਜਾਣ ਦੰਗ ਰਹਿ ਜਾਓਗੇ !

ਗੌਰੀ ਲੰਕੇਸ਼ ਅਖਬਾਰ ਦਾ ਨਾਮ ਹੈ। 16 ਪੰਨਿਆਂ ਦੀ ਇਹ ਅਖਬਾਰ ਹਰ ਹਫ਼ਤੇ ਨਿਕਲਦੀ ਹੈ। ਇਸ

ਆਖ਼ਿਰ ਕਿਉਂ ਨਹੀਂ ਡੇਰਾ ਛੱਡਣਾ ਚਾਹੁੰਦੇ 'ਗ਼ਰੀਬ ਲੋਕ'
ਆਖ਼ਿਰ ਕਿਉਂ ਨਹੀਂ ਡੇਰਾ ਛੱਡਣਾ ਚਾਹੁੰਦੇ 'ਗ਼ਰੀਬ ਲੋਕ'

ਚੰਡੀਗੜ੍ਹ: 72 ਸਾਲਾ ਬਜ਼ੁਰਗ ਡੇਰੇ ਵਿੱਚ ਗੋਡਿਆ ਭਾਰ ਬੈਠ ਕੇ, ਆਪਣੀਆਂ ਅੱਖਾਂ ‘ਤੇ

ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS
ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS

ਚੰਡੀਗੜ੍ਹ: ਇਸ ਵਾਰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਘ ਦੀਆਂ ਚੋਣਾਂ 7 ਸਤੰਬਰ

ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS
ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS

ਚੰਡੀਗੜ੍ਹ: ਇਸ ਵਾਰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਘ ਦੀਆਂ ਚੋਣਾਂ 7 ਸਤੰਬਰ